ਬਿਜਲੀ ਧਾਰਾ
ਦੇ ਰਸਾਇਣਿਕ ਪ੍ਰਭਾਵ (CHEMICAL EFFECTS OF ELECTRIC CURRENT)
ਯਾਦ ਰੱਖਣ ਯੋਗ ਗੱਲਾਂ
1.
ਬਿਜਲੀ (Electricity) : ਬਿਜਲੀ ਕਿਸੇ ਚਾਲਕ ਵਿੱਚ ਚਾਰਜਾਂ ਦਾ ਪ੍ਰਵਾਹ ਹੈ।
2. ਐਮਪੀਅਰ (Ampere) : ਜਦੋਂ ਕਿਸੇ ਚਾਲਕ ਵਿੱਚੋਂ ਇੱਕ ਸੈਕਿੰਡ ਵਿੱਚ ਇੱਕ ਕੂਲੋਮ ਚਾਰਜ ਲੰਘਦਾ ਹੈ, ਤਾਂ ਕਰੰਟ ਨੂੰ ਇੱਕ ਐਮਪੀਅਰ ਕਿਹਾ ਜਾਂਦਾ ਹੈ।
3. ਬਿਜਲੀ ਕਰੰਟ (Electric current) : ਕਿਸੇ ਚਾਲਕ ਵਿੱਚੋਂ ਇਲੈਕਟ੍ਰਾਨਾਂ ਦੇ ਵਗਣ ਦੀ ਦਰ ਨੂੰ ਬਿਜਲੀ ਕਰੰਟ ਕਿਹਾ ਜਾਂਦਾ ਹੈ।
4. ਚਾਲਕ (Conductor) : ਇਹ ਉਹ ਪਦਾਰਥ ਹਨ, ਜਿਨ੍ਹਾਂ ਵਿੱਚੋਂ ਬਿਜਲੀ
ਆਸਾਨੀ ਨਾਲ ਲੰਘ ਸਕਦੀ ਹੈ।
5 . ਰੋਧਕ (Insulator) : ਰੋਧਕ ਉਹ ਪਦਾਰਥ ਹਨ, ਜਿਨ੍ਹਾਂ ਵਿੱਚੋਂ ਬਿਜਲੀ
ਆਸਾਨੀ ਨਾਲ ਨਹੀਂ ਲੰਘ ਸਕਦੀ।
6. ਪੁਟੈਂਸ਼ਲ ਅੰਤਰ (Potential difference) :
ਇੱਕ ਬਿਜਲੀ ਖੇਤਰ ਵਿੱਚ ਦੋ ਬਿੰਦੂਆਂ ਵਿਚਕਾਰ ਪੁਟੈਂਸ਼ਲ ਅੰਤਰ ਵਿੱਚ ਖੇਤਰ ਕਾਰਨ ਇਲੈਕਟ੍ਰੋਸਟੈਟਿਕ ਦੂਜੇ ਬਿੰਦੂ ਤੱਕ ਲਿਜਾਣ
ਲਈ ਕੀਤੇ ਚਾਰਜ ਦੀ ਮਾਤਰਾ ਹੈ।ਬਲ ਦੇ ਵਿਰੁੱਧ ਇੱਕ ਇਕਾਈ ਧਨ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਲਿਜਾਣ ਲਈ ਕੀਤੇ
ਚਾਰਜ ਦੀ ਮਾਤਰਾ ਹੈ ।
7. ਬਿਜਲੀ ਅਪਘਟਨ (Electrolysis) : ਕਿਸੇ ਇਲੈਕਟ੍ਰੋਲਾਈਟ ਵਿੱਚ ਬਿਜਲੀ ਦੇ ਲੰਘਣ ਨਾਲ ਜੋ ਰਸਾਇਣਿਕ ਬਦੀਲੀ
ਆਉਂਦੀ ਹੈ, ਉਸ ਨੂੰ ਬਿਜਲੀ ਅਪਘਟਨ ਕਿਹਾ ਜਾਂਦਾ ਹੈ।
8. ਵੋਲਟਾ ਸੈੱਲ (Voltnie cell) : ਇੱਕ ਸਾਧਾਰਨ ਵੇਲਟ ਸੈਲ ਵਿੱਚ ਜ਼ਿੰਕ ਅਤੇ ਕਾਪਰ ਦਾ ਇਲੈਕਟ੍ਰੇਡ ਹਲਕੇ
ਗੰਧਕ ਦੇ ਅਮਲ ਵਿੱਚ ਡੁਬੋਇਆ ਹੁੰਦਾ ਹੈ, ਜੋ ਇਲੈਕਟ੍ਰੋਲਾਈਟ
ਦਾ ਕੰਮ ਕਰਦਾ ਹੈ।
9. ਬਿਜਲੀ ਸਰਕਟ (Electric
circuit): ਇਲੈਕਟ੍ਰੋਨ
ਸਰਕਟ ਵਿੱਚੋਂ ਦੀ ਸੈੱਲ ਦੇ ਰਿਣ ਟਰਮੀਨਲ ਤੋਂ
ਧਨ ਟਰਮੀਨਲ ਵੱਲ ਵਗਦੇ ਹਨ, ਪਰ ਕਰੰਟ ਦੀ ਸਹੀ
ਪਰੰਪਰਿਕ ਦਿਸ਼ਾ
ਸੈੱਲ ਦੇ ਧਨ ਟਰਮੀਨਲ ਵੱਲ ਹੈ। ਬਿਜਲੀ ਸਰਕਟ ਇੱਕ ਬੰਦ ਚਾਲਕ ਪੱਧਰ ਹੁੰਦਾ ਹੈ,
ਜਿਸ ਵਿੱਚ ਬਿਜਲੀ
ਧਾਰਾ ਵਹਿੰਦੀ ਹੈ।
10. ਇੱਕ ਖੁੱਲ੍ਹਾ ਸਰਕਟ (An open circuit) : ਜਦੋਂ ਚਾਬੀ ਖੁੱਲ੍ਹੀ ਹੁੰਦੀ ਹੈ ਅਤੇ ਸਰਕਟ ਵਿੱਚੋਂ ਕੋਈ
ਕਰੰਟ ਨਹੀਂ ਵਗਦਾ, ਅਜਿਹੀ ਸਥਿਤੀ ਵਿੱਚ
ਸਰਕਟ ਵਿੱਚ ਲੱਗਿਆ ਹੋਇਆ ਬਲਬ ਨਹੀਂ ਜਗਦਾ।
![]() |
11. ਬੰਦ ਸਰਕਟ (Closed
circuit): ਜਦੋਂ ਸਰਕਟ
ਵਿੱਚ ਚਾਬੀ ਲੱਗੀ ਹੁੰਦੀ ਹੈ ਤਾਂ ਸਰਕਟ
ਵਿੱਚੋਂ ਕਰੰਟ ਲੰਘਦਾ ਹੈ। ਅਜਿਹੇ ਸਰਕਟ ਨੂੰ ਬੰਦ ਸਰਕਟ ਕਹਿੰਦੇ ਹਨ।
ਇਸ ਸਥਿਤੀ ਵਿੱਚ ਸਰਕਟ
ਵਿੱਚ ਲੱਗਿਆ ਬਲਬ ਜਗ ਪੈਂਦਾ ਹੈ।
12. ਬਿਜਲੀ-ਲੇਪਨ (Electroplating):
ਬਿਜਲੀ ਧਾਰਾ ਦੁਆਰਾ ਕਿਸੇ ਲੋੜੀਂਦੀ ਧਾਤ ਨੂੰ ਕਿਸੇ ਦੂਜੀ
ਧਾਤ ਨਾਲ ਵਿਖੇਪਿਤ
ਕਰਨ ਦੇ ਪ੍ਰਕਮ ਨੂੰ ਬਿਜਲੀ ਲੇਪਨ ਕਹਿੰਦੇ ਹਨ।
13. ਬਿਜਲੀ ਧਾਰਾ ਦਾ ਰਸਾਇਣਿਕ ਪ੍ਰਭਾਵ (Chemical
effect of electric current) : ਕਿਸੇ ਘੋਲ ਵਿੱਚ
ਬਿਜਲੀ ਕਰਂਟ ਲੰਘਾਉਣ ਨਾਲ ਰਸਾਇਣਿਕ ਪ੍ਰਭਾਵ ਪੈਦਾ
ਹੁੰਦਾ ਹੈ।
14. ਬਿਜਲੀ ਊਰਜਾ (Electric energy): ਕਿਸੇ ਨਿਸ਼ਚਿਤ ਸਮੇਂ ਵਿੱਚ ਬਿਜਲੀ ਧਾਰਾ ਦੁਆਰਾ ਕੁੱਲ ਕੀਤੇ ਗਏ ਕਾਰਜ
ਦੀ ਮਾਤਰਾ ਨੂੰ ਬਿਜਲੀ ਊਰਜਾ ਕਹਿੰਦੇ ਹਨ।
15. ਬਿਜਲੀ ਸ਼ਕਤੀ (Electric power) : ਬਿਜਲੀ ਸ਼ਕਤੀ ਕਾਰਜ ਕਰਨ ਦੀ ਦਰ ਹੈ। ਇਸ ਦੀ ਐੱਸ. ਆਈ. ਇਕਾਈ ਵਾਟ
ਹੈ।
16. ਵਾਟ (Watt) : ਇਹ ਬਿਜਲੀ ਸ਼ਕਤੀ ਦੀ ਇਕਾਈ ਹੈ। ਇਸ ਨੂੰ ਇੱਕ ਯੰਤਰ ਨਾਲ ਮਾਪਿਆ ਜਾਂਦਾ ਹੈ ਜਿਸ ਵਿੱਚ ਇੱਕ
ਸੈਕਿੰਡ ਵਿੱਚ ਇੱਕ ਐਮਪੀਅਰ ਕਰੰਟ ਪ੍ਰਵਾਹਿਤ ਹੁੰਦਾ ਹੈ, ਜਦੋਂ ਇੱਕ ਵੋਲਟ ਪੁਟੈਂਸ਼ਲ ਅੰਤਰ ਅਮਲ ਵੀ ਹੁੰਦਾ ਹੈ।
P=Vx1
1 ਵਾਟ = 1 ਵੋਲਟ × 1 ਐਮਪੀਅਰ
17. ਬਿਜਲੀ ਪ੍ਰਤੀਰੋਧ (Electric resistance) :
ਪਦਾਰਥ ਦਾ ਉਹ ਗੁਣ, ਜਿਸ ਦੁਆਰਾ ਇਹ
ਕਰੰਟ ਦੇ ਪ੍ਰਭਾਵ ਦਾ ਵਿਰੋਧ ਕਰਦਾ ਹੈ, ਨੂੰ ਬਿਜਲੀ
ਪ੍ਰਤੀਰੋਧ ਕਹਿੰਦੇ ਹਨ। ਇਸਨੂੰ ਓਹਮ ਵਿੱਚ ਮਾਪਿਆ ਜਾਂਦਾ ਹੈ।
18. ਵੋਲਟ (Volt) : ਇੱਕ ਵੋਲਟ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਜਦੋਂ ਦੋ ਬਿੰਦੂਆਂ ਵਿਚਕਾਰ ਬਿਜਲੀ ਖੇਤਰ ਵਿੱਚ
ਪੁਟੈਂਸ਼ਲ ਅੰਤਰ, ਤਾਂ ਕਿ ਇੱਕ ਜੂਲ, ਇੱਕ ਕੂਲਾਮ ਧਨ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਗਤੀ ਕਰਨ ਵਿੱਚ ਕੰਮ ਕਰਦਾ ਹੈ।
19. ਕੂਲੋਮ ਦਾ ਸਥਿਰ ਬਿਜਲੀ ਨਿਯਮ (Coulomb's
law of electrostatic) : ਇਸ ਨਿਯਮ ਅਨੁਸਾਰ ਦੋ ਵਸਤੂਆਂ
ਵਿੱਚ ਆਕਰਸ਼ਣ ਜਾਂ ਪ੍ਰਤੀਕਰਸ਼ਣ ਬਲ ਉਹਨਾਂ ਦੇ ਚਾਰਜ ਦੇ ਗੁਣਨਫਲ रे ਸਿੱਧਾ ਅਨੁਪਾਤੀ ਅਤੇ ਉਹਨਾਂ ਦੇ ਵਿਚਕਾਰ ਦੀ ਦੂਰੀ ਦੇ ਵਰਗ ਦੇ ਉਲਟ
ਅਨੁਪਾਤੀ ਹੁੰਦਾ ਹੈ।

