ਰਗੜ(FRICTION)
ਯਾਦ ਰੱਖਣ ਯੋਗ ਗੱਲਾਂ
1. ਰਗੜ ਇੱਕ ਬਲ ਹੈ, ਜੋ ਸੰਪਰਕ ਵਿੱਚ
ਰੱਖੇ ਦੋ ਤਲਾਂ ਦੇ ਵਿੱਚ ਸਾਪੇਖ ਗਤੀ ਦਾ ਵਿਰੋਧ ਕਰਦਾ ਹੈ। ਇਹ ਦੋਵਾਂ ਤਲਾਂ 'ਤੇ ਕਾਰਜ ਕਰਦਾ ਹੈ।
2. ਦਿੱਤੇ ਗਏ ਤਲਾਂ ਦੇ ਜੋੜੇ ਦੇ ਲਈ ਰਗੜ ਇਨ੍ਹਾਂ ਤਲਾਂ ਦੇ ਮੁਲਾਇਮਪਣ
ਦੀ ਅਵਸਥਾ ਉੱਤੇ ਨਿਰਭਰ ਕਰਦੀ है।
3. ਜਦੋਂ ਇੱਕ ਵਸਤੂ ਦੂਸਰੀ ਵਸਤੂ ਦੀ ਸਤ੍ਹਾ 'ਤੇ ਸਰਕਦੀ ਹੈ, ਤਾਂ ਇਸ ਦੀ ਗਤੀ ਦੇ ਵਿਰੋਧ
ਨੂੰ ਵੇਲਣੀ ਰਗੜ ਕਹਿੰਦੇ ਹਨ।
4. ਸਰਕਣਸ਼ੀਲ ਰਗੜ ਉਦੋਂ ਪੈਦਾ ਹੁੰਦੀ ਹੈ, ਜਦੋਂ ਇੱਕ ਵਸਤੂ ਦੂਸਰੀ ਵਸਤੂ ਉੱਪਰ ਸਰਕਦੀ ਹੈ।
5. ਜਦੋਂ ਅਸੀਂ ਕਿਸੇ ਵਸਤੂ ਨੂੰ ਉਸ ਦੀ ਵਿਰਾਮ ਦੀ ਅਵਸਥਾ ਤੋਂ ਗਤੀ ਵਿੱਚ
ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਥਿਤਿਕ ਰਗੜ ਕਹਾਉਂਦਾ ਹੈ।
6. ਸੀਮਾਂਤ ਰਗੜ ਸਥਿਤਿਕ ਰਗੜ ਦਾ ਉਹ ਵੱਧ ਤੋਂ ਵੱਧ ਮਾਨ ਹੈ, ਜੋ ਕਿਸੇ ਵਸਤੂ 'ਤੇ ਲਗਾਏ ਗਏ ਬਾਹਰੀ
ਬਲ ਨੂੰ ਵਿਰਾਮ ਅਵਸਥਾ ਤੋਂ ਕਿਸੇ ਦੂਜੀ ਵਸਤੂ 'ਤੇ ਚੱਲਣ ਦੇ ਲਈ
ਚਾਹੀਦਾ ਹੈ।
7. ਗਤੀਸ਼ੀਲ ਰਗੜ ਉਹ ਰਗੜ ਬਲ ਹੈ, ਜੋ ਤਦ ਉਤਪੰਨ ਹੁੰਦਾ ਹੈ, ਜਦੋਂ ਕੋਈ ਵਸਤੂ
ਕਿਸੇ ਦੂਸਰੀ ਵਸਤੂ 'ਤੇ ਸਰਕਣਾ ਸ਼ੁਰੂ ਕਰਦੀ ਹੈ।
ਗਤੀਸ਼ੀਲ ਰਗੜ ਸੀਮਾਂਤ ਰਗੜ ਤੋਂ ਹਮੇਸ਼ਾ ਘੱਟ ਹੁੰਦੀ ਹੈ।
8. ਤਰਲਾਂ ਦੁਆਰਾ ਲਾਏ ਗਏ ਰਗੜ ਬਲ ਨੂੰ ਖਿੱਚ (drag) ਵੀ ਕਹਿੰਦੇ ਹਨ।
9. ਸਨੇਹਕ (ਤੇਲ ਜਾਂ ਗਰੀਸ) ਲਾ ਕੇ ਰਗੜ ਨੂੰ ਘੱਟ ਕੀਤਾ ਜਾ ਸਕਦਾ ਹੈ।
10. ਬਹੁਤ ਸਾਰੀਆਂ ਮਸ਼ੀਨਾਂ ਵਿੱਚ ਬਾਲ ਬੇਅਰਿੰਗ ਦੀ ਵਰਤੋਂ ਕਰ ਕੇ ਰਗੜ
ਨੂੰ ਘੱਟ ਕੀਤਾ ਜਾਂਦਾ ਹੈ।
11. ਰਗੜ ਪ੍ਰਭਾਵਿਤ ਹੁੰਦੀ ਹੈ ਸਪਰਸ਼ ਕਰਨ ਵਾਲੀ ਸਤਹਿ ਦੀ ਪ੍ਰਕਿਰਤੀ,
ਸਪਰਸ਼ ਕਰਨ ਵਾਲੀ ਸਤਹਿ ਦੇ ਖੇਤਰਫਲ, ਵਸਤੂ ਦੀ ਗਤੀ ਅਤੇ ਭਾਰ ਕਾਰਨ।
12. ਰਗੜ ਲਾਭਦਾਇਕ ਵੀ ਹੈ। ਇਹ ਸਾਨੂੰ ਧਰਤੀ 'ਤੇ ਸਰਲਤਾ ਨਾਲ ਚੱਲਣ ਵਿੱਚ ਸਹਾਇਤਾ ਕਰਦੀ ਹੈ। ਰਗੜ ਦੇ ਕਾਰਨ ਹੀ ਅਸੀਂ ਪੈੱਨ ਜਾਂ ਪੈਂਸਿਲ
ਦੇ ਨਾਲ ਲਿਖ ਸਕਦੇ ਹਾਂ। ਰਗੜ ਦੇ ਕਾਰਨ ਹੀ ਸਾਰੇ ਵਾਹਨ ਸੜਕ ਉੱਤੇ ਚੱਲਦੇ ਹਨ।
13. ਰਗੜ ਇੱਕ ਦੁਸ਼ਮਣ ਹੈ, ਕਿਉਂਕਿ ਰਗੜ ਦੇ
ਕਾਰਨ ਹੀ ਵਿਭਿੰਨ ਵਸਤੂਆਂ ਅਤੇ ਵਿਭਿੰਨ ਮਸ਼ੀਨਾਂ ਦੇ ਪੁਰਜ਼ੇ ਟੁੱਟ ਜਾਂਦੇ ਹਨ। ਰਗੜ ਭਾਰੀ
ਵਸਤੂਆਂ ਦੇ ਚੱਲਣ ਨੂੰ ਔਖਾ ਬਣਾਉਂਦੀ ਹੈ।
14. ਰਗੜ ਗਰਮੀ ਅਤੇ ਧੁਨੀ ਪੈਦਾ ਕਰਦੀ ਹੈ।