-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ Thought of the day ---Even the genius asks questions.

Showing posts with label X-Ray. Show all posts
Showing posts with label X-Ray. Show all posts

Sunday, 27 October 2024

X-Ray

 


ਅਸੀਂ ਸਾਰਿਆਂ ਨੇ X-Ray ਬਾਰੇ ਸੁਣਿਆ ਹੋਵੇਗਾ, ਕਰਵਾਇਆ ਹੋਵੇਗਾ, ਜਾਂ ਆਪਣੇ ਰਿਸ਼ਤੇਦਾਰ-ਮਿੱਤਰਾਂ ਵਿੱਚੋਂ ਕਈਆਂ ਨੂੰ ਜਾਣਦੇ ਹੋਵਾਂਗੇ, ਜਿਹਨਾਂ ਕਰਵਾਇਆ ਹੋਵੇਗਾ। ਬੜਾ ਦਿਲਚਸਪ ਜਾਪਦਾ ਹੈ ਕਿ ਇਨਸਾਨੀ ਸਰੀਰ ਦੀਆਂ ਅੰਦਰੂਨੀ ਹੱਡੀਆਂ ਦੀ ਫੋਟੋ ਲਈ ਜਾ ਸਕਦੀ ਹੈ। ਆਓ ਜਾਣੀਏ ਇਸਦੀ ਖੋਜ ਬਾਰੇ।

1895 ਦੀ ਪਤਝੜ ਦੀ ਠੰਡੀ ਸ਼ਾਮ ਸੀ, ਜਰਮਨੀ ਵਿੱਚ ਭੌਤਿਕ ਵਿਗਿਆਨ ਦਾ ਪ੍ਰੋਫੈਸਰ William Conrad Roentgen ਇਕੱਲਾ ਆਪਣੀ ਲੈਬ ਵਿੱਚ Cathode rays ਨਾਲ ਤਜਰਬੇ ਕਰਨ ਵਿੱਚ ਵਿਅਸਤ ਸੀ। ਇਹ ਓਹੀ ਸਿਧਾਂਤ ਹੈ ਜਿਸ ਨਾਲ ਪੁਰਾਣੇ T.V. ਚਲਦੇ ਸਨ, ਅੱਜ-ਕੱਲ ਤਾਂ LED, LCD, ਪਲਾਜ਼ਮਾ ਅਤੇ ਹੋਰ ਅਨੇਕਾਂ ਤਰਾਂ ਦੇ T.V. ਬਜ਼ਾਰ ਵਿੱਚ ਮੌਜੂਦ ਹਨ।

ਕੈਥੋਡ ਰੇ , ਮੋਟੇ ਸ਼ਬਦਾਂ ਵਿੱਚ, ਏਸ ਸਿਧਾਂਤ ਤੇ ਕੰਮ ਕਰਦੀ ਹੈ ਕਿ ਜਦੋਂ ਦੋ ਸਪੈਸ਼ਲ ਧਾਤਾਂ (anode and cathode) ਨੂੰ ਇੱਕ ਖਾਸ ਕੱਚ ਦੀ ਟਿਊਬ, ਜਿਸਦੇ ਵਿੱਚ ਹਵਾ ਵੀ ਨਾ ਹੋਵੇ, ਦੇ ਦੋਹਾਂ ਸਿਰਿਆਂ ਤੇ ਲਾ ਕੇ, ਬਿਜਲੀ ਦਿੱਤੀ ਜਾਵੇਗੀ ਤਾਂ ਉਹ ਕੱਚ ਦੀ ਟਿਊਬ ਇੱਕ ਖਾਸ ਤਰਾਂ ਦਾ ਪ੍ਰਕਾਸ਼ ਪੈਦਾ ਕਰੇਗੀ। CRT ਟੀ.ਵੀ਼ ਵਿੱਚ ਲਾਲ, ਹਰਾ, ਤੇ ਨੀਲਾ ਰੰਗ ਪੈਦਾ ਕਰਨ ਵਾਲੀਆਂ ਤਿੰਨ ਬੰਦੂਕਾ ਹੁੰਦੀਆਂ ਨੇ, ਜੋ ਟੀ.ਵੀ. ਦੇ ਸਕਰੀਨ ਤੇ ਰੰਗ ਬਣਾਉਂਦੀਆਂ ਹਨ ਅਤੇ ਹਰ ਛੋਟੀ ਇਕਾਈ(pixel) ਨੂੰ ਵੱਖਰਾ ਰੰਗ ਦਿੰਦੀਆਂ ਹਨ। ਚਲੋ ਕਹਾਣੀ ਵੱਲ ਵਾਪਸ ਪਰਤਦੇ ਆਂ।

ਵਿਲੀਅਮ, ਉਸ ਕੈਥੋਡ ਟਿਊਬ ਤੇ ਕੰਮ ਕਰ ਰਿਹਾ ਸੀ, ਰੋਜ਼ਾਨਾ ਦੀ ਤਰਾਂ ਉਸਦਾ ਅਧਿਐਨ ਕਰ ਰਿਹਾ ਸੀ। ਉਸਦੀ ਟਿਊਬ ਕੱਚ ਨਾਲ ਟਕਰਾ ਕੇ ਹਰੇ ਰੰਗ ਦਾ ਪ੍ਰਕਾਸ਼ ਪੈਦਾ ਕਰ ਰਹੀ ਸੀ। ਪਰ ਇੱਕ ਅਜਿਹੀ ਵਿਲੱਖਣ ਘਟਨਾ ਵਾਪਰੀ ਜੋ ਭੌਤਿਕ ਵਿਗਿਆਨ ਨੂੰ ਬਦਲਣ ਵਾਲੀ ਸੀ।

ਉਸਨੇ ਕੰਮ ਕਰਦਿਆਂ ਵੇਖਿਆ ਕਿ ਉਸਦੀ ਲੈਬ ਦੇ ਇੱਕ ਹਨੇਰੇ ਖੂੰਝੇ ਵਿੱਚੋਂ ਪ੍ਰਕਾਸ਼ ਨਿੱਕਲ ਰਿਹਾ ਸੀ। ਇਹ ਪ੍ਰਕਾਸ਼ ਉਸਦੇ ਮੇਜ਼ ਤੇ ਪਈ ਟਿਊਬ ਵਿੱਚੋਂ ਨਹੀਂ ਸੀ ਉਪਜਿਆ। ਇਹ ਪ੍ਰਕਾਸ਼ ਗੱਤੇ ਦੇ ਡੱਬੇ ਵਿੱਚ ਬੰਦ ਇੱਕ ਸਕਰੀਨ ਵਿੱਚੋਂ ਉਪਜ ਰਿਹਾ ਸੀ ਜੋ Barium Platocyanide ਨਾਮ ਦੇ ਕੈਮੀਕਲ ਨਾਲ ਰੰਗੀ ਹੋਈ ਸੀ ਅਤੇ ਗੱਤੇ ਦੇ ਡੱਬੇ ਦੇ ਖੂੰਝਿਆਂ ਵਿੱਚੋਂ ਬਾਹਰ ਨਸ਼ਰ ਹੋ ਰਿਹਾ ਸੀ। ਉਸਨੇ ਆਪਣੀ ਟਿਊਬ ਬੰਦ ਕੀਤੀ ਅਤੇ ਸਕਰੀਨ ਨੂੰ ਜਾਂਚਣ ਲਈ ਅਗਾਂਹ ਵਧਿਆ। ਪਰ ਉਹ ਪ੍ਰਕਾਸ਼ ਵੀ ਓਸੇ ਸਮੇੰ ਨਿਕਲਣਾ ਬੰਦ ਹੋ ਗਿਆ। ਟਿਊਬ ਦੁਬਾਰਾ ਚਾਲੂ ਕੀਤੀ ਤਾਂ ਪ੍ਰਕਾਸ਼ ਮੁੜ ਪਰਤਿਆ। ਉਸਨੇ ਅਜਿਹਾ ਬਾਰ-ਬਾਰ ਕੀਤਾ।

ਉਸਨੇ ਮੋਟੇ ਗੱਤੇ ਦੇ ਡੱਬੇ ਵਿੱਚੋਂ ਉਹ ਸਕਰੀਨ ਬਾਹਰ ਕੱਢੀ। ਉਹ ਬਹੁਤ ਹੈਰਾਨ ਸੀ ਕਿ ਕਿਵੇਂ ਉਸਦੀ ਟਿਊਬ ਦਾ ਪ੍ਰਕਾਸ਼ ਗੱਤੇ ਦੇ ਬਕਸੇ ਵਿੱਚ ਪਈ ਸਕਰੀਨ ਨੂੰ ਪ੍ਰਭਾਵਿਤ ਕਰ ਰਿਹਾ ਸੀ। ਬਾਹਰ ਕੱਢ ਕੇ ਉਸਨੇ ਟਿਊਬ ਮੁੜ ਚਾਲੂ ਕੀਤੀ ਅਤੇ ਉਸ ਟਿਊਬ ਤੇ ਸਕਰੀਨ ਵਿੱਚ ਵੱਖਰੇ-ਵੱਖਰੇ ਮੇਜ਼, ਕੁਰਸੀਆਂ, ਧਾਤਾਂ ਆਦਿ ਜੋ ਵੀ ਉਸਦੀ ਲੈਬ ਵਿੱਚ ਸੀ, ਉਸਨੇ ਉਹਨਾਂ ਵਿਚਕਾਰ ਰੱਖ ਕੇ ਵੇਖਿਆ। ਪਰ ਉਹ ਚੀਜ਼ਾਂ ਸਕਰੀਨ ਤੇ ਥੋੜਾ-ਬਹੁਤਾ ਫ਼ਰਕ ਹੀ ਪਾ ਰਹੀਆਂ ਸਨ।

ਅਖੀਰ ਉਸਨੇ ਆਪਣਾ ਹੱਥ ਉਸ ਸਕਰੀਨ ਦੇ ਕੋਲ ਕੀਤਾ। ਉਹ ਇੰਨਾ ਹੈਰਾਨ ਹੋਇਆ ਕਿ ਉਸਦੇ ਹੱਥ ਦੀਆਂ ਹੱਡੀਆਂ ਦਾ ਢਾਂਚਾ ਉਸ ਸਕਰੀਨ ਤੇ ਬਣ ਗਿਆ। ਉਸਦਾ ਵਾਹ ਅਚਨਚੇਤ ਹੀ ਇੱਕ ਅਜਿਹੀ ਤਾਕਤ ਨਾਲ ਪੈ ਗਿਆ ਸੀ, ਜੋ ਦੁਨੀਆ ਬਦਲਣ ਦੀ ਕਾਬਲੀਅਤ ਰੱਖਦੀ ਸੀ।

ਕਈ ਹਫ਼ਤੇ ਉਸਨੇ ਇਸ ਬਾਰੇ ਗੁਪਤ ਤਜਰਬੇ ਕੀਤੇ ਅਤੇ ਆਪਣੇ ਤਜਰਬਿਆਂ ਦੀ ਪੂਰੀ detail ਛਾਪੀ। ਉਸਦੀ ਇਸ ਖੋਜ ਨੇ ਵਿਗਿਆਨ ਦੀ ਦੁਨੀਆ ਹਿਲਾ ਦਿੱਤੀ। ਸਾਰੇ ਇਨਸਾਨੀ ਸਰੀਰ ਦੇ ਅੰਦਰ ਵੇਖਣਾ ਚਾਹੁੰਦੇ ਸੀ। ਸਿਰਫ਼ ਵਿਗਿਆਨਕ ਦੁਨੀਆ ਹੀ ਨਹੀਂ, ਚਿਕਤਸਕਾਂ ਨੇ ਵੀ ਉਸਦੀ ਖੋਜ ਵਿੱਚ ਬਹੁਤ ਦਿਲਚਸਪੀ ਵਿਖਾਈ। ਬਿਨਾਂ ਚੀਰ-ਫ਼ਾੜ ਕੀਤੇ ਟੁੱਟੀਆਂ ਹੱਡੀਆਂ ਦਾ ਨਿਰੀਖਣ ਕੀਤਾ ਜਾ ਸਕਦਾ ਸੀ। ਸਿਰਫ਼ ਇਹ ਕਲਪਨਾ ਹੀ ਬਹੁਤ ਹੈਰਾਨੀਜਨਕ ਸੀ ਅਤੇ ਹੁਣ ਸੱਚ ਹੋ ਗਈ ਸੀ।

1901 ਵਿੱਚ ਦੁਨੀਆ ਦਾ ਪਹਿਲਾ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ ਵੀ William Roentgen ਨੂੰ ਮਿਲਿਆ, ਉਹ ਸਿਆਹੀ ਖੋਜਣ ਲਈ ਜੋ ਹੱਡੀਆਂ ਦਾ ਚਿਤਰਣ ਕਰ ਸਕਦੀ ਸੀ। ਜਿਸਨੂੰ X-Ray ਆਖਿਆ ਜਾਂਦਾ ਹੈ। ਇਸਦੇ ਬਾਰੇ ਗੂੜ ਸਿਧਾਂਤੀ ਵਿਗਿਆਨ ਫੇਰ ਕਦੇ ਘੋਟਾਂਗਾ।

~ਰੋਹਨ ਸ਼ਰਮਾ