ਰੇਸ਼ਿਆਂ ਤੋਂ ਕੱਪੜਿਆਂ ਤੱਕ (FIBRE TO FABRIC)
ਯਾਦ ਰੱਖਣ
ਯੋਗ ਗੱਲਾਂ
1. ਰੇਸ਼ੇ (Fibre) : ਰੇਸ਼ੇ ਲੰਬੇ, ਮਜ਼ਬੂਤ ਅਤੇ ਲੱਚਕਦਾਰ
ਧਾਗਿਆਂ ਵਾਂਗ ਰਚਨਾਵਾਂ ਹਨ, ਜੋ ਕਿ ਕੱਪੜੇ
ਬਣਾਉਣ ਲਈ ਵਰਤੇ ਜਾਂਦੇ ਹਨ।
2. ਰੇਸ਼ਿਆਂ ਦੀਆਂ ਕਿਸਮਾਂ (Types of Fibres)
: ਰੇਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ :
(i) ਕੁਦਰਤੀ ਰੇਸ਼ੇ (Natural fibre) : ਕੁਝ ਕੱਪੜਿਆਂ ਦੇ ਰੇਸ਼ੇ; ਜਿਵੇਂ ਸੂਤੀ, ਉਨੀ, ਜੂਟ, ਰੇਸ਼ਮੀ ਪੌਦਿਆਂ
ਅਤੇ ਜੰਤੂਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਇਹਨਾਂ ਨੂੰ ਕੁਦਰਤੀ ਰੇਸ਼ੇ ਕਹਿੰਦੇ ਹਨ।
(ੳ) ਪੌਦਾ ਰੇਸ਼ਾ (Plant fibres) : ਸੂਤੀ ਅਤੇ ਜੂਟ
ਪੌਦਾ ਰੇਸ਼ੇ ਦੀਆਂ ਉਦਾਹਰਨਾਂ ਹਨ।
(ਅ) ਜੰਤੂ ਰੇਸ਼ਾ (Animal fibres) : ਉੱਨ ਅਤੇ ਰੇਸ਼ਮ
ਜੰਤੂਆਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਉੱਨ ਨੂੰ ਭੇਡਾਂ, ਬੱਕਰੀਆਂ ਅਤੇ ਯਾਕ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਨੂੰ ਖਰਗੋਸ਼ ਅਤੇ ਊਠ ਦੇ ਵਾਲਾਂ ਤੋਂ
ਵੀ ਪ੍ਰਾਪਤ ਕੀਤਾ। ਜਾਂਦਾ ਹੈ। ਰੇਸ਼ਮ ਨੂੰ ਰੇਸ਼ਮ ਦੇ ਕੀੜੇ ਦੇ ਕਕੂਨ ਤੋਂ ਪ੍ਰਾਪਤ ਕੀਤਾ ਜਾ
ਸਕਦਾ ਹੈ।
(ii) ਸੰਸ਼ਲਿਸ਼ਟ ਰੇਸ਼ੇ (Synthetic fibres) : ਰਸਾਇਣਕ ਪਦਾਰਥਾਂ ਤੋਂ ਪ੍ਰਾਪਤ ਰੇਸ਼ਿਆਂ ਨੂੰ ਸੰਸ਼ਲਿਸ਼ਟ ਰੋਸ਼
ਕਹਿੰਦੇ ਹਨ। ਪਦਾਰਥਾਂ; ਜਿਵੇਂ ਪਾਲੀਐਸਟਰ, ਨਾਇਲੋਨ ਅਤੇ ਐਕਰੈਲਿਕ।
3. ਯਾਰਨ ਤੋਂ ਰੇਸ਼ੇ ਕਿਵੇਂ ਪ੍ਰਾਪਤ
ਕੀਤੇ ਜਾਂਦੇ ਹਨ ? (How fabric is
obtained from yarn) ?
(i) ਸੁਣਨਾ (Weaving) : ਧਾਗੇ ਦੇ ਦੋ ਸੈੱਟਾਂ ਨੂੰ
ਇਕੱਠੇ ਕ੍ਰਮ ਵਿੱਚ ਕਰਨ ਦੀ ਪ੍ਰਕਿਰਿਆ ਨੂੰ ਬੁਣਨਾ ਕਹਿੰਦੇ ਹਨ। ਰੇਸ਼ਮ ਦਾ ਬੁਣਨਾ ਖੱਡੀ 'ਤੇ ਕੀਤਾ ਜਾਂਦਾ ਹੈ।
(ii) ਨਿਟਿੰਗ (Knitting) : ਨਿਟਿੰਗ ਵਿੱਚ
ਰੇਸ਼ੇ ਦੇ ਇੱਕ ਟੁਕੜੇ ਨੂੰ ਬਣਾਉਣ ਲਈ ਇੱਕ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਨਿਟਿੰਗ ਮਸ਼ੀਨ
ਜਾਂ ਹੱਥ ਨਾਲ ਕੀਤੀ ਜਾਂਦੀ ਹੈ।
4. ਰੇਸ਼ੇ ਤੋਂ ਧਾਗੇ ਬਣਾਉਣਾ (Making yarn
from fibre) : ਰੇਸ਼ੇ ਤੋਂ ਧਾਗੇ ਨੂੰ ਬਣਾਉਣ ਦੀ ਕਿਰਿਆ ਨੂੰ ਸਪਿਨਿੰਗ
ਕਹਿੰਦੇ ਹਨ। ਵੱਡੇ ਪੈਮਾਨੇ 'ਤੇ ਧਾਗੇ ਦੀ
ਸਪਿਨਿੰਗ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ।
5. ਜੂਟ (Jute) : ਜੂਟ ਦਾ ਰੇਸ਼ਾ ਜੂਟ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਜੂਟ ਪੌਦੇ ਦੀ ਓਦੋਂ
ਕਟਾਈ ਕੀਤੀ ਜਾਂਦੀ ਹੈ ਜਦੋਂ ਇਹ ਫਲ ਦੇਣ ਦੀ ਅਵੱਸਥਾ ਵਿੱਚ ਹੁੰਦੇ ਹਨ। ਤਣਿਆਂ ਨੂੰ ਕੱਟ ਕੇ ਕੁਝ
ਦਿਨਾਂ ਲਈ ਪਾਣੀ ਵਿੱਚ ਰੱਖਿਆ ਜਾਂਦਾ ਹੈ। ਤਣਿਆਂ, ਜੜ੍ਹਾਂ ਅਤੇ ਰੇਸ਼ਿਆਂ ਨੂੰ ਹੱਥਾਂ ਨਾਲ ਅੰਡ ਕੀਤਾ ਜਾਂਦਾ ਹੈ।
6. ਗਿਨਿੰਗ (Ginning) : ਰੂੰ ਦੇ ਬੀਜਾਂ ਤੋਂ ਰੇਸ਼ੇ ਅੱਡ ਕਰਨ ਦੀ ਪ੍ਰਕਿਰਿਆ ਨੂੰ ਗਿਨਿੰਗ ਕਹਿੰਦੇ ਹਨ।
7. ਫਲੀਸ (Fleece) : ਭੇਡ ਜਾਂ ਯਾਕ ਦੇ ਵਾਲਾਂ ਨੂੰ, ਜਿਨ੍ਹਾਂ ਤੋਂ ਉੱਨ
ਪ੍ਰਾਪਤ ਕੀਤੀ ਜਾਂਦੀ ਹੈ, ਫਲੀਸ ਕਹਿੰਦੇ उठ।
8. ਬੀਅਰਿੰਗ (Shearing) : ਭੇਡ ਦੀ ਫਲੀਸ ਉਤਾਰਨ ਦੀ ਪ੍ਰਕਿਰਿਆ, ਜਿਸ ਵਿੱਚ ਚਮੜੀ ਦੀ
ਇੱਕ ਪਤਲੀ ਪਰਤ ਸਰੀਰ ਤੋਂ ਉਤਰ
ਜਾਂਦੀ ਹੈ, ਨੂੰ ਸ਼ੀਅਰਿੰਗ ਕਹਿੰਦੇ ਹਨ। 9. ਸਕੋਰਿੰਗ (Scouring) : ਕੱਟੀ ਹੋਈ ਚਮੜੀ ਦੇ ਵਾਲਾਂ ਤੋਂ ਗਰੀਸ, ਧੂੜ, ਮੈਲ, ਪਸੀਨਾ ਆਦਿ ਹਟਾਉਣ
ਦੀ ਪ੍ਰਕਿਰਿਆ ਨੂੰ
ਸਕੋਰਿੰਗ ਕਹਿੰਦੇ ਹਨ।
10. ਬੂਰ (Burrs) : ਛੋਟੇ ਫੁੱਲੇ ਹੋਏ ਰੇਸ਼ਿਆਂ ਨੂੰ ਬੂਰ ਕਹਿੰਦੇ ਹਨ। ਇਹ ਵਾਲਾਂ ਵਿੱਚੋਂ ਬਾਹਰ ਕੱਢੇ ਜਾਂਦੇ
ਹਨ।
11. ਉੱਨ ਦੇਣ ਵਾਲੇ ਜੰਤੂਆਂ ਦੇ ਸਰੀਰ 'ਤੇ ਵਾਲਾਂ ਦੀ ਇੱਕ ਮੋਟੀ ਪਰਤ ਹੁੰਦੀ ਹੈ। ਵਾਲ ਹਵਾ ਨੂੰ ਚੁੱਪ ਕਰ
ਲੈਂਦੇ ਹਨ, ਜਿਹੜੇ ਜੰਤੂਆਂ ਨੂੰ ਗਰਮ ਰੱਖਦੇ ਹਨ।
12. ਕੁਝ ਭਾਰਤੀ ਭੇਡਾਂ ਦੀਆਂ ਨਸਲਾਂ (Some
Indian breeds of sheep)
ਨਸਲ ਦਾ ਨਾਂ ਉੱਨ ਦਾ ਗੁਣ ਰਾਜ ਜਿੱਥੇ ਮਿਲਦੀਆਂ ਹਨ
1. ਲੋਹੀ ਚੰਗੀ ਕੁਆਲਟੀ ਵਾਲੀ
ਉੱਨ ਰਾਜਸਥਾਨ, ਪੰਜਾਬ
2. ਰਾਮਪੁਰ ਬੁਸ਼ਾਹਰ
ਭੂਰੀ ਖੱਲ ਉੱਤਰ ਪ੍ਰਦੇਸ਼,
ਹਿਮਾਚਲ
3. ਨਾਲੀ ਕਾਰਪੇਟ ਉੱਨ ਰਾਜਸਥਾਨ, ਹਰਿਆਣਾ, ਪੰਜਾਬ
4. ਬਖਰਵਾਲ ਊਨੀ ਸ਼ਾਲ ਜੰਮੂ ਅਤੇ ਕਸ਼ਮੀਰ
5. ਮਾਰਵਾੜੀ ਮੋਟੀ ਉੱਨ ਗੁਜਰਾਤ
6. ਪਤਨਵਾੜੀ
ਹੌਜ਼ਰੀ ਲਈ ਗੁਜਰਾਤ
13. ਸੈਰੀਕਲਚਰ (Sericulture) : ਰੇਸ਼ਮ ਪ੍ਰਾਪਤ ਕਰਨ ਲਈ ਰੇਸ਼ਮ ਦੇ ਕੀੜਿਆਂ ਦੇ ਪਾਲਣ ਨੂੰ ਸੈਰੀਕਲਚਰ ਕਹਿੰਦੇ ਹਨ।
14. ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦੇ ਇਤਿਹਾਸ ਦੀਆਂ
ਅਵਸਥਾਵਾਂ (Stages of life in life history of silk moth.) ਰੇਸ਼ਮ ਦੇ ਕੀੜੇ ਦੇ ਜੀਵਨ ਦੀਆਂ ਚਾਰ ਅਵਸਥਾਵਾਂ ਹਨ : (i) ਅੰਡੇ (ii) ਲਾਰਵਾ (iii) ਕੈਟਰਪਿਲਰ ਜਾਂ ਸਿਲਕਵੌਰਮ (iv) ਪਿਊਪਾ ਕੈਟਰਪਿਲਰ ਆਪਣੇ ਆਪ
ਨੂੰ ਛੁਪਾਉਣ ਲਈ ਇੱਕ ਜਾਲ ਬੁਣਦਾ ਹੈ। ਇਹ ਪੂਰੀ ਤਰ੍ਹਾਂ ਆਪਣੇ ਆਪ ਨੂੰ
ਰੇਸ਼ਮੀ ਰੇਸ਼ੇ ਨਾਲ ਢੱਕ ਲੈਂਦਾ ਹੈ। ਇਸ ਕਵਰ ਨੂੰ
ਕਕੂਨ ਕਹਿੰਦੇ ਹਨ। ਇਸ ਕਕੂਨ ਤੋਂ ਰੇਸ਼ਮੀ ਰੇਸ਼ੇ ਪ੍ਰਾਪਤ ਹੁੰਦੇ ਹਨ। ਰੇਸ਼ਮ ਦੇ ਕੀਟ ਦੇ ਅੰਡੇ ਸ਼ਹਿਤੂਤ ਦੇ ਪੱਤਿਆਂ 'ਤੇ ਪਾਲੇ ਜਾਂਦੇ ਹਨ।
15. ਰੀਲਿੰਗ (Reeling) : ਰੇਸ਼ਮ ਦੇ ਤੌਰ 'ਤੇ ਵਰਤੇ ਜਾਣ ਵਾਲੇ ਕਕੂਨ
ਤੋਂ ਧਾਗੇ ਕੱਢਣ ਦੀ ਪ੍ਰਕਿਰਿਆ ਨੂੰ ਰੇਸ਼ਮ ਦੀ ਰੀਲਿੰਗ ਕਹਿੰਦੇ ਹਨ।