ਗਤੀ ਅਤੇ ਸਮਾਂ ( MOTION AND
TIME)
ਯਾਦ ਰੱਖਣ ਯੋਗ ਗੱਲਾਂ
1. ਇੱਕ-ਸਮਾਨ ਗਤੀ (Uniform motion) : ਇੱਕ ਸਿੱਧੀ ਰੇਖਾ
ਵਿੱਚ ਚੱਲ ਰਹੀ ਵਸਤੂ ਦੀ ਗਤੀ ਨੂੰ ਇੱਕ-ਸਮਾਨ ਗਤੀ ਕਹਿੰਦੇ ਹਨ।
2. ਅਸਮਾਨ ਗਤੀ (Non-uniform motion) : ਇੱਕ ਸਿੱਧੀ ਰੇਖਾ
ਵਿੱਚ ਵੱਖ-ਵੱਖ ਚਾਲ ਨਾਲ ਚੱਲ ਰਹੀ ਵਸਤੂ ਦੀ ਗਤੀ ਨੂੰ ਅਸਮਾਨ ਗਤੀ ਕਹਿੰਦੇ ਹਨ।
3. ਚਾਲ (Speed): ਇਕਾਈ ਸਮੇਂ ਵਿੱਚ ਵਸਤੂ ਦੁਆਰਾ ਤੈਅ ਕੀਤੀ ਦੂਰੀ ਨੂੰ
ਚਾਲ ਕਹਿੰਦੇ ਹਨ।
4. ਸਪੀਡੋਮੀਟਰ (Speedometer) : ਇਹ ਇੱਕ ਮੀਟਰ ਹੈ, ਜੋ ਸਪੀਡ ਨੂੰ km/h ਵਿੱਚ ਸਿੱਧੇ ਮਾਪਦਾ
ਹੈ।
5. ਓਡੋਮੀਟਰ (Odometer) : ਇਹ ਇੱਕ ਮੀਟਰ ਹੈ, ਜੋ ਵਾਹਨ ਦੁਆਰਾ
ਚੱਲੀ ਗਈ ਦੂਰੀ ਮਾਪਦਾ ਹੈ।
6. ਸਾਧਾਰਨ ਪੈਂਡੂਲਮ (Simple pendulum) : ਇੱਕ ਧਾਗੇ ਨਾਲ
ਬੰਨ੍ਹ ਕੇ ਕਿਸੇ ਸਥਿਰ ਥਾਂ ਜਾਂ ਸਟੈਂਡ ਨਾਲ ਲਟਕਾਏ ਗਏ ਭਾਰੇ ਪੁੰਜ ਨੂੰ ਸਧਾਰਨ ਪੈਂਡੂਲਮ
ਕਹਿੰਦੇ ਹਨ।
7. ਡੋਲਨ ਗਤੀ (Oscillation) : ਕਿਸੇ ਵਸਤੂ ਦੀ ਆਪਣੀ ਮੱਧ
ਸਥਿਤੀ ਤੋਂ ਇੱਧਰ-ਉੱਧਰ ਡੋਲਨ ਕਰਨ ਦੀ ਗਤੀ ਨੂੰ ਡੋਲਨ ਗਤੀ ਕਹਿੰਦੇ ਹਨ।
8. ਆਵਰਤ ਕਾਲ (Time period) : ਪੈਂਡੂਲਮ ਦੁਆਰਾ ਇੱਕ ਡੋਲਨ
ਲਈ ਲਗਾਏ ਗਏ ਸਮੇਂ ਨੂੰ ਇਸ ਦਾ ਆਵਰਤ ਕਾਲ ਆਖਦੇ ਹਨ।
9. ਕੁਆਰਟਜ਼ ਘੜੀ (Quartz clock) : ਇਹਨਾਂ ਘੜੀਆਂ ਜਾਂ ਕਲੌਕਾਂ
ਵਿੱਚ ਇੱਕ ਬਿਜਲੀ ਸਰਕਟ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਸੈੱਲ ਹੁੰਦੇ ਹਨ।