ਧੁਨੀ (Sound)
ਯਾਦ ਰੱਖਣ ਯੋਗ ਗੱਲਾਂ
1. ਧੁਨੀ (Sound) : ਧੁਨੀ ਇੱਕ ਤਰ੍ਹਾਂ ਦੀ ਊਰਜਾ ਹੈ, ਜੋ ਕੰਪਨ ਦੁਆਰਾ
ਪੈਦਾ ਹੁੰਦੀ ਹੈ।
2. ਤਰੰਗ (Wave) : ਕਿਸੇ ਮਾਧਿਅਮ ਦੁਆਰਾ ਹਲਚਲ ਦੇ ਸੰਚਾਰ ਨੂੰ ਤਰੰਗ ਕਹਿੰਦੇ ਹਨ।
3. ਤਰੰਗ ਲੰਬਾਈ (Wave length) : ਆਵਰਤੀ ਤਰੰਗ ਵਿੱਚ ਲਗਾਤਾਰ ਦੇ ਕਰੈਸਟਾਂ ਜਾਂ ਟਵਾਂ ਵਿਚਕਾਰ ਦੂਰੀ
ਨੂੰ ਤਰੰਗ ਲੰਬਾਈ ਕਹਿੰਦੇ ਹਨ।
4. ਆਵ੍ਰਿਤੀ (Frequency) : ਕਿਸੇ ਵਸਤੂ ਦੁਆਰਾ ਇੱਕ ਸੈਕਿੰਡ ਵਿੱਚ ਪੂਰੇ ਕੀਤੇ ਗਏ ਕੰਪਨਾਂ ਦੀ ਗਿਣਤੀ ਨੂੰ ਆਵ੍ਰਿਤੀ
ਕਹਿੰਦੇ ਹਨ।
5. ਆਯਾਮ (Amplitude) : ਕੰਪਨ ਕਰਨ ਵਾਲੇ ਕਣ ਦੇ ਮੱਧ ਸਥਿਤੀ ਤੋਂ ਵੱਧ ਤੋਂ ਵੱਧ ਵਿਸਥਾਪਨ ਨੂੰ ਡੋਲਨ ਜਾਂ ਆਯਾਮ
ਕਹਿੰਦੇ ਹਨ।
6. ਆਵਰਤ ਕਾਲ (Time period) : ਉਹ ਘੱਟ ਤੋਂ ਘੱਟ ਸਮਾਂ, ਜਿਸ ਤੋਂ ਬਾਅਦ ਕਿਸੇ ਸਥਿਤੀ 'ਤੇ ਹਲਚਲ ਦਾ ਪੈਟਰਨ
ਆਪਣੇ ਆਪ ਨੂੰ ਦੁਹਰਾਉਂਦਾ ਹੈ, ਉਸ ਨੂੰ ਤਰੰਗ ਦਾ
ਆਵਰਤ ਕਾਲ ਕਹਿੰਦੇ ਹਨ।
7. ਸਰਲ ਪੈਂਡੂਲਮ (Simple pendulum) : ਇੱਕ ਸਰਲ ਪੈਂਡੂਲਮ ਵਿੱਚ ਇੱਕ ਛੋਟਾ ਭਾਰੀ ਗੋਲਾ ਹੁੰਦਾ ਹੈ, ਜਿਸ ਨੂੰ ਇੱਕ ਭਾਰੀ ਅਤੇ ਸਖ਼ਤ ਠੋਸ ਟੇਕ ਤੋਂ ਇੱਕ ਹਲਕੇ ਧਾਗੇ ਨਾਲ
ਲਟਕਾਇਆ ਜਾਂਦਾ ਹੈ ਅਤੇ ਇਹ ਇੱਧਰ-ਉੱਧਰ ਡੋਲ ਸਕਦਾ ਹੈ।
8. ਤਰੰਗ ਗਤੀ (Wave motion) : ਮਾਧਿਅਮ ਦੇ ਕਣਾਂ ਦੀ ਇੱਧਰ-ਉੱਧਰ ਦੀ ਡੋਲਨ ਗਤੀ ਕਾਰਨ ਪੈਦਾ ਹੋਈ
ਹਲਚਲ ਨੂੰ ਤਰੰਗ ਗਤੀ ਕਹਿੰਦੇ ਹਨ। ਇਹ ਅਗਾਂਹ ਵੱਲ ਚੱਲਦੀ ਜਾਂਦੀ ਹੈ।
9. ਸੈਕਿੰਡ ਪੈਂਡੂਲਮ (Second pendulum): ਜਿਸ ਪੈਂਡੂਲਮ ਦਾ ਆਵਰਤ ਕਾਲ ਦੋ ਸੈਕਿੰਡ ਦਾ ਹੁੰਦਾ ਹੈ, ਉਸ ਨੂੰ ਸੈਕਿੰਡ ਪੈਂਡੂਲਮ ਕਹਿੰਦੇ ਹਨ।
10. ਟ੍ਰਾਂਸਵਰਸ ਤਰੰਗ (Transverse waves) : ਉਹ ਤਰੰਗ, ਜਿਸ ਵਿੱਚ ਮਾਧਿਅਮ
ਦੇ ਕਣ ਤਰੰਗ ਦੇ ਸੰਚਾਰ ਦੀ ਦਿਸ਼ਾ ਦੇ ਲੰਬੇ ਦਾਅ ਦੀ ਦਿਸ਼ਾ ਵਿੱਚ ਕੰਪਨ ਕਰਦੇ ਹਨ, ਉਸ ਨੂੰ ਟ੍ਰਾਂਸਵਰਸ ਤਰੰਗ ਕਹਿੰਦੇ ਹਨ।
11. ਲਾਂਗੀਚਿਊਡ ਤਰੰਗ (Longitudinal Waves) : ਉਹ ਤਰੰਗ, ਜਿਸ ਵਿੱਚ ਮਾਧਿਅਮ
ਦੇ ਕਣ ਤਰੰਗ ਗਤੀ ਦੀ ਦਿਸ਼ਾ ਵਿੱਚ ਕੰਪਨ ਕਰਦੇ ਹਨ, ਲਾਂਗੀਚਿਊਡੀ ਤਰੰਗ ਅਖਵਾਉਂਦੀ ਹੈ।
12. ਕਰੈਸਟ (Crest) : ਟ੍ਰਾਂਸਵਰਸ ਤਰੰਗ ਗਤੀ ਦੇ ਦੌਰਾਨ ਬਣੇ ਉਭਾਰਾਂ ਨੂੰ ਕਰੈਸਟ ਕਹਿੰਦੇ ਹਨ।
13. ਟੁਫ (Trough) : ਟ੍ਰਾਂਸਵਰਸ ਤਰੰਗ ਗਤੀ ਦੇ ਦੌਰਾਨ ਬਣੇ ਖੱਡਿਆਂ ਨੂੰ ਟੁਫ ਕਹਿੰਦੇ ਹਨ ।
14. ਪਾਰਸਰਵਣ ਧੁਨੀ (Ultrasound) : 20,000 ਹਰਟਜ਼ ਤੋਂ ਵੱਧ ਆਵਰਤੀ ਵਾਲੀ ਧੁਨੀ ਨੂੰ ਪਾਰਸਰਵਣ ਧੁਨੀ ਕਹਿੰਦੇ
ਹਨ।
15. ਹਰਟਜ਼ (Hertz) : ਧੁਨੀ ਦੀ ਆਵ੍ਰਿਤੀ ਦੀ ਇਕਾਈ ਨੂੰ ਹਰਟਜ਼ ਕਹਿੰਦੇ ਹਨ।
16. 20 ਹਰਟਜ਼ ਤੋਂ 20000 ਹਰਟਜ਼ ਆਵ੍ਰਿਤੀ ਦੀ ਧੁਨੀ ਨੂੰ ਸੁਣਨ ਸੀਮਾ ਕਹਿੰਦੇ ਹਨ।