ਤਾਪ
(HEAT)
ਯਾਦ
ਰੱਖਣ ਯੋਗ ਗੱਲਾਂ-
1. ਤਾਪ (Heat) : ਦੋ ਵਸਤੂਆਂ ਵਿੱਚ ਤਾਪਮਾਨ ਦੇ ਅੰਤਰ ਕਾਰਨ ਇੱਕ ਵਸਤੂ ਤੋਂ ਦੂਜੀ ਵਸਤੂ ਵੱਲ ਸਥਾਨਾਂਤ੍ਰਿਤ
ਹੋਣ ਵਾਲੀ ਊਰਜਾ ਨੂੰ ਤਾਪ ਕਹਿੰਦੇ ਹਨ।
2. ਤਾਪਮਾਨ (Temperature): ਕਿਸੇ ਵਸਤੂ ਦੀ ਗਰਮਾਹਟ ਜਾਂ ਠੰਡਕਤਾ ਦੇ ਦਰਜੇ ਨੂੰ ਉਸ ਦਾ ਤਾਪਮਾਨ ਕਹਿੰਦੇ ਹਨ। ਤਾਪਮਾਨ
ਨੂੰ ਥਰਮਾਮੀਟਰ ਨਾਲ ਮਾਪਿਆ ਜਾਂਦਾ ਹੈ। ਇਹ ਸੈਲਸੀਅਸ ਅਤੇ ਫਾਰਨਹੀਟ ਵਿੱਚ ਮਾਪਿਆ ਜਾਂਦਾ ਹੈ।
3. ਬਰਮਾਮੀਟਰ (Thermometer) : ਥਰਮਾਮੀਟਰ ਇੱਕ ਯੰਤਰ ਹੈ, ਜਿਸ ਨਾਲ ਕਿਸੇ ਵਸਤੂ ਦਾ ਤਾਪਮਾਨ ਮਾਪਿਆ ਜਾਂਦਾ ਹੈ। ਥਰਮਾਮੀਟਰ ਦੋ ਤਰ੍ਹਾਂ ਦੇ ਹੁੰਦੇ ਹਨ : (i) ਡਾਕਟਰੀ ਥਰਮਾਮੀਟਰ : (ii) ਪ੍ਰਯੋਗਸ਼ਾਲਾ ਵਾਲਾ ਥਰਮਾਮੀਟਰ।
(i) ਡਾਕਟਰੀ ਥਰਮਾਮੀਟਰ (Clinical thermometer)
: ਇਹ ਸਰੀਰ ਦਾ ਤਾਪਮਾਨ ਮਾਪਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਅਸੀਂ
ਸੈਲਸੀਅਸ ਸਕੇਲ ਦੀ ਵਰਤੋਂ ਕਰਦੇ ਹਾਂ। ਇਸ ਨੂੰ °C ਨਾਲ ਦਰਸਾਇਆ ਜਾਂਦਾ ਹੈ। ਡਾਕਟਰੀ ਥਰਮਾਮੀਟਰ 35°C ਤੋਂ 42°C ਤੱਕ ਅੰਕਿਤ ਹੁੰਦਾ ਹੈ।
(ii) ਪ੍ਰਯੋਗਸ਼ਾਲਾ ਲਈ ਥਰਮਾਮੀਟਰ (Laboratory
thermometer) : ਇਹ ਪ੍ਰਯੋਗਸ਼ਾਲਾ ਵਿੱਚ ਦੁਵਾਂ ਅਤੇ ਦੂਜੀਆਂ ਵਸਤੂਆਂ
ਦਾ ਤਾਪਮਾਨ ਮਾਪਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਮਾਰਕਿੰਗ -10°C ਤੋਂ 110°C ਤੱਕ ਹੁੰਦੀ ਹੈ। ਇਹ ਵੱਡਾ
ਅਤੇ ਚੌੜੇ ਆਕਾਰ ਦਾ ਹੁੰਦਾ ਹੈ।
4. ਥਰਮਾਮੀਟਰ ਦੀ ਵਰਤੋਂ ਸਮੇਂ ਸਾਵਧਾਨੀਆਂ (Precautions
while using thermometer) :
(i) ਵਰਤੋਂ ਤੋਂ ਪਹਿਲਾਂ ਅਤੇ ਬਾਅਦ ਥਰਮਾਮੀਟਰ ਨੂੰ ਪਾਣੀ
ਨਾਲ ਧੋਵੋ।
(ii) ਥਰਮਾਮੀਟਰ ਪੜ੍ਹਦੇ ਸਮੇਂ ਮਰਕਰੀ ਦਾ ਲੈਵਲ ਸਾਈਟ ਦੀ
ਲਾਈਨ ਦੇ ਬਰਾਬਰ ਹੋਣਾ ਚਾਹੀਦਾ ਹੈ।
(iii) ਥਰਮਾਮੀਟਰ ਦੀ ਰੀਡਿੰਗ ਲੈਂਦੇ ਸਮੇਂ ਥਰਮਾਮੀਟਰ ਨੂੰ
ਬਲਬ ਤੋਂ ਨਾ ਫੜੋ।
5. ਡਾਕਟਰੀ ਥਰਮਾਮੀਟਰ ਵਿੱਚ ਬਲਬ ਦੇ ਨੇੜੇ ਇੱਕ ਕਿੰਕ
ਹੁੰਦੀ ਹੈ, ਤਾਂ ਕਿ ਮਰਕਰੀ ਦਾ ਪੱਧਰ ਹੇਠਾਂ ਨਾ ਡਿੱਗੇ।
6. ਚਾਲਨ (Conduction) : ਤਾਪ ਦੇ ਗਰਮ ਵਸਤੂ ਦੇ ਸਿਰੇ ਤੋਂ ਠੰਡੇ ਸਿਰੇ ਵੱਲ ਸਥਾਨਾਂਤਰਨ ਦੀ ਪ੍ਰਕਿਰਿਆ ਨੂੰ ਚਾਲਨ
ਕਹਿੰਦੇ ਹਨ। ਪਦਾਰਥ, ਜਿਹੜਾ ਤਾਪ ਨੂੰ ਆਸਾਨੀ ਨਾਲ
ਲੰਘਣ ਦੀ ਆਗਿਆ ਦਿੰਦਾ ਹੈ, ਉਸ ਨੂੰ ਚਾਲਕ ਕਹਿੰਦੇ ਹਨ।
7. ਸੰਵਹਿਣ (Convection) : ਤਾਪ ਦੇ ਸਥਾਨਾਂਤਰਨ ਦੀ ਪ੍ਰਕਿਰਿਆ, ਜਿਸ ਵਿੱਚ ਦੁਵ ਜਾਂ
ਗੈਸ ਦੀ ਗਤੀ ਹੁੰਦੀ ਹੈ, ਨੂੰ ਸੰਵਹਿਣ ਕਹਿੰਦੇ ਹਨ।
8. ਵਿਕਿਰਣ (Radiation) : ਇਹ ਤਾਪ ਦੇ ਸਥਾਨਾਂਤਰਨ ਦੀ ਵਿਧੀ ਹੈ, ਜਿਸ ਵਿੱਚ ਤਾਪ
ਸਿੱਧਾ ਗਰਮ ਵਸਤੂ ਤੋਂ ਠੰਡੀ ਵਸਤੂ ਤੱਕ ਬਿਨਾਂ ਮਾਧਿਅਮ ਨੂੰ ਗਰਮ ਕੀਤੇ ਸਥਾਨਾਂਤਰਨ ਕਰਦਾ ਹੈ।
9. ਕੁਚਾਲਕ ਆਪਣੇ ਵਿੱਚੋਂ ਤਾਪ ਨੂੰ ਲੰਘਣ ਨਹੀਂ ਦਿੰਦੇ।
10. ਜਲ-ਸਮੀਰ (Sea breeze) : ਠੰਡੀ ਹਵਾ ਦੇ ਸਮੁੰਦਰ ਵੱਲੋਂ ਜ਼ਮੀਨ ਵੱਲ ਦੀ ਗਤੀ ਨੂੰ ਜਲ-ਸਮੀਰ ਕਹਿੰਦੇ ਹਨ।
11. ਥਲ-ਸਮੀਰ (Land breeze) : ਧਰਤੀ ਵੱਲੋਂ ਠੰਡੀ ਹਵਾ ਦੇ ਸਮੁੰਦਰ ਵੱਲ ਜਾਣ ਨੂੰ ਥਲ-ਸਮੀਰ ਕਹਿੰਦੇ ਹਨ।
12. ਧਾਤ ਦੀ ਕੇਤਲੀ ਦੀ ਹੱਥੀ 'ਤੇ ਬਾਂਸ ਦੀ ਪਰਤ ਚੜ੍ਹਾਈ ਜਾਂਦੀ ਹੈ, ਕਿਉਂਕਿ ਬਾਂਸ ਤਾਪ
ਦਾ ਕੁਚਾਲਕ ਹੈ। ਇਸ ਲਈ ਕੇਤਲੀ ਦੇ ਕਾਫ਼ੀ ਗਰਮ ਹੋਣ 'ਤੇ ਵੀ ਅਸੀਂ ਇਸ ਦੀ ਹੱਥੀ ਨੂੰ ਆਪਣੇ ਨੰਗੇ ਹੱਥ ਨਾਲ ਫੜ ਸਕਦੇ ਹਾਂ ਅਤੇ ਕੇਤਲੀ ਨੂੰ ਅੱਗ ਤੋਂ ਲਾਹ ਸਕਦੇ ਹਾਂ।
13. ਕਪੜੇ-ਇਸਤਰੀ ਕਰਨ ਵਾਲੀ ਪ੍ਰੈੱਸ ਦਾ ਹੈਂਡਲ ਐਬੋਨਾਈਟ
(ਗੰਧਕ ਮਿਸ਼੍ਰਿਤ ਸਖ਼ਤ ਰਬੜ) ਦਾ ਬਣਿਆ ਹੁੰਦਾ। ਹੈ, ਕਿਉਂਕਿ ਇਹ ਤਾਪ ਦੀ ਕੁਚਾਲਕ ਹੈ। ਇਸ ਲਈ ਪ੍ਰੈੱਸ ਚਾਹੇ, ਕਿੰਨੀ ਵੀ ਜ਼ਿਆਦਾ ਗਰਮ ਕਿਉਂ ਨਾ ਹੋਵੇ, ਅਸੀਂ ਇਸ ਨੂੰ
ਹੈਂਡਲ ਤੋਂ ਫੜ ਸਕਦੇ ਹਾਂ।
14. ਠੰਡੀ ਰਾਤ ਨੂੰ ਕੰਬਲ ਸਾਨੂੰ ਗਰਮ ਰੱਖਦਾ ਹੈ। ਕੰਬਲ
ਤਾਪ ਦਾ ਕੁਚਾਲਕ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚੋਂ ਤਾਪ ਨੂੰ ਬਾਹਰ ਨਹੀਂ ਜਾਣ ਦਿੰਦਾ। ਇਸ ਲਈ ਇਹ ਸਾਨੂੰ ਗਰਮ ਰੱਖਦਾ ਹੈ।
ਚਾਹੇ ਇਹ ਤਾਪ ਦਾ ਸਰੋਤ ਨਹੀਂ ਹੈ।
15. ਅਸੀਂ ਸਰਦੀਆਂ ਵਿੱਚ ਗੂੜ੍ਹੇ ਰੰਗ ਦੇ ਕੱਪੜੇ ਪਹਿਨਦੇ
ਹਾਂ, ਕਿਉਂਕਿ ਕਾਲੇ ਜਾਂ ਗੂੜ੍ਹੇ ਰੰਗ ਦੇ ਕੱਪੜੇ ਹਲਕੇ ਰੰਗ
ਦੇ ਕੱਪੜਿਆਂ ਤੋਂ ਵੱਧ ਤਾਪ ਸੋਖਿਤ ਕਰਦੇ ਹਨ।
16. ਇੱਕ ਕਾਲਾ ਗਰਮ ਪਾਣੀ ਦਾ ਬਰਤਨ ਸਿਲਵਰ ਦੇ ਬਰਤਨ ਦੇ
ਗਰਮ ਪਾਣੀ ਨਾਲੋਂ ਛੇਤੀ ਠੰਡਾ ਹੋਵੇਗਾ, ਕਿਉਂਕਿ ਕਾਲੀ ਸਤਹਿ
ਚਮਕੀਲੀ ਸਤਹਿ ਨਾਲੋਂ ਤਾਪ ਨੂੰ ਚੰਗੀ ਛੱਡਣ ਵਾਲੀ ਹੈ।