-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ Thought of the day ---Even the genius asks questions.

Showing posts with label ਪਾਣੀ (Water). Show all posts
Showing posts with label ਪਾਣੀ (Water). Show all posts

Thursday, 5 September 2024

ਪਾਣੀ (Water)

 

ਪਾਣੀ (Water)

ਯਾਦ ਰੱਖਣ ਯੋਗ ਗੱਲਾਂ

1. ਪਾਣੀ (Water) : ਅਸੀਂ ਪਾਣੀ ਵਰਖਾ, ਛੱਪੜਾਂ, ਝੀਲਾਂ, ਨਦੀਆਂ ਅਤੇ ਖੂਹਾਂ ਵਰਗੇ ਸਰੋਤਾਂ ਤੋਂ ਪ੍ਰਾਪਤ ਕਰਦੇ ਹਾਂ। ਜਿਹੜਾ ਪਾਣੀ ਅਸੀਂ ਟੂਟੀ ਤੋਂ ਪ੍ਰਾਪਤ ਕਰਦੇ ਹਾਂ, ਉਹ ਵੀ ਝੀਲਾਂ ਜਾਂ ਨਦੀਆਂ ਤੋਂ ਲਿਆ ਜਾਂਦਾ ਹੈ।

2. ਭੂਮੀਗਤ ਪਾਣੀ (Ground water) : ਵਰਖਾ ਦਾ ਪਾਣੀ ਝੀਲਾਂ ਅਤੇ ਤਲਾਬਾਂ ਨੂੰ ਭਰ ਦਿੰਦਾ ਹੈ। ਵਰਖਾ ਦੇ ਪਾਣੀ ਦਾ ਕੁਝ ਹਿੱਸਾ ਭੂਮੀ ਦੁਆਰਾ ਵੀ ਸੋਖ ਲਿਆ ਜਾਂਦਾ ਹੈ ਅਤੇ ਮਿੱਟੀ ਤੋਂ ਅਦ੍ਰਿਸ਼ ਹੋ ਜਾਂਦਾ ਹੈ। ਖੂਹ ਭੂਮੀਗਤ ਪਾਣੀ ਨਾਲ ਭਰਦੇ ਹਨ।

3. ਪਾਣੀ ਚੱਕਰ (Water cycle) : ਹਵਾ ਦਾ ਪਾਣੀ ਮੀਂਹ, ਔਲੇ ਜਾਂ ਬਰਫ਼ ਨਾਲ ਧਰਤੀ ਦੀ ਸਤ੍ਹਾ 'ਤੇ ਵਾਪਸ ਆ ਜਾਂਦਾ ਹੈ ਅਤੇ ਵਾਪਸ ਸਮੁੰਦਰ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਸਮੁੰਦਰ ਅਤੇ ਧਰਤੀ ਦੀ ਸਤ੍ਹਾ ਦਾ ਪਾਣੀ ਵਾਸ਼ਪਾਂ ਵਜੋਂ ਹਵਾ ਵਿੱਚ ਜਾਂਦਾ ਹੈ। ਮੀਂਹ, ਔਲੇ ਜਾਂ ਬਰਫ਼ ਦੇ ਰੂਪ 'ਚ ਵਾਪਸ ਆਉਂਦਾ ਹੈ ਅਤੇ ਅੰਤ ਵਿੱਚ ਸਮੁੰਦਰ ਵਿੱਚ ਵਾਪਸ ਚਲਾ ਜਾਂਦਾ ਹੈ। ਪਾਣੀ ਦੇ ਇਸ ਤਰ੍ਹਾਂ ਦੇ ਸੰਚਾਰ ਨੂੰ ਪਾਣੀ ਚੱਕਰ ਕਹਿੰਦੇ ਹਨ।

4. ਵਰਖਾ ਦੇ ਪਾਣੀ ਦੀ ਸੰਭਾਲ (Rain water harvesting) : ਵਰਖਾ ਦੇ ਪਾਣੀ ਨੂੰ ਮੁੜ ਵਰਤੋਂ ਲਈ ਕੁਦਰਤੀ ਸੋਮਿਆਂ ਜਾਂ ਟੈਂਕਾਂ ਵਿੱਚ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਵਰਖਾ ਦੇ ਪਾਣੀ ਦੀ ਸੰਭਾਲ ਕਹਿੰਦੇ ਹਨ।

5. ਛੱਤ ਉੱਤੇ ਮੀਂਹ ਦੇ ਪਾਣੀ ਨੂੰ ਸੰਭਾਲਣਾ (Roof top rain harvesting) : ਇਮਾਰਤ ਦੀ ਛੱਤ ਉੱਤੇ ਇਕੱਠੇ ਹੋਏ ਵਰਖਾ ਦੇ ਪਾਣੀ ਨੂੰ ਧਰਤੀ ਹੇਠਾਂ ਰੱਖ ਕੇ ਟੈਂਕ ਵਿੱਚ ਪਾਈਪਾਂ ਦੁਆਰਾ ਪਹੁੰਚਾਇਆ ਜਾਂਦਾ ਹੈ। ਇਸ ਪਾਣੀ ਦੀ ਵਰਤੋਂ ਸਿੰਚਾਈ ਆਦਿ ਲਈ ਕੀਤੀ ਜਾ ਸਕਦੀ ਹੈ।

6. ਹੜ੍ਹ (Floods) : ਕਈ ਵਾਰੀ ਵਰਖਾ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਇਹ ਵਿਨਾਸ਼ ਦਾ ਰੂਪ ਧਾਰਨ ਕਰ ਲੈਂਦੀ ਹੈ। ਸਾਧਾਰਨ ਤੋਂ ਜ਼ਿਆਦਾ ਭਾਰੀ ਵਰਖਾ ਦਾ ਹੋਣਾ ਹੜ੍ਹ ਅਖਵਾਉਂਦਾ ਹੈ। ਹੜ੍ਹ ਕਾਰਨ ਕਈ ਵਾਰ ਸੜਕਾਂ, ਪੁਲ, ਖੇਤ, ਘਰ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਕਈ ਲੋਕ ਅਤੇ ਜਾਨਵਰ ਮਰ ਜਾਂਦੇ ਹਨ। ਕਈ ਤਰ੍ਹਾਂ ਦੇ ਛੂਤ ਦੇ ਰੋਗ ਫੈਲ ਜਾਂਦੇ ਹਨ।

7. ਸੋਕਾ (Drought) : ਜਦੋਂ ਕਾਫੀ ਸਮੇਂ ਤੱਕ ਵਰਖਾ ਨਾ ਹੋਵੇ ਜਾਂ ਬਹੁਤ ਹੀ ਘੱਟ ਵਰਖਾ ਹੋਵੇ ਤਾਂ ਉਸ ਸਥਿਤੀ ਨੂੰ ਸੋਕਾ ਕਿਹਾ ਜਾਂਦਾ ਹੈ। ਸੋਕੇ ਕਾਰਨ ਖੇਤੀਬਾੜੀ, ਸਿੰਚਾਈ ਅਤੇ ਪੀਣ ਯੋਗ ਪਾਣੀ ਪ੍ਰਭਾਵਿਤ ਹੁੰਦੇ ਹਨ। ਪੌਦਿਆਂ ਅਤੇ ਜਾਨਵਰਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

8. ਵਾਸ਼ਪਉਤਸਰਜਨ (Transpiration) : ਪੌਦਿਆਂ ਦੀ ਖੁੱਲ੍ਹੀ ਸਤਹਿ; ਜਿਵੇਂ-ਪੱਤਿਆਂ ਤੋਂ ਪਾਣੀ ਦੀ ਹਾਨੀ ਨੂੰ ਵਾਸ਼ਪਉਤਸਰਜਨ ਕਹਿੰਦੇ ਹਨ।

9. ਸੰਘਣਨ (Condensation) : ਵਾਸ਼ਪ ਕਣਾਂ ਦਾ ਪਾਣੀ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਸੰਘਣਨ ਕਹਿੰਦੇ ग्ठ।

10. ਵਿਅਰਥ ਪਾਣੀ (Waste water) : ਲੈਦਰ ਨਾਲ ਸੰਘਨਿਤ ਪਾਣੀ, ਕਾਲੇ ਭੂਰੇ ਪਾਣੀ ਨਾਲ ਮਿਲੇ ਬਿਨਾਂ ਸਿੰਕ, ਸ਼ਾਵਰਾਂ, ਟਾਈਲਟ, ਲਾਂਡਰੀਆਂ ਤੋਂ ਨਾਲੀਆਂ ਤੱਕ ਜਾਂਦਾ ਹੈ, ਜਿਸ ਨੂੰ ਵਿਅਰਥ ਪਾਣੀ ਕਹਿੰਦੇ ਹਨ।

11. ਸੀਵਰੇਜ (Sewage) : ਇਹ ਘਰਾਂ, ਉਦਯੋਗਾਂ, ਹਸਪਤਾਲਾਂ, ਦਫ਼ਤਰਾਂ ਅਤੇ ਦੂਜੇ ਵਰਤਣ ਵਾਲਿਆਂ ਦੁਆਰਾ ਛੱਡਿਆ ਗਿਆ ਵਿਅਰਥ ਪਾਣੀ ਹੈ। ਬਹੁਤ ਸਾਰੇ ਇਸ ਪਾਣੀ ਵਿੱਚ ਘੁਲੀਆਂ ਅਤੇ ਲਟਕਦੀਆਂ ਅਸ਼ੁੱਧੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੂਸ਼ਕ ਕਹਿੰਦੇ ਹਨ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਹਨ।

12. ਸਲੱਜ (Sludge) : ਸਲੱਜ ਵਿਅਰਥ ਪਾਣੀ ਦੇ ਟ੍ਰੀਟਮੈਂਟ ਦਾ ਬਾਈ ਪ੍ਰੋਡਕਟ ਹੈ। ਇਹ ਠੋਸ ਹੁੰਦਾ ਹੈ, ਜਿਸ ਨੂੰ ਅੱਡ ਟੈਂਕ ਵਿੱਚ ਸਥਾਨਤ ਕੀਤਾ ਜਾਂਦਾ ਹੈ, ਜਿਸ ਵਿੱਚ ਇਸ ਨੂੰ ਅਣਆਕਸੀ ਬੈਕਟੀਰੀਆ ਨਾਲ ਵਿਘਟਿਤ ਕੀਤਾ ਜਾਂਦਾ ਹੈ। ਇਸੇ ਪ੍ਰਕਿਰਿਆ ਵਿੱਚ ਪੈਦਾ ਬਾਇਓਗੈਸ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਹੈ ਜਾਂ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। 

13. ਪਾਣੀ ਨੂੰ ਸਾਫ਼ ਕਰਨਾ (Cleaning of water) : ਪਾਣੀ ਨੂੰ ਸਾਫ਼ ਕਰਨਾ ਪਾਣੀ ਦੇ ਸਰੋਤਾਂ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇਸ ਵਿੱਚੋਂ ਪ੍ਰਦੂਸ਼ਕਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਹੈ। ਵਿਅਰਥ ਪਾਣੀ ਦੇ ਟ੍ਰੀਟਮੈਂਟ ਦੀ ਪ੍ਰਕਿਰਿਆ ਨੂੰ ਸੀਵਰੇਜ ਟ੍ਰੀਟਮੈਂਟ ਕਹਿੰਦੇ ਹਨ।

14. ਸ੍ਰੋਤਾਂ ਦੇ ਵਿਅਰਥ ਅਤੇ ਪ੍ਰਦੂਸ਼ਕਾਂ ਨੂੰ ਘੱਟ ਕਰਨ ਜਾਂ ਨਸ਼ਟ ਕਰਨ ਦੇ ਉਪਾਅ :

(i) ਖਾਣਾ ਪਕਾਉਣ ਵਾਲੇ ਤੇਲ ਜਾਂ ਚਰਬੀ ਨੂੰ ਨਾਲੀ ਵਿੱਚ ਨਹੀਂ ਸੁੱਟਣਾ ਚਾਹੀਦਾ।

(ii) ਪੇਂਟ, ਘੋਲਕ, ਕੀਟਨਾਸ਼ਕ, ਮੋਟਰ ਤੇਲ, ਦਵਾਈਆਂ ਸੂਖਮ ਜੀਵਾਂ ਨੂੰ ਮਾਰ ਦਿੰਦੇ ਹਨ, ਜਿਹੜੇ ਪਾਣੀ ਨੂੰ ਸਾਫ਼ ਕਰਨ ਲਈ ਵਰਤੇ ਜਾਂਦੇ ਹਨ। ਨਾਲੀ ਵਿੱਚ ਨਹੀਂ ਸੁੱਟਣੇ ਚਾਹੀਦੇ।

(iii) ਵਰਤੀ ਗਈ ਚਾਹ ਦੇ ਪੱਤੇ, ਠੋਸ ਭੋਜਨ ਦੀ ਰਹਿੰਦ-ਖੂੰਹਦ, ਨਰਮ ਖਿਡੌਣੇ, ਰੂੰ, ਸੈਨੇਟਰੀ ਤੌਲੀਏ ਆਦਿ ਨੂੰ ਵੀ ਕੂੜੇਦਾਨ ਵਿੱਚ ਸੁੱਟਣਾ ਚਾਹੀਦਾ ਹੈ।