ਭੋਤਿਕ ਅਤੇ ਰਸਾਇਣਿਕ ਪਰਿਵਰਤਨ (PHYSICAL AND CHEMICAL CHANGES)
ਯਾਦ ਰੱਖਣ ਯੋਗ ਗੱਲਾਂ
1. ਭੌਤਿਕ ਪਰਿਵਰਤਨ (Physical change) : ਉਹ ਪਰਿਵਰਤਨ ਜਿਸ ਵਿੱਚ ਪਦਾਰਥ ਦੇ ਆਕਾਰ, ਰੰਗ ਅਤੇ ਅਵਸਥਾ ਵਿੱਚ ਪਰਿਵਰਤਨ ਹੁੰਦਾ ਹੈ, ਉਸ ਨੂੰ ਭੌਤਿਕ
ਪਰਿਵਰਤਨ ਕਹਿੰਦੇ ਹਨ। ਇਹ ਪਰਤਾਵਾਂ ਪਰਿਵਰਤਨ ਹੈ। ਇਸ ਤਰ੍ਹਾਂ ਦੇ ਪਰਿਵਰਤਨ ਵਿੱਚ ਕੋਈ ਨਵਾਂ
ਪਦਾਰਥ ਨਹੀਂ ਬਣਦਾ; ਜਿਵੇਂ- ਬਰਫ਼ ਦਾ ਪਿਘਲਣਾ,
ਪਾਣੀ ਦਾ ਉਬਲਣਾ, ਖੰਡ ਜਾਂ ਲੂਣ ਦਾ
ਪਾਣੀ ਵਿੱਚ ਘੁਲਣਾ, ਐਲੂਮੀਨੀਅਮ ਨੂੰ ਗਰਮ ਕਰ ਕੇ
ਐਲੂਮੀਨੀਅਮ ਦੀ ਪੱਤੀ ਬਣਾਉਣਾ।
2. ਰਸਾਇਣਿਕ ਪਰਿਵਰਤਨ (Chemical change) : ਉਹ ਪਰਿਵਰਤਨ, ਜਿਸ ਵਿੱਚ ਇੱਕ ਜਾਂ
ਅਧਿਕ ਪਦਾਰਥ ਬਣਦੇ ਹਨ, ਉਸ ਨੂੰ ਰਸਾਇਣਿਕ ਪਰਿਵਰਤਨ
ਕਹਿੰਦੇ ਹਨ; ਜਿਵੇਂ- ਮੈਗਨੀਸ਼ੀਅਮ,
ਰਿਬਨ ਦਾ ਜਲਣਾ, ਲੋਹੇ ਨੂੰ ਜੰਗ
ਲੱਗਣਾ, ਪ੍ਰਕਾਸ਼ ਸੰਸ਼ਲੇਸ਼ਣ, ਸਾਹ ਕਿਰਿਆ, ਕੋਲੇ ਦਾ ਜਲਣਾ ਅਤੇ ਭੋਜਨ ਦਾ
ਪਾਚਣ।
3. ਜੰਗਾਲ ਲੱਗਣਾ (Rusting) : ਲੋਹੇ ਦੇ ਪਦਾਰਥ ਉੱਪਰ ਲੋਹੇ ਦੀ ਪਰਤ ਦਾ ਚੜ੍ਹਨਾ, ਜਦੋਂ ਇਸ ਨੂੰ ਸਿਲ੍ਹੀ ਹਵਾ ਵਿੱਚ ਰੱਖਿਆ ਜਾਂਦਾ ਹੈ, ਇਸ ਪ੍ਰਕਿਰਿਆ ਨੂੰ ਜੰਗਾਲ ਲੱਗਣਾ ਕਹਿੰਦੇ ਹਨ : Fe + O2
+ H2O→ Fe2O3
ਜੰਗਾਲ ਲੱਗਣ ਨੂੰ ਗੈਲਵਨਾਈਜ਼ੇਸ਼ਨ ਅਤੇ ਪੇਂਟਿੰਗ ਨਾਲ
ਰੋਕਿਆ ਜਾ ਸਕਦਾ ਹੈ।
4. ਗੈਲਵਨਾਈਜ਼ੇਸ਼ਨ (Galvanization) : ਲੋਹੇ ਉੱਪਰ ਜ਼ਿੰਕ ਦੀ ਪਰਤ ਚੜਾਉਣ ਨੂੰ ਗੈਲਵਨਾਈਜ਼ੇਸ਼ਨ ਕਹਿੰਦੇ ਹਨ।
ਸਾਡੇ ਘਰਾਂ ਵਿੱਚ ਵਰਤੀਆਂ ਜਾਣ ਵਾਲੀਆਂ ਲੋਹੇ ਦੀਆਂ ਪਾਈਪਾਂ, ਜੋ ਪਾਣੀ ਲਿਜਾਣ ਲਈ ਵਰਤੀਆਂ ਜਾਂਦੀਆਂ ਹਨ ਜੰਗਾਲ ਤੋਂ ਬਚਾਉਣ ਲਈ ਗੈਲਵਾਈਨਜ਼ਾਈਡ ਕੀਤੀਆਂ
ਜਾਂਦੀਆਂ ਹਨ।
5. ਰਸਾਇਣਿਕ ਪਰਿਵਰਤਨ ਨਾਲ ਜਿਹੜੇ ਪਰਿਵਰਤਨ ਹੁੰਦੇ ਹਨ :
(i) ਨਵਾਂ ਪਦਾਰਥ ਬਣਦਾ ਹੈ।
(ii) ਤਾਪ, ਰੋਸ਼ਨੀ ਦਿੱਤੀ
ਜਾਂਦੀ ਹੈ ਜਾਂ ਸੋਖਿਤ ਹੁੰਦੀ ਹੈ।
(iii) ਧੁਨੀ ਵੀ ਪੈਦਾ ਹੁੰਦੀ ਹੈ।
(iv) ਸੁਗੰਧ ਵਿੱਚ ਵੀ ਪਰਿਵਰਤਨ ਹੁੰਦਾ ਹੈ ਜਾਂ ਨਵੀਂ ਸੁਗੰਧ
ਪੈਦਾ ਹੁੰਦੀ ਹੈ।
(v) ਰੰਗ ਦਾ ਵੀ ਪਰਿਵਰਤਨ ਹੋ ਸਕਦਾ ਹੈ।
6. ਕ੍ਰਿਸਟਲਾਈਜ਼ੇਸ਼ਨ (Crystallisation) : ਕਿਸੇ ਪਦਾਰਥ ਦੇ ਉਸ ਦੇ ਘੋਲ ਤੋਂ ਰਵੇ ਪ੍ਰਾਪਤ ਕਰਨ ਦੀ ਕਿਰਿਆ ਨੂੰ
ਕ੍ਰਿਸਟਲਾਈਜ਼ੇਸ਼ਨ ਕਹਿੰਦੇ ਹਨ।