-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ Thought of the day ---Even the genius asks questions.

Showing posts with label ਧਾਤਾਂ ਅਤੇ ਅਧਾਤਾਂ(METALS AND NON METALS). Show all posts
Showing posts with label ਧਾਤਾਂ ਅਤੇ ਅਧਾਤਾਂ(METALS AND NON METALS). Show all posts

Wednesday, 4 September 2024

ਧਾਤਾਂ ਅਤੇ ਅਧਾਤਾਂ(METALS AND NON METALS)

 

ਧਾਤਾਂ ਅਤੇ ਅਧਾਤਾਂ(METALS AND NON METALS)

ਯਾਦ ਰੱਖਣ ਯੋਗ ਗੱਲਾਂ

1. ਧਾਤਾਂ (Metals) : ਧਾਤਾਂ ਅਕਸਰ ਚਮਕਦਾਰ, ਖਿਚੀਣ ਯੋਗ, ਕੁਟੀਣ ਯੋਗ, ਬਿਜਲੀ ਅਤੇ ਤਾਪ ਦੀਆਂ ਚੰਗੀਆਂ ਚਾਲਕ ਹੁੰਦੀਆਂ ਹਨ। ਇਨ੍ਹਾਂ ਦਾ ਪਿਘਲਾਓ ਦਰਜਾ ਉੱਚਾ ਹੁੰਦਾ ਹੈ।

2. ਅਧਾਤਾਂ (Non metals) : ਅਧਾਤਾਂ ਅਕਸਰ ਘੱਟ ਚਮਕੀਲੀਆਂ ਹੁੰਦੀਆਂ ਹਨ। ਇਹ ਬਿਜਲੀ ਅਤੇ ਤਾਪ ਦੀਆਂ ਚੰਗੀਆਂ ਚਾਲਕ ਨਹੀਂ ਹੁੰਦੀਆਂ। ਹੀਰੇ ਤੋਂ ਸਿਵਾਏ ਇਹ ਆਮ ਤੌਰ 'ਤੇ ਨਰਮ ਹੁੰਦੀਆਂ ਹਨ। ਇਹ ਖਿਚੀਣ ਯੋਗ ਅਤੇ ਕੁਟੀਣ ਯੋਗ ਨਹੀਂ ਹੁੰਦੀਆਂ।

3. ਧਾਤਾਂ ਪਾਣੀ ਨਾਲ ਕਿਰਿਆ ਕਰ ਕੇ ਹਾਈਡਰੋਜਨ ਪੈਦਾ ਕਰਦੀਆਂ ਹਨ, ਜਦੋਂ ਕਿ ਅਧਾਤਾਂ ਪਾਣੀ ਨਾਲ ਕਿਰਿਆ ਨਹੀਂ ਕਰਦੀਆਂ।

4. ਧਾਤਾਂ ਆਕਸੀਜਨ ਨਾਲ ਕਿਰਿਆ ਕਰ ਕੇ ਬੇਸਿਕ ਆਕਸਾਈਡ ਬਣਾਉਂਦੀਆਂ ਹਨ, ਜਦੋਂ ਕਿ ਅਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਤੇਜਾਬੀ ਆਕਸਾਈਡ ਬਣਾਉਂਦੀਆਂ ਹਨ।

5. ਧਾਤਾਂ ਦਾ ਕੁਦਰਤ ਵਿੱਚ ਮਿਲਣਾ (Occurrence of metals in nature) : ਕੁਝ ਧਾਤਾਂ ਧਰਤੀ ਦੀ ਉੱਪਲੀ ਪਰਤ ਵਿੱਚ ਸੁਤੰਤਰ ਅਵਸਥਾ ਵਿੱਚ ਮਿਲਦੀਆਂ ਹਨ ਅਤੇ ਦੂਜੀਆਂ ਯੋਗਿਕ ਅਵਸਥਾ ਵਿੱਚ ਮਿਲਦੀਆਂ ਹਨ। ਸੋਨਾ, ਚਾਂਦੀ ਅਤੇ ਪਲੈਟੀਨਮ ਧਾਤਾਂ ਧਰਤੀ ਦੀ ਸਤਹ ਵਿੱਚ ਸੁਤੰਤਰ ਅਵਸਥਾ ਵਿੱਚ ਮਿਲਦੀਆਂ ਹਨ। ਐਲੂਮੀਨੀਅਮ, ਲੋਹਾ ਅਤੇ ਮੈਂਗਨੀਜ਼ ਵਰਗੀਆਂ ਧਾਤਾਂ ਆਕਸਾਈਡ ਦੇ ਰੂਪ ਵਿੱਚ ਮਿਲਦੀਆਂ ਹਨ। ਤਾਂਬਾ, ਲੋਡ ਅਤੇ ਜ਼ਿੰਕ ਵੀ ਆਕਸਾਈਡ ਵਜੋਂ ਮਿਲਦੀਆਂ ਹਨ।

6. ਕੱਚੀਆਂ ਧਾਤਾਂ (Ores) : ਜਿਨ੍ਹਾਂ ਖਣਿਜਾਂ ਤੋਂ ਧਾਤ ਨੂੰ ਆਸਾਨੀ ਨਾਲ ਅਤੇ ਸਸਤੀ ਵਿਧੀ ਰਾਹੀਂ ਪ੍ਰਾਪਤ ਕੀਤਾ ਜਾ ਸਕੇ, ਉਹਨਾਂ ਖਣਿਜਾਂ ਨੂੰ ਕੱਚੀਆਂ ਧਾਤਾਂ ਕਹਿੰਦੇ ਹਨ।

7. ਖਣਿਜ (Minerals) : ਧਾਤ ਦੇ ਕੁਦਰਤੀ ਰੂਪ ਨੂੰ ਖਣਿਜ ਕਹਿੰਦੇ ਹਨ। ਅਧਿਕਤਰ ਧਾਤਾਂ ਖਣਿਜ ਰੂਪ ਵਿੱਚ ਮਿਲਦੀਆਂ ਹਨ।

8. ਧਾਤਕ੍ਰਮ (Metallurgy) : ਕੱਚੀ ਧਾਤ ਤੋਂ ਧਾਤ ਪ੍ਰਾਪਤ ਕਰਨ ਦੀਆਂ ਵਿਧੀਆਂ ਦੇ ਕ੍ਰਮ ਨੂੰ ਧਾਤਕ੍ਰਮ ਕਹਿੰਦੇ

9. ਗੈਂਗ (Gangue) : ਕਿਸੇ ਕੱਚੀ ਧਾਤ ਵਿੱਚ ਮੌਜੂਦ ਅੱਸ਼ੁਧੀਆਂ ਨੂੰ ਗੈਂਗ ਕਹਿੰਦੇ ਹਨ।

10. ਸਲੈਗ (Slag) : ਗਲੇ ਹੋਏ ਪਦਾਰਥ ਨੂੰ ਧਾਤ ਮੈਲ ਜਾਂ ਸਲੈਗ ਕਹਿੰਦੇ ਹਨ।

11. ਗਾਲਕ (Flux) : ਅਜਿਹਾ ਪਦਾਰਥ, ਜੋ ਗੈਂਗ ਨਾਲ ਮਿਲ ਕੇ ਆਸਾਨੀ ਨਾਲ ਰਲ ਸਕਣ ਵਾਲਾ ਪਦਾਰਥ ਬਣਾਵੇ, ਉਸ ਨੂੰ ਗਾਲਕ ਕਹਿੰਦੇ ਹਨ।

12. ਭਸਮੀਕਰਨ (Calcination) : ਇਸ ਵਿਧੀ ਵਿੱਚ ਕੱਚੀ ਧਾਤ ਨੂੰ ਹਵਾ ਦੀ ਘੱਟ ਸਪਲਾਈ ਜਾਂ ਹਵਾ ਦੀ ਅਣਹੋਂਦ ਵਿੱਚ ਉਸ ਦੇ ਪਿਘਲਾਓ ਦਰਜੇ ਤੋਂ ਨੀਵੇਂ ਤਾਪਮਾਨ ਤੇ ਗਰਮ ਕਰਕੇ ਆਕਸਾਈਡ ਵਿੱਚ ਬਦਲਣ ਦੀ ਵਿਧੀ ਨੂੰ ਭਸਮੀਕਰਨ ਕਹਿੰਦੇ ਹਨ।

13. ਖਿਚੀਣ ਯੋਗਤਾ (Ductility) : ਇਹ ਧਾਤ ਦਾ ਉਹ ਗੁਣ ਹੈ, ਜਿਸ ਕਾਰਨ ਇਹਨਾਂ ਦੇ ਪਤਲੇ ਅਟੁੱਟ ਤਾਰ ਬਣਾਏ ਜਾ ਸਕਦੇ ਹਨ।

14. ਕੁਟੀਣ ਯੋਗਤਾ (Malleability) : ਇਹ ਧਾਤਾਂ ਦਾ ਉਹ ਗੁਣ ਹੈ, ਜਿਸ ਕਾਰਨ ਇਹਨਾਂ ਨੂੰ ਕੁੱਟ ਕੇ ਪਤਲੀਆਂ ਚਾਦਰਾਂ ਵਿੱਚ ਬਦਲਿਆ ਜਾ ਸਕਦਾ ਹੈ।

15. ਉਪਧਾਤ (Metalloids) : ਕੁੱਝ ਤੱਤ ਅਜਿਹੇ ਹਨ ਜੋ ਨਾ ਤਾਂ ਪੂਰਨ ਧਾਤ ਹਨ ਅਤੇ ਨਾ ਹੀ ਅਧਾਤ ਹਨ, ਭਾਵ ਇਹਨਾਂ ਵਿੱਚ ਧਾਤਾਂ ਅਤੇ ਅਧਾਤਾਂ ਦੋਵਾਂ ਦੇ ਗੁਣ ਹੁੰਦੇ ਹਨ। ਇਹਨਾਂ ਨੂੰ ਉਪਧਾਤ ਆਖਦੇ ਹਨ; ਜਿਵੇਂ ਸਿਲੀਕਾਨ, ਜਰਮੇਨੀਅਮ।

16. ਖੋਰਨ (Corrosion or Rusting) : ਧਾਤਾਂ 'ਤੇ ਨਮੀ ਅਤੇ ਹਵਾ ਦੀ ਮੌਜੂਦਗੀ ਵਿੱਚ ਇੱਕ ਪਰਤ ਚੜ੍ਹ ਜਾਂਦੀ ਹੈ। ਧਾਤਾਂ ਉੱਪਰ ਇ ਹਨਾਂ ਪਰਤਾਂ ਦੇ ਚੜ੍ਹਨ ਨੂੰ ਧਾਤ ਦਾ ਖੋਰਨ ਕਹਿੰਦੇ ਹਨ।

17. ਲੋਹੇ ਨੂੰ ਖੋਰਨ ਤੋਂ ਬਚਾਉਣ ਦੀ ਵਿਧੀ (Method of Preventing iron from Corrosion): (i) ਪੇਟ ਕਰ ਕੇ (ii) ਲੋਹੇ 'ਤੇ ਗ੍ਰੀਸ ਲਗਾ ਕੇ, (iii) ਗਲਵੈਨਾਈਜ਼ਿੰਗ: (iv) घिनली लेपत।

18. ਗਲਵੇਨਾਈਜ਼ਿੰਗ (Galvanisation) : ਲੋਹੇ ਨੂੰ ਜੰਗ ਤੋਂ ਬਚਾਉਣ ਲਈ ਜ਼ਿੰਕ ਦੀ ਪਤਲੀ ਪਰਤ ਚੜਾਉਣ ਨੂੰ ਗਲਵੇਨਾਈਜ਼ਿੰਗ ਕਹਿੰਦੇ ਹਨ।

19. ਬਿਜਲੀ ਲੇਪਨ (Electroplating) : ਲੋਹੇ ਅਤੇ ਤਾਂਬੇ ਵਰਗੀਆਂ ਘਟੀਆ ਧਾਤਾਂ 'ਤੇ ਚਾਂਦੀ, ਸੋਨੇ ਤੇ ਨਿੱਕਲ ਆਦਿ ਧਾਤਾਂ ਦੀ ਪਰਤ ਚੜਾਉਣ ਨੂੰ ਬਿਜਲਈ ਲੇਪਨ ਕਹਿੰਦੇ ਹਨ।

20. ਧਾਤਾਂ ਦੀ ਕਿਰਿਆਸ਼ੀਲਤਾ ਲੜੀ (Activity series of Metals) : ਸਾਰੀਆਂ ਧਾਤਾਂ ਇੱਕ ਸਮਾਨ ਕਿਰਿਆਸ਼ੀਲ ਨਹੀਂ ਹੁੰਦੀਆਂ। ਕੁਝ ਧਾਤਾਂ ਵਧ ਕਿਰਿਆਸ਼ੀਲ ਅਤੇ ਕੁਝ ਘੱਟ ਕਿਰਿਆਸ਼ੀਲ ਹੁੰਦੀਆਂ ਹਨ। ਜੇਕਰ ਅਸੀਂ ਧਾਤਾਂ ਨੂੰ ਕਿਰਿਆਸ਼ੀਲਤਾ ਦੇ ਘਟਦੇ ਕ੍ਰਮ ਵਿੱਚ ਰੱਖੀਏ ਤਾਂ ਪ੍ਰਾਪਤ ਕ੍ਰਮ ਨੂੰ ਕਿਰਿਆਸ਼ੀਲ ਕੁਮ ਕਹਿੰਦੇ ਹਨ।

21. ਮਿਸ਼ਰਿਤ ਧਾਤ (Alloys) : ਕਿਸੇ ਧਾਤ ਦੇ ਕਿਸੇ ਹੋਰ ਧਾਤ ਜਾਂ ਅਧਾਤ ਨਾਲ ਬਣੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਿਤ ਧਾਤ ਕਹਿੰਦੇ ਹਨ।

22. ਮਿਸ਼ਰਤ ਧਾਤ ਬਣਾਉਣ ਦਾ ਕਾਰਨ (Purpose of Making Alloys):

(i) ਕਠੋਰਤਾ ਨੂੰ ਵਧਾਉਣਾ;

(ii) ਧੁਨੀ ਪੈਦਾ ਕਰਨਾ;

(iii) ਖੋਰਨ ਤੋਂ ਬਚਾਉਣਾ;

(iv) ਤਾਕਤ ਨੂੰ ਵਧਾਉਣਾ ਹੈ।

23. ਸੋਡੀਅਮ ਅਤੇ ਪੋਟਾਸ਼ੀਅਮ ਨੂੰ ਮਿੱਟੀ ਦੇ ਤੇਲ ਵਿੱਚ ਕਿਉਂ ਰੱਖਿਆ ਜਾਂਦਾ ਹੈ (Why potassium and sodium like metals are stored in kerosene oil): विष्ववि ष्टिच पाडा घड विविभासील ਹਨ। ਇਹ ਆਕਸੀਜਨ ਜਾਂ ਪਾਣੀ ਨਾਲ ਸਧਾਰਨ ਤਾਪਮਾਨ 'ਤੇ ਕਿਰਿਆ ਕਰਦੀਆਂ ਹਨ। ਇਸ ਲਈ ਇਹਨਾਂ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ, ਤਾਂ ਕਿ ਇਹਨਾਂ ਨੂੰ ਹਵਾ ਦੇ ਸੰਪਰਕ ਤੋਂ ਬਚਾਇਆ ਜਾ ਸਕੇ।

24. ਭੋਜਨ ਪਦਾਰਥ ਜਿਨ੍ਹਾਂ ਵਿੱਚ ਅਮਲ ਹੋਵੇ, ਨੂੰ ਧਾਤ ਦੇ ਬਣੇ ਬਰਤਨਾਂ ਵਿੱਚ ਨਹੀਂ ਰੱਖਿਆ ਜਾਂਦਾ (Food stuffs with acid contents not stored in metallic utensils) : ਦਹੀਂ, ਇਮਲੀ, ਖੱਟੇ ਫਲ ਅਤੇ ਅਚਾਰ ਵਰਗੇ ਭੋਜਨ ਪਦਾਰਥਾਂ ਨੂੰ ਖਾਣ ਦੇ ਬਰਤਨਾਂ ਵਿੱਚ ਨਹੀਂ ਰੱਖਿਆ ਜਾਂਦਾ, ਕਿਉਂਕਿ ਇਨ੍ਹਾਂ ਭੋਜਨ ਪਦਾਰਥਾਂ ਵਿੱਚ ਅਮਲ ਹੁੰਦਾ ਹੈ, ਜੋ ਬਰਤਨਾਂ ਦੀ ਧਾਤ ਨਾਲ ਕਿਰਿਆ ਕਰ ਕੇ ਜ਼ਹਿਰੀਲੇ ਯੋਗਿਕ ਬਣਾਉਂਦਾ ਹੈ।

25. ਅਚਾਰ ਆਦਿ ਨੂੰ ਸ਼ੀਸ਼ੇ ਜਾਂ ਚੀਨੀ ਮਿੱਟੀ ਦੇ ਬਰਤਨ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਇਹਨਾਂ ਵਿੱਚ ਅਜਿਹੇ ਅਮਲ ਹੁੰਦੇ ਹਨ, ਜਿਹੜੇ ਬਰਤਨਾਂ ਦੀਆਂ ਧਾਤਾਂ ਨਾਲ ਕਿਰਿਆ ਕਰ ਕੇ ਜ਼ਹਿਰੀਲੇ ਪਦਾਰਥ ਬਣਾਉਂਦੇ ਹਨ। 26. ਐਲੂਮੀਨੀਅਮ ਫਾਈਲ ਦੀ ਵਰਤੋਂ ਭੋਜਨ ਸਮੱਗਰੀ ਨੂੰ ਲਪੇਟਣ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਇਹ ਭੋਜਨ ਸਮੱਗਰੀ ਨਾਲ ਕਿਰਿਆ ਨਹੀਂ ਕਰਦਾ।

27. ਕਾਪਰ ਜ਼ਿੰਕ ਨੂੰ ਉਸ ਦੇ ਨਮਕ ਦੇ ਘੋਲ ਵਿੱਚੋਂ ਵਿਸਥਾਪਿਤ ਨਹੀਂ ਕਰ ਸਕਦਾ, ਕਿਉਂਕਿ ਕਾਪਰ ਜ਼ਿੰਕ ਨਾਲੋਂ ਘੱਟ ਕਿਰਿਆਸ਼ੀਲ ਧਾਤ ਹੁੰਦੀ ਹੈ। ਹਮੇਸ਼ਾ ਇੱਕ ਵੱਧ ਕਿਰਿਆਸ਼ੀਲ ਧਾਤ, ਇੱਕ ਘੱਟ ਕਿਰਿਆਸ਼ੀਲ ਧਾਤ ਨੂੰ ਉਸ ਦੇ ਘੋਲ ਵਿੱਚੋਂ ਵਿਸਥਾਪਿਤ ਕਰਦੀ ਹੈ।

28. ਵਾਂ ਨੂੰ ਗਰਮ ਕਰਨ ਲਈ ਇਮਰਸ਼ਨ ਛੜ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਧਾਤਵੀ ਪਦਾਰਥਾਂ ਦੀ ਬਣੀ ਹੁੰਦੀ ਹੈ, ਕਿਉਂਕਿ ਧਾਤਾਂ ਬਿਜਲੀ ਅਤੇ ਤਾਪ ਦੀਆਂ ਚੰਗੀਆਂ ਚਾਲਕ ਹਨ।

29. ਜਦੋਂ ਲੋਹੇ ਦੀ ਕਿੱਲ ਕਾਪਰ ਸਲਫੇਟ ਦੇ ਘੋਲ ਵਿੱਚ ਰੱਖੀ ਜਾਂਦੀ ਹੈ ਤਾਂ ਇਹ ਕਾਪਰ ਸਲਫੇਟ ਦੇ ਘੋਲ ਵਿੱਚ ਕਾਪਰ ਨੂੰ ਵਿਸਥਾਪਿਤ ਕਰਦਾ ਹੈ ਅਤੇ ਇਸ ਲਈ ਕਾਪਰ ਸਲਫੇਟ ਦਾ ਨੀਲਾ ਰੰਗ ਆਇਰਨ ਸਲਫੇਟ ਦੇ ਹਰੇ ਰੰਗ ਵਿੱਚ ਬਦਲ ਜਾਂਦਾ ਹੈ, ਕਿਉਂਕਿ ਲੋਹਾ ਕਾਪਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ।

    CuSO4 + Fe → FeSO4 + Cu

    (ਨੀਲਾ ਰੰਗ)        (ਹਰਾ ਰੰਗ)

30. ਜਦੋਂ ਹਲਕਾ ਸਲਫਿਊਰਿਕ ਐਸਿਡ ਕਾਪਰ ਦੀ ਸਲੇਟ ਉੱਤੇ ਪਾਇਆ ਜਾਂਦਾ ਹੈ ਤਾਂ ਇਹ ਕਾਪਰ ਨਾਲ ਕਿਰਿਆ ਕਰ ਕੇ ਕਾਪਰ ਸਲਫੇਟ ਅਤੇ ਹਾਈਡਰੋਜਨ ਗੈਸ ਬਣਾਉਂਦਾ ਹੈ। Cu + H2SO4 → CuSO4 + H2

31. ਤੇਜ਼ਾਬੀ ਆਕਸਾਈਡ (Acidic Oxide) : ਅਧਾਤਾਂ ਆਕਸੀਜਨ ਨਾਲ ਕਿਰਿਆ ਕਰ ਕੇ ਤੇਜਾਬੀ ਆਕਸਾਈਡ ਬਣਾਉਂਦੀਆਂ ਹਨ; ਜਿਵੇਂ: CO2, SO2 ਅਤੇ SO3. ਤੇਜ਼ਾਬੀ ਆਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ।

32. ਖਾਰੀ ਆਕਸਾਈਡ (Basic Oxide) : ਧਾਤਾਂ ਨਾਲ ਆਕਸੀਜਨ ਦੀ ਕਿਰਿਆ ਨਾਲ ਜਿਹੜੇ ਆਕਸਾਈਡ ਬਣਦੇ ਹਨ, ਉਨ੍ਹਾਂ ਨੂੰ ਖਾਰੀ ਆਕਸਾਈਡ ਕਹਿੰਦੇ ਹਨ; ਜਿਵੇਂ: MgO, CaO ਅਤੇ Na₂O. ਖਾਰੀ ਆਕਸਾਈਡ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ। 33. ਏਕੂਆ ਰੀਗਿਆ (Aqua Regia) : ਗਾੜ੍ਹੇ ਨਾਈਟ੍ਰਿਕ ਅਮਲ ਅਤੇ ਹਾਈਡਰੋਕਲੋਰਿਕ ਅਮਲ ਨੂੰ 1:3 ਦੇ ਅਨੁਪਾਤ ਵਿੱਚ ਮਿਲਾਉਣ ਤੋਂ ਬਣੇ ਅਮਲ ਦੇ ਮਿਸ਼ਰਣ ਨੂੰ ਏਕੂਆ ਰੀਗਿਆ ਕਹਿੰਦੇ ਹਨ। ਸੋਨੇ ਅਤੇ ਪਲੈਟੀਨਮ

ਵਰਗੀਆਂ ਧਾਤਾਂ ਕੇਵਲ ਏਕੂਆ ਰੀਗਿਆ ਨਾਲ ਹੀ ਕਿਰਿਆ ਕਰਦੀਆਂ ਹਨ।

34. ਕੈਰਟ (Carat) : ਕੈਰਟ ਸੋਨੇ ਦੀ ਸ਼ੁੱਧਤਾ ਮਾਪਣ ਦੀ ਸਕੇਲ ਹੈ। ਸ਼ੁੱਧ ਸੋਨਾ 24 ਕੈਰਟ ਦਾ ਹੁੰਦਾ ਹੈ। ਭਾਰਤ ਵਿੱਚ ਗਹਿਣੇ ਬਣਾਉਣ ਲਈ 22 ਕੈਰਟ ਸੋਨਾ ਵਰਤਿਆ ਜਾਂਦਾ ਹੈ। 22 ਕੈਰਟ ਸੋਨੇ ਦਾ ਮਤਲਬ ਹੈ ਕਿ ਇਸ ਵਿੱਚ 22 ਹਿੱਸੇ ਸੋਨਾ ਅਤੇ ਬਾਕੀ ਕਾਪਰ ਜਾਂ ਚਾਂਦੀ ਹੁੰਦੀ ਹੈ।