ਕੋਲਾ ਅਤੇ ਪੇਟ੍ਰੋਲੀਅਮ (COAL AND
PETROLEUM OR ENERGY)
ਯਾਦ ਰੱਖਣ
ਯੋਗ ਗੱਲਾਂ
1. ਕੁਦਰਤੀ ਸਾਧਨ (Natural Resources) : ਹਵਾ, ਪਾਣੀ, ਮਿੱਟੀ ਅਤੇ ਖਣਿਜ ਪਦਾਰਥ ਆਦਿ ਜੋ ਸਾਨੂੰ ਕੁਦਰਤ ਤੋਂ ਮਿਲਦੇ ਹਨ,
ਉਹਨਾਂ ਨੂੰ ਕੁਦਰਤੀ ਸਾਧਨ ਕਹਿੰਦੇ ਹਨ।
2. ਮਾਨਵ ਨਿਰਮਿਤ ਸਾਧਨ (Man-made or
Artificial Resources) : ਉਹ ਪਦਾਰਥ, ਜੋ ਮਨੁੱਖ ਦੀਆਂ ਕੋਸ਼ਿਸ਼ਾਂ ਨਾਲ ਬਣੇ ਹਨ, ਉਨ੍ਹਾਂ ਨੂੰ ਮਾਨਵ ਨਿਰਮਿਤ ਸਾਧਨ ਕਹਿੰਦੇ ਹਨ।
3. ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Inexhaustible
Resources) : ਜੋ ਸਾਧਨ ਪ੍ਰਕਿਰਤੀ ਵਿੱਚ ਅਸੀਮਤ ਮਾਤਰਾ ਵਿੱਚ ਮੌਜੂਦ
ਹਨ ਅਤੇ ਮਨੁੱਖੀ ਕਿਰਿਆਵਾਂ ਨਾਲ ਸਮਾਪਤ ਹੋਣ ਵਾਲੇ ਨਹੀਂ ਹਨ ਉਹਨਾਂ ਨੂੰ ਨਾ ਸਮਾਪਤ ਹੋਣ ਵਾਲੇ
ਕੁਦਰਤੀ ਸਾਧਨ ਕਹਿੰਦੇ ਹਨ; ਜਿਵੇਂ- ਹਵਾ, ਪਾਣੀ ਅਤੇ ਖਣਿਜ ।
4. ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Exhaustible
Natural Resources) : ਜੋ ਸਾਧਨ ਕੁਦਰਤ ਵਿੱਚ ਸੀਮਿਤ
ਮਾਤਰਾ ਵਿੱਚ ਮੌਜੂਦ ਹਨ ਅਤੇ ਮਨੁੱਖੀ ਕਿਰਿਆਵਾਂ ਨਾਲ ਸਮਾਪਤ ਹੋ ਸਕਦੇ ਹਨ, ਉਹਨਾਂ ਨੂੰ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਕਹਿੰਦੇ ਹਨ।
5. ਪਥਰਾਟ (Fossils) : ਸਜੀਵ ਪ੍ਰਾਣੀਆਂ ਦੇ ਅਵਸ਼ੇਸ਼ਾਂ ਨੂੰ ਪਥਰਾਟ ਜਾਂ ਫਾਸਿਲ ਕਹਿੰਦੇ ਹਨ।
6. ਪਥਰਾਟ ਬਾਲਣ (Fossil fuels) : ਸਜੀਵ ਪ੍ਰਾਣੀਆਂ ਦੇ ਮ੍ਰਿਤ ਪਦਾਰਥਾਂ ਜਾਂ ਅਵਸ਼ੇਸ਼ਾਂ ਤੋਂ ਪ੍ਰਾਪਤ
ਬਾਲਣ ਨੂੰ ਪਥਰਾਟ ਬਾਲਣ ਕਹਿੰਦੇ ਹਨ।
7. ਪੈਟ੍ਰੋਲੀਅਮ ਦਾ ਨਿਰਮਾਣ ਸਮੁੰਦਰ ਵਿੱਚ ਰਹਿਣ ਵਾਲੇ
ਜੀਵਾਂ ਤੋਂ ਹੋਇਆ। ਜਦੋਂ ਇਹ ਜੀਵ ਮਰ, ਇਨ੍ਹਾਂ ਦੇ ਸਰੀਰ
ਸਮੁੰਦਰ ਦੇ ਥੱਲੇ 'ਤੇ ਜਾ ਕੇ ਜੰਮ ਗਏ ਅਤੇ ਫਿਰ
ਰੇਤ ਅਤੇ ਮਿੱਟੀ ਦੀਆਂ ਤਹਿਆਂ ਨਾਲ ਢੱਕ ਗਏ। ਲੱਖਾਂ ਸਾਲਾਂ ਵਿੱਚ ਹਵਾ ਦੀ ਅਣਹੋਂਦ ਵਿੱਚ ਉੱਚ
ਤਾਪ ਅਤੇ ਉੱਚ ਦਬਾਉ ਨੇ ਮਰੇ ਹੋਏ ਸੂਖਮ ਜੀਵਾ ਦਾ ਅਪਘਟਨ ਕਰ ਕੇ, ਇਹਨਾਂ ਜੀਵਾਂ ਨੂੰ ਪੈਟ੍ਰੋਲੀਅਮ ਅਤੇ ਕੁਦਰਤੀ ਗੈਸਾਂ ਵਿੱਚ ਤਬਦੀਲ ਕਰ ਦਿੱਤਾ।
8. ਕੋਲ਼ੇ ਦਾ ਨਿਰਮਾਣ (Formation of Coal) : ਲਗਪਗ 300 ਮਿਲੀਅਨ ਸਾਲ
ਪਹਿਲਾ ਧਰਤੀ ਦੇ ਅਣਵਰਤੇ ਜੰਗਲ ਨੀਵੇਂ ਸਿੱਲ੍ਹੀ ਜ਼ਮੀਨ ਦੇ ਖੇਤਰ ਵਿੱਚ ਹੁੰਦੇ ਸਨ । ਹੜ੍ਹਾਂ
ਵਰਗੀਆਂ ਕੁਦਰਤੀ ਪ੍ਰਕਿਰਿਆਵਾਂ ਕਾਰਨ ਇਹ ਜੰਗਲ ਮਿੱਟੀ ਵਿੱਚ ਦੱਬ ਗਏ। ਜਿਉਂ-ਜਿਉਂ ਹੋਰ ਮਿੱਟੀ
ਉਹਨਾਂ ਉੱਪਰ ਚੜ੍ਹਦੀ ਗਈ ਅਤੇ ਤਾਪਮਾਨ ਵੀ ਵਧ ਗਿਆ, ਉਹ ਡੂੰਘੇ ਤੋਂ ਡੂੰਘੇ ਡੁੱਬਦੇ ਗਏ ਅਤੇ ਤਾਪਮਾਨ ਵੀ ਵਧ ਗਿਆ। ਉਹ ਦਬਾਉ ਅਤੇ ਤਾਪਮਾਨ ਦੇ
ਅਧੀਨ ਮ੍ਰਿਤ ਪੌਦੇ ਹੌਲੀ-ਹੌਲੀ ਕੋਲ਼ੇ ਵਿੱਚ ਬਦਲ ਗਏ। ਕੋਲੇ ਵਿੱਚ ਮੁੱਖ ਤੌਰ 'ਤੇ ਕਾਰਬਨ ਹੁੰਦੀ ਹੈ। ਮਿਤ ਬਨਸਪਤੀ ਦੀ ਕੋਲ਼ੇ ਵਿੱਚ ਬਦਲਣ ਦੀ
ਪ੍ਰਕਿਰਿਆ ਨੂੰ ਕਾਰਬਨੀਕਰਨ ਕਹਿੰਦੇ ਹਨ। ਇਸ ਤਰ੍ਹਾਂ ਇਹ ਬਚੀ-ਖੁਚੀ ਬਨਸਪਤੀ ਤੋਂ ਬਣੇ ਕੋਲੇ ਨੂੰ
ਪਥਰਾਟ ਬਾਲਣ ਵੀ ਕਹਿੰਦੇ ਹਨ।
9. ਕੋਲੇ ਦੀਆਂ
ਕਿਸਮਾਂ(Varieties of Coal)
ਕੱਲੇ ਦੀ ਕਿਸਮ ਕਾਰਬਨ
ਦੀ ਮਾਤਰਾ ਤਾਪ ਮੁੱਲ BTU/ਪ੍ਰਤੀ ਪਿੰਡ
(1) ਪੀਟ 25 ਤੋਂ 35 4,000 ਤੋਂ 8,300
(2) ਲਿਗਨਾਈਟ
35 ਤੋਂ 45 8,300 ਤੋਂ 13,000
(3) ਬਿਟੂਮਿਨਸ 45 ਤੋਂ 86 10,000
ਤੋਂ 15,500
(4) ਐਂਥਰਾਸਾਈਟ 86 ਤੋਂ 98 15000
10. ਬਾਇਓਗੈਸ (Biogas) : ਬਾਇਓਗੈਸ ਪਸ਼ੂਆਂ ਦੇ ਗੋਬਰ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਪੈਦਾ ਹੁੰਦੀ ਹੈ। ਇਹ
ਪਸ਼ੂਆਂ ਦੇ ਗੋਬਰ ਦੇ ਬੈਕਟੀਰੀਆ ਦੁਆਰਾ ਆਕਸੀਜਨ ਦੀ ਅਣਹੋਂਦ ਅਤੇ ਪਾਣੀ ਦੀ ਮੌਜੂਦਗੀ ਵਿੱਚ
ਵਿਘਟਨ ਦੁਆਰਾ ਬਣਦੀ ਹੈ । ਬਾਇਓਗੈਸ ਮੀਥੇਨ (50%-70%), ਕਾਰਬਨ ਡਾਈਆਕਸਾਈਡ (30% 40%), ਹਾਈਡ੍ਰੋਜਨ (5%-10%),
ਨਾਈਟ੍ਰੋਜਨ (1%-2%) ਅਤੇ ਹਾਈਡ੍ਰੋਜਨ
ਸਲਫਾਈਡ ਦੀ ਬਹੁਤ ਥੋੜ੍ਹੀ ਮਾਤਰਾ ਦਾ ਮਿਸ਼ਰਣ ਹੈ। ਇਹ ਖਾਣਾ ਪਕਾਉਣ ਅਤੇ ਰੋਸ਼ਨੀ ਕਰਨ ਲਈ ਵਰਤੀ
ਜਾਂਦੀ ਹੈ।
11. ਐਲ.ਪੀ.ਜੀ.
LPG (Liquefied Petroleum Gas): ਐਲ ਪੀ ਜੀ ਮੁੱਖ ਤੋਰ ਤੇ ਬਿਊਟੇਨ ਦੀ ਬਣੀ ਹੁੰਦੀ ਹੈ। ਇਸ ਦਾ ਅਣਵੀ ਸੂਤਰ CH1 ਹੈ। ਇਸ ਨੂੰ
ਆਸਾਨੀ ਨਾਲ ਵਿਤ ਕੀਤਾ ਜਾ ਸਕਦਾ ਹੈ। ਇਸ ਲਈ ਇਸ ਨੂੰ ਵਿਤ ਪੈਟਰੋਲੀਅਮ ਗੈਸ ਕਹਿੰਦੇ ਹਨ। ਇਸ ਨੂੰ
ਘਰਾਂ ਵਿੱਚ ਖਾਣਾ ਪਕਾਉਣ ਲਈ ਵਰਤਿਆ ਜਾਂਦਾ ਹੈ। ਬਹੁਲੀਕਰਣ ਦੀ ਵਿਧੀ ਦੁਆਰਾ ਇਸ ਨੂੰ ਪੈਟਰੋਲ
ਵਿੱਚ ਬਦਲਿਆ ਜਾ ਸਕਦਾ ਹੈ।
12. ਸੀ. ਐੱਨ. ਜੀ. (CNG) : ਇਹ ਸੰਪੀੜਿਤ ਕੁਦਰਤੀ ਗੈਸ ਹੈ। ਇਹ ਹਵਾ ਨਾਲੋਂ ਹਲਕੀ ਹੈ। ਇਸ ਵਿੱਚ ਮੁੱਖ ਤੌਰ 'ਤੇ ਮੀਥੇਨ ਗੈਸ ਹੁੰਦੀ ਹੈ। ਇਹ ਮੁੱਖ ਤੌਰ 'ਤੇ ਧਰਤੀ ਦੇ ਹੇਠਾਂ ਪੈਟਰੋਲੀਅਮ ਦੇ ਨੇੜੇ ਮਿਲਦੀ ਹੈ। ਇਸ ਦੀ ਵਰਤੋਂ ਵਾਹਨਾਂ ਨੂੰ ਚਲਾਉਣ
ਲਈ ਕੀਤੀ ਜਾਂਦੀ ਹੈ । ਖਾਦ ਉਦਯੋਗ ਵਿੱਚ ਇਸ ਦੀ ਹਾਈਡ੍ਰੋਜਨ ਦੇ ਸੋਮੇ ਦੇ ਤੋਰ 'ਤੇ ਵਰਤੋਂ ਕੀਤੀ ਜਾਂਦੀ ਹੈ । ਟਾਇਰ ਉਦਯੋਗ ਵਿੱਚ ਇਹ ਕਾਰਬਨ ਬਲੈਕ
ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ।
13. ਬਾਲਣ ਦਾ ਕੈਲੋਰੀ ਮੁੱਲ (Calorific Value
of Fuel) : ਕਿਸੇ ਬਾਲਣ ਦਾ ਕੈਲੋਰੀ ਮੁੱਲ ਤਾਪ ਦੀ ਉਹ ਮਾਤਰਾ
ਹੁੰਦੀ ਹੈ, ਜੋ ਬਾਲਣ ਦੇ ਇਕਾਈ ਪੁੰਜ ਨੂੰ ਪੂਰੀ ਤਰ੍ਹਾਂ ਜਲਾਉਣ 'ਤੇ ਪੈਦਾ ਹੁੰਦੀ ਹੈ।
ਕੁਝ ਬਾਲਣਾਂ ਦੇ ਕੈਲੋਰੀ ਮੁੱਲ:
ਬਾਲਣ
ਦਾ ਨਾਂ ਕੈਲੋਰੀ ਮੁੱਲ
1. ਗੋਹੇ ਦੀ ਪਾਥੀ
6-8 kJ/g
2. ਲੱਕੜ
17
kJ/g
3. ਕੋਲਾ
25-33
kJ/g
4. ਚਾਰਕੋਲ
45
kJ/g
5. ਅਲਕੋਹਲ
50
kJ/g
6. ਡੀਜ਼ਲ 50 kJ/g
7. ਮਿੱਟੀ ਦਾ ਤੇਲ 35-40 kJ/g
8. ਪੈਟਰੋਲ
50 kJ/g
9. ਬਾਇਓਗੈਸ
150 kJ/g
10. ਐਲ.ਪੀ.ਜੀ. 55 kJ/g
14. ਪੈਟਰੋਕੈਮੀਕਲ (Petrochemicals) : ਪੈਟਰੋਲੀਅਮ ਅਤੇ ਕੁਦਰਤ ਤੋਂ ਪ੍ਰਾਪਤ ਹੋਣ ਵਾਲੇ ਲਾਭਦਾਇਕ ਪਦਾਰਥ ਨੂੰ
ਪੈਟਰੋਕੈਮੀਕਲ ਕਹਿੰਦੇ ਹਨ। ਇਨ੍ਹਾਂ ਦੀ ਵਰਤੋਂ ਡਿਟਰਜੈਂਟ, ਸੰਸ਼ਲਿਸ਼ਟ ਰੇਸ਼ੇ; ਜਿਵੇਂ-ਪਾਲੀਐਸਟਰ, ਨਾਈਲੋਨ, ਐਕ੍ਰਿਲਿਕ,
ਪਾਲੀਥੀਨ ਅਤੇ ਦੂਜੇ ਪਦਾਰਥਾਂ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ।
15. ਊਰਜਾ ਦੇ ਪੂਰਤੀ ਯੋਗ ਸੋਮੇ (Renewable
Sources of Energy) : ਊਰਜਾ ਦੇ ਉਹ ਸੋਮੇ, ਜੋ ਕੁਦਰਤ ਵਿੱਚ ਲਗਾਤਾਰ ਪੈਦਾ ਹੁੰਦੇ ਰਹਿੰਦੇ ਹਨ ਤੇ ਇਹ ਕਦੇ ਵੀ
ਖ਼ਤਮ ਨਹੀਂ ਹੁੰਦੇ, ਉਹਨਾਂ ਨੂੰ ਊਰਜਾ ਦੇ ਪੂਰਤੀ
ਯੋਗ ਸੋਮੇ ਕਹਿੰਦੇ ਹਨ; ਜਿਵੇਂ-ਸੌਰ ਊਰਜਾ, ਪੌਣ ਊਰਜਾ, ਪਣ ਊਰਜਾ, ਜਵਾਰ ਭਾਟਾ ਊਰਜਾ, ਸਮੁੰਦਰੀ
ਤਾਪਨ ਊਰਜਾ।
16. ਊਰਜਾ ਦੇ ਪੂਰਤੀ ਅਯੋਗ ਸੋਮੇ (Non-renewable
Sources of Energy) : ਊਰਜਾ ਦੇ ਉਹ ਸੋਮੇ, ਜਿਨ੍ਹਾਂ ਦਾ ਭੰਡਾਰ ਘੱਟ ਮਾਤਰਾ ਵਿੱਚ ਹੈ। ਸਮੇਂ ਦੇ ਨਾਲ ਖ਼ਤਮ
ਹੁੰਦੇ ਜਾ ਰਹੇ ਹਨ। ਇਹਨਾਂ ਸੋਮਿਆਂ ਨੂੰ ਪੂਰਤੀ ਅਯੋਗ ਸੋਮੇ ਕਿਹਾ ਜਾਂਦਾ ਹੈ; ਜਿਵੇਂ-ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ
ਆਦਿ। 17. ਗਤਿਜ ਊਰਜਾ (Kinetic Energy) : ਕਿਸੇ ਵਸਤੂ ਵਿੱਚ ਉਸ ਦੀ ਗਤੀ ਕਾਰਨ ਪੈਦਾ ਹੋਣ ਵਾਲ਼ੀ ਊਰਜਾ ਨੂੰ
ਗਤਿਜ ਊਰਜਾ ਕਹਿੰਦੇ ਹਨ।
18. ਸਥਿਤਿਜ ਊਰਜਾ (Potential Energy) : ਕਿਸੇ ਵਸਤੂ ਵਿੱਚ ਉਸ ਦੀ ਸਥਿਤੀ ਕਾਰਨ ਪੈਦਾ ਊਰਜਾ ਨੂੰ ਸਥਿਤਿਜ ਊਰਜਾ
ਕਹਿੰਦੇ ਹਨ।
19. ਸੌਰ ਊਰਜਾ (Solar Energy) : ਸੂਰਜ ਤੋਂ ਪ੍ਰਾਪਤ ਊਰਜਾ ਨੂੰ ਸੌਰ ਊਰਜਾ ਕਹਿੰਦੇ ਹਨ।