ਬਲ
ਅਤੇ ਦਬਾਓ(FORCE AND
PRESSURE)
ਯਾਦ ਰੱਖਣ ਯੋਗ ਗੱਲਾਂ
1. ਕਿਸੇ ਵਸਤੂ ਉੱਤੇ ਲੱਗਣ ਵਾਲੇ ਧੱਕੇ (ਅਭਿਕਰਸ਼ਣ) ਜਾਂ
ਖਿਚਾਉ (ਅਪਕਰਸ਼ਣ) ਨੂੰ ਬਲ ਕਹਿੰਦੇ ਹਨ।
2. ਕਿਸੇ ਵਸਤੂ 'ਤੇ ਬਲ ਲਗਾਉਣ ਨਾਲ ਉਹ ਗਤੀ ਕਰਦੀ ਹੈ। ਵਸਤੂ ਬਲ ਲਗਾਉਣ ਦੀ ਦਿਸ਼ਾ ਵਿੱਚ ਗਤੀ ਕਰਦੀ ਹੈ।
3. ਜੇ ਕਿਸੇ ਵਸਤੂ ਉੱਤੇ ਬਲ ਵਸਤੂ ਦੀ ਗਤੀ ਦੀ ਦਿਸ਼ਾ
ਵਿੱਚ ਲਗਾਇਆ ਜਾਂਦਾ ਹੈ ਤਾਂ ਇਹ ਇੱਕ ਦੂਜੇ ਨਾਲ ਜੁੜ ਜਾਂਦਾ ਹੈ। ਜੇਕਰ ਦੋ ਬਲ ਉਲਟ ਦਿਸ਼ਾ ਵਿੱਚ ਕੰਮ ਕਰਦੇ ਹਨ,
ਤਾਂ ਇਸ ਉੱਤੇ ਲੱਗਣ ਵਾਲਾ ਕੁੱਲ (ਨੈੱਟ) ਬਲ ਦੋਵਾਂ ਬਲਾਂ ਦੇ ਅੰਤਰ ਦੇ ਬਰਾਬਰ ਹੁੰਦਾ ਹੈ।
4. ਕਿਸੇ ਵਸਤੂ 'ਤੇ ਲੱਗਣ ਵਾਲਾ ਬਲ ਸਿਫ਼ਰ ਹੋਵੇਗਾ, ਜੇਕਰ ਦੋਵੇਂ ਬਲ
ਉਲਟ ਦਿਸ਼ਾ ਵਿੱਚ ਬਰਾਬਰ ਹਨ।
5. ਬਲ ਦੀ ਤਾਕਤ ਨੂੰ ਆਮ ਤੌਰ 'ਤੇ ਮਾਤਰਾ ਵਿੱਚ ਦਰਸਾਇਆ ਜਾਂਦਾ ਹੈ।
6. ਕਿਸੇ ਵਸਤੂ 'ਤੇ ਲਗਾਇਆ ਗਿਆ ਬਲ ਉਸ ਦੀ ਰਫ਼ਤਾਰ ਨੂੰ ਬਦਲ ਸਕਦਾ ਹੈ। ਜੇਕਰ ਕਿਸੇ ਵਸਤੂ 'ਤੇ ਲਗਾਇਆ ਗਿਆ ਬਲ ਗਤੀ ਦੀ ਦਿਸ਼ਾ ਵਿੱਚ ਹੈ, ਤਾਂ ਵਸਤੂ ਦੀ ਗਤੀ ਵਧ ਜਾਂਦੀ ਹੈ।
7. ਜੇਕਰ ਬਲ ਗਤੀ ਦੀ ਦਿਸ਼ਾ ਦੀ ਉਲਟ ਦਿਸ਼ਾ ਵਿੱਚ ਲਗਾਇਆ
ਜਾਂਦਾ ਹੈ, ਤਾਂ ਇਸ ਦੇ ਨਤੀਜੇ ਵਜੋਂ ਵਸਤੂ ਦੀ ਰਫ਼ਤਾਰ ਘਟਦੀ ਹੈ।
8. ਵਸਤੂ ਦੀ ਸਪੀਡ ਵਿੱਚ ਪਰਿਵਰਤਨ ਜਾਂ ਗਤੀ ਦੀ ਦਿਸ਼ਾ
ਵਿੱਚ ਪਰਿਵਰਤਨ ਜਾਂ ਦੋਵਾਂ ਨੂੰ, ਗਤੀ ਦੀ ਅਵਸਥਾ ਵਿੱਚ ਪਰਿਵਰਤਨ ਵਰਨਣ ਕੀਤਾ ਜਾਂਦਾ ਹੈ।
9. ਮਾਸਪੇਸ਼ੀਆਂ ਦੀ ਕਿਰਿਆ ਕਾਰਨ ਲੱਗਣ ਵਾਲੇ ਬਲ ਨੂੰ
ਮਾਸਪੇਸ਼ੀ ਬਲ ਕਹਿੰਦੇ ਹਨ। ਜੰਤੂ ਮਾਸਪੇਸ਼ੀ ਬਲ ਦੀ ਵਰਤੋਂ ਭੌਤਿਕ ਕਿਰਿਆਵਾਂ ਕਰਨ ਲਈ ਕਰਦੇ ਹਨ।
10. ਮਾਸਪੇਸ਼ੀ ਬਲ ਕੇਵਲ ਉਸ ਵੇਲੇ ਲਗਾਇਆ ਜਾ ਸਕਦਾ ਹੈ,
ਜਦੋਂ ਇਹ ਵਸਤੂ ਦੇ ਸੰਪਰਕ ਵਿੱਚ ਹੋਵੇ। ਇਸ ਨੂੰ ਸੰਪਰਕ ਬਲ ਵੀ
ਕਹਿੰਦੇ ਹਨ।
11. ਵਸਤੂ ਦੀ ਗਤੀ ਦੀ ਅਵਸਥਾ ਬਦਲਣ ਵਾਲ਼ੇ ਬਲ ਨੂੰ ਰਗੜ ਬਲ
ਵੀ ਕਹਿੰਦੇ ਹਨ।
12. ਰਗੜ ਬਲ ਹਮੇਸ਼ਾ ਗਤੀ ਕਰਨ ਵਾਲੀਆਂ ਵਸਤੂਆਂ ਉੱਪਰ ਕੰਮ
ਕਰਦਾ ਹੈ ਅਤੇ ਇਸ ਦੀ ਦਿਸ਼ਾ ਗਤੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਹੁੰਦੀ ਹੈ।
13. ਕਿਸੇ ਚੁੰਬਕ ਦੁਆਰਾ ਲਗਾਇਆ ਗਿਆ ਬਲ ਚੁੰਬਕੀ ਬਲ ਜਾਂ
ਗ਼ੈਰ-ਸੰਪਰਕ ਬਲ ਦਾ ਉਦਾਹਰਨ ਹੈ।
14. ਇੱਕ ਚਾਰਜਿਤ ਵਸਤੂ ਦੇ ਦੂਸਰੀ ਚਾਰਜਿਤ ਜਾਂ ਅਚਾਰਜਿਤ
ਵਸਤੂ ਉੱਪਰ ਲੱਗਣ ਵਾਲੇ ਬਲ ਨੂੰ ਸਥਿਰ ਬਿਜਲੀ ਬਲ ਕਹਿੰਦੇ ਹਨ। ਇਹ ਬਲ ਉਦੋਂ ਕੰਮ ਕਰਦਾ ਹੈ,
ਜਦੋਂ ਵਸਤੂਆਂ ਸੰਪਰਕ ਵਿੱਚ ਨਾ ਹੋਣ।
15. ਵਸਤੂਆਂ ਜਾਂ ਚੀਜ਼ਾਂ ਧਰਤੀ ਵੱਲ ਡਿੱਗਦੀਆਂ ਹਨ,
ਕਿਉਂਕਿ ਇਹ ਉਹਨਾਂ ਨੂੰ ਖਿੱਚਦੀ ਹੈ। ਇਸ ਬਲ ਨੂੰ ਗੁਰੂਤਾ ਬਲ ਕਹਿੰਦੇ
ਹਨ।
16. ਇਸ ਸੰਸਾਰ ਵਿੱਚ ਸਾਰੀਆਂ ਵਸਤੂਆਂ, ਚਾਹੇ ਉਹ ਛੋਟੀ ਹੋਵੇ ਜਾਂ ਵੱਡੀ ਹੋਵੇ, ਇੱਕ ਦੂਸਰੇ ਦੇ ਉੱਪਰ ਬਲ ਲਗਾਉਂਦੀਆਂ ਹਨ। ਇਸ ਨੂੰ ਗੁਰੂਤਾਕਰਸ਼ਣ ਬਲ ਕਹਿੰਦੇ ਹਨ।
17. ਕਿਸੇ ਸਤ੍ਹਾ ਦੇ ਪ੍ਰਤੀ ਇਕਾਈ ਖੇਤਰਫਲ 'ਤੇ ਲੱਗਣ ਵਾਲੇ ਬਲ ਨੂੰ ਦਬਾਉ ਕਹਿੰਦੇ ਹਨ।
ਬਲ
-----------------------------------
ਦਬਾਉ = ਖੇਤਰਫਲ, ਜਿਸ 'ਤੇ ਬਲ ਲੱਗਦਾ ਹੈ
18. ਤਰਲ ਬਰਤਨ ਦੀਆਂ ਦੀਵਾਰਾਂ 'ਤੇ ਦਬਾਉ ਪਾਉਂਦਾ ਹੈ।
19. ਗੈਸਾਂ ਵੀ ਬਰਤਨ ਦੀਆਂ ਦੀਵਾਰਾਂ ’ਤੇ ਦਬਾਓ ਪਾਉਂਦੀਆਂ
ਹਨ।
20. ਧਰਤੀ ਦੇ ਚਾਰੇ ਪਾਸੇ ਫੈਲੇ ਗੈਸਾਂ ਦੇ ਆਵਰਣ ਨੂੰ
ਵਾਯੂਮੰਡਲ ਕਹਿੰਦੇ ਹਨ।
21. ਵਾਯੂਮੰਡਲ ਦੀ ਹਵਾ ਦੁਆਰਾ ਲਗਾਏ ਜਾਣ ਵਾਲ਼ੇ ਬਲ ਨੂੰ
ਵਾਯੂਮੰਡਲੀ ਦਬਾਉ ਕਹਿੰਦੇ ਹਨ।