ਬਿਜਲੀ ਧਾਰਾ ਅਤੇ ਇਸ ਦੇ
ਪ੍ਰਭਾਵ (ELECTRIC CURRENT AND ITS EFFECTS)
ਯਾਦ ਰੱਖਣ ਯੋਗ ਗੱਲਾਂ
1. ਬਿਜਲਈ ਸੈੱਲ (Cell) : ਬਿਜਲਈ ਸੈੱਲ ਇੱਕ ਅਜਿਹੀ
ਯੁਕਤੀ ਹੈ, ਜੋ ਰਸਾਇਣਿਕ ਊਰਜਾ
ਨੂੰ ਬਿਜਲਈ ਊਰਜਾ ਵਿੱਚ ਰੂਪਾਂਤਰਿਤ ਕਰਦੀ ਹੈ।
2. ਰੇਟਰੀ (Battery) : ਦੋ ਜਾਂ ਦੋ ਤੋਂ ਵੱਧ ਸੈੱਲਾਂ
ਨੂੰ ਆਪਸ ਵਿੱਚ ਜੋੜ ਕੇ ਬੈਟਰੀ ਬਣਦੀ ਹੈ, ਜਿਸ ਵਿੱਚ ਇੱਕ ਸੈੱਲ ਦਾ ਧਨ ਟਰਮੀਨਲ ਦੂਜੇ ਸੈੱਲ ਦੇ
ਰਿਣ ਟਰਮੀਨਲ ਨਾਲ ਜੋੜਿਆ ਜਾਂਦਾ ਹੈ।
3. ਬਿਜਲੀ ਚੁੰਬਕ (Electromagnet)
: ਬਿਜਲਈ ਚੁੰਬਕ ਵਿੱਚ ਲੈਮੀਨੇਟ ਕੀਤੀ ਧਾਤਵੀ ਤਾਰ ਹੁੰਦੀ ਹੈ, ਜਿਸ ਨੂੰ ਇੱਕ ਲੋਹੇ ਦੀ ਛੜ ਉੱਤੇ ਲਪੇਟਿਆ ਹੁੰਦਾ ਹੈ।
4. ਬਿਜਲੀ ਧਾਰਾ ਦਾ ਤਾਪਨ ਪ੍ਰਭਾਵ (Heating Effect of Current) : ਜਦੋਂ ਇੱਕ ਤਾਰ
ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਕੀਤਾ ਜਾਂਦਾ ਹੈ, ਤਾਂ ਤਾਰ ਗਰਮ ਹੋ
ਜਾਂਦੀ ਹੈ। ਇਹ ਧਾਰਾ ਦਾ ਤਾਪਨ ਪ੍ਰਭਾਵ ਹੈ। ਇਸ ਪ੍ਰਭਾਵ ਦੇ ਕਈ ਲਾਭ ਹਨ।
5. ਬਿਜਲਈ ਫਿਊਜ਼ (Electric
fuse) : ਇਹ ਬਿਜਲਈ ਸਰਕਟਾਂ ਵਿੱਚ ਵਰਤਿਆ ਜਾਣ ਵਾਲਾ ਸੁਰੱਖਿਆ ਉਪਕਰਨ ਹੈ। ਇਹ
ਇੱਕ ਖ਼ਾਸ ਕਿਸਮ ਦੇ ਪਦਾਰਥ ਦੀ ਬਣੀ ਬਰੀਕ ਤਾਰ ਦਾ ਬਣਿਆ ਹੁੰਦਾ ਹੈ।
6. ਬਿਜਲੀ ਕਰੰਟ ਦਾ ਚੁੰਬਕੀ ਪ੍ਰਭਾਵ (Magnetic effect of electric current) : ਜਦੋਂ ਇੱਕ ਤਾਰ
ਵਿੱਚੋਂ ਬਿਜਲੀ ਕਰੰਟ ਲੰਘਾਇਆ ਜਾਂਦਾ ਹੈ, ਤਾਂ ਇਹ ਇੱਕ ਚੁੰਬਕ
ਵਾਂਗ ਵਿਹਾਰ ਕਰਦਾ ਹੈ। ਇਸ ਨੂੰ ਬਿਜਲਈ ਕਰੰਟ ਦਾ ਚੁੰਬਕੀ ਪ੍ਰਭਾਵ ਕਹਿੰਦੇ ਹਨ।
7. ਸਰਕਟ ਚਿੱਤਰ (Circuit
diagram) : ਇਹ ਸੰਕੇਤਾਂ ਰਾਹੀਂਬਿਜਲਈ ਘਟਕਾਂ ਦਾ ਪਰੰਪਰਾਗਤ ਪ੍ਰਦਰਸ਼ਨ ਹੈ।
ਇਹਨਾਂ ਦੀ ਵਰਤੋਂ ਕਰ ਕੇ ਬਿਜਲਈ ਸਰਕਟ ਦਾ ਚਿੱਤਰ ਦਰਸਾਇਆ ਜਾਂਦਾ ਹੈ।
8.ਕੁਝ ਬਿਜਲੀ ਘਟਕਾਂ ਦੇ ਸੰਕੇਤ (Symbols of some electrical components)
9. ਐੱਮ.ਸੀ.ਬੀ. (MCB) :
ਅੱਜ-ਕੱਲ੍ਹ ਫਿਊਜ਼ ਦੀ ਜਗ੍ਹਾ ਛੋਟੇ ਸਰਕਟ ਬ੍ਰੇਕਰਾਂ ਦੀ ਵਰਤੋਂ ਕੀਤੀ
ਜਾਂਦੀ ਹੈ। ਇਹ ਸਵਿੱਚ ਹੁੰਦੇ ਹਨ, ਜਿਹੜੇ ਆਪਣੇ ਆਪ
ਬੰਦ ਹੋ ਜਾਂਦੇ ਹਨ, ਜਦੋਂ ਸਰਕਟ ਵਿੱਚ
ਕਰੰਟ ਸੁਰੱਖਿਅਤ ਸੀਮਾ। ਤੋਂ ਪਾਰ ਕਰਦਾ ਹੈ।
10. ਬਿਜਲੀ ਸਰਕਟਾਂ ਵਿੱਚ ਅਧਿਕ ਸਰਕਟਾਂ ਦੇ ਕਾਰਨ (Causes of excessive circuits in electrical circuits):
(i) ਤਾਰ ਨੂੰ ਸਿੱਧੇ
ਸਪਰਸ਼ ਕਰਨਾ
(ii) ਇੱਕ ਸਾਕੇਟ ਵਿੱਚ
ਕਈ ਯੁਕਤੀਆਂ ਦੇ ਜੋੜ : ਇਸ ਨਾਲ ਸਰਕਟ ਵਿੱਚ ਓਵਰਲੋਡ ਹੋ ਜਾਂਦਾ ਹੈ।
11. ਇੱਕ ਤਾਰ ਵਿੱਚ ਪੈਦਾ ਤਾਪ ਦੀ ਮਾਤਰਾ ਜਿਨ੍ਹਾਂ ਕਾਰਕਾਂ 'ਤੇ ਨਿਰਭਰ ਕਰਦੀ ਹੈ :
(ii) ਤਾਰ ਦੀ ਲੰਬਾਈ
(i) ਤਾਰ ਦਾ ਪਦਾਰਥ
(iii) ਤਾਰ ਦੀ ਮੋਟਾਈ


