ਜਾਲਣ ਅਤੇ ਲਾਟ(COMBUSTON AND FLAME)
ਯਾਦ ਰੱਖਣ ਯੋਗ ਗੱਲਾਂ
1. ਜਲਣਸ਼ੀਲ ਪਦਾਰਥ (Combustible substances)
: ਜਿਹੜੇ ਪਦਾਰਥ ਹਵਾ ਵਿੱਚ ਬਲਦੇ ਹਨ, ਉਹਨਾਂ ਨੂੰ ਜਲਣਸ਼ੀਲ ਪਦਾਰਥ ਕਹਿੰਦੇ ਹਨ।
2. ਜਲਣ ਵਿੱਚ ਸਹਾਇਕ (Supporters of
combustion) : ਉਹ ਪਦਾਰਥ, ਜਿਨ੍ਹਾਂ ਦੀ ਮੌਜੂਦਗੀ ਵਿੱਚ ਪਦਾਰਥ ਪ੍ਰਜਲਣ ਤਾਪਮਾਨ ਤੱਕ ਪਹੁੰਚਣ 'ਤੇ ਜਲਣਾ ਸ਼ੁਰੂ ਕਰਦਾ ਹੈ, ਉਹਨਾਂ ਨੂੰ ਜਲਣ ਵਿੱਚ ਸਹਾਇਕ ਕਹਿੰਦੇ ਹਨ; ਜਿਵੇਂ- ਹਵਾ,
ਆਕਸੀਜਨ ਜਲਣ ਵਿੱਚ ਸਹਾਇਤਾ ਕਰਦੇ ਹਨ।
3. ਬਲਣ (Combustion) : ਉਹ ਰਸਾਇਣਿਕ ਪ੍ਰਕਾਸ਼, ਜਿਸ ਵਿੱਚ ਕਈ
ਪਦਾਰਥ ਆਕਸੀਜਨ ਨਾਲ ਪ੍ਰਤੀਕਿਰਿਆ ਕਰ ਕੇ ਗਰਮੀ ਅਤੇ ਪ੍ਰਕਾਸ਼ ਦਿੰਦਾ ਹੈ, ਬਲਣ ਅਖਵਾਉਂਦਾ ਹੈ।
4. ਬਲਣ ਦੀਆਂ ਕਿਸਮਾਂ (Types of combustion)
: ਬਲਣ ਦੋ ਕਿਸਮਾਂ ਦਾ ਹੁੰਦਾ ਹੈ—
(i) ਸੁੱਤੇ ਸਿੱਧ ਬਲਣਾ (Spontaneous
combustion) : ਉਹ ਬਲਣਾ, ਜਿਸ ਵਿੱਚ ਪਦਾਰਥ ਬਿਨਾਂ ਕਿਸੇ ਪ੍ਰਤੱਖ ਕਾਰਨ ਦੇ, ਅਚਾਨਕ ਲਪਟਾਂ ਦੇ ਨਾਲ ਬਲ ਪੈਂਦਾ ਹੈ, ਸੁੱਤੇ ਸਿੱਧ ਬਲਣਾ
ਅਖਵਾਉਂਦਾ ਹੈ ।
(ii) ਤੀਬਰ ਬਲਣਾ (Rapid combustion) : ਉਹ ਬਲਣਾ, ਜਿਸ ਵਿੱਚ ਜਲਣਸ਼ੀਲ
ਪਦਾਰਥ ਤੇਜ਼ੀ ਨਾਲ ਬਲਦੇ ਹਨ ਅਤੇ ਗਰਮੀ ਤੇ ਪ੍ਰਕਾਸ਼ ਊਰਜਾ ਪੈਦਾ ਕਰਦੇ ਹਨ, ਤੀਬਰ ਬਲਣਾ ਕਹਾਉਂਦਾ ਹੈ; ਜਿਵੇਂ- ਐੱਲ ਪੀ ਜੀ ਦਾ ਰਸੋਈ ਘਰ ਵਿੱਚ
ਬਲਣਾ।
5. ਜਲਣ ਤਾਪਮਾਨ (Ignition temperature) : ਉਹ ਘੱਟ ਤੋਂ ਘੱਟ ਤਾਪਮਾਨ, ਜਿਸ 'ਤੇ ਜਲਣਸ਼ੀਲ ਪਦਾਰਥ ਅੱਗ ਫੜ ਲੈਂਦਾ ਹੈ, ਜਲਣ ਤਾਪ ਅਖਵਾਉਂਦਾ ਹੈ।
6. ਬਾਲਣ ਦਾ ਕੈਲੋਰੀ ਮੁੱਲ (Calorific value
of a fuel) : ਕਿਸੇ ਬਾਲਣ ਦੇ ਇੱਕ ਕਿੱਲੋਗ੍ਰਾਮ ਪੁੰਜ ਦੇ ਪੂਰੀ ਤਰ੍ਹਾਂ ਬਲਣ 'ਤੇ ਤਾਪ ਊਰਜਾ ਦੀ
ਮਾਤਰਾ ਨੂੰ ਕੈਲੋਰੀਮਾਨ ਮੁੱਲ ਆਖਦੇ ਹਨ। ਇਸ ਨੂੰ ਕਿੱਲੋ ਜੂਲ ਪ੍ਰਤੀ ਕਿੱਲੋਗ੍ਰਾਮ ਇਕਾਈ ਵਿੱਚ
ਦਰਸਾਇਆ ਜਾਂਦਾ ਹੈ।
7. ਬਲਣਸ਼ੀਲ ਪਦਾਰਥ (Inflammable substances)
: ਉਹ ਪਦਾਰਥ, ਜਿਸ ਦਾ ਜਲਣ
ਤਾਪਮਾਨ ਬਹੁਤ ਨੀਵਾਂ ਹੁੰਦਾ ਹੈ ਅਤੇ ਆਸਾਨੀ ਨਾਲ ਲਾਟ ਨਾਲ ਅੱਗ ਫੜ ਲੈਂਦੇ ਹਨ, ਉਹਨਾਂ ਨੂੰ ਬਲਣਸ਼ੀਲ ਪਦਾਰਥ ਕਹਿੰਦੇ ਹਨ।
8. ਨਾ-ਬਲਣਸ਼ੀਲ ਪਦਾਰਥ (Non-combustible
substances) : ਉਹ ਪਦਾਰਥ ਜਿਹੜੇ ਹਵਾ (ਆਕਸੀਜਨ) ਵਿੱਚ ਨਹੀਂ ਬਲਦੇ ਉਹਨਾਂ ਨੂੰ ਨਾ-ਬਲਣਸ਼ੀਲ ਪਦਾਰਥ ਕਹਿੰਦੇ ਹਨ;
ਜਿਵੇਂ-ਕੱਚ, ਰੇਤ ਅਤੇ ਸੋਨਾ
ਆਦਿ।
9. ਬਾਲਣ (Fuels) : ਇੱਕ ਬਲਣਸ਼ੀਲ ਪਦਾਰਥ ਜਿਹੜਾ ਬਲਣ 'ਤੇ ਜ਼ਿਆਦਾ ਮਾਤਰਾ
ਵਿੱਚ ਤਾਪ ਅਤੇ ਰੋਸ਼ਨੀ ਦਿੰਦਾ ਹੈ, ਉਸ ਨੂੰ ਬਾਲਣ
ਕਹਿੰਦੇ ਹਨ; ਜਿਵੇਂ- ਐਲ. ਪੀ. ਜੀ.,
ਪੈਟਰੋਲ ਅਤੇ ਡੀਜ਼ਲ।
10. ਗਲੋਬਲ ਵਾਰਮਿੰਗ (Global warming) : ਧਰਤੀ ਦੇ ਤਾਪਮਾਨ ਵਿੱਚ ਵਾਧਾ ਗਲੋਬਲ ਵਾਰਮਿੰਗ ਕਹਾਉਂਦਾ ਹੈ। ਹੋਰ
ਗੱਲਾਂ ਦੇ ਨਾਲ-ਨਾਲ ਇਸ ਨਾਲ ਬਰਫ ਦੇ ਤੋਦੇ ਪਿਘਲ ਜਾਂਦੇ ਹਨ, ਜਿਸ ਕਾਰਣ ਸਮੁੰਦਰ ਵਿੱਚ ਪਾਣੀ ਦਾ ਲੈਵਲ ਵੱਧ ਜਾਂਦਾ ਹੈ ਅਤੇ ਤਟੀ ਖੇਤਰਾਂ ਵਿੱਚ ਹੜ੍ਹ ਆ
ਜਾਂਦੇ ਹਨ।
11. ਤੇਜ਼ਾਬੀ ਵਰਖਾ (Acid-rain) : ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਵਰਖਾ ਦੇ ਪਾਣੀ (ਬੂੰਦਾਂ) ਵਿੱਚ
ਘੁੱਲ ਕੇ ਵੱਖ-ਵੱਖ ਅਮਲ ਬਣਾਉਂਦੇ ਹਨ। ਇਸ ਤਰ੍ਹਾਂ ਦੀ ਵਰਖਾ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ।
ਤੇਜ਼ਾਬੀ ਵਰਖਾ ਇਮਾਰਤਾਂ, ਫਸਲਾਂ ਅਤੇ ਮਨੁੱਖਾਂ ਦਾ
ਬਹੁਤ ਨੁਕਸਾਨ ਕਰਦੀ ਹੈ।
12. ਇੱਕ ਆਦਰਸ਼ ਬਾਲਣ ਦੇ ਗੁਣ (Characteristics
of an ideal fuel) : ਇੱਕ ਆਦਰਸ਼ ਬਾਲਣ ਸਸਤਾ,
ਆਸਾਨੀ ਨਾਲ ਉਪਲਬਧ ਹੋਣ ਵਾਲਾ, ਇਕਸਾਰ ਅਤੇ ਨਿਯੰਤਰਿਤ ਰੂਪ ਵਿੱਚ ਜਲਣ ਯੋਗ, ਆਸਾਨੀ ਨਾਲ
ਟ੍ਰਾਂਸਪੋਰਟ ਹੋਣ ਵਾਲਾ, ਉੱਚ ਕਲੋਰੀਮਾਨ ਮੁੱਲ ਵਾਲਾ,
ਜਲਣ ਤੋਂ ਬਾਅਦ ਕੋਈ ਬਚ ਖੁਚ ਪਿੱਛੇ ਨਹੀਂ ਛੱਡਦਾ, ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦਾ ।
13. ਮੋਮਬੱਤੀ ਦੀ
ਲਾਟ ਦੇ ਜ਼ੋਨ (Zones of a candle flame):
(i) ਸਭ ਤੋਂ ਬਾਹਰੀ ਜ਼ੋਨ (ਅਦੀਪਤ ਖੇਤਰ)
(ii) ਮੱਧ ਜ਼ੋਨ (ਦੀਪਤ ਜ਼ੋਨ
(iii) ਅੰਦਰਲਾ ਕਾਲ਼ਾ ਜ਼ੋਨ
(iv) ਹੇਠਲਾ ਨੀਲਾ ਜ਼ੋਨ
14. ਅੱਗ-ਬੁਝਾਊ ਯੰਤਰ (Fire Extinguisher)
(i) ਕਾਰਬਨ ਟੈਟਰਾ ਕਲੋਰਾਈਡ (CCl4) ਅੱਗ ਬੁਝਾਊ ਯੰਤਰ ਬਿਜਲੀ ਨਾਲ ਲੱਗੀ ਅੱਗ ਨੂੰ ਬੁਝਾਉਣ ਲਈ ਵਰਤਿਆ
ਜਾਂਦਾ ਹੈ।
(ii) ਤੇਲ ਨਾਲ ਲੱਗੀ ਅੱਗ ਰੇਤ ਜਾਂ ਮਿੱਟੀ ਨਾਲ ਕਾਬੂ ਕੀਤੀ
ਜਾਂਦੀ ਹੈ, ਕਿਉਂਕਿ ਉਹ ਆਕਸੀਜਨ ਦੀ ਸਪਲਾਈ ਨੂੰ ਕੱਟ ਕਰ ਦਿੰਦੇ
ਹਨ। ਇਸ ਲਈ ਅੱਗ ਬੁੱਝ ਜਾਂਦੀ ਹੈ।
(iii) ਝੱਗ ਕਿਸਮ ਦੇ ਅੱਗ ਬੁਝਾਊ ਯੰਤਰ ਦਾ ਸਿਧਾਂਤ (Principle
of foam type extinguisher) : ਝੱਗ ਕਿਸਮ ਦੇ ਅੱਗ ਬੁਝਾਊ
ਯੰਤਰ ਦੀ ਵਰਤੋਂ ਸਿਧਾਂਤ ਹਵਾ ਦੀ ਸਪਲਾਈ ਕੱਟ ਦਿੱਤੀ ਜਾਂਦੀ ਹੈ ਅਤੇ ਫਾਇਰ ਪਰੂਫ਼ ਝੱਗ ਦੀ ਪਰਤ
ਜਲਣ ਵਾਲੇ ਪਦਾਰਥ ਦੇ ਗਿਰਦ ਬਣ ਜਾਂਦੀ ਹੈ।
(iv) ਤੇਲ ਨਾਲ ਲੱਗੀ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਰਤੋਂ
ਨਹੀਂ ਕਰਨੀ ਚਾਹੀਦੀ, ਕਿਉਂਕਿ ਤੇਲ ਪਾਣੀ ਨਾਲੋ
ਹਲਕਾ ਹੁੰਦਾ ਹੈ ਅਤੇ ਤੇਲ ਉੱਪਰ ਆਕਸੀਜਨ ਦੀ ਪਤਲੀ ਪਰਤ ਬਣਾਉਂਦਾ ਹੈ ਅਤੇ ਤੇਲ ਜ਼ਿਆਦਾ ਖੇਤਰ
ਵਿੱਚ ਫੈਲ ਜਾਂਦਾ ਹੈ।
15. ਐੱਲ ਪੀ ਜੀ (LPG) :
(i) ਐਲ ਪੀ ਜੀ ਦਾ ਉੱਚ ਕੈਲੋਰੀ ਮਾਨ, ਅਰਥਾਤ 5500 kJ/kg ਹੈ।
(ii) ਇਹ ਕੋਈ ਧੂੰਆਂ ਨਹੀਂ ਦਿੰਦਾ
(iii) ਇਹ ਵਾਤਾਵਰਣ ਪ੍ਰਦੂਸ਼ਣ ਪੈਦਾ ਨਹੀਂ ਕਰਦਾ।
16. ਸੀ ਐੱਨ ਜੀ (CNG) : ਵਾਹਨਾਂ ਵਿੱਚ ਵਰਤੇ ਜਾਣ ਵਾਲੇ ਡੀਜ਼ਲ ਅਤੇ ਪੈਟਰੋਲ ਦੀ ਥਾਂ ਸੀ ਐੱਨ ਜੀ ਦੀ ਵਰਤੋਂ ਕੀਤੀ
ਜਾਂਦੀ ਹੈ।
(i) ਇਹ ਘੱਟ ਮਾਤਰਾ ਵਿੱਚ ਹਾਨੀਕਾਰਕ ਪਦਾਰਥ ਪੈਦਾ ਕਰਦਾ
ਹੈ।
(ii) ਇਹ CO₂ ਪੈਦਾ ਕਰਦਾ ਹੈ,
ਜੋ ਹਾਨੀਕਾਰਕ ਨਹੀਂ।
(iii) ਇਹ ਜਲਣ ਤੋਂ ਬਾਅਦ ਕੋਈ ਰਹਿੰਦ-ਖੂੰਹਦ ਨਹੀਂ ਛੱਡਦਾ।
