ਪਦਾਰਥਾਂ ਦਾ
ਨਿਖੇੜਨ (SEPARATION OF SUBSTANCE)
ਯਾਦ ਰੱਖਣ
ਯੋਗ ਗੱਲਾਂ
1. ਫਿਲਟਰੀਕਰਨ (Filtration) : ਅਘੁਲਣਸ਼ੀਲ ਠੋਸਾਂ ਨੂੰ ਫਿਲਟਰ ਪੇਪਰ ਰਾਹੀਂ ਕਿਸੇ ਤਰਲ ਵਿੱਚੋਂ ਅੱਡ
ਕਰਨਾ ਫਿਲਟਰੀਕਰਨ
ਅਖਵਾਉਂਦਾ ਹੈ।
2. ਵਾਸ਼ਪਨ (Evaporation) : ਤਰਲਾਂ ਤੋਂ ਵਾਸ਼ਪ ਬਣਨ ਦੀ ਪ੍ਰਕਿਰਿਆ ਨੂੰ ਵਾਸ਼ਪਨ ਕਹਿੰਦੇ ਹਨ। 3. ਸੰਤ੍ਰਿਪਤ ਘੋਲ (Saturated solution) : ਉਹ ਘੋਲ, ਜਿਸ ਵਿੱਚ ਘੁਲਿਤ ਹੋਰ ਜ਼ਿਆਦਾ
ਨਾ ਘੁਲ ਸਕੇ, ਉਸ ਨੂੰ ਸੇਤ੍ਰਿਪਤ ਘੋਲ ਕਹਿੰਦੇ ਹਨ।
4. ਉਡਾਉਣਾ (Winnowing) : ਕਿਸੇ ਮਿਸ਼ਰਨ ਵਿੱਚੋਂ ਭਾਰੀ ਅਤੇ ਹਲਕੇ ਕਣਾਂ ਨੂੰ ਹਵਾ ਦੁਆਰਾ ਨਿਖੇੜਨਾ ਉਡਾਉਣਾ ਅਖਵਾਉਂਦਾ
ਹੈ।
5. ਗਹਾਈ (Threshing) : ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅੱਡ ਕਰਨ ਦੀ ਕਿਰਿਆ ਨੂੰ ਗਹਾਈ ਕਹਿੰਦੇ ਹਨ।
6. ਛਾਣਨਾ (Sieving) : ਵੱਡੇ ਕਣਾਂ ਨੂੰ ਛੋਟੇ ਕਣਾਂ ਤੋਂ ਛਾਣਨੀ ਦੁਆਰਾ ਵੱਖ ਕਰਨ ਦੀ ਕਿਰਿਆ ਨੂੰ ਛਾਣਨਾ ਕਹਿੰਦੇ ਹਨ।
7. ਤਲ-ਛੱਟਣ (Sedimentation) : ਕਿਸੇ ਤਰਲ ਵਿੱਚ ਮੌਜੂਦ ਅਘੁਲਣਸ਼ੀਲ ਭਾਰੇ ਠੋਸ ਕਣਾਂ ਦਾ ਬੀਕਰ ਵਿੱਚ ਹੇਠਾਂ ਬੈਠਣਾ ਤਲ-ਛੱਟਣ ਅਖਵਾਉਂਦਾ ਹੈ ਅਤੇ ਠੋਸ ਕਣ,
ਜੋ ਤਲ 'ਤੇ ਬੈਠਦੇ ਹਨ,
ਉਹਨਾਂ ਨੂੰ ਤਲ-ਛੱਟ ਕਹਿੰਦੇ ਹਨ।
8. ਨਿਤਾਰਨਾ (Decantation) : ਤਲ-ਛਟ ਨੂੰ ਹਿਲਾਏ ਬਿਨਾਂ ਉੱਪਰਲੀ ਤਹਿ ਦੇ ਪਾਣੀ ਨੂੰ ਦੂਜੇ ਬੀਕਰ ਵਿੱਚ ਲੈ ਜਾਣਾ ਨਿਤਾਰਨਾ
ਕਹਾਉਂਦਾ ਹੈ।
9. ਸੰਘਣਨ (Condensation) : ਵਾਸ਼ਪਾਂ ਤੋਂ ਤਰਲ ਵਿੱਚ ਬਦਲਣ ਦੀ ਕਿਰਿਆ ਨੂੰ ਸੰਘਣਨ ਕਹਿੰਦੇ ਹਨ।