ਸੰਨਸ਼ਲਿਸ਼ਟ ਰੇਸ਼ੇ ਅਤੇ ਪਲਾਸਟਿਕ (SYNTHETIC FIBRES AND PLASTICS)
ਯਾਦ ਰੱਖਣ ਯੋਗ ਗੱਲਾਂ
1. ਕੁਦਰਤੀ ਰੇਸ਼ੇ (Natural Fibres) : ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ਿਆਂ ਨੂੰ ਕੁਦਰਤੀ
ਰੇਸ਼ੇ ਕਹਿੰਦੇ ਹਨ। ਉਹ ਬਹੁਤ ਪਾਣੀ ਸੋਖਦੇ ਹਨ। ਉਹਨਾਂ ਦੀ ਸ਼ਕਤੀ ਘੱਟ ਹੁੰਦੀ ਹੈ।
2. ਸੰਸ਼ਲਿਸ਼ਟ ਰੇਸ਼ੇ (Synthetic Fibres) : ਰੇਸ਼ੇ ਜੋ ਮਨੁੱਖ ਦੁਆਰਾ ਰਸਾਇਣਕ ; ਜਿਵੇਂ: ਕੋਲੇ ਅਤੇ ਪੈਟਰੋਲੀਅਮ ਤੋਂ ਬਣਾਏ ਜਾਂਦੇ ਹਨ, ਉਹਨਾਂ ਨੂੰ ਸੰਸ਼ਲਿਸ਼ਟ ਰੇਸ਼ੇ ਕਹਿੰਦੇ ਹਨ। ਉਹ ਬਹੁਤ ਘੱਟ ਪਾਣੀ ਸੋਖਦੇ ਹਨ। ਉਹਨਾਂ ਤੋਂ
ਬਣੇ ਕੱਪੜੇ ਧੋਣ ਤੋਂ ਬਾਅਦ ਛੇਤੀ ਸੁੱਕ ਜਾਂਦੇ ਹਨ। ਸੰਸ਼ਲਿਸ਼ਟ ਰੇਸ਼ੇ ਬਹੁਤ ਮਜ਼ਬੂਤ ਹੁੰਦੇ ਹਨ
ਅਤੇ ਲੰਮੇ ਸਮੇਂ ਲਈ ਚੱਲਦੇ ਹਨ।
3. ਰੇਯਾਨ (Rayon) : ਰੇਸ਼ੇ ਜਿਨ੍ਹਾਂ ਦੇ ਗੁਣ ਰੇਸ਼ਮ ਵਰਗੇ ਹੁੰਦੇ ਹਨ, ਉਹ ਲੱਕੜੀ ਦੇ ਪਲਪ ਤੋਂ ਰਸਾਇਣਿਕ ਕਿਰਿਆ ਨਾਲ ਪ੍ਰਾਪਤ ਕੀਤੇ ਜਾਂਦੇ ਹਨ। ਉਨ੍ਹਾਂ ਨੂੰ
ਰੇਯਾਨ ਜਾਂ ਬਣਾਉਟੀ ਰੇਸ਼ਮ ਕਹਿੰਦੇ ਹਨ।
4. ਨਾਈਲੋਨ (Nylon) : ਇੱਕ ਮਾਨਵ ਨਿਰਮਿਤ ਰੇਸ਼ਾ ਜੋ ਕੋਲੇ, ਪਾਣੀ ਅਤੇ ਹਵਾ ਤੋਂ
ਬਣਾਇਆ ਗਿਆ ਹੈ। ਇਹ ਪਹਿਲਾ ਪੂਰਨ ਰੂਪ ਵਿੱਚ ਸੰਸ਼ਲਿਸ਼ਟ ਰੇਸ਼ਾ ਹੈ।
5. ਪਾਲੀਐਸਟਰ (Polyester) : ਅਜਿਹੇ ਸੰਸ਼ਲਿਸ਼ਟ ਰੇਸ਼ਿਆਂ ਤੋਂ ਬਣੇ ਕੱਪੜੇ, ਜਿਨ੍ਹਾਂ ਵਿੱਚ ਆਸਾਨੀ ਨਾਲ ਵੱਟ ਨਹੀਂ ਪੈਂਦੇ। ਇਹ ਆਕੜਿਆ ਰਹਿੰਦਾ ਹੈ ਅਤੇ ਅਸਾਨੀ ਨਾਲ
ਧੁੱਲ ਜਾਂਦਾ ਹੈ ; ਜਿਵੇਂ : ਟੈਰੀਲੀਨ।
6. ਐਕ੍ਰਿਲਿਕ (Acrylic) : ਸੰਸ਼ਲਿਸ਼ਟ ਰੇਸ਼ੇ ਜੋ ਉੱਨ ਵਾਂਗ ਲੱਗਦੇ ਹਨ, ਨੂੰ ਐਕ੍ਰਿਲਿਕ ਆਖਦੇ ਹਨ।
7. ਥਰਮੋਪਲਾਸਟਿਕ (Thermoplastics)
: ਅਜਿਹਾ ਪਲਾਸਟਿਕ ਜੋ ਗਰਮ ਕਰਨ 'ਤੇ ਆਸਾਨੀ ਨਾਲ ਰੂਪ ਬਦਲ ਲੈਂਦਾ ਹੈ ਅਤੇ ਅਸਾਨੀ ਨਾਲ ਮੁੜ ਜਾਂਦਾ ਹੈ, ਥਰਮੋਪਲਾਸਟਿਕ ਅਖਵਾਉਂਦਾ ਹੈ। ਇਹ ਖਿਡੋਣੇ, ਕੰਘੇ ਅਤੇ ਬਰਤਨ ਬਣਾਉਣ ਦੇ ਕੰਮ ਆਉਂਦਾ ਹੈ।
8. ਥਰਮੋਸੈਟਿੰਗ ਪਲਾਸਟਿਕ (Thermosetting
Plastics): ਪਲਾਸਟਿਕ, ਜੋ ਇੱਕ ਵਾਰ ਸਾਂਚੇ ਵਿੱਚ ਢਾਲ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਗਰਮ ਕਰ ਕੇ ਨਰਮ ਨਹੀਂ ਕੀਤਾ
ਜਾ ਸਕਦਾ, ਥਰਮੋਸੈਟਿੰਗ ਪਲਾਸਟਿਕ ਅਖਵਾਉਂਦਾ ਹੈ; ਜਿਵੇਂ : ਬੈਕੇਲਾਈਟ ਅਤੇ ਮੈਲਾਮਾਈਨ।
9. ਪੈਟ੍ਰੋਕੈਮੀਕਲ (Petrochemicals) : ਪੈਟ੍ਰੋਲੀਅਮ ਦੇ ਕੱਚੇ ਪਦਾਰਥਾਂ ਨੂੰ ਬਹੁਤ ਸਾਰੇ ਸੰਸ਼ਲਿਸ਼ਟ ਰੇਸ਼ੇ
ਬਣਾਉਣ ਲਈ ਵਰਤਿਆ ਜਾਂਦਾ ਹੈ, ਉਹਨਾਂ ਨੂੰ
ਪੈਟ੍ਰੋਕੈਮੀਕਲ ਕਹਿੰਦੇ ਹਨ।
10. ਪਾਲੀਥੀਨ (Polythene) : ਪਾਲੀਥੀਨ ਇੱਕ ਪਲਾਸਟਿਕ ਦੀ ਉਦਾਹਰਨ ਹੈ। ਇਹ ਬੈਗ ਬਣਾਉਣ ਲਈ ਵਰਤਿਆ ਜਾਂਦਾ ਹੈ।
11. ਜੈਵਿਕ ਵਿਘਟਨਸ਼ੀਲ ਪਦਾਰਥ (Biodegradable
Substances) : ਪਦਾਰਥ ਜਿਹੜੇ ਬੈਕਟੀਰੀਆ ਅਤੇ ਹੋਰ ਕੁਦਰਤੀ ਪ੍ਰਕਿਰਿਆ
ਦੁਆਰਾ ਵਿਘਟਿਤ ਹੁੰਦੇ ਹਨ, ਉਹਨਾਂ ਨੂੰ ਜੈਵਿਕ
ਵਿਘਟਨਸ਼ੀਲ ਪਦਾਰਥ ਕਹਿੰਦੇ ਹਨ; ਜਿਵੇਂ : ਪੇਪਰ,
ਸਬਜ਼ੀਆਂ, ਫਲ ਅਤੇ ਪੱਤੇ।
12. ਜੈਵਿਕ ਅਵਿਘਟਨਸ਼ੀਲ ਪਦਾਰਥ (Non-biodegradable
Substances) : ਪਦਾਰਥ ਜਿਹੜਾ ਕੁਦਰਤੀ ਪ੍ਰਕਿਰਿਆ; ਜਿਵੇਂ : ਸੂਖਮਜੀਵਾਂ ਨਾਲ ਵਿਘਟਿਤ ਨਹੀਂ ਹੁੰਦਾ, ਉਸ ਨੂੰ ਜੈਵਿਕ ਅਵਿਘਟਨਸ਼ੀਲ ਪਦਾਰਥ ਕਹਿੰਦੇ ਹਨ; ਜਿਵੇਂ ਕੱਚ, ਪਲਾਸਟਿਕ ਅਤੇ ਕਾਪਰ
ਆਦਿ।
13. 4-R ਸਿਧਾਂਤ (4-R Principle): 4-R मियांउ
ਦਾ ਮਤਲਬ ਹੈ ਘੱਟ ਕਰਨਾ, ਮੁੜ ਵਰਤੋਂ , ਰੀਸਾਇਕਲ ਅਤੇ ਮੁੜ ਪੂਰਾ
ਕਰਨਾ ।
14. ਪਾਲੀਮਰ (Polymers) : ਵੱਡੇ ਕਾਰਬਨਿਕ ਅਣੂ, ਜਿਹੜੇ ਛੋਟੀਆਂ ਇਕਾਈਆਂ ਨੂੰ
ਜੋੜ ਕੇ ਬਣਾਏ ਹੁੰਦੇ ਹਨ, ਉਹਨਾਂ ਨੂੰ ਪਾਲੀਮਰ ਜਾਂ
ਬਹੁਲਕ ਕਹਿੰਦੇ ਹਨ।
15. ਪਾਲੀਮਰ ਦੇ
ਪ੍ਰਕਾਰ(Types of Polymers):
(i) ਸਹਿ-ਬਹੁਲਕ (Copolymers) : ਉਹ ਬਹੁਲਕ, ਜੋ ਵੱਖ-ਵੱਖ
ਤਰ੍ਹਾਂ ਦੀਆਂ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣੇ ਹਨ ਉਹਨਾਂ ਨੂੰ ਸਹਿ-ਬਹੁਲਕ ਕਹਿੰਦੇ ਹਨ।
(ii) ਸਮ-ਬਹੁਲਕ (Homopolymers) : ਉਹ ਬਹੁਲਕ, ਜੋ ਇੱਕੋ ਤਰ੍ਹਾਂ
ਦੀਆਂ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣੇ ਹਨ, ਉਨ੍ਹਾਂ ਨੂੰ
ਸਮ-ਬਹੁਲਕ ਆਖਦੇ ਹਨ!
(iii) ਜੋੜਕ ਬਹੁਲਕ (Additional Polymers) : ਉਹ ਬਹੁਲਕ, ਜੋ ਛੋਟੀਆਂ ਇਕਾਈਆਂ
ਨੂੰ ਸਿੱਧੇ ਜੋੜ ਕੇ ਬਣੇ ਹਨ, ਭਾਵ ਜਿਨ੍ਹਾਂ
ਵਿੱਚੋਂ ਕੋਈ ਅਣੂ ਜਾਂ ਪਰਮਾਣੂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ, ਜੋੜਕ ਬਹੁਲਕ ਅਖਵਾਉਂਦੇ ਹਨ।
(iv) ਸੰਘਨਿਤ ਬਹੁਲਕ (Condensed Polymers) : ਉਹ ਬਹੁਲਕ, ਜੋ ਛੋਟੀਆਂ ਇਕਾਈਆਂ
ਵਿੱਚੋਂ ਪਾਣੀ ਜਾਂ ਐਲਕੋਹਲ ਵਰਗੇ ਅਣੂਆਂ ਨੂੰ ਬਾਹਰ ਕੱਢ ਕੇ ਬਣਾਏ ਗਏ ਹਨ, ਸੰਘਨਿਤ ਬਹੁਲਕ ਅਖਵਾਉਂਦੇ ਹਨ।
16. ਪੈਟ (PET) : ਪੇਟ ਪਾਲੀਐਸਟਰ ਦੀ ਪ੍ਰਸਿੱਧ ਕਿਸਮ ਹੈ। ਇਹ ਬੋਤਲਾਂ, ਬਰਤਨ, ਫਿਲਮ, ਤਾਰਾਂ ਅਤੇ ਹੋਰ
ਬਹੁਤ ਸਾਰੇ ਉਤਪਾਦ ਬਣਾਉਣ ਲਈ ਵਰਤਿਆ ਜਾਂਦਾ ਹੈ।
17.ਪੀ.ਵੀ.ਸੀ. (Poly
Vinyl Chloride): ਇਹ ਪਾਲੀਥੀਨ ਤੋਂ ਸਖ਼ਤ ਹੈ । ਇਸ ਦਾ ਰੂਪ
ਬਦਲਿਆ ਜਾ ਸਕਦਾ ਹੈ ਅਤੇ ਗਰਮ ਕਰਨ ਨਾਲ ਆਸਾਨੀ ਨਾਲ
ਮੁੜ ਸਕਦਾ ਹੈ। ਇਹ ਜੁੱਤੀਆਂ ਦੇ ਸੋਲ, ਰੇਨ ਕੋਟ ਅਤੇ
ਸੀਲਿੰਗ ਬਣਾਉਣ ਲਈ ਵਰਤਿਆ ਜਾਂਦਾ ਹੈ।
18. ਪਲਾਸਟਿਕ ਖੁਰਦਾ ਨਹੀਂ। ਇਹ ਹਰ ਤਰ੍ਹਾਂ ਦੇ ਭੋਜਨ
ਪਦਾਰਥਾਂ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਸਟੋਰ ਕੀਤੇ ਪਦਾਰਥ ਨਾਲ ਕਿਰਿਆ ਨਹੀਂ ਕਰਦਾ। ਇਹ ਪ੍ਰਯੋਗਸ਼ਾਲਾ ਵਿੱਚ
ਰਸਾਇਣਿਕ ਨੂੰ ਸਟੋਰ ਕਰਨ ਲਈ ਵੀ ਵਰਤਿਆ ਜਾਂਦਾ
ਹੈ।
19. ਟੁੱਥ ਬਰਸ਼ ਦੇ ਬ੍ਰਿਸਟਲ ਨਰਮ ਪਦਾਰਥ ਬਣੇ ਹੋਣੇ
ਚਾਹੀਦੇ ਹਨ, ਤਾਂ ਕਿ ਇਹ ਮਸੂੜਿਆਂ ਨੂੰ
ਨੁਕਸਾਨ ਨਾ ਪਹੁੰਚਾਉਣ। ਹੱਥੀ ਸਖ਼ਤ ਪਦਾਰਥ ਦੀ ਬਣੀ ਹੋਣੀ ਚਾਹੀਦੀ ਹੈ, ਤਾਂ ਕਿ ਇਸ ਦੀ ਪਕੜ ਮਜ਼ਬੂਤ ਹੋਵੇ।
20. ਸਵਿੱਚ ਅਤੇ ਪਲੱਗ ਪਲਾਸਟਿਕ ਦੇ ਬਣੇ ਹੁੰਦੇ ਹਨ ਉਹ
ਬਿਜਲੀ ਦੇ ਕੁਚਾਲਕ ਅਤੇ ਤਾਪ ਵਿਰੋਧੀ ਹੁੰਦੇ ਹਨ। ਇਹ ਬਿਜਲੀ ਅਤੇ ਤਾਪ ਨੂੰ ਲੰਘਣ ਨਹੀਂ ਦਿੰਦੇ।
ਇਸ ਲਈ ਇਹਨਾਂ ਦੀ ਵਰਤੋਂ ਸੁੱਰਖਿਅਤ ਹੈ।
21. ਪਾਲੀਥੀਨ ਦੇ ਕੈਰੀ ਬੈਗ਼ ਵਰਤੋਂ ਤੋਂ ਬਾਅਦ ਇੱਧਰ-ਉੱਧਰ
ਸੁੱਟ ਦਿੱਤੇ ਜਾਂਦੇ ਹਨ । ਅਵਾਰਾ ਪਸ਼ੂ ਉਹਨਾਂ ਨੂੰ ਖਾ ਲੈਂਦੇ ਹਨ, ਜਿਸ ਨਾਲ ਉਹਨਾਂ ਦੀ
ਸਾਹ ਪ੍ਰਣਾਲੀ ਬੰਦ ਹੋ ਜਾਂਦੀ ਹੈ। ਉਹਨਾਂ ਦਾ ਮੋਹਦਾ ਖ਼ਰਾਬ ਹੋ ਜਾਂਦਾ ਹੈ। ਇਸ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ।
22. ਸੌਸਪੈਨ ਦੇ ਹੈਂਡਲ ਥਰਮੋਸੈਟਿੰਗ ਪਲਾਸਟਿਕ (ਮੈਲਾਮਾਈਨ)
ਦੇ ਬਣੇ ਹੁੰਦੇ ਹਨ, ਕਿਉਂਕਿ ਇਹ ਤਾਪ ਦਾ ਕੁਚਾਲਕ
ਅਤੇ ਅੱਗ ਵਿਰੋਧੀ ਹੈ। ਇਹ ਦੂਜੇ ਪਲਾਸਟਿਕਾਂ ਨਾਲ ਤਾਪ ਨੂੰ ਸਹਾਰ ਸਕਦਾ ਹੈ।