ਤਾਰੇ ਅਤੇ ਸੂਰਜੀ ਪਰਿਵਾਰ(STARS AND SOLAR SYSTEM)
ਯਾਦ ਰੱਖਣ ਯੋਗ
ਗੱਲਾਂ
1. ਬ੍ਰਹਿਮੰਡ (Universe)
: ਸਾਡੇ ਇਰਦ- ਗਿਰਦ ਦੇ ਅਸੀਮਿਤ ਸਥਾਨ ਨੂੰ, ਜਿਸ ਵਿੱਚ ਸੂਰਜੀ ਪਰਿਵਾਰ, ਸਿਤਾਰੇ, ਗਲੈਕਸੀਆਂ, ਆਦਿ ਮੌਜੂਦ ਹਨ,
ਬ੍ਰਹਿਮੰਡ ਕਿਹਾ ਜਾਂਦਾ ਹੈ।
2. ਸੂਰਜੀ
ਪ੍ਰਣਾਲੀ (Solar system): ਸੂਰਜੀ ਪ੍ਰਣਾਲੀ
ਵਿੱਚ ਨੌਂ ਗ੍ਰਹਿ ਹਨ : ਬੁੱਧ, ਸ਼ੁੱਕਰ, ਧਰਤੀ, ਮੰਗਲ, ਬ੍ਰਹਿਸਪਤੀ, ਸ਼ਨੀ, ਯੂਰੇਨਸ, ਨੈਪਚੂਨ ਅਤੇ
ਪਲੂਟੋ। ਇਹ ਸਾਰੇ ਸੂਰਜ ਦੇ ਇਰਦ-ਗਿਰਦ ਘੁੰਮਦੇ ਹਨ।
3. ਲਘੂ ਗ੍ਰਹਿ (Asteroids)
: ਲਘੂ ਗ੍ਰਹਿ ਬਹੁਤ ਛੋਟੇ ਗ੍ਰਹਿ ਹਨ, ਜੋ ਮੰਗਲ ਅਤੇ ਬ੍ਰਹਿਸਪਤੀ ਦੇ ਆਰਬਿਟਾਂ ਵਿਚਕਾਰ ਸੂਰਜ ਦੇ ਇਰਦ-ਗਿਰਦ ਘੁੰਮਦੇ ਹਨ।
4. ਧੂਮਕੇਤੂ (Comets)
: ਇਹ ਪੱਥਰ ਵਰਗੇ ਪਦਾਰਥ ਦੇ ਬਣੇ ਹੋਏ ਹਨ, ਜਿਨ੍ਹਾਂ ਦੇ ਆਲੇ-ਦੁਆਲੇ ਪਾਣੀ, ਅਮੋਨੀਆ, ਮੀਥੇਨ ਵਰਗੇ ਵਾਸ਼ਪਿਤ ਹੋਣ ਵਾਲ਼ੇ ਪਦਾਰਥਾਂ ਦੇ ਪੁੰਜ ਹੁੰਦੇ ਹਨ।
5. ਉਲਕਾ (Meteors) : ਇਹ ਬਹੁਤ ਛੋਟੇ ਪੱਥਰ ਵਰਗੇ ਖਗੋਲੀ ਪਿੰਡ ਹਨ, ਜੋ ਸੂਰਜ ਦੇ ਆਲੇ-ਦੁਆਲੇ ਘੁੰਮਦੇ ਹਨ। ਇਹ ਜਦੋਂ ਧਰਤੀ ਦੇ ਵਾਯੂਮੰਡਲ
ਵਿੱਚ ਦਾਖ਼ਲ ਹੁੰਦੇ ਹਨ ਤਾਂ ਇਨ੍ਹਾਂ ਨੂੰ ਅੱਗ ਲੱਗ ਜਾਂਦੀ ਹੈ।
6. ਉਲਕਾ ਪਿੰਡ (Meteorites)
: ਇਹ ਬਹੁਤ ਵੱਡੀਆਂ ਪੱਥਰ ਵਰਗੀਆਂ ਚੀਜ਼ਾਂ ਹਨ, ਜੋ ਸੂਰਜ ਦੁਆਲੇ ਘੁੰਮਦੀਆਂ ਹਨ। ਜਦੋਂ ਇਹ ਵਾਯੂਮੰਡਲ ਵਿੱਚ ਦਾਖ਼ਲ
ਹੁੰਦੀਆਂ ਹਨ ਤਾਂ ਇਨ੍ਹਾਂ ਨੂੰ ਅੱਗ ਲੱਗ ਜਾਂਦੀ ਹੈ, ਪਰ ਪੂਰੀ ਤਰ੍ਹਾਂ ਨਾ ਜਲ ਕੇ ਬਾਕੀ ਹਿੱਸਾ ਬਚ ਜਾਂਦਾ ਹੈ। ਇਹ ਬਚਿਆ ਹੋਇਆ ਹਿੱਸਾ ਧਰਤੀ ਦੀ
ਸਤ੍ਹਾ, ’ਤੇ ਪਹੁੰਚਦਾ ਹੈ, ਜਿਸ ਨੂੰ ਉਲਕਾ ਪਿੰਡ ਕਹਿੰਦੇ ਹਨ।
7. ਗਲੈਕਸੀ (Galaxy) :
ਤਾਰਿਆਂ ਦੇ ਇੱਕ ਵੱਡੇ ਸਮੂਹ ਨੂੰ ਗਲੈਕਸੀ ਕਹਿੰਦੇ ਹਨ। ਸਾਡਾ ਸੂਰਜੀ
ਪਰਿਵਾਰ ਇੱਕ ਗਲੈਕਸੀ ਦਾ ਹਿੱਸਾ ਹੈ।
8. ਆਕਾਸ਼ ਗੰਗਾ (Milky
way) : ਜਿਸ ਗਲੈਕਸੀ ਵਿੱਚ ਅਸੀਂ ਰਹਿੰਦੇ ਹਾਂ, ਉਸ ਨੂੰ ਆਕਾਸ਼ ਗੰਗਾ ਕਹਿੰਦੇ ਹਨ। ਆਕਾਸ਼ ਗੰਗਾ ਵਿੱਚ 10 ਤੋਂ ਜ਼ਿਆਦਾ ਸਿਤਾਰੇ ਹੁੰਦੇ ਹਨ।
9. ਤਾਰਾ-ਮੰਡਲ (Constellation):
ਆਕਾਸ਼ ਵਿੱਚ ਪਛਾਣੀਆਂ ਜਾਂਦੀਆਂ ਸ਼ਕਲਾਂ ਵਾਲ਼ੇ ਤਾਰਿਆਂ ਦੇ ਸਮੂਹ
ਨੂੰ ਤਾਰਾ-ਮੰਡਲ ਕਹਿੰਦੇ ਹਨ; ਜਿਵੇਂ : ਸਪਤਰਿਸ਼ੀ,
ਓਰੀਅਨ, ਕੋਸੀਯੋਪੀਆ ਅਤੇ
ਲਿਓਮੇਜ। ਅੱਜ ਤੱਕ 88 ਤਾਰਾ-ਮੰਡਲਾਂ ਦੀ ਪਹਿਚਾਣ
ਕੀਤੀ ਗਈ ਹੈ।
10. ਪ੍ਰਕਾਸ਼ ਸਾਲ (Light
year) : ਪ੍ਰਕਾਸ਼ ਦੁਆਰਾ ਇੱਕ ਸਾਲ ਵਿੱਚ ਤੈਅ ਕੀਤੀ ਦੂਰੀ ਨੂੰ
ਪ੍ਰਕਾਸ਼ ਸਾਲ ਕਹਿੰਦੇ ਹਨ। ਇੱਕ ਪ੍ਰਕਾਸ਼ ਸਾਲ 9.4607 × 1012 ਕਿ.ਮੀ. ਦੇ ਬਰਾਬਰ ਹੈ
11. ਗ੍ਰਹਿ (Planets) :
ਗ੍ਰਹਿ ਉਹ ਆਕਾਸ਼ੀ ਪਿੰਡ ਹਨ, ਜਿਹੜੇ ਸੂਰਜ ਦੇ ਆਲੇ-ਦੁਆਲੇ ਘੁੰਮਦੇ ਹਨ। ਇਹ ਆਪਣੀ ਸਤਹਿ ਤੋਂ ਸੂਰਜ ਦੇ ਪ੍ਰਕਾਸ਼ ਨੂੰ
ਪਰਾਵਰਤਿਤ ਕਰਦੇ ਹਨ। ਇਹ ਪੱਥਰ ਅਤੇ ਧਾਤਾਂ ਦੇ ਬਣੇ ਹੁੰਦੇ ਹਨ। ਗ੍ਰਹਿ ਪੱਛਮ ਤੋਂ ਪੂਰਬ ਵੱਲ
ਸੂਰਜ ਦੇ ਇਰਦ-ਗਿਰਦ ਘੁੰਮਦੇ ਹਨ। 12. ਕੁਦਰਤੀ ਉਪਗ੍ਰਹਿ (Natural
satellite) : ਇਹ ਖਗੋਲੀ ਪਿੰਡ ਹਨ, ਜਿਹੜੇ ਕਿਸੇ ਗ੍ਰਹਿ ਦੇ ਦੁਆਲੇ ਘੁੰਮਦੇ ਹਨ। ਇਹ ਗ੍ਰਹਿ ਤੋਂ ਬਹੁਤ ਦੂਰ ਹੁੰਦੇ ਹਨ। ਧਰਤੀ
ਦਾ ਇੱਕ ਕੁਦਰਤੀ ਉਪਗ੍ਰਹਿ ਚੰਦਰਮਾ ਹੈ।
13. ਬਣਾਉਟੀ ਉਪਗ੍ਰਹਿ (Artificial
satellites) : ਮਨੁੱਖ ਦੁਆਰਾ ਬਣਾਏ ਗਏ ਉਪਗ੍ਰਹਿ ਧਰਤੀ ਜਾਂ ਕਿਸੇ ਹੋਰ
ਗ੍ਰਹਿ ਦੇ ਦੁਆਲੇ ਚੱਕਰ ਲਗਾਉਂਦੇ ਹਨ। ਇਹ ਗ੍ਰਹਿਆਂ ਦੇ ਬਹੁਤ ਨੇੜੇ ਹੁੰਦੇ ਹਨ। ਇਹਨਾਂ ਦਾ
ਵਿਵਹਾਰਿਕ ਉਪਯੋਗ ਬਹੁਤ ਜ਼ਿਆਦਾ ਹੁੰਦਾ ਹੈ; ਜਿਵੇਂ : ਸੁਰੱਖਿਆ,
ਖੋਜ, ਦੁਰੇਡਾ ਸੰਵੇਦਨ
ਅਤੇ ਮੌਸਮਾਂ ਦੀ ਜਾਣਕਾਰੀ, ਆਦਿ।
14. ਹਰੇਕ
ਗ੍ਰਹਿ ਦੇ ਕੁਦਰਤੀ ਉਪਗ੍ਰਹਿਆਂ ਦੀ ਗਿਣਤੀ (Number
of natural satellites in each planet): ਮੰਗਲ = 2 , ਸ਼ਨੀ= 30, ਜੁਪੀਟਰ = 28, ਯੂਰੇਨਸ = 21 ,ਧਰਤੀ = 1 ,ਨੈਪਚੂਨ = 8
15. ਧਰਤੀ ਵਾਂਗ ਗ੍ਰਹਿ (The
terrestrial planets) : ਸੂਰਜ ਦੇ ਨਿਕਟ ਚਾਰ
ਗ੍ਰਹਿਆਂ: ਬੁੱਧ, ਸ਼ੁੱਕਰ, ਧਰਤੀ ਅਤੇ ਮੰਗਲ ਨੂੰ ਧਰਤੀ ਵਾਂਗ ਗ੍ਰਹਿ ਕਿਹਾ ਜਾਂਦਾ ਹੈ।
16. ਬ੍ਰਹਿਸਪਤੀ ਵਾਂਗ ਗ੍ਰਹਿ (Jovian
planets): ਬ੍ਰਹਿਸਪਤੀ, ਸ਼ਨੀ, ਉਰਣ ਅਤੇ ਵਰੁਣ ਵਰਗੇ ਗ੍ਰਹਿਆਂ ਨੂੰ ਬ੍ਰਹਿਸਪਤੀ ਵਾਂਗ
ਗ੍ਰਹਿ ਕਿਹਾ ਜਾਂਦਾ ਹੈ। ਇਹ ਗ੍ਰਹਿ ਮੁੱਖ ਤੌਰ ਤੇ ਹਾਈਡਜਨ ਅਤੇ ਹੀਲੀਅਮ ਦੇ ਬਣੇ ਹੋਏ ਹਨ।
17. ਬੁੱਧ ਗ੍ਰਹਿ ਸੂਰਜ ਦੇ ਸਭ
ਤੋਂ ਨੇੜੇ ਹੈ। ਇਸ ਨੂੰ ਸਵੇਰ ਜਾਂ ਸ਼ਾਮ ਦਾ ਤਾਰਾ ਵੀ ਕਿਹਾ ਜਾਂਦਾ ਹੈ। ਇਹ ਤਾਰੇ ਦੀ ਤਰ੍ਹਾਂ
ਬਹੁਤ ਚਮਕੀਲਾ ਨਜ਼ਰ ਆਉਂਦਾ ਹੈ।
18. ਸ਼ੁੱਕਰ ਗ੍ਰਹਿ ਸਭ ਗ੍ਰਹਿਆਂ
ਤੋਂ ਚਮਕੀਲਾ ਹੈ। ਇਹ ਇਸ 'ਤੇ ਪੈ ਰਹੇ ਪ੍ਰਕਾਸ਼ ਦੇ 75% ਭਾਗ ਨੂੰ ਪਰਾਵਰਤਿਤ ਕਰ ਦਿੰਦਾ ਹੈ। ਸ਼ੁੱਕਰ ਗ੍ਰਹਿ ਦੇ ਵਾਯੂਮੰਡਲ
ਵਿੱਚ 95% ਕਾਰਬਨ ਡਾਈਆਕਸਾਈਡ ਹੈ।
19. ਮੰਗਲ ਗ੍ਰਹਿ ਲਾਲ ਪੂਛ ਨਾਲ
ਢੱਕਿਆ ਹੋਇਆ ਹੈ। ਇਸ ਲਈ ਇਸ ਨੂੰ ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ।
20. ਪਲੂਟੋ ਸੂਰਜ ਤੋਂ ਸਭ ਤੋਂ
ਦੂਰ ਦਾ ਗ੍ਰਹਿ ਹੈ। ਇਸ ਲਈ ਇਹ ਸਭ ਤੋਂ ਠੰਡਾ ਗ੍ਰਹਿ ਹੈ।
21. ਸ਼ਨੀ ਦੇ ਇਰਦ-ਗਿਰਦ ਤਿੰਨ
ਛੱਲੇ ਹਨ, ਜਿਸ ਕਰ ਕੇ ਇਹ ਸੂਰਜੀ ਪਰਿਵਾਰ ਦਾ ਸਭ ਤੋਂ ਖੂਬਸੂਰਤ
ਅਤੇ ਅਦੁੱਤੀ ਗ੍ਰਹਿ ਹੈ।
22. ਧਰੁਵ ਤਾਰਾ ਧਰਤੀ ਦੀ ਘੁੰਮਣ
ਧੁਰੀ 'ਤੇ ਸਥਿਤ ਹੈ। ਇਸ ਲਈ ਇਹ ਆਕਾਸ਼ ਵਿੱਚ ਸਥਿਰ ਜਾਪਦਾ
ਹੈ।
23. ਤਾਰੇ ਆਕਾਸ਼ ਵਿੱਚ ਗਤੀ ਕਰਦੇ
ਕਿਉਂ ਦਿਖਾਈ ਦਿੰਦੇ ਹਨ (Why star appears to be moving : ਤਾਰੇ ਆਕਾਸ਼ ਵਿੱਚ ਗਤੀ ਨਹੀਂ ਕਰਦੇ, ਪਰ ਇਹ ਪੂਰਬ ਤੋਂ
ਪੱਛਮ ਵੱਲ ਗਤੀ ਕਰਦੇ ਜਾਪਦੇ ਹਨ, ਕਿਉਂਕਿ ਧਰਤੀ ਆਪਣੇ
ਧੁਰੇ 'ਤੇ ਪੱਛਮ ਤੋਂ ਪੂਰਬ ਵੱਲ ਗਤੀ ਕਰਦੀ ਹੈ, ਭਾਵ ਘੁੰਮਦੀ ਹੈ। ਇਵੇਂ ਲੱਗਦਾ ਹੈ ਕਿ ਸਾਰੇ ਤਾਰੇ ਪੂਰਬ 'ਚੋਂ ਨਿਕਲਦੇ ਹਨ ਅਤੇ ਪੱਛਮ ਵਿੱਚ ਡੁੱਬਦੇ ਹਨ।
24. ਹਾਲਤਾਂ, ਜਿਨ੍ਹਾਂ ਕਾਰਨ ਧਰਤੀ 'ਤੇ ਜੀਵਨ ਦੀ ਹੋਂਦ
ਸੰਭਵ ਹੈ (Conditions that favour life on earth):
(i) ਧਰਤੀ ਦੇ ਵਾਯੂਮੰਡਲ ਵਿੱਚ
ਕਾਫ਼ੀ ਆਕਸੀਜਨ ਹੈ, ਜੋ ਜਿਉਂਦੀਆਂ ਵਸਤੂਆਂ ਲਈ
ਜ਼ਰੂਰੀ ਹੈ।
(ii) ਧਰਤੀ 'ਤੇ ਜੀਵਨ ਲਈ ਲੋੜੀਂਦਾ ਪਾਣੀ ਵੀ ਹੈ।
(iii) ਧਰਤੀ 'ਤੇ ਜੀਵਨ ਦੀ ਹੋਂਦ
ਲਈ ਸਹੀ ਤਾਪਮਾਨ ਮੌਜੂਦ ਹੈ।
(iv) ਧਰਤੀ ਦੇ ਆਲੇ-ਦੁਆਲੇ ਓਜ਼ੋਨ
ਦੀ ਪਰਤ ਹੈ, ਜੋ ਸਾਨੂੰ ਸੂਰਜ ਤੋਂ ਆਉਣ
ਵਾਲੀਆਂ ਹਾਨੀਕਾਰਕ ਵਿਕਿਰਣਾਂ ਤੋਂ ਬਚਾਉਂਦੀ ਹੈ।
25. ਮੌਸਮ ਦਾ ਪੂਰਵ ਅਨੁਮਾਨ (Weather
forecasting) : ਬਣਾਉਟੀ ਉਪਗ੍ਰਹਿਆਂ ਦੀ ਮੌਸਮ ਬਾਰ ਪੂਰਵ ਅਨੁਮਾਨ
ਲਗਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਉਪਗ੍ਰਹਿ ਤਾਪਮਾਨ ਅਤੇ ਦਬਾਉ ਵਿਚ ਆਉਣ ਵਾਲੀਆਂ
ਤਬਦੀਲੀਆਂ ਬਾਰੇ ਅੰਕੜੇ ਭੇਜਦਾ ਹੈ। ਇਹ ਪ੍ਰਕਾਰ ਸਾਨੂੰ ਝੱਖੜਾਂ, ਭਾਰੀ ਬਾਰਸ, ਹਵਾ, ਹਿਮਪਾਤ, ਸੋਕੇ, ਆਦਿ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ।
26. ਚੰਦਰਮਾ ਦੀਆਂ ਅਵਸਥਾਵਾਂ ਦਾ
ਬਣਨਾ (Occurrence of phases of Moon) : ਧਰਤੀ ਸੂਰਜ ਦੇ
ਗਿਰਦ ਘੁੰਮਦੀ ਹੈ ਅਤੇ ਚੰਦਰਮਾ ਧਰਤੀ ਦੇ ਗਿਰਦ ਘੁੰਮਦਾ ਹੈ। ਚੰਦਰਮਾ ਧਰਤੀ ਦੇ ਗਿਰਦ ਘੁੰਮਣ ਲਈ 27.3 ਦਿਨ ਲੈਂਦਾ ਹੈ। ਇਸ ਤਰ੍ਹਾਂ ਇਹ ਹਰ ਰੋਜ਼ ਆਪਣੀ ਸਥਿਤੀ ਬਦਲਦਾ
ਰਹਿੰਦਾ ਹੈ, ਜਿਸ ਦੇ ਸਿੱਟੇ ਵਜੋਂ ਚੰਦਰਮਾ
ਦੀਆਂ ਵਿਭਿੰਨ ਅਵਸਥਾਵਾਂ ਬਣਦੀਆਂ ਹਨ।
27. ਪੂਰੇ ਚੰਦ ਵਾਲੀ ਰਾਤ ਧਰਤੀ
ਚੰਦ ਅਤੇ ਸੂਰਜ ਦੇ ਵਿਚਕਾਰ ਆ ਜਾਂਦੀ ਹੈ ਅਤੇ ਪੂਰਾ ਚੰਦ ਦਿਖਾਈ ਦਿੰਦਾ
28. ਨਵੇਂ ਚੰਦ ਵਾਲੀ ਰਾਤ,
ਸੂਰਜ ਦਾ ਪ੍ਰਕਾਸ਼ ਚੰਦ ਦੇ ਉਸ ਪਾਸੇ ਪੈਂਦਾ ਹੈ, ਜੋ ਧਰਤੀ ਤੋਂ ਅੱਗੇ ਵੱਲ ਹੁੰਦਾ ਹੈ ਅਤੇ ਚੰਦ ਵਿਖਾਈ ਨਹੀਂ ਦਿੰਦਾ।
