-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ Thought of the day ---Even the genius asks questions.

Showing posts with label ਹਵਾ (AIR). Show all posts
Showing posts with label ਹਵਾ (AIR). Show all posts

Thursday, 5 September 2024

ਹਵਾ (AIR)

 

ਹਵਾ (AIR)

ਯਾਦ ਰੱਖਣ ਯੋਗ ਗੱਲਾਂ

1. ਹਵਾ (Air) : ਹਵਾ ਗੈਸਾਂ ਦਾ ਮਿਸ਼ਰਣ ਹੈ। ਹਵਾ ਵਿੱਚ ਇਹ ਗੈਸਾਂ ਹਨ : ਨਾਈਟ੍ਰੋਜਨ, ਆਕਸੀਜਨ ਅਤੇ ਥੋੜ੍ਹੀ ਮਾਤਰਾ ਵਿੱਚ ਕਾਰਬਨ ਆਕਸਾਈਡ ਅਤੇ ਹੋਰ ਬਹੁਤ ਸਾਰੀਆਂ ਗੈਸਾਂ ਅਤੇ ਜਲਵਾਸ਼ਪ।

 2. ਹਵਾ ਦੇ ਗੁਣ (Properties of Air):

    (i) ਹਵਾ ਥਾਂ ਘੇਰਦੀ ਹੈ।

   (ii) ਹਵਾ ਰੰਗਹੀਣ ਅਤੇ ਪਾਰਦਰਸ਼ਕ ਹੈ।

   (iii) ਹਵਾ ਸਾਡੇ ਇਰਦ-ਗਿਰਦ ਹਰ ਜਗ੍ਹਾ ਮੌਜੂਦ ਹੈ।

3. ਵਾਯੂ-ਮੰਡਲ (Atmosphere) : ਧਰਤੀ ਦੁਆਲੇ ਮੌਜੂਦ ਹਵਾ ਦੇ ਗਿਲਾਫ ਨੂੰ ਵਾਯੂਮੰਡਲ ਕਹਿੰਦੇ ਹਨ। ਵਾਯੂਮੰਡਲ ਧਰਤੀ ਦੀ ਸਤਹ ਦੇ ਉੱਪਰ 1000 ਕਿਮੀ. ਤੱਕ ਫੈਲਿਆ ਹੋਇਆ ਹੈ। ਹਵਾਂ ਦੀਆਂ ਵਾਯੂਮੰਡਲ ਵਿੱਚ ਕਈ ਪਰਤਾਂ ਹਨ; ਜਿਵੇਂ-ਟ੍ਰੋਪੋਸਫੀਅਰ, ਸਟ੍ਰੇਟੋਸਫੀਅਰ, ਮੀਸੋਸਫੀਅਰ, ਆਇਨੋਸਫੀਅਰ ਅਤੇ ਐਕਸੋਸਫੀਅਰ।

  (i) ਟ੍ਰੋਪੋਸਫੀਅਰ (Troposphere) : ਇਹ ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਹੈ, ਜਿਹੜੀ ਸੰਘਣੀ ਹੈ। ਕੁਝ ਕਿਲੋਮੀਟਰ ਬਾਅਦ ਸਾਹ ਲੈਣ ਲਈ ਬਹੁਤ ਪਤਲੀ ਹੋ ਜਾਂਦੀ ਹੈ।

 (ii) ਸਟ੍ਰੇਟੋਸਫੀਅਰ (Stratosphere): ਪੋਸਫੀਅਰ ਤੋਂ ਬਾਅਦ ਸਟ੍ਰੇਟੋਸਫੀਅਰ ਹੈ ਜਿਹੜੀ ਪਤਲੀ ਹੈ। ਇਸ ਵਿੱਚ ਬੱਦਲ ਅਤੇ ਧੂੜ ਨਹੀਂ ਹੁੰਦੀ। ਇਸ ਪਰਤ ਵਿੱਚ ਉਚ ਗਤੀ ਵਾਲੀ ਪੌਣ ਹੁੰਦੀ ਹੈ। ਇਸ ਪਰਤ ਵਿੱਚ ਉਜ਼ੋਨ ਗੈਸ ਦੀ ਪਰਤ ਹੁੰਦੀ ਹੈ, ਜਿਹੜੀ ਹਾਨੀਕਾਰਨ ਪਰਾਬੈਂਗਣੀ ਵਿਕਿਰਨਾਂ ਨੂੰ ਧਰਤੀ ਦੀ ਸਤਹ 'ਤੇ ਪਹੁੰਚਣ ਤੋਂ ਰੋਕਦੀ ਹੈ।

4. ਵਾਯੂ-ਮੰਡਲੀ ਦਬਾਓ (Atmospheric Pressure) : ਹਵਾ ਦੁਆਰਾ ਪਾਏ ਗਏ ਦਬਾਓ ਨੂੰ ਵਾਯੂਮੰਡਲੀ ਦਬਾਓ ਕਹਿੰਦੇ ਹਨ। ਵਾਯੂਮੰਡਲੀ ਦਬਾਓ ਨੂੰ ਬੈਰੋਮੀਟਰ ਨਾਲ ਮਾਪਿਆ ਜਾਂਦਾ ਹੈ।

5. ਵਾਯੂ-ਮੰਡਲੀ ਦਬਾਓ ਵਿੱਚ ਪਰਿਵਰਤਨ (Change in atmospheric pressure) : ਵਾਯੂ-ਮੰਡਲੀ ਦਬਾਓ ਉਚਾਈ 'ਤੇ ਘਟਦਾ ਹੈ। ਜਿਉਂ-ਜਿਉਂ ਉਚਾਈ ਵਧਦੀ ਹੈ, ਹਵਾ ਪੱਤਲੀ ਹੁੰਦੀ ਜਾਂਦੀ ਹੈ। ਔਸਤਨ ਵਿੱਚ 1 ਸੈ.ਮੀ. ਪਾਰੇ ਦਾ ਹਰੇਕ 120 ਮੀ. ਉਚਾਈ ਵਧਣ ਨਾਲ ਘਟਦਾ ਹੈ। ਜਦੋਂ ਵਾਯੂਮੰਡਲ ਵਿੱਚ ਜ਼ਿਆਦਾ ਜਲਵਾਸ਼ਪ ਹੁੰਦੇ ਹਨ, ਤਾਂ ਵੀ ਵਾਯੂਮੰਡਲੀ ਦਬਾਓ ਘਟਦਾ ਹੈ ਜਾਂ ਜਦੋਂ ਤਾਪਮਾਨ ਵਧਦਾ ਹੈ। ਵਾਯੂਮੰਡਲ ਦਬਾਅ ਮੌਸਮ ਦਾ ਵੀ ਇੱਕ ਸੰਕੇਤ ਹੈ। ਉੱਚ ਦਬਾਅ ਦਾ ਮਤਲਬ ਹੈ ਸਾਫ਼ ਮੌਸਮ ਅਤੇ ਘਟ ਦਬਾਓ ਤੇਜ਼ ਪੌਣਾ ਦਾ ਸੂਚਕ ਹੈ।

6. ਪੈਣ (Wind) : ਵਗਦੀ ਹਵਾ ਨੂੰ ਪੌਣ ਕਹਿੰਦੇ ਹਨ।

7. ਪੌਣ-ਚੱਕੀ (Windmill) : ਪੌਣ ਨਾਲ ਪੌਣ-ਚੱਕੀ ਘੁੰਮਦੀ ਹੈ। ਪੌਣ-ਚੱਕੀ ਟਿਊਬਵੈੱਲ ਵਿੱਚੋਂ ਪਾਣੀ ਕੱਢਣ ਅਤੇ ਆਟੇ ਦੀ ਚੱਕੀ ਚਲਾਉਣ ਲਈ ਵਰਤੀ ਜਾਦੀ ਹੈ। ਪੌਣ-ਚੱਕੀ ਬਿਜਲੀ ਪੈਦਾ ਕਰਨ ਲਈ ਵੀ ਵਰਤੀ ਜਾਂਦੀ ਹੈ।

8. ਚੱਕਰਵਾਤ (Cyclone) : ਜਦੋਂ ਤੇਜ਼ ਗਤੀ ਵਾਲੀ ਹਵਾ ਦੀਆਂ ਕਈ ਪਰਤਾਂ ਘੱਟ ਦਬਾਓ ਕੇਂਦਰ ਦੁਆਲੇ ਘੁੰਮਣ ਲੱਗਦੀਆਂ ਹਨ ਤਾਂ ਅਜਿਹੀ ਹਾਲਤ ਵਿੱਚ ਚੱਕਰਵਾਤ ਬਣਦਾ ਹੈ।

9. ਹੁਰੀਕੇਨ (Hurricane) : ਅਮਰੀਕੀ ਮਹਾਂਦੀਪ ਵਿੱਚ ਆਉਣ ਵਾਲੇ ਚੱਕਰਵਾਤ ਨੂੰ ਹੁਰੀਕੇਨ ਕਹਿੰਦੇ ਹਨ।

10. ਟਾਈਫੁਨ (Typhoon) : ਜਪਾਨ, ਫਿਲਪੀਨਜ਼ ਵਿੱਚ ਆਉਣ ਵਾਲੇ ਚੱਕਰਵਾਤ ਨੂੰ ਟਾਈਫੁਨ ਕਹਿੰਦੇ ਹਨ।

11. ਐਨੀਮੋਮੀਟਰ (Anemometer) : ਪੌਣ ਦੀ ਗਤੀ ਮਾਪਣ ਵਾਲੇ ਯੰਤਰ ਨੂੰ ਐਨੀਮੋਮੀਟਰ ਕਹਿੰਦੇ ਹਨ।

12. ਗਰਜ ਵਾਲਾ ਤੂਫ਼ਾਨ (Thunderstorm) : ਜਦੋਂ ਤੂਫ਼ਾਨ ਦੇ ਨਾਲ-ਨਾਲ ਗਰਜਨ ਵੀ ਹੋਵੇ ਤਾਂ ਇਸ ਨੂੰ ਗਰਜ ਵਾਲਾ ਤੂਫ਼ਾਨ ਕਹਿੰਦੇ ਹਨ। ਗਰਜ ਵਾਲੇ ਤੂਫ਼ਾਨ ਨਾਲ ਹਨੇਰੀ, ਭਾਰੀ ਮੀਂਹ, ਗਰਜਨ ਅਤੇ ਅਕਾਸ਼ੀ ਬਿਜਲੀ ਪੈਦਾ ਹੁੰਦੇ ਹਨ।

13. ਮੌਨਸੂਨੀ ਪੌਣਾਂ (Monsoon Wind) : ਗਰਮੀਆਂ ਵਿੱਚ ਭੂ-ਮੱਧ ਰੇਖਾ ਦੀ ਧਰਤੀ ਜਲਦੀ ਗਰਮ ਹੋ ਜਾਂਦੀ ਹੈ ਅਤੇ ਅਧਿਕ ਸਮਾਂ ਜ਼ਮੀਨ ਦਾ ਤਾਪਮਾਨ ਸਮੁੰਦਰ ਦੇ ਪਾਣੀ ਨਾਲੋਂ ਜ਼ਿਆਦਾ ਗਰਮ ਹੁੰਦਾ ਹੈ। ਜ਼ਮੀਨ ਦੇ ਉਪਰ ਦੀ ਹਵਾ ਗਰਮ ਹੋ ਜਾਂਦੀ ਹੈ ਅਤੇ ਉੱਪਰ ਉਠਦੀ ਹੈ, ਜਿਸ ਨਾਲ ਹਵਾ ਸਮੁੰਦਰ ਤੋਂ ਧਰਤੀ ਵੱਲ ਵਗਦੀ ਹੈ। ਇਹਨਾਂ ਨੂੰ ਮੌਨਸੂਨੀ ਪੌਣਾਂ ਕਹਿੰਦੇ ਹਨ।

14. ਝੱਖੜ (Tornado) : ਝੱਖੜ ਇੱਕ ਬਹੁਤ ਹੀ ਪ੍ਰਚੰਡ ਤੂਫ਼ਾਨ ਹੁੰਦਾ ਹੈ, ਜਿਸ ਵਿੱਚ ਸੀਪ ਦੀ ਸ਼ਕਲ ਦੇ ਬੱਦਲਾਂ ਵਾਲੀ ਘੁੰਮਦੀ ਹੋਈ ਹਨੇਰੀ ਹੁੰਦੀ ਹੈ। ਬਹੁਤ ਸਾਰੇ ਝੱਖੜ ਕਮਜ਼ੋਰ ਹੁੰਦੇ ਹਨ। ਇੱਕ ਤੇਜ਼ ਝੱਖੜ ਲਗਪਗ 300 ਐੱਮ/ਘੰਟਾ ਦੀ ਸਪੀਡ ਨਾਲ ਗਤੀ ਕਰਦਾ ਹੈ।

15. ਹਵਾ ਪ੍ਰਦੂਸ਼ਣ (Air Pollution) : ਜਦੋਂ ਹਵਾ ਵਿੱਚ ਅਜਿਹੇ ਪਦਾਰਥ ਹੁੰਦੇ ਹਨ, ਜੋ ਧੌਦਿਆਂ ਅਤੇ ਜੰਤੂਆਂ ਲਈ ਹਾਨੀਕਾਰਕ ਹੁੰਦੇ ਹਨ, ਇਸ ਨੂੰ ਦੂਸ਼ਿਤ ਕਿਹਾ ਜਾਂਦਾ ਹੈ। ਹਾਨੀਕਾਰਕ ਪਦਾਰਥਾਂ ਨੂੰ ਪ੍ਰਦੂਸ਼ਨ ਕਹਿੰਦੇ ਹਨ। ਪ੍ਰਦੂਸ਼ਣ ਮੌਜੂਦ ਹਨ :

(i) ਲਟਕੇ ਠੋਸ ਕਣ, ਜੋ ਧੂਏ, ਅਣਜਲੇ ਕਾਰਬਨ ਅਤੇ ਈਮਲਸ਼ਨ ਕਾਰਨ ਹੁੰਦੇ ਹਨ।

(ii) ਕਾਰਬਨ ਦੇ ਆਕਸਾਈਡ: ਜਿਵੇਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ।

(iii) ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਵੰਡ। ਜਲੇ ਹੋਏ ਬਾਲਣ ਵਿੱਚ ਕੁਝ ਮਾਤਰਾ ਸਲਫ਼ਰ ਅਤੇ ਨਾਈਟ੍ਰੋਜਨ ਦੀ ਹੁੰਦੀ ਹੈ। ਉਹ ਲਗਾਤਾਰ ਆਕਸੀਜਨ ਨਾਲ ਕਿਰਿਆ ਕਰਦੇ ਰਹਿੰਦੇ ਹਨ ਅਤੇ ਆਕਸਾਈਡ ਬਣਾਉਂਦੇ ਹਨ।

16. ਤੇਜ਼ਾਬੀ ਵਰਖਾ (Acid Rain) : ਜਦੋਂ ਸਲਫਰ ਟ੍ਰਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸੀਡ ਮੀਂਹ ਦੇ ਪਾਣੀ ਨਾਲ ਮਿਲ ਜਾਂਦੇ ਹਨ ਤਾਂ ਉਹ ਸਲਫਿਊਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ ਬਣਾਉਂਦੇ ਹਨ। ਜਿਸ ਮੀਂਹ ਦੇ ਪਾਣੀ ਵਿੱਚ ਤੇਜ਼ਾਬ ਹੁੰਦੇ ਹਨ, ਉਸ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ।

17. ਹੋਰ ਪ੍ਰਦੂਸ਼ਕ (Other Pollutants) : ਕਲੋਰੋਫਲੋਰੋ ਕਾਰਬਨ ਰੈਫਰੀਜੀਰੇਟਰਾਂ, ਘੋਲਕਾਂ ਵਿੱਚ ਵਰਤੀ ਜਾਂਦੀ ਹੈ, ਜੋ ਉਜ਼ੋਨ ਨਾਲ ਕਿਰਿਆ ਕਰਦੀ ਹੈ ਅਤੇ ਉਜ਼ੋਨ ਦੀ ਪਰਤ ਨੂੰ ਨਸ਼ਟ ਕਰਦੀ ਹੈ, ਜਿਸ ਨਾਲ ਚਮੜੀ ਦਾ ਕੈਂਸਰ ਹੁੰਦਾ ਹੈ।