ਪ੍ਰਕਾਸ਼
ਦਾ ਪਰਾਵਰਤਨ (REFLECTION OF LIGHT)
ਯਾਦ ਰੱਖਣ ਯੋਗ ਗੱਲਾਂ
1. ਪ੍ਰਕਾਸ਼ (Light) : ਪ੍ਰਕਾਸ਼ ਇੱਕ ਤਰ੍ਹਾਂ ਦੀ ਊਰਜਾ ਹੈ, ਜਿਸ ਦੀ ਸਹਾਇਤਾ
ਨਾਲ ਅਸੀਂ ਆਪਣੇ ਆਸ-ਪਾਸ ਦੀਆਂ ਵਸਤੂਆਂ ਨੂੰ ਦੇਖ ਸਕਦੇ ਹਾਂ।
2. ਪ੍ਰਕਾਸ਼ ਦਾ ਪਰਾਵਰਤਨ (Reflection of
light) : ਜਦੋਂ ਪ੍ਰਕਾਸ਼ ਦੀ ਕਿਰਨ ਕਿਸੇ ਪਾਲਿਸ਼ ਕੀਤੀ ਸਤ੍ਹਾ 'ਤੇ ਪੈਂਦੀ ਹੈ, ਤਾਂ ਇਹ ਉਸੇ
ਮਾਧਿਅਮ ਰਾਹੀਂ ਵਾਪਸ ਆ ਜਾਂਦੀ ਹੈ। ਇਸ ਨੂੰ ਪ੍ਰਕਾਸ਼ ਦਾ ਪਰਾਵਰਤਨ ਕਹਿੰਦੇ ਹਨ।
3. ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ (Laws of
reflection): (i) ਆਪਾਤੀ ਕਿਰਨਾਂ, ਪਰਾਵਰਤਿਤ ਕਿਰਨਾਂ ਅਤੇ ਆਪਾਤੀ ਬਿੰਦੂ ਤੇ ਅਭਿਲੰਬ, ਸਾਰੇ ਇੱਕ ਤਲ ਵਿੱਚ ਹੁੰਦੇ ਹਨ।
(ii) ਆਪਤਲ ਕੋਣ ਅਤੇ ਪਰਾਵਰਤਨ ਕੋਣ ਇਕ-ਦੂਜੇ ਦੇ ਬਰਾਬਰ
ਹੁੰਦੇ ਹਨ। (/_i = /_r)
4. ਨਿਯਮਿਤ ਪਰਾਵਰਤਨ (Regular reflection) : ਉਹ ਪਰਾਵਰਤਨ, ਜਿਸ ਵਿੱਚ ਸਾਰੀਆਂ
ਸਮਾਂਤਰ ਕਿਰਨਾਂ ਕਿਸੇ ਸਮਤਲ ਦਰਪਣ ਤੋਂ ਪਰਾਵਰਤਿਤ ਹੋਣ ਤੋਂ ਬਾਅਦ ਸਮਾਂਤਰ ਹੁੰਦੀਆਂ ਹਨ,
ਉਸ ਨੂੰ ਨਿਯਮਿਤ ਪਰਾਵਰਤਨ ਕਹਿੰਦੇ ਹਨ।
5. ਅਨਿਯਮਿਤ ਪਰਾਵਰਤਨ (Irregular reflection)
: ਇਹ ਖੁਰਦਰੀ ਜਾਂ ਅਸਮਤਲ ਸਤ੍ਹਾ ਉੱਤੇ ਹੁੰਦਾ ਹੈ। ਪਰਾਵਰਤਿਤ ਕਿਰਨ
ਵਿਭਿੰਨ ਦਿਸ਼ਾ ਵਿੱਚ ਖਿੱਲਰ ਜਾਂਦੀ ਹੈ।
6. ਪ੍ਰਾਇਮਰੀ ਰੰਗ (Primary colours) : ਲਾਲ, ਨੀਲੇ ਅਤੇ ਹਰੇ
ਰੰਗਾਂ ਨੂੰ ਪ੍ਰਾਇਮਰੀ ਰੰਗ ਕਿਹਾ ਜਾਂਦਾ ਹੈ।
7. ਸੈਕੰਡਰੀ ਰੰਗ (Secondary colours) : ਪ੍ਰਾਇਮਰੀ ਰੰਗਾਂ ਨੂੰ ਮਿਲਾ ਕੇ ਪ੍ਰਾਪਤ ਹੋਣ ਵਾਲ਼ੇ ਰੰਗਾਂ ਨੂੰ
ਸੈਕੰਡਰੀ ਰੰਗ ਕਿਹਾ ਜਾਂਦਾ ਹੈ; ਜਿਵੇਂ ਕਾਲਾ ਅਤੇ
ਭੂਰਾ।
8. ਸੂਰਜ ਦੇ ਪ੍ਰਕਾਸ਼ ਨੂੰ ਚਿੱਟਾ ਪ੍ਰਕਾਸ਼ ਕਹਿੰਦੇ ਹਨ,
ਚਾਹੇ ਇਹ ਸੱਤ ਰੰਗਾਂ ਦਾ ਬਣਿਆ ਹੋਇਆ ਹੈ।
9. ਸਫ਼ੈਦ ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਵੱਖਰੇ ਹੋਣ ਦੀ
ਕਿਰਿਆ ਨੂੰ ਪ੍ਰਕਾਸ਼ ਦਾ ਵਰਣ ਵਿਖੇਪਨ ਕਹਿੰਦੇ ਹਨ।
10. ਆਪਾਤੀ ਕੋਣ (Angle of incidence) : ਆਪਾਤੀ ਕਿਰਨ ਅਤੇ ਅਭਿਲੰਬ ਦੇ ਵਿਚਕਾਰ ਵਾਲ਼ੇ ਕੋਣ ਨੂੰ ਆਪਾਤੀ ਕੋਣ (i)
ਕਹਿੰਦੇ ਹਨ।
11. ਪਰਾਵਰਤਕ ਕੋਣ (Angle of reflection) : ਪਰਵਰਤਿਤ ਕਿਰਨ ਅਤੇ ਅਭਿਲੰਬ ਦੇ ਵਿਚਕਾਰ ਆਪਤਨ ਬਿੰਦੂ 'ਤੇ ਬਣੇ ਕੋਣ ਨੂੰ ਪਰਾਵਰਤਕ ਕੋਣ (Zr) ਕਹਿੰਦੇ ਹਨ।
12. ਪ੍ਰਕਾਸ਼ ਦੀ ਗਤੀ (Speed of light) : ਪ੍ਰਕਾਸ਼ ਜਾਂ ਖਲਾਅ ਵਿੱਚ 3×10^8 ਮੀ/ਸੈਕਿੰਡ ਨਾਲ ਗਤੀ ਕਰਦੀ ਹੈ।
13. ਗੋਲਾਕਾਰ ਦਰਪਣ (Spherical mirror) : ਗੋਲਾਕਾਰ ਦਰਪਣ ਵਿੱਚ ਖੋਖਲੇ ਗੋਲ਼ੇ ਦਾ ਹਿੱਸਾ ਹੁੰਦਾ ਹੈ, ਜਿਸ ਦੀ ਇੱਕ ਸਤ੍ਹਾ ਪਾਲਿਸ਼ ਕੀਤੀ ਹੋਈ ਅਤੇ ਦੂਜੀ ਪਰਾਵਰਤਕ ਹੁੰਦੀ
ਹੈ।
14. ਦਰਪਣਾਂ ਦੀ ਕਿਸਮ (Types of mirror) : ਦਰਪਣ ਦੋ ਤਰ੍ਹਾਂ ਦੇ ਹੁੰਦੇ ਹਨ
15. ਗੋਲਾਕਾਰ ਦਰਪਣ ਦੋ ਤਰ੍ਹਾਂ ਦੇ ਹੁੰਦੇ ਹਨ ;
(i) ਉੱਤਲ ਦਰਪਣ : (ਅ) ਅਵਤਲ ਦਰਪਣ।
(i) ਗੋਲਾਕਾਰ ਦਰਪਣ : (ਅ) ਸਮਤਲ ਦਰਪਣ।
16. ਗੋਲਾਕਾਰ ਦਰਪਣ ਦੀ
ਫੋਕਸ ਦੂਰੀ ਵਕਰਤਾ ਅਰਧ-ਵਿਆਸ ਦਾ ਅੱਧ ਹੈ f= 2
17. ਦਰਪਣ ਸੂਤਰ
18. ਪ੍ਰਤਿਬਿੰਬ (Images) : (i) ਵਾਸਤਵਿਕ ਪ੍ਰਤਿਬਿੰਬ ਪਰਦੇ 'ਤੇ ਲਿਆ ਜਾ ਸਕਦਾ ਹੈ ਅਤੇ ਇਹ ਹਮੇਸ਼ਾ ਉਲਟਾ ਬਣਦਾ ਹੈ।
(ii) ਆਭਾਸੀ ਪ੍ਰਤਿਬਿੰਬ (Virtual image) : ਆਭਾਸੀ ਪ੍ਰਤਿਬਿੰਬ ਨੂੰ ਪਰਦੇ 'ਤੇ ਨਹੀਂ ਲਿਆ ਜਾ ਸਕਦਾ। ਇਹ ਹਮੇਸ਼ਾ ਸਿੱਧਾ ਹੁੰਦਾ ਹੈ।
19. ਸਤਮਲ ਦਰਪਣ ਦੁਆਰਾ ਬਣੇ ਪ੍ਰਤੀਬਿੰਬ ਦੇ ਲੱਛਣ (Characteristics
of image formed by plane mirror):
(i) ਇਹ ਸਿੱਧਾ, ਆਭਾਸੀ ਅਤੇ ਪਾਸਾ ਉਲਟਿਆ
ਹੁੰਦਾ ਹੈ।
(ii) ਇਸ ਦਾ ਆਕਾਰ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ।
(iii) ਪ੍ਰਤਿਬਿੰਬ ਦਰਪਣ ਦੇ ਪਿੱਛੇ ਓਨੀ ਦੂਰੀ 'ਤੇ ਬਣਦਾ ਹੈ,
ਜਿੰਨੀ ਦੂਰੀ 'ਤੇ ਵਸਤੂ ਦਰਪਣ ਦੇ
ਸਾਹਮਣੇ ਹੁਂਦੀ ਹੈ।
20. ਪਾਸ ਦਾ ਉਲਟਿਆ ਹੋਣਾ (Lateral inversion)
: ਇੱਕ ਸਮਤਲ ਦਰਪਣ ਦੁਆਰਾ ਪ੍ਰਤਿਬਿੰਬ ਦਾ ਪਾਸਾ ਉਲਟਿਆ ਹੋਵੇਗਾ,
ਅਰਥਾਤ ਖੱਬਾ ਪਾਸਾ ਸੱਜਾ ਅਤੇ ਖੱਬਾ ਪਾਸਾ ਸੱਜਾ ਹੋਵੇਗਾ।
21. ਮਨੁੱਖੀ ਅੱਖ ਦੇ ਭਾਗ (Parts
of human eye):
(i) ਸਕਲੇਰੋਟਿਕ : (ii) ਕਾਰਨੀਆ : (iii) ਆਇਰਿਸ; (iv) ਅੱਖ ਦਾ ਲੈੱਨਜ਼ : (v) ਸਿਲੀਅਰੀ ਪੱਠੇ(vi) ਪੁਤਲੀ; (vii) ਐਕੁਅਸ ਹਿਉਮਰ (ਅੱਖ ਦਾ ਇੱਕ ਦਵ); (viii) ਵਿਟਰਸ ਹਿਊਮਰ: (ix) ਰੈਟਿਨਾ (x) ਪ੍ਰਕਾਸ਼ ਨਾੜੀ; (xi) ਅੰਧ ਬਿੰਦੂ : (xii)
ਪੀਲਾ ਬਿੰਦੂ, (xiii) ਅੱਖ ਦੀਆਂ ਪਲਕਾਂ
22. ਕਾਰਨੀਆ (Cornea) :ਸਕਲੈਰੋਟਿਕ ਦਾ ਸਾਹਮਣੇ ਵਾਲ਼ਾ ਹਿੱਸਾ ਪਾਰਦਰਸ਼ੀ ਹੈ ਅਤੇ ਇਸ ਨੂੰ ਕਾਰਨੀਆ ਕਿਹਾ ਜਾਂਦਾ
ਹੈ। ਵਸਤੂ ਤੋਂ ਆ ਰਿਹਾ ਪ੍ਰਕਾਸ਼ ਕਾਰਨੀਆ ਵਿੱਚੋਂ ਦੀ ਲੰਘ ਕੇ ਅੱਖ ਵਿੱਚ ਦਾਖ਼ਲ ਹੁੰਦਾ ਹੈ।
23. ਰੋਡਜ਼(Rods)
:ਰੋਡਜ਼ ਵੇਲਣਾਕਾਰ ਦੀਆਂ ਅੱਖ ਦੀਆਂ ਤੰਤਕਾਵਾਂ ਹਨ, ਜੋ ਰੈਟੀਨਾ ਵਿੱਚ ਹੁੰਦੀਆਂ ਹਨ ਅਤੇ ਇਹ ਮੱਧਮ ਰੌਸ਼ਨੀ ਲਈ
ਸੰਵੇਦਨਸ਼ੀਲ ਹਨ।
24. ਅੰਧ ਬਿੰਦੂ (Blind
spot) : ਰੈਟੀਨਾ ਦਾ ਉਹ ਭਾਗ ਹੈ, ਜਿਹੜਾ ਪ੍ਰਕਾਸ਼ ਲਈ ਸੰਵੇਦਨਸ਼ੀਲ ਨਹੀਂ ਹੈ।
25. ਰੈਟੀਨਾ ਅੱਖ ਲਈ
ਇੱਕ ਸਕਰੀਨ ਦਾ ਕੰਮ ਕਰਦਾ ਹੈ, ਜਿੱਥੇ ਵਸਤੂਆਂ ਦਾ
ਪ੍ਰਤਿਬਿੰਬ ਬਣਦਾ ਹੈ।

.jpeg)