ਕਿਊਸਿਕ ਹੁੰਦਾ ਕੀ ਹੈ? ਆਓ! ਇਸ ਬਾਰੇ ਜਾਣੀਏ:
•ਕਿਊਸਿਕ ਦਾ ਅਰਥ ਹੈ ਕਿ ਇੱਕ ਫੁੱਟ ਲੰਮਾ, ਇੱਕ ਫੁੱਟ ਚੌੜਾ ਅਤੇ ਇੱਕ ਫੁੱਟ ਗਹਿਰਾ ਖੇਤਰ, ਜਿਸ ਵਿੱਚੋਂ ਪ੍ਰਤੀ ਸਕਿੰਟ ਜਿੰਨਾ ਪਾਣੀ ਵਗਦਾ ਹੈ, ਉਸਨੂੰ ਇੱਕ ਕਿਊਸਿਕ ਕਿਹਾ ਜਾਂਦਾ ਹੈ।
•ਇਹ ਇੱਕ ਘਣ ਫੁੱਟ (cubic feet) ਖੇਤਰ ਹੁੰਦਾ ਹੈ। ਪ੍ਰਤੀ ਸਕਿੰਟ ਜਿੰਨਾ ਪਾਣੀ ਉਸ ਵਿੱਚੋਂ ਲੰਘਦਾ ਹੈ, ਉਸੇ ਨੂੰ ਕਿਊਸਿਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ।
•ਇੱਕ ਕਿਊਸਿਕ ਵਿੱਚ ਲਗਭਗ 28.317 ਲੀਟਰ ਪਾਣੀ ਹੁੰਦਾ ਹੈ।
•ਇਸ ਹਿਸਾਬ ਨਾਲ਼ ਜੇ ਕਿਸੇ ਨਹਿਰ ਵਿੱਚ 10,000 ਕਿਊਸਿਕ ਪਾਣੀ ਛੱਡਿਆ ਗਿਆ ਹੈ, ਤਾਂ ਉਸ ਵਿੱਚ 283170 ਲੀਟਰ ਪਾਣੀ ਪ੍ਰਤੀ ਸਕਿੰਟ ਵਗ ਰਿਹਾ ਹੁੰਦਾ ਹੈ।
•ਜੇਕਰ 1 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਹੈ, ਤਾਂ ਇਸਦਾ ਅਰਥ ਹੈ ਕਿ 2831700 ਲੀਟਰ ਪਾਣੀ ਪ੍ਰਤੀ ਸਕਿੰਟ ਉਸ ਵਿੱਚੋਂ ਵਗ ਰਿਹਾ।