ਚੁੰਬਕਤਾ (MAGNETISM)
ਯਾਦ ਰੱਖਣ ਯੋਗ ਗੱਲਾਂ
1.ਚੁੰਬਕ (Magnet) : ਇੱਕ ਪਦਾਰਥ, ਜਿਸ ਦਾ ਇੱਕ ਗੁਣ ਹੈ ਕਿ ਉਹ ਚੁੰਬਕੀ ਪਦਾਰਥਾਂ; ਜਿਵੇਂ ਲੋਹੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ, ਉਸ ਨੂੰ ਚੁੰਬਕ ਕਹਿੰਦੇ ਹਨ।
2. ਚੁੰਬਕੀ ਪਦਾਰਥ (Magnetic substances) : ਜੋ ਪਦਾਰਥ ਚੁੰਬਕ ਵੱਲ ਆਕਰਸ਼ਿਤ ਹੁੰਦੇ ਹਨ, ਉਹ ਚੁੰਬਕੀ ਪਦਾਰਥ
ਅਖਵਾਉਂਦੇ ਹਨ।
3. ਮੈਗਨੇਟਾਈਟ (Magnetite) : ਉਹ ਪਦਾਰਥ, ਜਿਹੜਾ ਪਹਾੜਾਂ 'ਤੇ ਪਾਇਆ ਜਾਂਦਾ ਹੈ।
4. ਅਚੁਬੰਕੀ ਪਦਾਰਥ (Non-magnetic substances) : ਜੋ ਪਦਾਰਥ ਚੁੰਬਕ ਵੱਲ ਆਕਰਸ਼ਿਤ ਨਹੀਂ ਹੁੰਦੇ, ਉਹ ਅਚੁੰਬਕੀ ਪਦਾਰਥ
ਕਹਾਉਂਦੇ ਹਨ।
5. ਧਰੁਵ (Poles) : ਚੁੰਬਕ ਦੇ ਸਿਰੇ, ਜਿੱਥੇ ਆਕਰਸ਼ਣ ਸ਼ਕਤੀ ਸਭ ਤੋਂ ਜ਼ਿਆਦਾ ਹੁੰਦੀ ਹੈ, ਉਹਨਾਂ ਨੂੰ ਚੁੰਬਕ
ਦੇ ਧਰੁਵ ਕਹਿੰਦੇ ਹਨ।
6 . ਚੁੰਬਕ ਦੇ ਗੁਣ (Properties of a magnet) :
(i) ਚੁੰਬਕ ਲੋਹੇ, ਨਿੱਕਲ ਅਤੇ ਕੋਬਾਲਟ ਵਰਗੇ ਪਦਾਰਥਾਂ ਨੂੰ ਆਕਰਸ਼ਿਤ ਕਰਦਾ ਹੈ।
(ii) ਇੱਕ ਸੁਤੰਤਰ ਲਟਕਾਈ
ਗਈ ਚੁੰਬਕ਼ ਹਮੇਸ਼ਾ ਉੱਤਰ-ਦੱਖਣ ਦਿਸ਼ਾ ਵੱਲ ਸੰਕੇਤ ਕਰਦੀ ਹੈ।
(iii) ਚੁੰਬਕ ਦੇ ਧਰੁਵਾਂ
ਨੂੰ ਅੱਡ ਨਹੀਂ ਕੀਤਾ ਜਾ ਸਕਦਾ।
(iv) ਸਮਾਨ ਧਰੁਵ ਇੱਕ
ਦੂਜੇ ਨੂੰ ਅਪਕਰਸ਼ਿਤ ਕਰਦੇ ਹਨ ਅਤੇ ਅਸਮਾਨ ਧਰੁਵ ਇੱਕ ਦੂਜੇ ਨੂੰ ਆਕਰਸ਼ਿਤ ਕਰਦੇ ਹਨ।
7. ਇੱਕ ਚੁੰਬਕ ਆਪਣੇ ਗੁਣ ਕਿਵੇਂ ਗੁਆਉਂਦਾ ਹੈ (How magnet lose its
properties?) ?
(i) ਜੇਕਰ ਚੁੰਬਕ ਗਰਮ
ਕੀਤਾ ਜਾਵੇ,
ਹਥੌੜੇ ਨਾਲ ਕੁੱਟਣ ਕਾਰਨ, ਉੱਚਾਈ ਤੋਂ ਥੱਲੇ ਸੁੱਟਣ ਨਾਲ।
(ii) ਚੁੰਬਕ ਕਮਜ਼ੋਰ ਹੋ
ਜਾਂਦਾ ਹੈ, ਜੇਕਰ ਇਸ ਨੂੰ ਚੰਗੀ ਤਰ੍ਹਾਂ ਨਾ ਰੱਖਿਆ ਜਾਵੇ।
8. ਚੁੰਬਕ ਨੂੰ ਸੁਰੱਖਿਅਤ ਕਿਵੇਂ ਰੱਖਿਆ ਜਾਂਦਾ ਹੈ (How to keep magnet
safe?)?
(i) ਚੁੰਬਕ ਦੇ ਅਸਮਾਨ
ਧਰੁਵਾਂ ਨੂੰ ਲੋਹੇ ਦੀ ਪੱਤੀ ਨਾਲ਼ ਜੋੜ ਕੇ ਰੱਖਿਆ ਜਾਂਦਾ ਹੈ।
(ii) ਉਹਨਾਂ ਵਿਚਕਾਰ
ਲੱਕੜੀ ਜਾਂ ਪਲਾਸਟਿਕ ਵਰਗਾ ਕੋਈ ਅਚੁੰਬਕੀ ਪਦਾਰਥ ਰੱਖਿਆ ਜਾਂਦਾ ਹੈ।
(iii) ਹੌਰਸ ਸ਼ ਚੁੰਬਕ ਲਈ
ਧਰੁਵਾਂ ਦੇ ਸਿਰਿਆਂ 'ਤੇ ਲੋਹੇ ਦੇ ਟੁਕੜੇ ਰੱਖਣੇ ਚਾਹੀਦੇ ਹਨ।
9. ਕੰਪਾਸ (Compass) : ਕੰਪਾਸ ਇੱਕ ਛੋਟਾ
ਜਿਹਾ ਬਕਸਾ ਹੈ, ਜਿਹੜਾ ਕੱਚ ਨਾਲ ਢੱਕਿਆ ਹੁੰਦਾ ਹੈ। ਬਕਸੇ ਵਿੱਚ ਇੱਕ
ਚੁੰਬਕੀ ਸੂਈ ਲੱਗੀ ਹੁੰਦੀ ਹੈ, ਜਿਹੜੀ ਸੁਤੰਤਰਤਾ
ਨਾਲ ਘੁੰਮ ਸਕਦੀ ਹੈ। ਇਹ ਉੱਤਰ-ਦੱਖਣ ਦਿਸ਼ਾ ਜਾਣਨ ਲਈ ਵਰਤੀ ਜਾਂਦੀ ਹੈ।
10. ਚੁੰਬਕੀ ਪਦਾਰਥ ਬਹੁਤ ਛੋਟੇ ਸੂਖਮਦਰਸ਼ੀ ਡੋਮੇਨ ਦਾ ਬਣਿਆ ਹੁੰਦਾ
ਹੈ ਅਤੇ ਹਰੇਕ ਡੋਮੇਨ ਇੱਕ ਛੋਟੇ ਚੁੰਬਕ ਵਾਂਗ ਵਿਹਾਰ ਕਰਦਾ ਹੈ। ਸਾਰੇ ਚੁੰਬਕ ਇੱਕ ਹੀ ਦਿਸ਼ਾ
ਵੱਲ ਸੰਕੇਤ ਕਰਦੇ ਹਨ।
11. ਇੱਕ ਲੋਹੇ ਦੇ ਟੁੱਕੜੇ ਵਿੱਚ ਵੀ ਬਹੁਤ ਛੋਟੇ ਚੁੰਬਕੀ ਡੋਮੇਨ ਇੱਕ
ਦਿਸ਼ਾ ਵਿੱਚ ਨਹੀਂ ਹੁੰਦੇ, ਪਰੰਤੂ ਰੈਨਡਮ ਫ਼ੈਸ਼ਨ ਵਿੱਚ ਹੁੰਦੇ ਹਨ। ਇਸ ਲਈ
ਚੁੰਬਕੀ ਪ੍ਰਭਾਵ ਨੂੰ ਕੈਂਸਲ ਕਰਦੇ ਹਨ।
12. ਜੇਕਰ ਇੱਕ ਚੁੰਬਕ ਨੂੰ ਇੱਕ ਲੋਹੇ ਦੇ ਟੁਕੜੇ ਦੇ ਨੇੜੇ ਲਿਆਂਦਾ
ਜਾਂਦਾ ਹੈ, ਤਾਂ ਲੋਹੇ ਦੇ ਡੋਮੇਨ ਇੱਕ ਦਿਸ਼ਾ ਵਿੱਚ ਆ ਜਾਂਦੇ ਹਨ ਅਤੇ ਇਹ ਇੱਕ
ਅਸਥਾਈ ਚੁੰਬਕ ਵਾਂਗ ਕੰਮ ਕਰਦਾ ਹੈ।
13. ਲੋਹੇ ਜਾਂ ਸਟੀਲ ਨੂੰ ਇੱਕ ਸ਼ਕਤੀਸ਼ਾਲੀ ਚੁੰਬਕ ਨਾਲ ਵਾਰ-ਵਾਰ
ਨਿਯਮਿਤ ਢੰਗ ਨਾਲ ਰਗੜਨ ਨਾਲ ਸਥਾਈ ਚੁੰਬਕ ਬਣਾਇਆ ਜਾ ਸਕਦਾ ਹੈ।
14. ਧਰਤੀ ਚੁੰਬਕ ਦਾ ਉੱਤਰੀ ਧਰੁਵ ਧਰਤੀ ਦੇ ਦੱਖਣੀ ਧਰੁਵ ਦੇ ਨੇੜੇ
ਹੁੰਦਾ ਹੈ, ਜਦੋਂ ਕਿ ਦੱਖਣੀ ਧਰਤੀ ਦੇ ਉੱਤਰੀ ਧਰੁਵ ਦੇ ਨੇੜੇ ਹੁੰਦਾ ਹੈ।
15. ਇੱਕ ਬਿਜਲੀ ਕਰੰਟ ਇੱਕ ਚੁੰਬਕ ਦੇ ਗੁਣ ਦਰਸਾਉਂਦਾ ਹੈ, ਕਿਉਂਕਿ ਇਹ ਚੁੰਬਕੀ ਸੂਈ 'ਤੇ ਇੱਕ ਬਲ ਲਗਾਉਂਦਾ ਹੈ।
16. ਚੁੰਬਕੀ ਸੂਈ (Magnetic needle) : ਚੁੰਬਕੀ ਸੂਈ ਇੱਕ ਯੰਤਰ ਹੈ, ਜਿਹੜਾ ਬਣਾਉਟੀ
ਚੁੰਬਕ ਦੇ ਧਰੁਵਾਂ ਦੀ ਜਾਂਚ ਲਈ ਵਰਤਿਆ ਜਾਂਦਾ ਹੈ। ਇਹ ਇੱਕ ਪਤਲੀ ਸੂਈ ਹੈ, ਜਿਹੜੀ ਸਿਰਿਆਂ ਤੋਂ ਨੁਕੀਲੀ ਹੁੰਦੀ ਹੈ। ਇਹ ਇੱਕ ਅਚੁੰਬਕੀ ਸਟੈਂਡ 'ਤੇ ਤੈਰਦੀ ਹੈ।


