ਕਾਰਬਨ ਅਤੇ ਇਸ ਦੇ ਯੋਗਿਕ (CARBON AND ITS COMPOUND)
ਯਾਦ ਰੱਖਣ ਯੋਗ ਗੱਲਾਂ
1. ਕਾਰਬਨ ਦੀ ਪ੍ਰਾਪਤੀ (Occurrence of
Carbon) : ਕਾਰਬਨ ਸਾਰੇ ਸਂਜੀਵ ਪਦਾਰਥਾਂ ਵਿੱਚ ਪ੍ਰੋਟੀਨ,
ਕਾਰਬੋਹਾਈਟ ਅਤੇ ਚਰਬੀ ਦੇ ਰੂਪ ਵਿੱਚ ਮਿਲਦੀ ਹੈ।
2. ਬਹੁਰੂਪਤਾ (Allotrophy) : ਜਦੋਂ ਕੋਈ ਤੱਤ ਇੱਕ ਤੋਂ ਜ਼ਿਆਦਾ ਰੂਪਾਂ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਕਹਿੰਦੇ ਹਨ ਕਿ ਇਹ ਬਹੁਰੂਪਤਾ ਦਰਸਾਉਂਦਾ ਹੈ ਅਤੇ
ਰੂਪਾਂ ਨੂੰ ਬਹੁ-ਰੂਪ ਕਹਿੰਦੇ ਹਨ। ਕਾਰਬਨ ਦੇ ਹੇਠ ਲਿਖੇ ਬਹੁ-ਰੂਪ ਹਨ।
(i) ਕੋਲਾ (Coal)
: ਕੋਲਾ 300 ਮਿਲੀਅਨ ਸਾਲ
ਪਹਿਲਾਂ ਬਣਿਆ ਸੀ। ਧਰਤੀ 'ਤੇ ਨੀਵੀਂ ਸਿੱਲ੍ਹੀ ਜ਼ਮੀਨ
ਦੇ ਖੇਤਰ ਵਿੱਚ ਅਣਵਰਤੇ ਜੰਗਲ ਸਨ । ਕੁਦਰਤੀ ਪ੍ਰਕਿਰਿਆ; ਜਿਵੇਂ ਹੜ੍ਹਾਂ ਵਿੱਚ ਇਹ ਜੰਗਲ ਮਿੱਟੀ ਹੇਠਾਂ ਦੱਬ ਗਏ। ਉਹਨਾਂ ਉੱਪਰ ਮਿੱਟੀ ਦੀ ਪਰਤ ਚੜ੍ਹ
ਗਈ। ਤਾਪਮਾਨ ਵੀ ਵਧ ਗਿਆ। ਜਿਉਂ ਹੀ ਉਹ ਦਬਾਉ ਅਤੇ ਤਾਪਮਾਨ ਕਾਰਨ ਹੇਠਾਂ ਧੱਸ ਗਏ, ਮ੍ਰਿਤ ਪੌਦੇ ਹੌਲੀ-ਹੌਲੀ ਕੋਲੇ ਵਿੱਚ ਬਦਲ ਗਏ।
(ii) ਚਾਰਕੋਲ (Charcoal) : ਚਾਰਕੋਲ ਕਾਰਬਨਿਕ
ਪਦਾਰਥ ਦੇ ਭੋਜਨ ਕਸ਼ੀਦਣ ਨਾਲ ਪ੍ਰਾਪਤ ਹੁੰਦੀ ਹੈ। ਲੱਕੜ ਚਾਰਕੋਲ ਲੱਕੜੀ ਦੇ ਭੋਜਨ ਕਸ਼ੀਦਣ ਨਾਲ ਪ੍ਰਾਪਤ ਹੁੰਦੀ ਹੈ।
ਚਾਰਕੋਲ ਮੁਸਾਮਦਾਰ ਅਤੇ ਚੰਗੀ ਸੋਖਕ ਹੈ। ਲੱਕੜ ਚਾਰਕੋਲ ਮਾਸਕ ਬਣਾਉਣ ਲਈ ਵਰਤੀ ਜਾਂਦੀ ਹੈ।
(iii) ਲੈਂਪ ਬਲੈਕ (Lamp black) : ਲੈਂਪ ਬਲੈਕ ਉਦੋਂ
ਬਣਦਾ ਹੈ, ਜਦੋਂ ਮੋਮ, ਟਰਪਨਟਾਈਨ ਅਤੇ ਬਨਸਪਤੀ ਤੇਲ ਨੂੰ ਆਕਸੀਜਨ ਦੀ ਸੀਮਤ ਮਾਤਰਾ ਵਿੱਚ ਜਲਾਇਆ ਜਾਂਦਾ ਹੈ। ਇਹ
ਕੱਜਲ, ਸੂ-ਪਾਲਿਸ਼, ਕਾਰਬਨ ਪੇਪਰ, ਪ੍ਰਿੰਟਰ ਇੱਕ ਅਤੇ ਕਾਲਾ
ਪੇਂਟ ਬਣਾਉਣ ਦੇ ਕੰਮ ਆਉਂਦਾ ਹੈ।
(iv) ਕਾਰਬਨ ਬਲੈਕ (Carbon black) : ਕਾਰਬਨ ਬਲੈਕ
ਕੁਦਰਤੀ ਮੋਮ ਨੂੰ ਜਲਾ ਕੇ ਪ੍ਰਾਪਤ ਕੀਤੀ ਜਾਂਦੀ ਹੈ। ਇਹ ਰਬੜ ਨਾਲ ਮਿਲਾ ਕੇ ਟਾਇਰ ਬਣਾਉਣ ਲਈ
ਵਰਤੀ ਜਾਂਦੀ ਹੈ।
(v) ਹੀਰਾ (Diamond) : ਇਹ ਕਾਰਬਨ ਦਾ ਰਵੇਦਾਰ ਰੂਪ ਹੈ।
ਇਹ ਬਿਜਲੀ ਦਾ ਕੁਚਾਲਕ ਹੈ। ਇਹ ਰੰਗਹੀਣ ਅਤੇ ਪਾਰਦਰਸ਼ਕ ਹੁੰਦਾ ਹੈ। ਇਹ ਗਹਿਣੇ ਬਣਾਉਣ, ਦੰਦਾਂ ਦੇ ਡਾਕਟਰ ਦੀ ਡਿਲ, ਸਰਜਰੀ ਦੇ ਕਟਿੰਗ ਕਰਨ ਵਾਲੇ ਔਜ਼ਾਰ ਅਤੇ ਪੀਸੇ ਹੋਏ ਕੱਚ ਵਿੱਚ ਵਰਤਿਆ ਜਾਂਦਾ ਹੈ। ਇਹ ਸਭ
ਤੋਂ ਸਖਤ ਪਦਾਰਥ ਹੈ।
(vi) ਗ੍ਰੇਫਾਈਟ (Graphite) : ਫਾਈਟ ਤਾਪ ਅਤੇ
ਬਿਜਲੀ ਦਾ ਇੱਕ ਚੰਗਾ ਚਾਲਕ ਹੈ। ਇਹ ਨਰਮ ਅਤੇ ਸਲਿਪਰੀ ਹੁੰਦਾ ਹੈ। ਇਹ ਗਰੇਸੀ ਅਤੇ ਭੂਰਾ ਕਾਲਾ ਹੁੰਦਾ ਹੈ। ਇਹ
ਸਿੱਕੇ ਦੀ ਪੈਸਿਲ, ਇਲੈਕਟ੍ਰਡ, ਕਾਲਾ ਪੇਂਟ ਅਤੇ ਸਨੇਹਕ (ਲੁਬਰੀਕੈਂਟ) ਵਜੋਂ ਵਰਤਿਆ ਜਾਂਦਾ ਹੈ।
(vii) ਫਲੂਰਿਨਸ (Fullerence) : ਇਹ ਕਾਰਬਨ ਦਾ ਰੂਪ
ਹੈ, ਜਿਸ ਵਿੱਚ ਕਾਰਬਨ ਪਰਮਾਣੂ ਇੱਕ ਪਿੰਜਰੇ ਦੀ ਰਚਨਾ ਵਾਂਗ
ਇਕੱਠੇ ਜੁੜੇ ਹੁੰਦੇ ਹਨ।
3. ਕਾਰਬਨ ਡਾਈਆਕਸਾਈਡ (Carbon dioxide) : ਪ੍ਰਯੋਗਸ਼ਾਲਾ ਵਿੱਚ ਕਾਰਬਨ ਡਾਈਆਕਸਾਈਡ ਕੈਲਸ਼ੀਅਮ ਕਾਰਬੋਨੇਟ ਅਤੇ
ਹਾਈਡ੍ਰੋਕਲੋਰਿਕ ਅਮਲ ਦੀ ਕਿਰਿਆ ਨਾਲ ਤਿਆਰ ਕੀਤੀ ਜਾਂਦੀ ਹੈ।
CaCO3 + 2HCl → CaCl2 + CO2
+ H2O
4. ਕਾਰਬਨ ਡਾਈਆਕਸਾਈਡ ਦੇ ਗੁਣ (Properties of
Carbon dioxide):
(i) ਇਹ ਕਮਰੇ ਦੇ ਤਾਪਮਾਨ ਤੇ ਰੰਗਹੀਣ ਅਤੇ ਗੰਧਹੀਣ ਗੈਸ
ਹੈ।
(ii) ਜਦੋਂ ਇਸ ਨੂੰ 75 °C ਤੱਕ ਠੰਢਾ ਕੀਤਾ ਜਾਂਦਾ ਹੈ, ਇਹ ਖੁਸ਼ਕ ਬਰਫ਼
ਵਿੱਚ ਬਦਲ ਜਾਂਦੀ ਹੈ।
(iii) ਇਹ ਪਾਣੀ ਵਿੱਚ ਘੱਟ ਘੁਲਣਸ਼ੀਲ ਹੈ।
(iv) ਇਹ ਨਾ ਜਲਦੀ ਹੈ ਅਤੇ ਨਾ ਜਲਣ ਵਿੱਚ ਸਹਾਇਤਾ ਕਰਦੀ ਹੈ,
ਇਹ ਜਲਦੀਆਂ ਚੀਜ਼ਾਂ ਨੂੰ ਬੁਝਾਉਂਦੀ है।
(v) ਇਹ ਖਾਰਾਂ ਨਾਲ ਕਿਰਿਆ ਕਰ ਕੇ ਕਾਰਬੋਨੇਟ ਅਤੇ
ਬਾਈਕਾਰਬੋਨੇਟ ਬਣਾਉਂਦੀ ਹੈ।
CO2 + NaOH → Na2CO3 +
H2O Na2CO3 + H2O + CO₂→ 2NaHCO3
5. ਕਾਰਬਨ ਡਾਈਆਕਸਾਈਡ ਦੇ ਲਾਭ (Uses of carbon
dioxide):
(i) ਇਹ ਅੱਗ ਬੁਝਾਉਣ ਲਈ ਵਰਤੀ ਜਾਂਦੀ ਹੈ।
(ii) ਇਹ Na₂CO ਅਤੇ NaHCO3 ਦੇ ਨਿਰਮਾਣ ਲਈ ਵਰਤੀ ਜਾਂਦੀ ਹੈ।
(iii) ਇਹ ਸੋਡੇ ਦੀਆਂ ਬੋਤਲਾਂ ਵਿੱਚ ਵੀਜ਼ ਦਾਖਲ ਕਰਨ ਲਈ ਵਰਤੀ ਜਾਂਦੀ ਹੈ।
(iv) ਖੁਸ਼ਕ ਬਰਫ਼ ਭੋਜਨ ਪਦਾਰਥਾਂ ਨੂੰ ਠੰਢਾ ਕਰਨ ਲਈ ਵਰਤੀ ਜਾਂਦੀ ਹੈ।
6. ਮੀਥੇਨ ਗੈਸ (CH) : ਮੀਥੇਨ ਰੰਗਹੀਣ ਤੇ ਗੰਧਹੀਣ ਗੈਸ ਹੈ। ਇਹ ਸਿੱਲ੍ਹੀਆਂ ਥਾਵਾਂ 'ਤੇ ਪਾਈ ਜਾਂਦੀ ਹੈ। ਇਹ ਆਮ ਤੌਰ 'ਤੇ ਬਾਲਣ ਵਜੋਂ
ਵਰਤੀ ਜਾਂਦੀ ਹੈ। ਕੁਦਰਤੀ ਗੈਸ ਅਤੇ ਬਾਇਓਰੀਸ ਮੁੱਖ ਤੌਰ 'ਤੇ ਮੀਥੇਨ ਹੁੰਦੀ ਹੈ। ਇਹ ਕਾਰਬਨਿਕ ਯੋਗਿਕਾਂ; ਜਿਵੇਂ ਕਲੋਰੋਫਾਰਮ ਅਤੇ ਅਲਕੋਹਲ ਪੈਦਾ ਕਰਨ ਲਈ ਵਰਤੀ ਜਾਂਦੀ ਹੈ।