ਕੁਝ ਕੁਦਰਤੀ ਘਟਨਾਵਾਂ(ਸਥਿਰ ਬਿਜਲੀ) SOME NATURAL PHENOMENA(STATIC ELECTICITY)
ਯਾਦ ਰੱਖਣ ਯੋਗ ਗੱਲਾਂ
1. ਚਾਰਜ (Charges) : ਚਾਰਜ ਦੋ ਤਰ੍ਹਾਂ ਦੇ ਹੁੰਦੇ ਹਨ : ਧਨ ਚਾਰਜ ਅਤੇ ਰਿਣ ਚਾਰਜ। ਕੁਝ ਵਸਤੂਆਂ ਨੂੰ ਦੂਜੀ ਵਸਤੂ ਨਾਲ ਰਗੜ ਕੇ ਚਾਰਜਿਤ ਕੀਤਾ ਜਾ ਸਕਦਾ ਹੈ।
2. ਸਥਿਰ ਚਾਰਜ (Static charge) : ਰਗੜਨ ਨਾਲ ਪੈਦਾ ਹੋਏ ਬਿਜਲਈ ਚਾਰਜ ਨੂੰ ਸਥਿਰ ਚਾਰਜ ਕਹਿੰਦੇ ਹਨ।
3. ਬਿਜਲ-ਦਰਸ਼ੀ (Electroscope) : ਬਿਜਲ-ਦਰਸ਼ੀ ਇੱਕ ਯੰਤਰ ਹੈ, ਜਿਸ ਨਾਲ ਇਹ ਜਾਂਚ ਕੀਤੀ ਜਾਂਦੀ ਹੈ ਕਿ ਵਸਤੂ ਚਾਰਜਿਤ ਹੈ ਜਾਂ ਨਹੀਂ।
4. ਜਦੋਂ ਕੱਚ ਦੀ ਛੜ ਨੂੰ ਰੇਸ਼ਮੀ ਕੱਪੜੇ ਨਾਲ ਰਗੜਿਆ ਜਾਂਦਾ ਹੈ, ਤਾਂ ਇਹ ਧਨ ਚਾਰਜਿਤ ਹੋ ਜਾਂਦਾ ਹੈ, ਜਦੋਂ ਕਿ ਕੱਪੜਾ ਰਿਣ ਚਾਰਜਿਤ ਹੁੰਦਾ ਹੈ।
5. ਜਦੋਂ ਐਬੋਨਾਈਟ (ਗੰਧਕ ਮਿਸ਼ਰਿਤ ਸਖ਼ਤ ਰਬੜ) ਦੀ ਛੜ ਨੂੰ ਬਿੱਲੀ ਦੀ ਖੱਲ ਨਾਲ ਰਗੜਿਆ ਜਾਂਦਾ ਹੈ ਤਾਂ ਇਹ ਰਿਣ ਚਾਰਜਿਤ ਹੋ ਜਾਂਦਾ ਹੈ ਅਤੇ ਬਿੱਲੀ ਦੀ ਖੱਲ ਧਨ ਚਾਰਜਿਤ।
6. ਸਮਾਨ ਚਾਰਜ ਇੱਕ ਦੂਜੇ ਨੂੰ ਅਪ-ਆਕਰਸ਼ਿਤ ਕਰਦੇ ਹਨ ਅਤੇ ਅਸਮਾਨ ਚਾਰਜ ਆਕਰਸ਼ਿਤ ਕਰਦੇ ਹਨ।
7. ਇੱਕ ਚਾਰਜਿਤ ਵਸਤੂ ਆਪਣਾ ਚਾਰਜ ਗੁਆ ਲੈਂਦੀ ਹੈ, ਜਦੋਂ ਇਸ ਨੂੰ ਅਸੀਂ ਹੱਥ ਨਾਲ ਛੂੰਹਦੇ ਹਾਂ, ਕਿਉਂਕਿ ਸਾਡਾ ਸਰੀਰ ਬਿਜਲੀ ਦਾ ਇੱਕ ਚੰਗਾ ਚਾਲਕ ਹੈ ਅਤੇ ਚਾਰਜ ਨੂੰ ਧਰਤੀ ਵਿੱਚ ਸਥਾਨਾਂਤਰਤ ਕਰਦਾ ਹੈ।
8. ਕਈ ਵਾਰ ਸਵੈਟਰ ਉਤਾਰਦੇ ਸਮੇਂ ਕੜ-ਕੜ ਦੀ ਆਵਾਜ਼ ਸੁਣਾਈ ਦਿੰਦੀ ਹੈ, ਕਿਉਂਕਿ ਸਵੈਟਰ ਉਤਾਰਦੇ ਸਮੇਂ ਸਰੀਰ ਅਤੇ ਸਵੈਟਰ ਦੇ ਵਿੱਚ ਰਗੜ ਦੇ ਕਾਰਨ ਕੁਝ ਬਿਜਲੀ ਚਾਰਜ ਪੈਦਾ ਹੁੰਦਾ ਹੈ। ਇਹ ਊਰਜਾ ਕੜ- ਕੜ ਦੀ ਅਵਾਜ਼ ਦੇ ਰੂਪ ਵਿੱਚ ਪੈਦਾ ਹੁੰਦੀ ਹੈ।
9. ਦੱਖਣੀ ਅਫ਼ਰੀਕਾ ਵਿੱਚ ਪਾਈ ਜਾਣ ਵਾਲੀ ਇੱਲ ਆਪਣੇ ਸਰੀਰ ਵਿੱਚ ਚਾਰਜਾਂ ਦਾ ਉਤਸਰਜਨ ਕਰਦੀ ਹੈ। ਇਹ 650 ਵੋਲਟ ਤੱਕ ਦੀਆਂ ਬਿਜਲੀ ਤਰੰਗਾਂ ਪੈਦਾ ਕਰ ਸਕਦੀ ਹੈ। ਇਹ ਸ਼ਿਕਾਰੀ ਨੂੰ ਨੁਕਸਾਨ ਪਹੁੰਚਾਉਣ ਲਈ ਵਿਭਿੰਨ ਤਰੰਗਾਂ ਪੈਦਾ ਕਰਦੀ ਹੈ। ਇਹ ਤਰੰਗਾਂ ਆਮ ਆਦਮੀ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।
10. ਅਕਾਸ਼ੀ ਬਿਜਲੀ (Lightning) : ਵੱਖ-ਵੱਖ ਬੱਦਲਾਂ ਵਿੱਚ ਚਾਰਜ ਦੇ ਇਕੱਠੇ ਹੋਣ ਨਾਲ ਪੈਦਾ ਪ੍ਰਕਾਸ਼ ਅਤੇ ਬਿਜਲੀ ਊਰਜਾ ਨੂੰ ਅਕਾਸ਼ੀ ਬਿਜਲੀ ਆਖਦੇ ਹਨ।
11. ਅਕਾਸ਼ੀ ਬਿਜਲੀ ਤੋਂ ਬਚਣ ਦੇ ਢੰਗ (Protective measure from lightning):
(i) ਘਰ ਦੇ ਅੰਦਰ ਰਹੋ ਜਾਂ ਕਵਰ ਏਰੀਏ ਦੇ ਹੇਠਾਂ ਰਹੋ (ii) ਅਕਾਸ਼ੀ ਬਿਜਲੀ ਦੌਰਾਨ ਨਾ ਨਹਾਓ।
(iii) ਬਿਜਲੀ ਉਪਕਰਣ : ਜਿਵੇਂ ਟੀ.ਵੀ. ਮੋਬਾਇਲ ਅਤੇ ਕੰਪਿਊਟਰ ਆਦਿ ਦੀ ਵਰਤੋਂ ਨਾ ਕਰੋ।
13. ਭੂਚਾਲ (Earthquake) : ਧਰਤੀ ਦੇ ਅਚਾਨਕ ਕੰਬਣ ਜਾਂ ਥਰਥਰਾਉਣ ਨੂੰ ਭੂਚਾਲ ਕਹਿੰਦੇ ਹਨ। ਇਹ ਬਹੁਤ ਹੀ ਘੱਟ ਸਮੇਂ ਤੱਕ ਰਹਿੰਦਾ ਹੈ। ਇਹ ਧਰਤੀ ਦੀ ਪੇਪੜੀ ਦੇ ਅੰਦਰ ਡੂੰਘਾਈ ਵਿੱਚ ਹਲਚਲ ਦੇ ਕਾਰਨ ਪੈਦਾ ਹੁੰਦਾ ਹੈ।
14. ਭੂਚਾਲ ਤੋਂ ਬਚਾਓ (Protection from earthquake) : (i) ਇਮਾਰਤਾਂ, ਰੁੱਖਾਂ ਅਤੇ ਉੱਪਰੋਂ ਲੰਘਦੀਆਂ ਬਿਜਲੀ ਲਾਈਨਾਂ ਤੋਂ ਦੂਰ ਕਿਸੇ ਖੁੱਲ੍ਹੇ ਸਥਾਨ ਨੂੰ ਲੱਭੋ ਅਤੇ ਧਰਤੀ ਉੱਤੇ ਲੇਟ ਜਾਓ।
(ii) ਜੇਕਰ ਤੁਸੀਂ ਕਾਰ ਜਾਂ ਬੱਸ ਵਿੱਚ ਹੋਵੋ, ਤਾਂ ਉਸ ਨੂੰ ਹੌਲੀ-ਹੌਲ਼ੀ ਚਲਾਓ, ਬਾਹਰ ਨਾ ਨਿਕਲੋ, ਜਦੋਂ ਤੱਕ ਝਟਕੇ ਰੁਕ ਨਹੀਂ ਜਾਂਦੇ
15. ਰਿਕਟਰ ਸਕੇਲ (Richter scale): ਭੂਚਾਲ ਦੀ ਤੀਬਰਤਾ ਨੂੰ ਮਾਪਣ ਦੀ ਸਕੇਲ ਰਿਕਟਰ ਸਕੇਲ ਹੈ।
16. ਭੁਚਾਲ ਦਾ ਉਤਕੇਂਦਰ (Epicentre of earthquake) : ਉਸ ਬਿੰਦੂ, ਜਿੱਥੋਂ ਭੂਚਾਲੀ ਤਰੰਗਾਂ ਨਿਕਲਣੀਆਂ ਸ਼ੁਰੂ ਹੁੰਦੀਆਂ ਹਨ, ਉਸ ਨੂੰ ਭੂਚਾਲ ਦਾ ਉਤਕੇਂਦਰ ਫੋਕਸ ਕਹਿੰਦੇ ਹਨ।
17. ਮਧਿਅਮ ਅਤੇ ਤੀਬਰ ਭੂਚਾਲ (Moderate and intensive earthquake) : ਰਿਕਟਰ ਪੈਮਾਨੇ 'ਤੇ 4.0 ਤੋਂ 7.0 ਮਾਪ ਵਾਲੇ ਭੂਚਾਲ ਨੂੰ ਮਧਿਅਮ ਭੂਚਾਲ ਅਤੇ 7.0 ਤੋਂ ਉੱਪਰ ਮਾਪ ਵਾਲੇ ਭੂਚਾਲ ਨੂੰ ਤੀਬਰ ਭੂਚਾਲ ਕਹਿੰਦੇ ਹਨ।
18. ਸਿਸਮੋਗ੍ਰਾਫ (Seismograph) : ਧਰਤੀ ਦੀ ਸਤ੍ਹਾ 'ਤੇ ਭੂਚਾਲ ਕਾਰਨ ਪੈਦਾ ਹੋਏ ਝਟਕਿਆਂ ਦੁਆਰਾ ਪੈਦਾ ਤਰੰਗਾਂ ਨੂੰ ਰਿਕਾਰਡ ਕਰਨ ਵਾਲ਼ੇ ਯੰਤਰ ਨੂੰ ਸਿਸਮੋਗ੍ਰਾਫ ਕਹਿੰਦੇ ਹਨ।
19. ਸੁਨਾਮੀ (Tsunami) : ਮਹਾਂਸਾਗਰਾਂ ਦੇ ਤਲ 'ਤੇ ਆਉਣ ਵਾਲਾ ਭੂਚਾਲ ਕਦੇ-ਕਦੇ ਪਾਣੀ 'ਚ ਬਹੁਤ ਤਾਕਤ ਵਾਲੀਆਂ ਤਰੰਗਾਂ ਪੈਦਾ ਕਰਦਾ ਹੈ, ਜਿਸ ਨੂੰ ਸੁਨਾਮੀ ਕਹਿੰਦੇ ਹਨ।
20. ਭੋਂ-ਸੰਪਰਕ (Earthing) : ਕਿਸੇ ਚਾਰਜਿਤ ਵਸਤੂ ਦੇ ਚਾਰਜ ਨੂੰ ਧਰਤੀ ਵਿੱਚ ਸਥਾਨਾਂਤਰਤ ਕਰਨ ਨੂੰ ਭੋਂ- ਸੰਪਰਕਣ ਕਹਿੰਦੇ ਹਨ।