-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ Thought of the day ---Even the genius asks questions.

Showing posts with label ਖਾਰ ਅਤੇ ਲੂਣ (ACIDS. Show all posts
Showing posts with label ਖਾਰ ਅਤੇ ਲੂਣ (ACIDS. Show all posts

Thursday, 5 September 2024

ਤੇਜ਼ਾਬ,ਖਾਰ ਅਤੇ ਲੂਣ (ACIDS,BASES AND SALTS)

 

ਤੇਜ਼ਾਬ,ਖਾਰ ਅਤੇ ਲੂਣ (ACIDS,BASES AND SALTS)

ਯਾਦ ਰੱਖਣ ਯੋਗ ਗੱਲਾਂ

1. ਤੇਜ਼ਾਬ (Acids) : ਤੇਜ਼ਾਬ ਛੂਹਣ ਨਾਲ ਪਾਣੀ ਵਰਗੇ ਲੱਗਦੇ ਹਨ। ਇਹਨਾਂ ਦਾ ਸਵਾਦ ਖੱਟਾ ਹੁੰਦਾ ਹੈ। ਇਹ ਨੀਲੇ ਲਿਟਮਸ ਨੂੰ ਲਾਲ ਕਰਦੇ ਹਨ। ਇਹ ਕਾਰਬੋਨੇਟਾਂ ਦਾ ਵਿਘਟਨ ਕਰਕੇ ਕਾਰਬਨ ਡਾਈਆਕਸਾਈਡ ਦਿੰਦੇ ਹਨ। ਹਾਈਡਰੋਜਨ ਇਹਨਾਂ ਦਾ ਜ਼ਰੂਰੀ ਘਟਕ ਹੈ। ਸਲਫਿਊਰਕ ਅਮਲ (H₂SO4), ਨਾਈਟ੍ਰਿਕ ਐਸਿਡ (HNO3) ਅਤੇ ਹਾਈਡ੍ਰੋਕਲੋਰਿਕ ਅਮਲ (HCI) ਤਾਕਤਵਰ ਅਮਲ ਹਨ, ਜਦੋਂ ਕਿ ਐਸਿਟਿਕ ਐਸਿਡ, ਕਾਰਬਨਿਕ ਅਮਲ ਅਤੇ ਫਾਸਫੋਰਿਕ ਅਮਲ ਕਮਜ਼ੋਰ ਅਮਲ ਹਨ।

2. ਖਾਰ (Bases) : ਖਾਰ ਛੂਹਣ ਨਾਲ ਸਾਬਣ ਵਰਗੇ ਲੱਗਦੇ ਹਨ। ਇਹਨਾਂ ਦਾ ਸਵਾਦ ਕੌੜਾ ਹੁੰਦਾ ਹੈ। ਇਹ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ। ਇਹਨਾਂ ਵਿੱਚ ਦੋਵੇਂ ਹਾਈਡ੍ਰੋਜਨ ਅਤੇ ਆਕਸੀਜਨ ਹੁੰਦੀ ਹੈ। ਇਹ ਕਾਰਬਨ ਡਾਈਆਕਸਾਈਡ ਨੂੰ ਸੋਖਿਤ ਕਰ ਕੇ ਕਾਰਬੋਨੇਟ ਬਣਾ ਦਿੰਦੇ ਹਨ; ਜਿਵੇਂ- ਸੋਡੀਅਮ ਹਾਈਡ੍ਰੋਕਸਾਈਡ (NaOH), ਪੋਟਾਸ਼ੀਅਮ ਹਾਈਡ੍ਰੋਕਸਾਈਡ (KOH), ਅਮੋਨੀਅਮ ਹਾਈਕਸਾਈਡ (NHJOH) ਅਤੇ ਕੈਲਸ਼ੀਅਮ ਹਾਈਡ੍ਰੋਕਸਾਈਡ Ca(OH)2.

3. ਲੂਣ (Salt) : ਤੇਜ਼ਾਬ ਅਤੇ ਖਾਰ ਦੇ ਉਦਾਸੀ ਕਰਨ ਦੀ ਕਿਰਿਆ ਤੋਂ ਬਾਅਦ ਲੂਣ ਬਣਦੇ ਹਨ; ਜਿਵੇਂ- e.g. HCl + NaOH → NaCl + H2O

ਲੂਣ ਦੀਆਂ ਉਦਾਹਰਣਾਂ : CaCO3, KNO3, MgCO3, CONO3, Na3(PO4), Na2SO4, भारि । 4. ਤੇਜ਼ਾਬ ਵਿਭਿੰਨ ਪਦਾਰਥਾਂ ਵਿੱਚ ਮਿਲਦੇ ਹਨ :

(i) ਸਿਰਕਾ— ਐਸੀਟਿਕ ਐਸਿਡ

(ii) ਨਿੰਬੂ — ਸਿਟਰਿਕ ਐਸਿਡ

(iii) ਇਮਲੀ — ਟਾਰਟਾਰਿਕ ਐਸਿਡ

(iv) ਖੱਟਾ ਦੁੱਧ-ਲੈਕਟਿਕ ਐਸਿਡ

5. ਸੰਕੇਤਿਕ (Indicators) : ਅਜਿਹੇ ਪਦਾਰਥ, ਜਿਨ੍ਹਾਂ ਦੀ ਵਰਤੋਂ ਤੇਜ਼ਾਬ ਅਤੇ ਖਾਰ ਦੀ ਪਰਖ ਕਰਨ ਲਈ ਕੀਤੀ ਜਾਂਦੀ ਹੈ, ਉਹਨਾਂ ਨੂੰ ਸੂਚਕ ਕਹਿੰਦੇ ਹਨ। ਟਰਮੈਰਿਕ, ਲਿਟਮਸ, ਚਾਈਨਾ ਰੋਜ਼ ਪੀਟਲ ਆਦਿ ਕੁਝ ਕੁਦਰਤੀ ਸੂਚਕ ਹਨ।

6. ਵਿਭਿੰਨ ਪਦਾਰਥਾਂ ਵਿੱਚ ਪਾਏ ਜਾਣ ਵਾਲੇ ਖਾਰ (Base found in different substances)

(i) ਚੂਨੇ ਦਾ ਪਾਣੀ = ਕੈਲਸ਼ੀਅਮ ਹਾਈਡ੍ਰੋਕਸਾਈਡ

(ii) ਸਾਬਣ = ਸੋਡੀਅਮ ਹਾਈਡ੍ਰੋਕਸਾਈਡ

(iii) ਮਿਲਕ ਆਫ਼ ਮੈਗਨੀਸ਼ੀਆ = ਮੈਗਨੀਸ਼ੀਅਮ ਹਾਈਡ੍ਰੋਕਸਾਈਡ

(iv) ਵਿੰਡੋ ਕਲੀਨਰ = ਅਮੋਨੀਅਮ ਹਾਈਕਸਾਈਡ

7. ਉਦਾਸੀਨੀਕਰਨ ਪ੍ਰਕਿਰਿਆ (Neutralisation Reaction) : ਤੇਜ਼ਾਬ ਅਤੇ ਖਾਰ ਇੱਕ ਦੂਜੇ ਨੂੰ ਉਦਾਸੀਨ ਕਰਦੇ ਹਨ ਅਤੇ ਲੂਣ ਬਣਾਉਂਦੇ ਹਨ। ਇਸ ਕਿਰਿਆ ਨੂੰ ਉਦਾਸੀਨੀਕਰਨ ਕਹਿੰਦੇ ਹਨ। सिटें- HCI + NaOH → NaCl + H2O

8. ਐਂਟਐਸਿਡ (Antacid) : ਐਂਟਐਸਿਡ ਗੋਲੀ ਵਿੱਚ ਖਾਰ ਹੁੰਦਾ ਹੈ। ਇਹ ਵਾਧੂ ਤੇਜ਼ਾਬ ਦੇ ਪ੍ਰਭਾਵ ਨੂੰ ਉਦਾਸੀਨ ਕਰਦੀ ਹੈ। ਜੇਕਰ ਸਾਨੂੰ ਐਸੀਡਿਟੀ ਹੋਵੇ ਤਾਂ ਅਸੀਂ ਐਂਟਐਸਿਡ ਲੈ ਸਕਦੇ ਹਾਂ। ਮਿਹਦੇ ਵਿੱਚ ਜ਼ਿਆਦਾ ਐਸਿਡ ਅਪਾਚਣ ਕਰਦਾ ਹੈ।

9. ਅਸੀਂ ਚਮੜੀ 'ਤੇ ਕੈਲੇਮਾਈਨ ਦਾ ਘੋਲ ਲਗਾਉਂਦੇ ਹਾਂ, ਜਦੋਂ ਕੋਈ ਕੀੜੀ ਸਾਨੂੰ ਕੱਟ ਲੈਂਦੀ ਹੈ, ਕਿਉਂਕਿ ਕੀੜੀ ਦੇ ਸਟਿੰਗ ਵਿੱਚ ਫਾਰਮਿਕ ਅਮਲ ਹੁੰਦਾ ਹੈ। ਇਸ ਦੇ ਪ੍ਰਭਾਵ ਨੂੰ ਉਦਾਸੀਨ ਕਰਨ ਲਈ ਕੈਲੇਮਾਈਨ ਦਾ ਘੋਲ ਰਗੜਦੇ ਹਾਂ, ਜਿਸ ਵਿੱਚ ਜ਼ਿੰਕ ਕਾਰਬੋਨੇਟ ਹੁੰਦਾ ਹੈ।

10. ਫੈਕਟਰੀ ਦੀ ਰਹਿੰਦ-ਖੂੰਹਦ ਵਿੱਚ ਤੇਜ਼ਾਬ ਹੁੰਦਾ ਹੈ, ਜਿਸ ਨੂੰ ਪਾਣੀ ਦੇ ਸ੍ਰੋਤਾਂ ਵਿੱਚ ਛੱਡਣ ਤੋਂ ਪਹਿਲਾਂ ਖਾਰੀ ਪਦਾਰਥਾਂ ਨਾਲ ਉਦਾਸੀਨ ਕੀਤਾ ਜਾਂਦਾ ਹੈ, ਨਹੀਂ ਤਾਂ ਇਹ ਮੱਛੀਆਂ ਅਤੇ ਦੂਜੇ ਜਲੀ ਜੀਵਾਂ ਨੂੰ ਮਾਰਦੇ ਹਨ।

11. ਤੇਜ਼ਾਬੀ ਵਰਖਾ (Acid rain) : ਵਾਹਨਾਂ ਵਿੱਚ ਪਥਰਾਟ ਬਾਲਣਾਂ ਦੇ ਜਲਣ ਅਤੇ ਫੈਕਟਰੀਆਂ ਦੇ ਕਾਰਨ ਹਵਾ ਵਿੱਚ ਕਾਰਬਨ ਡਾਈਆਕਸਾਈਡ, ਸਲਫਰ ਡਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸਾਈਡ ਮੌਜੂਦ ਹੁੰਦੀ ਹੈ। ਜਦੋਂ ਵਰਖਾ ਹੁੰਦੀ ਹੈ, ਇਹ ਗੈਸਾਂ ਮੀਂਹ ਦੇ ਪਾਣੀ ਵਿੱਚ ਘੁਲ ਜਾਂਦੀਆਂ ਹਨ ਅਤੇ ਤੇਜ਼ਾਬੀ ਵਰਖਾ ਕਰਦੀਆਂ ਹਨ। ਮੀਂਹ ਦੀਆਂ ਪਹਿਲੀਆਂ ਬੁਛਾੜਾਂ ਵਿੱਚ ਤੇਜ਼ਾਬ ਮੌਜੂਦ ਹੁੰਦਾ ਹੈ | ਤੇਜ਼ਾਬੀ ਵਰਖਾ ਨਾਲ ਇਮਾਰਤਾਂ, ਪੌਦਿਆਂ ਅਤੇ ਜੰਤੂਆਂ ਨੂੰ ਨੁਕਸਾਨ ਹੁੰਦਾ ਹੈ।