-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਉਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ .Thought of the day ---Even the genius asks questions. END IS NOT THE END IN FACT E.N.D. MEANS "EFFORTS NEVER DIE." -DR. A.P.J. ABDUL KALAM . SLOW SUCCESS BUILDS CHARACTER,FAST SUCCESS BUILDS EGO. -SIR RATAN TATA . WHEN YOUR PARENTS ARE NOT RICH BUT STILL AFFORDS TO GIVE YOU A BEAUTIFUL LIFE, APPRECIATE THEIR SACRIFICES. - SWAMI VIVEKANANDA HOME IS DARK WITHOUT MOM, LIFE IS DARK WITHOUT DAD. - DR. A.P.J. ABDUL KALAM. NEVER FORGET YOUR ROOTS, AND ALWAYS BE PROUD OF WHERE YOU COME FROM. - SIR RATAN TATA. FROM BIRTH TO DEATH, THERE MAY BE A MILLION RELATIONSHIPS BUT YOU WILL NEVER FIND A CARING FATHER AND A LOVING MOTHER AGAIN. EVERYTHING IS BEAUTIFUL DEPENDING ON THE SITUATION .A BELL SOUNDS IRRITATING AT 9AM BUT THE SAME BELL SOUNDS MELODIOUS AT 4PM. - DR. A.P.J. ABDUL KALAM. IF YOU WANT TO WALK FAST, WALK ALONE. BUT IF YOU WANT TO WALK FAR,WALK TOGETHER. -SIR RATAN TATA . THE BIGGEST MISTAKE ONE CAN MAKE IS LOSING YOURSELF IN THE PROCESS OF VALUING SOMEONE TOO MUCH AND FORGETTING THAT YOU ARE SPECIAL TOO. -SWAMI VIVEKANANDA. BEHAVIOUR IS ALWAYS GREATER THAN KNOWLEDGE. BECAUSE IN LIFE THERE ARE MANY SITUATIONS WHERE KNOWLEDGE FAILS BUT BEHAVIOUR CAN STILL HANDLE. -DR.A.P.J.ABDUL KALAM. DON'T BE SERIOUS ,ENJOY LIFE AS IT COMES. - SIR RATAN TATA. EVERYTHING IS EASY WHEN YOU ARE BUSY.BUT NOTHING IS EASY WHEN YOU ARE LAZY. -SWAMI VIVEKANANDA .

Monday, 2 September 2024

ਪ੍ਰਕਾਸ਼ ਦਾ ਪਰਾਵਰਤਨ (REFLECTION OF LIGHT)

 

ਪ੍ਰਕਾਸ਼ ਦਾ ਪਰਾਵਰਤਨ (REFLECTION OF LIGHT)

ਯਾਦ ਰੱਖਣ ਯੋਗ ਗੱਲਾਂ

1. ਪ੍ਰਕਾਸ਼ (Light) : ਪ੍ਰਕਾਸ਼ ਇੱਕ ਤਰ੍ਹਾਂ ਦੀ ਊਰਜਾ ਹੈ, ਜਿਸ ਦੀ ਸਹਾਇਤਾ ਨਾਲ ਅਸੀਂ ਆਪਣੇ ਆਸ-ਪਾਸ ਦੀਆਂ ਵਸਤੂਆਂ ਨੂੰ ਦੇਖ ਸਕਦੇ ਹਾਂ।

2. ਪ੍ਰਕਾਸ਼ ਦਾ ਪਰਾਵਰਤਨ (Reflection of light) : ਜਦੋਂ ਪ੍ਰਕਾਸ਼ ਦੀ ਕਿਰਨ ਕਿਸੇ ਪਾਲਿਸ਼ ਕੀਤੀ ਸਤ੍ਹਾ 'ਤੇ ਪੈਂਦੀ ਹੈ, ਤਾਂ ਇਹ ਉਸੇ ਮਾਧਿਅਮ ਰਾਹੀਂ ਵਾਪਸ ਆ ਜਾਂਦੀ ਹੈ। ਇਸ ਨੂੰ ਪ੍ਰਕਾਸ਼ ਦਾ ਪਰਾਵਰਤਨ ਕਹਿੰਦੇ ਹਨ।

3. ਪ੍ਰਕਾਸ਼ ਦੇ ਪਰਾਵਰਤਨ ਦੇ ਨਿਯਮ (Laws of reflection): (i) ਆਪਾਤੀ ਕਿਰਨਾਂ, ਪਰਾਵਰਤਿਤ ਕਿਰਨਾਂ ਅਤੇ ਆਪਾਤੀ ਬਿੰਦੂ ਤੇ ਅਭਿਲੰਬ, ਸਾਰੇ ਇੱਕ ਤਲ ਵਿੱਚ ਹੁੰਦੇ ਹਨ।

(ii) ਆਪਤਲ ਕੋਣ ਅਤੇ ਪਰਾਵਰਤਨ ਕੋਣ ਇਕ-ਦੂਜੇ ਦੇ ਬਰਾਬਰ ਹੁੰਦੇ ਹਨ। (/_i = /_r)

4. ਨਿਯਮਿਤ ਪਰਾਵਰਤਨ (Regular reflection) : ਉਹ ਪਰਾਵਰਤਨ, ਜਿਸ ਵਿੱਚ ਸਾਰੀਆਂ ਸਮਾਂਤਰ ਕਿਰਨਾਂ ਕਿਸੇ ਸਮਤਲ ਦਰਪਣ ਤੋਂ ਪਰਾਵਰਤਿਤ ਹੋਣ ਤੋਂ ਬਾਅਦ ਸਮਾਂਤਰ ਹੁੰਦੀਆਂ ਹਨ, ਉਸ ਨੂੰ ਨਿਯਮਿਤ ਪਰਾਵਰਤਨ ਕਹਿੰਦੇ ਹਨ।

5. ਅਨਿਯਮਿਤ ਪਰਾਵਰਤਨ (Irregular reflection) : ਇਹ ਖੁਰਦਰੀ ਜਾਂ ਅਸਮਤਲ ਸਤ੍ਹਾ ਉੱਤੇ ਹੁੰਦਾ ਹੈ। ਪਰਾਵਰਤਿਤ ਕਿਰਨ ਵਿਭਿੰਨ ਦਿਸ਼ਾ ਵਿੱਚ ਖਿੱਲਰ ਜਾਂਦੀ ਹੈ।

6. ਪ੍ਰਾਇਮਰੀ ਰੰਗ (Primary colours) : ਲਾਲ, ਨੀਲੇ ਅਤੇ ਹਰੇ ਰੰਗਾਂ ਨੂੰ ਪ੍ਰਾਇਮਰੀ ਰੰਗ ਕਿਹਾ ਜਾਂਦਾ ਹੈ।

7. ਸੈਕੰਡਰੀ ਰੰਗ (Secondary colours) : ਪ੍ਰਾਇਮਰੀ ਰੰਗਾਂ ਨੂੰ ਮਿਲਾ ਕੇ ਪ੍ਰਾਪਤ ਹੋਣ ਵਾਲ਼ੇ ਰੰਗਾਂ ਨੂੰ ਸੈਕੰਡਰੀ ਰੰਗ ਕਿਹਾ ਜਾਂਦਾ ਹੈ; ਜਿਵੇਂ ਕਾਲਾ ਅਤੇ ਭੂਰਾ।

8. ਸੂਰਜ ਦੇ ਪ੍ਰਕਾਸ਼ ਨੂੰ ਚਿੱਟਾ ਪ੍ਰਕਾਸ਼ ਕਹਿੰਦੇ ਹਨ, ਚਾਹੇ ਇਹ ਸੱਤ ਰੰਗਾਂ ਦਾ ਬਣਿਆ ਹੋਇਆ ਹੈ।

9. ਸਫ਼ੈਦ ਪ੍ਰਕਾਸ਼ ਦੇ ਸੱਤ ਰੰਗਾਂ ਵਿੱਚ ਵੱਖਰੇ ਹੋਣ ਦੀ ਕਿਰਿਆ ਨੂੰ ਪ੍ਰਕਾਸ਼ ਦਾ ਵਰਣ ਵਿਖੇਪਨ ਕਹਿੰਦੇ ਹਨ।

10. ਆਪਾਤੀ ਕੋਣ (Angle of incidence) : ਆਪਾਤੀ ਕਿਰਨ ਅਤੇ ਅਭਿਲੰਬ ਦੇ ਵਿਚਕਾਰ ਵਾਲ਼ੇ ਕੋਣ ਨੂੰ ਆਪਾਤੀ ਕੋਣ (i) ਕਹਿੰਦੇ ਹਨ।

11. ਪਰਾਵਰਤਕ ਕੋਣ (Angle of reflection) : ਪਰਵਰਤਿਤ ਕਿਰਨ ਅਤੇ ਅਭਿਲੰਬ ਦੇ ਵਿਚਕਾਰ ਆਪਤਨ ਬਿੰਦੂ 'ਤੇ ਬਣੇ ਕੋਣ ਨੂੰ ਪਰਾਵਰਤਕ ਕੋਣ (Zr) ਕਹਿੰਦੇ ਹਨ।

                                                      


12. ਪ੍ਰਕਾਸ਼ ਦੀ ਗਤੀ (Speed of light) : ਪ੍ਰਕਾਸ਼ ਜਾਂ ਖਲਾਅ ਵਿੱਚ 3×10^8 ਮੀ/ਸੈਕਿੰਡ ਨਾਲ ਗਤੀ ਕਰਦੀ ਹੈ।

13. ਗੋਲਾਕਾਰ ਦਰਪਣ (Spherical mirror) : ਗੋਲਾਕਾਰ ਦਰਪਣ ਵਿੱਚ ਖੋਖਲੇ ਗੋਲ਼ੇ ਦਾ ਹਿੱਸਾ ਹੁੰਦਾ ਹੈ, ਜਿਸ ਦੀ ਇੱਕ ਸਤ੍ਹਾ ਪਾਲਿਸ਼ ਕੀਤੀ ਹੋਈ ਅਤੇ ਦੂਜੀ ਪਰਾਵਰਤਕ ਹੁੰਦੀ ਹੈ।

14. ਦਰਪਣਾਂ ਦੀ ਕਿਸਮ (Types of mirror) : ਦਰਪਣ ਦੋ ਤਰ੍ਹਾਂ ਦੇ ਹੁੰਦੇ ਹਨ

15. ਗੋਲਾਕਾਰ ਦਰਪਣ ਦੋ ਤਰ੍ਹਾਂ ਦੇ ਹੁੰਦੇ ਹਨ ; (i) ਉੱਤਲ ਦਰਪਣ : (ਅ) ਅਵਤਲ ਦਰਪਣ।

(i) ਗੋਲਾਕਾਰ ਦਰਪਣ : (ਅ) ਸਮਤਲ ਦਰਪਣ।

16. ਗੋਲਾਕਾਰ ਦਰਪਣ ਦੀ ਫੋਕਸ ਦੂਰੀ ਵਕਰਤਾ ਅਰਧ-ਵਿਆਸ ਦਾ ਅੱਧ ਹੈ f= 2

17. ਦਰਪਣ ਸੂਤਰ

 

 

18. ਪ੍ਰਤਿਬਿੰਬ (Images) : (i) ਵਾਸਤਵਿਕ ਪ੍ਰਤਿਬਿੰਬ ਪਰਦੇ 'ਤੇ ਲਿਆ ਜਾ ਸਕਦਾ ਹੈ ਅਤੇ ਇਹ ਹਮੇਸ਼ਾ ਉਲਟਾ ਬਣਦਾ ਹੈ।

                                  (ii) ਆਭਾਸੀ ਪ੍ਰਤਿਬਿੰਬ (Virtual image) : ਆਭਾਸੀ ਪ੍ਰਤਿਬਿੰਬ ਨੂੰ ਪਰਦੇ 'ਤੇ ਨਹੀਂ ਲਿਆ ਜਾ ਸਕਦਾ। ਇਹ ਹਮੇਸ਼ਾ ਸਿੱਧਾ ਹੁੰਦਾ ਹੈ।

19. ਸਤਮਲ ਦਰਪਣ ਦੁਆਰਾ ਬਣੇ ਪ੍ਰਤੀਬਿੰਬ ਦੇ ਲੱਛਣ (Characteristics of image formed by plane mirror):

         (i) ਇਹ ਸਿੱਧਾ, ਆਭਾਸੀ ਅਤੇ ਪਾਸਾ ਉਲਟਿਆ ਹੁੰਦਾ ਹੈ।

         (ii) ਇਸ ਦਾ ਆਕਾਰ ਵਸਤੂ ਦੇ ਆਕਾਰ ਦੇ ਬਰਾਬਰ ਹੁੰਦਾ ਹੈ।

         (iii) ਪ੍ਰਤਿਬਿੰਬ ਦਰਪਣ ਦੇ ਪਿੱਛੇ ਓਨੀ ਦੂਰੀ 'ਤੇ ਬਣਦਾ ਹੈ, ਜਿੰਨੀ ਦੂਰੀ 'ਤੇ ਵਸਤੂ ਦਰਪਣ ਦੇ ਸਾਹਮਣੇ ਹੁਂਦੀ ਹੈ।

20. ਪਾਸ ਦਾ ਉਲਟਿਆ ਹੋਣਾ (Lateral inversion) : ਇੱਕ ਸਮਤਲ ਦਰਪਣ ਦੁਆਰਾ ਪ੍ਰਤਿਬਿੰਬ ਦਾ ਪਾਸਾ ਉਲਟਿਆ ਹੋਵੇਗਾ, ਅਰਥਾਤ ਖੱਬਾ ਪਾਸਾ ਸੱਜਾ ਅਤੇ ਖੱਬਾ ਪਾਸਾ ਸੱਜਾ ਹੋਵੇਗਾ।

21. ਮਨੁੱਖੀ ਅੱਖ ਦੇ ਭਾਗ (Parts of human eye):

(i) ਸਕਲੇਰੋਟਿਕ : (ii) ਕਾਰਨੀਆ : (iii) ਆਇਰਿਸ; (iv) ਅੱਖ ਦਾ ਲੈੱਨਜ਼ : (v) ਸਿਲੀਅਰੀ ਪੱਠੇ(vi) ਪੁਤਲੀ; (vii) ਐਕੁਅਸ ਹਿਉਮਰ (ਅੱਖ ਦਾ ਇੱਕ ਦਵ); (viii) ਵਿਟਰਸ ਹਿਊਮਰ: (ix) ਰੈਟਿਨਾ (x) ਪ੍ਰਕਾਸ਼ ਨਾੜੀ; (xi) ਅੰਧ ਬਿੰਦੂ : (xii) ਪੀਲਾ ਬਿੰਦੂ, (xiii) ਅੱਖ ਦੀਆਂ ਪਲਕਾਂ



22. ਕਾਰਨੀਆ (Cornea) :ਸਕਲੈਰੋਟਿਕ ਦਾ ਸਾਹਮਣੇ ਵਾਲ਼ਾ ਹਿੱਸਾ ਪਾਰਦਰਸ਼ੀ ਹੈ ਅਤੇ ਇਸ ਨੂੰ ਕਾਰਨੀਆ ਕਿਹਾ ਜਾਂਦਾ ਹੈ। ਵਸਤੂ ਤੋਂ ਆ ਰਿਹਾ ਪ੍ਰਕਾਸ਼ ਕਾਰਨੀਆ ਵਿੱਚੋਂ ਦੀ ਲੰਘ ਕੇ ਅੱਖ ਵਿੱਚ ਦਾਖ਼ਲ ਹੁੰਦਾ ਹੈ।

23. ਰੋਡਜ਼(Rods) :ਰੋਡਜ਼ ਵੇਲਣਾਕਾਰ ਦੀਆਂ ਅੱਖ ਦੀਆਂ ਤੰਤਕਾਵਾਂ ਹਨ, ਜੋ ਰੈਟੀਨਾ ਵਿੱਚ ਹੁੰਦੀਆਂ ਹਨ ਅਤੇ ਇਹ ਮੱਧਮ ਰੌਸ਼ਨੀ ਲਈ ਸੰਵੇਦਨਸ਼ੀਲ ਹਨ।

24. ਅੰਧ ਬਿੰਦੂ (Blind spot) : ਰੈਟੀਨਾ ਦਾ ਉਹ ਭਾਗ ਹੈ, ਜਿਹੜਾ ਪ੍ਰਕਾਸ਼ ਲਈ ਸੰਵੇਦਨਸ਼ੀਲ ਨਹੀਂ ਹੈ।

25. ਰੈਟੀਨਾ ਅੱਖ ਲਈ ਇੱਕ ਸਕਰੀਨ ਦਾ ਕੰਮ ਕਰਦਾ ਹੈ, ਜਿੱਥੇ ਵਸਤੂਆਂ ਦਾ ਪ੍ਰਤਿਬਿੰਬ ਬਣਦਾ ਹੈ।

 

ਕੁਝ ਕੁਦਰਤੀ ਘਟਨਾਵਾਂ(ਸਥਿਰ ਬਿਜਲੀ) SOME NATURAL PHENOMENA(STATIC ELECTICITY)

 

ਕੁਝ ਕੁਦਰਤੀ ਘਟਨਾਵਾਂ(ਸਥਿਰ ਬਿਜਲੀ) SOME NATURAL PHENOMENA(STATIC ELECTICITY)

ਯਾਦ ਰੱਖਣ ਯੋਗ ਗੱਲਾਂ

1. ਚਾਰਜ (Charges) : ਚਾਰਜ ਦੋ ਤਰ੍ਹਾਂ ਦੇ ਹੁੰਦੇ ਹਨ : ਧਨ ਚਾਰਜ ਅਤੇ ਰਿਣ ਚਾਰਜ। ਕੁਝ ਵਸਤੂਆਂ ਨੂੰ ਦੂਜੀ ਵਸਤੂ ਨਾਲ ਰਗੜ ਕੇ ਚਾਰਜਿਤ ਕੀਤਾ ਜਾ ਸਕਦਾ ਹੈ।

2. ਸਥਿਰ ਚਾਰਜ (Static charge) : ਰਗੜਨ ਨਾਲ ਪੈਦਾ ਹੋਏ ਬਿਜਲਈ ਚਾਰਜ ਨੂੰ ਸਥਿਰ ਚਾਰਜ ਕਹਿੰਦੇ ਹਨ।

3. ਬਿਜਲ-ਦਰਸ਼ੀ (Electroscope) : ਬਿਜਲ-ਦਰਸ਼ੀ ਇੱਕ ਯੰਤਰ ਹੈ, ਜਿਸ ਨਾਲ ਇਹ ਜਾਂਚ ਕੀਤੀ ਜਾਂਦੀ ਹੈ ਕਿ ਵਸਤੂ ਚਾਰਜਿਤ ਹੈ ਜਾਂ ਨਹੀਂ।

4. ਜਦੋਂ ਕੱਚ ਦੀ ਛੜ ਨੂੰ ਰੇਸ਼ਮੀ ਕੱਪੜੇ ਨਾਲ ਰਗੜਿਆ ਜਾਂਦਾ ਹੈ, ਤਾਂ ਇਹ ਧਨ ਚਾਰਜਿਤ ਹੋ ਜਾਂਦਾ ਹੈ, ਜਦੋਂ ਕਿ ਕੱਪੜਾ ਰਿਣ ਚਾਰਜਿਤ ਹੁੰਦਾ ਹੈ।

5. ਜਦੋਂ ਐਬੋਨਾਈਟ (ਗੰਧਕ ਮਿਸ਼ਰਿਤ ਸਖ਼ਤ ਰਬੜ) ਦੀ ਛੜ ਨੂੰ ਬਿੱਲੀ ਦੀ ਖੱਲ ਨਾਲ ਰਗੜਿਆ ਜਾਂਦਾ ਹੈ ਤਾਂ ਇਹ ਰਿਣ ਚਾਰਜਿਤ ਹੋ ਜਾਂਦਾ ਹੈ ਅਤੇ ਬਿੱਲੀ ਦੀ ਖੱਲ ਧਨ ਚਾਰਜਿਤ।

6. ਸਮਾਨ ਚਾਰਜ ਇੱਕ ਦੂਜੇ ਨੂੰ ਅਪ-ਆਕਰਸ਼ਿਤ ਕਰਦੇ ਹਨ ਅਤੇ ਅਸਮਾਨ ਚਾਰਜ ਆਕਰਸ਼ਿਤ ਕਰਦੇ ਹਨ।

7. ਇੱਕ ਚਾਰਜਿਤ ਵਸਤੂ ਆਪਣਾ ਚਾਰਜ ਗੁਆ ਲੈਂਦੀ ਹੈ, ਜਦੋਂ ਇਸ ਨੂੰ ਅਸੀਂ ਹੱਥ ਨਾਲ ਛੂੰਹਦੇ ਹਾਂ, ਕਿਉਂਕਿ ਸਾਡਾ ਸਰੀਰ ਬਿਜਲੀ ਦਾ ਇੱਕ ਚੰਗਾ ਚਾਲਕ ਹੈ ਅਤੇ ਚਾਰਜ ਨੂੰ ਧਰਤੀ ਵਿੱਚ ਸਥਾਨਾਂਤਰਤ ਕਰਦਾ ਹੈ।

8. ਕਈ ਵਾਰ ਸਵੈਟਰ ਉਤਾਰਦੇ ਸਮੇਂ ਕੜ-ਕੜ ਦੀ ਆਵਾਜ਼ ਸੁਣਾਈ ਦਿੰਦੀ ਹੈ, ਕਿਉਂਕਿ ਸਵੈਟਰ ਉਤਾਰਦੇ ਸਮੇਂ ਸਰੀਰ ਅਤੇ ਸਵੈਟਰ ਦੇ ਵਿੱਚ ਰਗੜ ਦੇ ਕਾਰਨ ਕੁਝ ਬਿਜਲੀ ਚਾਰਜ ਪੈਦਾ ਹੁੰਦਾ ਹੈ। ਇਹ ਊਰਜਾ ਕੜ- ਕੜ ਦੀ ਅਵਾਜ਼ ਦੇ ਰੂਪ ਵਿੱਚ ਪੈਦਾ ਹੁੰਦੀ ਹੈ।

9. ਦੱਖਣੀ ਅਫ਼ਰੀਕਾ ਵਿੱਚ ਪਾਈ ਜਾਣ ਵਾਲੀ ਇੱਲ ਆਪਣੇ ਸਰੀਰ ਵਿੱਚ ਚਾਰਜਾਂ ਦਾ ਉਤਸਰਜਨ ਕਰਦੀ ਹੈ। ਇਹ 650 ਵੋਲਟ ਤੱਕ ਦੀਆਂ ਬਿਜਲੀ ਤਰੰਗਾਂ ਪੈਦਾ ਕਰ ਸਕਦੀ ਹੈ। ਇਹ ਸ਼ਿਕਾਰੀ ਨੂੰ ਨੁਕਸਾਨ ਪਹੁੰਚਾਉਣ ਲਈ ਵਿਭਿੰਨ ਤਰੰਗਾਂ ਪੈਦਾ ਕਰਦੀ ਹੈ। ਇਹ ਤਰੰਗਾਂ ਆਮ ਆਦਮੀ ਨੂੰ ਵੀ ਨੁਕਸਾਨ ਪਹੁੰਚਾ ਸਕਦੀਆਂ ਹਨ।

10. ਅਕਾਸ਼ੀ ਬਿਜਲੀ (Lightning) : ਵੱਖ-ਵੱਖ ਬੱਦਲਾਂ ਵਿੱਚ ਚਾਰਜ ਦੇ ਇਕੱਠੇ ਹੋਣ ਨਾਲ ਪੈਦਾ ਪ੍ਰਕਾਸ਼ ਅਤੇ ਬਿਜਲੀ ਊਰਜਾ ਨੂੰ ਅਕਾਸ਼ੀ ਬਿਜਲੀ ਆਖਦੇ ਹਨ।

11. ਅਕਾਸ਼ੀ ਬਿਜਲੀ ਤੋਂ ਬਚਣ ਦੇ ਢੰਗ (Protective measure from lightning):

(i) ਘਰ ਦੇ ਅੰਦਰ ਰਹੋ ਜਾਂ ਕਵਰ ਏਰੀਏ ਦੇ ਹੇਠਾਂ ਰਹੋ  (ii) ਅਕਾਸ਼ੀ ਬਿਜਲੀ ਦੌਰਾਨ ਨਾ ਨਹਾਓ।

(iii) ਬਿਜਲੀ ਉਪਕਰਣ : ਜਿਵੇਂ ਟੀ.ਵੀ. ਮੋਬਾਇਲ ਅਤੇ ਕੰਪਿਊਟਰ ਆਦਿ ਦੀ ਵਰਤੋਂ ਨਾ ਕਰੋ।

13. ਭੂਚਾਲ (Earthquake) : ਧਰਤੀ ਦੇ ਅਚਾਨਕ ਕੰਬਣ ਜਾਂ ਥਰਥਰਾਉਣ ਨੂੰ ਭੂਚਾਲ ਕਹਿੰਦੇ ਹਨ। ਇਹ ਬਹੁਤ ਹੀ ਘੱਟ ਸਮੇਂ ਤੱਕ ਰਹਿੰਦਾ ਹੈ। ਇਹ ਧਰਤੀ ਦੀ ਪੇਪੜੀ ਦੇ ਅੰਦਰ ਡੂੰਘਾਈ ਵਿੱਚ ਹਲਚਲ ਦੇ ਕਾਰਨ ਪੈਦਾ ਹੁੰਦਾ ਹੈ।

14. ਭੂਚਾਲ ਤੋਂ ਬਚਾਓ (Protection from earthquake) : (i) ਇਮਾਰਤਾਂ, ਰੁੱਖਾਂ ਅਤੇ ਉੱਪਰੋਂ ਲੰਘਦੀਆਂ ਬਿਜਲੀ ਲਾਈਨਾਂ ਤੋਂ ਦੂਰ ਕਿਸੇ ਖੁੱਲ੍ਹੇ ਸਥਾਨ ਨੂੰ ਲੱਭੋ ਅਤੇ ਧਰਤੀ ਉੱਤੇ ਲੇਟ ਜਾਓ।

(ii) ਜੇਕਰ ਤੁਸੀਂ ਕਾਰ ਜਾਂ ਬੱਸ ਵਿੱਚ ਹੋਵੋ, ਤਾਂ ਉਸ ਨੂੰ ਹੌਲੀ-ਹੌਲ਼ੀ ਚਲਾਓ, ਬਾਹਰ ਨਾ ਨਿਕਲੋ, ਜਦੋਂ ਤੱਕ ਝਟਕੇ ਰੁਕ ਨਹੀਂ ਜਾਂਦੇ

15. ਰਿਕਟਰ ਸਕੇਲ (Richter scale): ਭੂਚਾਲ ਦੀ ਤੀਬਰਤਾ ਨੂੰ ਮਾਪਣ ਦੀ ਸਕੇਲ ਰਿਕਟਰ ਸਕੇਲ ਹੈ।

16. ਭੁਚਾਲ ਦਾ ਉਤਕੇਂਦਰ (Epicentre of earthquake) : ਉਸ ਬਿੰਦੂ, ਜਿੱਥੋਂ ਭੂਚਾਲੀ ਤਰੰਗਾਂ ਨਿਕਲਣੀਆਂ ਸ਼ੁਰੂ ਹੁੰਦੀਆਂ ਹਨ, ਉਸ ਨੂੰ ਭੂਚਾਲ ਦਾ ਉਤਕੇਂਦਰ ਫੋਕਸ ਕਹਿੰਦੇ ਹਨ।

17. ਮਧਿਅਮ ਅਤੇ ਤੀਬਰ ਭੂਚਾਲ (Moderate and intensive earthquake) : ਰਿਕਟਰ ਪੈਮਾਨੇ 'ਤੇ 4.0 ਤੋਂ 7.0 ਮਾਪ ਵਾਲੇ ਭੂਚਾਲ ਨੂੰ ਮਧਿਅਮ ਭੂਚਾਲ ਅਤੇ 7.0 ਤੋਂ ਉੱਪਰ ਮਾਪ ਵਾਲੇ ਭੂਚਾਲ ਨੂੰ ਤੀਬਰ ਭੂਚਾਲ ਕਹਿੰਦੇ ਹਨ।

18. ਸਿਸਮੋਗ੍ਰਾਫ (Seismograph) : ਧਰਤੀ ਦੀ ਸਤ੍ਹਾ 'ਤੇ ਭੂਚਾਲ ਕਾਰਨ ਪੈਦਾ ਹੋਏ ਝਟਕਿਆਂ ਦੁਆਰਾ ਪੈਦਾ ਤਰੰਗਾਂ ਨੂੰ ਰਿਕਾਰਡ ਕਰਨ ਵਾਲ਼ੇ ਯੰਤਰ ਨੂੰ ਸਿਸਮੋਗ੍ਰਾਫ ਕਹਿੰਦੇ ਹਨ।

19. ਸੁਨਾਮੀ (Tsunami) : ਮਹਾਂਸਾਗਰਾਂ ਦੇ ਤਲ 'ਤੇ ਆਉਣ ਵਾਲਾ ਭੂਚਾਲ ਕਦੇ-ਕਦੇ ਪਾਣੀ 'ਚ ਬਹੁਤ ਤਾਕਤ ਵਾਲੀਆਂ ਤਰੰਗਾਂ ਪੈਦਾ ਕਰਦਾ ਹੈ, ਜਿਸ ਨੂੰ ਸੁਨਾਮੀ ਕਹਿੰਦੇ ਹਨ।

20. ਭੋਂ-ਸੰਪਰਕ (Earthing) : ਕਿਸੇ ਚਾਰਜਿਤ ਵਸਤੂ ਦੇ ਚਾਰਜ ਨੂੰ ਧਰਤੀ ਵਿੱਚ ਸਥਾਨਾਂਤਰਤ ਕਰਨ ਨੂੰ ਭੋਂ- ਸੰਪਰਕਣ ਕਹਿੰਦੇ ਹਨ।

ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ (CHEMICAL EFFECTS OF ELECTRIC CURRENT)

 

ਬਿਜਲੀ ਧਾਰਾ ਦੇ ਰਸਾਇਣਿਕ ਪ੍ਰਭਾਵ (CHEMICAL EFFECTS OF ELECTRIC CURRENT)

ਯਾਦ ਰੱਖਣ ਯੋਗ ਗੱਲਾਂ

1. ਬਿਜਲੀ (Electricity) : ਬਿਜਲੀ ਕਿਸੇ ਚਾਲਕ ਵਿੱਚ ਚਾਰਜਾਂ ਦਾ ਪ੍ਰਵਾਹ ਹੈ।

2. ਐਮਪੀਅਰ (Ampere) : ਜਦੋਂ ਕਿਸੇ ਚਾਲਕ ਵਿੱਚੋਂ ਇੱਕ ਸੈਕਿੰਡ ਵਿੱਚ ਇੱਕ ਕੂਲੋਮ ਚਾਰਜ ਲੰਘਦਾ ਹੈ, ਤਾਂ ਕਰੰਟ ਨੂੰ ਇੱਕ ਐਮਪੀਅਰ ਕਿਹਾ ਜਾਂਦਾ ਹੈ।

3. ਬਿਜਲੀ ਕਰੰਟ (Electric current) : ਕਿਸੇ ਚਾਲਕ ਵਿੱਚੋਂ ਇਲੈਕਟ੍ਰਾਨਾਂ ਦੇ ਵਗਣ ਦੀ ਦਰ ਨੂੰ ਬਿਜਲੀ ਕਰੰਟ ਕਿਹਾ ਜਾਂਦਾ ਹੈ।

4. ਚਾਲਕ (Conductor) : ਇਹ ਉਹ ਪਦਾਰਥ ਹਨ, ਜਿਨ੍ਹਾਂ ਵਿੱਚੋਂ ਬਿਜਲੀ ਆਸਾਨੀ ਨਾਲ ਲੰਘ ਸਕਦੀ ਹੈ।

5 . ਰੋਧਕ (Insulator) : ਰੋਧਕ ਉਹ ਪਦਾਰਥ ਹਨ, ਜਿਨ੍ਹਾਂ ਵਿੱਚੋਂ ਬਿਜਲੀ ਆਸਾਨੀ ਨਾਲ ਨਹੀਂ ਲੰਘ ਸਕਦੀ।

6. ਪੁਟੈਂਸ਼ਲ ਅੰਤਰ (Potential difference) : ਇੱਕ ਬਿਜਲੀ ਖੇਤਰ ਵਿੱਚ ਦੋ ਬਿੰਦੂਆਂ ਵਿਚਕਾਰ ਪੁਟੈਂਸ਼ਲ ਅੰਤਰ ਵਿੱਚ ਖੇਤਰ ਕਾਰਨ ਇਲੈਕਟ੍ਰੋਸਟੈਟਿਕ ਦੂਜੇ ਬਿੰਦੂ ਤੱਕ ਲਿਜਾਣ ਲਈ ਕੀਤੇ ਚਾਰਜ ਦੀ ਮਾਤਰਾ ਹੈ।ਬਲ ਦੇ ਵਿਰੁੱਧ ਇੱਕ ਇਕਾਈ ਧਨ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਲਿਜਾਣ ਲਈ ਕੀਤੇ ਚਾਰਜ ਦੀ ਮਾਤਰਾ ਹੈ ।

7. ਬਿਜਲੀ ਅਪਘਟਨ (Electrolysis) : ਕਿਸੇ ਇਲੈਕਟ੍ਰੋਲਾਈਟ ਵਿੱਚ ਬਿਜਲੀ ਦੇ ਲੰਘਣ ਨਾਲ ਜੋ ਰਸਾਇਣਿਕ ਬਦੀਲੀ ਆਉਂਦੀ ਹੈ, ਉਸ ਨੂੰ ਬਿਜਲੀ ਅਪਘਟਨ ਕਿਹਾ ਜਾਂਦਾ ਹੈ।

8. ਵੋਲਟਾ ਸੈੱਲ (Voltnie cell) : ਇੱਕ ਸਾਧਾਰਨ ਵੇਲਟ ਸੈਲ ਵਿੱਚ ਜ਼ਿੰਕ ਅਤੇ ਕਾਪਰ ਦਾ ਇਲੈਕਟ੍ਰੇਡ ਹਲਕੇ ਗੰਧਕ ਦੇ ਅਮਲ ਵਿੱਚ ਡੁਬੋਇਆ ਹੁੰਦਾ ਹੈ, ਜੋ ਇਲੈਕਟ੍ਰੋਲਾਈਟ ਦਾ ਕੰਮ ਕਰਦਾ ਹੈ।

9. ਬਿਜਲੀ ਸਰਕਟ (Electric circuit): ਇਲੈਕਟ੍ਰੋਨ ਸਰਕਟ ਵਿੱਚੋਂ ਦੀ ਸੈੱਲ ਦੇ ਰਿਣ ਟਰਮੀਨਲ ਤੋਂ ਧਨ ਟਰਮੀਨਲ ਵੱਲ ਵਗਦੇ ਹਨ, ਪਰ ਕਰੰਟ ਦੀ ਸਹੀ

ਪਰੰਪਰਿਕ ਦਿਸ਼ਾ ਸੈੱਲ ਦੇ ਧਨ ਟਰਮੀਨਲ ਵੱਲ ਹੈ। ਬਿਜਲੀ ਸਰਕਟ ਇੱਕ ਬੰਦ ਚਾਲਕ ਪੱਧਰ ਹੁੰਦਾ ਹੈ,

 ਜਿਸ ਵਿੱਚ ਬਿਜਲੀ ਧਾਰਾ ਵਹਿੰਦੀ ਹੈ।

10. ਇੱਕ ਖੁੱਲ੍ਹਾ ਸਰਕਟ (An open circuit) : ਜਦੋਂ ਚਾਬੀ ਖੁੱਲ੍ਹੀ ਹੁੰਦੀ ਹੈ ਅਤੇ ਸਰਕਟ ਵਿੱਚੋਂ ਕੋਈ

ਕਰੰਟ ਨਹੀਂ ਵਗਦਾ, ਅਜਿਹੀ ਸਥਿਤੀ ਵਿੱਚ ਸਰਕਟ ਵਿੱਚ ਲੱਗਿਆ ਹੋਇਆ ਬਲਬ ਨਹੀਂ ਜਗਦਾ।

11. ਬੰਦ ਸਰਕਟ (Closed circuit): ਜਦੋਂ ਸਰਕਟ ਵਿੱਚ ਚਾਬੀ ਲੱਗੀ ਹੁੰਦੀ ਹੈ ਤਾਂ ਸਰਕਟ

ਵਿੱਚੋਂ ਕਰੰਟ ਲੰਘਦਾ ਹੈ। ਅਜਿਹੇ ਸਰਕਟ ਨੂੰ ਬੰਦ ਸਰਕਟ ਕਹਿੰਦੇ ਹਨ। ਇਸ ਸਥਿਤੀ ਵਿੱਚ ਸਰਕਟ

ਵਿੱਚ ਲੱਗਿਆ ਬਲਬ ਜਗ ਪੈਂਦਾ ਹੈ।

12. ਬਿਜਲੀ-ਲੇਪਨ (Electroplating): ਬਿਜਲੀ ਧਾਰਾ ਦੁਆਰਾ ਕਿਸੇ ਲੋੜੀਂਦੀ ਧਾਤ ਨੂੰ ਕਿਸੇ ਦੂਜੀ

ਧਾਤ ਨਾਲ ਵਿਖੇਪਿਤ ਕਰਨ ਦੇ ਪ੍ਰਕਮ ਨੂੰ ਬਿਜਲੀ ਲੇਪਨ ਕਹਿੰਦੇ ਹਨ।         

13. ਬਿਜਲੀ ਧਾਰਾ ਦਾ ਰਸਾਇਣਿਕ ਪ੍ਰਭਾਵ (Chemical effect of electric current) : ਕਿਸੇ ਘੋਲ ਵਿੱਚ

ਬਿਜਲੀ ਕਰਂਟ ਲੰਘਾਉਣ ਨਾਲ ਰਸਾਇਣਿਕ ਪ੍ਰਭਾਵ ਪੈਦਾ ਹੁੰਦਾ ਹੈ।

14. ਬਿਜਲੀ ਊਰਜਾ (Electric energy): ਕਿਸੇ ਨਿਸ਼ਚਿਤ ਸਮੇਂ ਵਿੱਚ ਬਿਜਲੀ ਧਾਰਾ ਦੁਆਰਾ ਕੁੱਲ ਕੀਤੇ ਗਏ ਕਾਰਜ ਦੀ ਮਾਤਰਾ ਨੂੰ ਬਿਜਲੀ ਊਰਜਾ ਕਹਿੰਦੇ ਹਨ।

15. ਬਿਜਲੀ ਸ਼ਕਤੀ (Electric power) : ਬਿਜਲੀ ਸ਼ਕਤੀ ਕਾਰਜ ਕਰਨ ਦੀ ਦਰ ਹੈ। ਇਸ ਦੀ ਐੱਸ. ਆਈ. ਇਕਾਈ ਵਾਟ ਹੈ।

16. ਵਾਟ (Watt) : ਇਹ ਬਿਜਲੀ ਸ਼ਕਤੀ ਦੀ ਇਕਾਈ ਹੈ। ਇਸ ਨੂੰ ਇੱਕ ਯੰਤਰ ਨਾਲ ਮਾਪਿਆ ਜਾਂਦਾ ਹੈ ਜਿਸ ਵਿੱਚ ਇੱਕ ਸੈਕਿੰਡ ਵਿੱਚ ਇੱਕ ਐਮਪੀਅਰ ਕਰੰਟ ਪ੍ਰਵਾਹਿਤ ਹੁੰਦਾ ਹੈ, ਜਦੋਂ ਇੱਕ ਵੋਲਟ ਪੁਟੈਂਸ਼ਲ ਅੰਤਰ ਅਮਲ ਵੀ ਹੁੰਦਾ ਹੈ।

     P=Vx1

     1 ਵਾਟ = 1 ਵੋਲਟ × 1 ਐਮਪੀਅਰ

17. ਬਿਜਲੀ ਪ੍ਰਤੀਰੋਧ (Electric resistance) : ਪਦਾਰਥ ਦਾ ਉਹ ਗੁਣ, ਜਿਸ ਦੁਆਰਾ ਇਹ ਕਰੰਟ ਦੇ ਪ੍ਰਭਾਵ ਦਾ ਵਿਰੋਧ ਕਰਦਾ ਹੈ, ਨੂੰ ਬਿਜਲੀ ਪ੍ਰਤੀਰੋਧ ਕਹਿੰਦੇ ਹਨ। ਇਸਨੂੰ ਓਹਮ ਵਿੱਚ ਮਾਪਿਆ ਜਾਂਦਾ ਹੈ।

18. ਵੋਲਟ (Volt) : ਇੱਕ ਵੋਲਟ ਇਸ ਤਰ੍ਹਾਂ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ, ਜਦੋਂ ਦੋ ਬਿੰਦੂਆਂ ਵਿਚਕਾਰ ਬਿਜਲੀ ਖੇਤਰ ਵਿੱਚ ਪੁਟੈਂਸ਼ਲ ਅੰਤਰ, ਤਾਂ ਕਿ ਇੱਕ ਜੂਲ, ਇੱਕ ਕੂਲਾਮ ਧਨ ਚਾਰਜ ਨੂੰ ਇੱਕ ਬਿੰਦੂ ਤੋਂ ਦੂਜੇ ਬਿੰਦੂ ਤੱਕ ਗਤੀ ਕਰਨ ਵਿੱਚ ਕੰਮ ਕਰਦਾ ਹੈ।

19. ਕੂਲੋਮ ਦਾ ਸਥਿਰ ਬਿਜਲੀ ਨਿਯਮ (Coulomb's law of electrostatic) : ਇਸ ਨਿਯਮ ਅਨੁਸਾਰ ਦੋ ਵਸਤੂਆਂ ਵਿੱਚ ਆਕਰਸ਼ਣ ਜਾਂ ਪ੍ਰਤੀਕਰਸ਼ਣ ਬਲ ਉਹਨਾਂ ਦੇ ਚਾਰਜ ਦੇ ਗੁਣਨਫਲ रे ਸਿੱਧਾ ਅਨੁਪਾਤੀ ਅਤੇ ਉਹਨਾਂ ਦੇ ਵਿਚਕਾਰ ਦੀ ਦੂਰੀ ਦੇ ਵਰਗ ਦੇ ਉਲਟ ਅਨੁਪਾਤੀ ਹੁੰਦਾ ਹੈ।

ਧੁਨੀ (Sound)

 

ਧੁਨੀ (Sound)

ਯਾਦ ਰੱਖਣ ਯੋਗ ਗੱਲਾਂ

1. ਧੁਨੀ (Sound) : ਧੁਨੀ ਇੱਕ ਤਰ੍ਹਾਂ ਦੀ ਊਰਜਾ ਹੈ, ਜੋ ਕੰਪਨ ਦੁਆਰਾ ਪੈਦਾ ਹੁੰਦੀ ਹੈ।

2. ਤਰੰਗ (Wave) : ਕਿਸੇ ਮਾਧਿਅਮ ਦੁਆਰਾ ਹਲਚਲ ਦੇ ਸੰਚਾਰ ਨੂੰ ਤਰੰਗ ਕਹਿੰਦੇ ਹਨ।

3. ਤਰੰਗ ਲੰਬਾਈ (Wave length) : ਆਵਰਤੀ ਤਰੰਗ ਵਿੱਚ ਲਗਾਤਾਰ ਦੇ ਕਰੈਸਟਾਂ ਜਾਂ ਟਵਾਂ ਵਿਚਕਾਰ ਦੂਰੀ ਨੂੰ ਤਰੰਗ ਲੰਬਾਈ ਕਹਿੰਦੇ ਹਨ।

4. ਆਵ੍ਰਿਤੀ (Frequency) : ਕਿਸੇ ਵਸਤੂ ਦੁਆਰਾ ਇੱਕ ਸੈਕਿੰਡ ਵਿੱਚ ਪੂਰੇ ਕੀਤੇ ਗਏ ਕੰਪਨਾਂ ਦੀ ਗਿਣਤੀ ਨੂੰ ਆਵ੍ਰਿਤੀ ਕਹਿੰਦੇ ਹਨ।

5. ਆਯਾਮ (Amplitude) : ਕੰਪਨ ਕਰਨ ਵਾਲੇ ਕਣ ਦੇ ਮੱਧ ਸਥਿਤੀ ਤੋਂ ਵੱਧ ਤੋਂ ਵੱਧ ਵਿਸਥਾਪਨ ਨੂੰ ਡੋਲਨ ਜਾਂ ਆਯਾਮ ਕਹਿੰਦੇ ਹਨ।

6. ਆਵਰਤ ਕਾਲ (Time period) : ਉਹ ਘੱਟ ਤੋਂ ਘੱਟ ਸਮਾਂ, ਜਿਸ ਤੋਂ ਬਾਅਦ ਕਿਸੇ ਸਥਿਤੀ 'ਤੇ ਹਲਚਲ ਦਾ ਪੈਟਰਨ ਆਪਣੇ ਆਪ ਨੂੰ ਦੁਹਰਾਉਂਦਾ ਹੈ, ਉਸ ਨੂੰ ਤਰੰਗ ਦਾ ਆਵਰਤ ਕਾਲ ਕਹਿੰਦੇ ਹਨ।

7. ਸਰਲ ਪੈਂਡੂਲਮ (Simple pendulum) : ਇੱਕ ਸਰਲ ਪੈਂਡੂਲਮ ਵਿੱਚ ਇੱਕ ਛੋਟਾ ਭਾਰੀ ਗੋਲਾ ਹੁੰਦਾ ਹੈ, ਜਿਸ ਨੂੰ ਇੱਕ ਭਾਰੀ ਅਤੇ ਸਖ਼ਤ ਠੋਸ ਟੇਕ ਤੋਂ ਇੱਕ ਹਲਕੇ ਧਾਗੇ ਨਾਲ ਲਟਕਾਇਆ ਜਾਂਦਾ ਹੈ ਅਤੇ ਇਹ ਇੱਧਰ-ਉੱਧਰ ਡੋਲ ਸਕਦਾ ਹੈ।

8. ਤਰੰਗ ਗਤੀ (Wave motion) : ਮਾਧਿਅਮ ਦੇ ਕਣਾਂ ਦੀ ਇੱਧਰ-ਉੱਧਰ ਦੀ ਡੋਲਨ ਗਤੀ ਕਾਰਨ ਪੈਦਾ ਹੋਈ ਹਲਚਲ ਨੂੰ ਤਰੰਗ ਗਤੀ ਕਹਿੰਦੇ ਹਨ। ਇਹ ਅਗਾਂਹ ਵੱਲ ਚੱਲਦੀ ਜਾਂਦੀ ਹੈ।

9. ਸੈਕਿੰਡ ਪੈਂਡੂਲਮ (Second pendulum): ਜਿਸ ਪੈਂਡੂਲਮ ਦਾ ਆਵਰਤ ਕਾਲ ਦੋ ਸੈਕਿੰਡ ਦਾ ਹੁੰਦਾ ਹੈ, ਉਸ ਨੂੰ ਸੈਕਿੰਡ ਪੈਂਡੂਲਮ ਕਹਿੰਦੇ ਹਨ।

10. ਟ੍ਰਾਂਸਵਰਸ ਤਰੰਗ (Transverse waves) : ਉਹ ਤਰੰਗ, ਜਿਸ ਵਿੱਚ ਮਾਧਿਅਮ ਦੇ ਕਣ ਤਰੰਗ ਦੇ ਸੰਚਾਰ ਦੀ ਦਿਸ਼ਾ ਦੇ ਲੰਬੇ ਦਾਅ ਦੀ ਦਿਸ਼ਾ ਵਿੱਚ ਕੰਪਨ ਕਰਦੇ ਹਨ, ਉਸ ਨੂੰ ਟ੍ਰਾਂਸਵਰਸ ਤਰੰਗ ਕਹਿੰਦੇ ਹਨ।

11. ਲਾਂਗੀਚਿਊਡ ਤਰੰਗ (Longitudinal Waves) : ਉਹ ਤਰੰਗ, ਜਿਸ ਵਿੱਚ ਮਾਧਿਅਮ ਦੇ ਕਣ ਤਰੰਗ ਗਤੀ ਦੀ ਦਿਸ਼ਾ ਵਿੱਚ ਕੰਪਨ ਕਰਦੇ ਹਨ, ਲਾਂਗੀਚਿਊਡੀ ਤਰੰਗ ਅਖਵਾਉਂਦੀ ਹੈ।

12. ਕਰੈਸਟ (Crest) : ਟ੍ਰਾਂਸਵਰਸ ਤਰੰਗ ਗਤੀ ਦੇ ਦੌਰਾਨ ਬਣੇ ਉਭਾਰਾਂ ਨੂੰ ਕਰੈਸਟ ਕਹਿੰਦੇ ਹਨ।

13. ਟੁਫ (Trough) : ਟ੍ਰਾਂਸਵਰਸ ਤਰੰਗ ਗਤੀ ਦੇ ਦੌਰਾਨ ਬਣੇ ਖੱਡਿਆਂ ਨੂੰ ਟੁਫ ਕਹਿੰਦੇ ਹਨ ।

14. ਪਾਰਸਰਵਣ ਧੁਨੀ (Ultrasound) : 20,000 ਹਰਟਜ਼ ਤੋਂ ਵੱਧ ਆਵਰਤੀ ਵਾਲੀ ਧੁਨੀ ਨੂੰ ਪਾਰਸਰਵਣ ਧੁਨੀ ਕਹਿੰਦੇ ਹਨ।

15. ਹਰਟਜ਼ (Hertz) : ਧੁਨੀ ਦੀ ਆਵ੍ਰਿਤੀ ਦੀ ਇਕਾਈ ਨੂੰ ਹਰਟਜ਼ ਕਹਿੰਦੇ ਹਨ।

16. 20 ਹਰਟਜ਼ ਤੋਂ 20000 ਹਰਟਜ਼ ਆਵ੍ਰਿਤੀ ਦੀ ਧੁਨੀ ਨੂੰ ਸੁਣਨ ਸੀਮਾ ਕਹਿੰਦੇ ਹਨ।

ਰਗੜ(FRICTION)

 

ਰਗੜ(FRICTION)

ਯਾਦ ਰੱਖਣ ਯੋਗ ਗੱਲਾਂ

1. ਰਗੜ ਇੱਕ ਬਲ ਹੈ, ਜੋ ਸੰਪਰਕ ਵਿੱਚ ਰੱਖੇ ਦੋ ਤਲਾਂ ਦੇ ਵਿੱਚ ਸਾਪੇਖ ਗਤੀ ਦਾ ਵਿਰੋਧ ਕਰਦਾ ਹੈ। ਇਹ ਦੋਵਾਂ ਤਲਾਂ 'ਤੇ ਕਾਰਜ ਕਰਦਾ ਹੈ।

2. ਦਿੱਤੇ ਗਏ ਤਲਾਂ ਦੇ ਜੋੜੇ ਦੇ ਲਈ ਰਗੜ ਇਨ੍ਹਾਂ ਤਲਾਂ ਦੇ ਮੁਲਾਇਮਪਣ ਦੀ ਅਵਸਥਾ ਉੱਤੇ ਨਿਰਭਰ ਕਰਦੀ है।

3. ਜਦੋਂ ਇੱਕ ਵਸਤੂ ਦੂਸਰੀ ਵਸਤੂ ਦੀ ਸਤ੍ਹਾ 'ਤੇ ਸਰਕਦੀ ਹੈ, ਤਾਂ ਇਸ ਦੀ ਗਤੀ ਦੇ ਵਿਰੋਧ ਨੂੰ ਵੇਲਣੀ ਰਗੜ ਕਹਿੰਦੇ ਹਨ।

4. ਸਰਕਣਸ਼ੀਲ ਰਗੜ ਉਦੋਂ ਪੈਦਾ ਹੁੰਦੀ ਹੈ, ਜਦੋਂ ਇੱਕ ਵਸਤੂ ਦੂਸਰੀ ਵਸਤੂ ਉੱਪਰ ਸਰਕਦੀ ਹੈ।

5. ਜਦੋਂ ਅਸੀਂ ਕਿਸੇ ਵਸਤੂ ਨੂੰ ਉਸ ਦੀ ਵਿਰਾਮ ਦੀ ਅਵਸਥਾ ਤੋਂ ਗਤੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਥਿਤਿਕ ਰਗੜ ਕਹਾਉਂਦਾ ਹੈ।

6. ਸੀਮਾਂਤ ਰਗੜ ਸਥਿਤਿਕ ਰਗੜ ਦਾ ਉਹ ਵੱਧ ਤੋਂ ਵੱਧ ਮਾਨ ਹੈ, ਜੋ ਕਿਸੇ ਵਸਤੂ 'ਤੇ ਲਗਾਏ ਗਏ ਬਾਹਰੀ ਬਲ ਨੂੰ ਵਿਰਾਮ ਅਵਸਥਾ ਤੋਂ ਕਿਸੇ ਦੂਜੀ ਵਸਤੂ 'ਤੇ ਚੱਲਣ ਦੇ ਲਈ ਚਾਹੀਦਾ ਹੈ।

7. ਗਤੀਸ਼ੀਲ ਰਗੜ ਉਹ ਰਗੜ ਬਲ ਹੈ, ਜੋ ਤਦ ਉਤਪੰਨ ਹੁੰਦਾ ਹੈ, ਜਦੋਂ ਕੋਈ ਵਸਤੂ ਕਿਸੇ ਦੂਸਰੀ ਵਸਤੂ 'ਤੇ ਸਰਕਣਾ ਸ਼ੁਰੂ ਕਰਦੀ ਹੈ। ਗਤੀਸ਼ੀਲ ਰਗੜ ਸੀਮਾਂਤ ਰਗੜ ਤੋਂ ਹਮੇਸ਼ਾ ਘੱਟ ਹੁੰਦੀ ਹੈ।

8. ਤਰਲਾਂ ਦੁਆਰਾ ਲਾਏ ਗਏ ਰਗੜ ਬਲ ਨੂੰ ਖਿੱਚ (drag) ਵੀ ਕਹਿੰਦੇ ਹਨ।

9. ਸਨੇਹਕ (ਤੇਲ ਜਾਂ ਗਰੀਸ) ਲਾ ਕੇ ਰਗੜ ਨੂੰ ਘੱਟ ਕੀਤਾ ਜਾ ਸਕਦਾ ਹੈ।

10. ਬਹੁਤ ਸਾਰੀਆਂ ਮਸ਼ੀਨਾਂ ਵਿੱਚ ਬਾਲ ਬੇਅਰਿੰਗ ਦੀ ਵਰਤੋਂ ਕਰ ਕੇ ਰਗੜ ਨੂੰ ਘੱਟ ਕੀਤਾ ਜਾਂਦਾ ਹੈ।

11. ਰਗੜ ਪ੍ਰਭਾਵਿਤ ਹੁੰਦੀ ਹੈ ਸਪਰਸ਼ ਕਰਨ ਵਾਲੀ ਸਤਹਿ ਦੀ ਪ੍ਰਕਿਰਤੀ, ਸਪਰਸ਼ ਕਰਨ ਵਾਲੀ ਸਤਹਿ ਦੇ ਖੇਤਰਫਲ, ਵਸਤੂ ਦੀ ਗਤੀ ਅਤੇ ਭਾਰ ਕਾਰਨ।

12. ਰਗੜ ਲਾਭਦਾਇਕ ਵੀ ਹੈ। ਇਹ ਸਾਨੂੰ ਧਰਤੀ 'ਤੇ ਸਰਲਤਾ ਨਾਲ ਚੱਲਣ ਵਿੱਚ ਸਹਾਇਤਾ ਕਰਦੀ ਹੈ। ਰਗੜ ਦੇ ਕਾਰਨ ਹੀ ਅਸੀਂ ਪੈੱਨ ਜਾਂ ਪੈਂਸਿਲ ਦੇ ਨਾਲ ਲਿਖ ਸਕਦੇ ਹਾਂ। ਰਗੜ ਦੇ ਕਾਰਨ ਹੀ ਸਾਰੇ ਵਾਹਨ ਸੜਕ ਉੱਤੇ ਚੱਲਦੇ ਹਨ।

13. ਰਗੜ ਇੱਕ ਦੁਸ਼ਮਣ ਹੈ, ਕਿਉਂਕਿ ਰਗੜ ਦੇ ਕਾਰਨ ਹੀ ਵਿਭਿੰਨ ਵਸਤੂਆਂ ਅਤੇ ਵਿਭਿੰਨ ਮਸ਼ੀਨਾਂ ਦੇ ਪੁਰਜ਼ੇ ਟੁੱਟ ਜਾਂਦੇ ਹਨ। ਰਗੜ ਭਾਰੀ ਵਸਤੂਆਂ ਦੇ ਚੱਲਣ ਨੂੰ ਔਖਾ ਬਣਾਉਂਦੀ ਹੈ।

14. ਰਗੜ ਗਰਮੀ ਅਤੇ ਧੁਨੀ ਪੈਦਾ ਕਰਦੀ ਹੈ।

ਬਲ ਅਤੇ ਦਬਾਓ(FORCE AND PRESSURE)

 

ਬਲ ਅਤੇ ਦਬਾਓ(FORCE AND PRESSURE)

ਯਾਦ ਰੱਖਣ ਯੋਗ ਗੱਲਾਂ

1. ਕਿਸੇ ਵਸਤੂ ਉੱਤੇ ਲੱਗਣ ਵਾਲੇ ਧੱਕੇ (ਅਭਿਕਰਸ਼ਣ) ਜਾਂ ਖਿਚਾਉ (ਅਪਕਰਸ਼ਣ) ਨੂੰ ਬਲ ਕਹਿੰਦੇ ਹਨ।

2. ਕਿਸੇ ਵਸਤੂ 'ਤੇ ਬਲ ਲਗਾਉਣ ਨਾਲ ਉਹ ਗਤੀ ਕਰਦੀ ਹੈ। ਵਸਤੂ ਬਲ ਲਗਾਉਣ ਦੀ ਦਿਸ਼ਾ ਵਿੱਚ ਗਤੀ ਕਰਦੀ ਹੈ।

3. ਜੇ ਕਿਸੇ ਵਸਤੂ ਉੱਤੇ ਬਲ ਵਸਤੂ ਦੀ ਗਤੀ ਦੀ ਦਿਸ਼ਾ ਵਿੱਚ ਲਗਾਇਆ ਜਾਂਦਾ ਹੈ ਤਾਂ ਇਹ ਇੱਕ ਦੂਜੇ ਨਾਲ ਜੁੜ ਜਾਂਦਾ ਹੈ। ਜੇਕਰ ਦੋ ਬਲ ਉਲਟ ਦਿਸ਼ਾ ਵਿੱਚ ਕੰਮ ਕਰਦੇ ਹਨ, ਤਾਂ ਇਸ ਉੱਤੇ ਲੱਗਣ ਵਾਲਾ ਕੁੱਲ (ਨੈੱਟ) ਬਲ ਦੋਵਾਂ ਬਲਾਂ ਦੇ ਅੰਤਰ ਦੇ ਬਰਾਬਰ ਹੁੰਦਾ ਹੈ।

4. ਕਿਸੇ ਵਸਤੂ 'ਤੇ ਲੱਗਣ ਵਾਲਾ ਬਲ ਸਿਫ਼ਰ ਹੋਵੇਗਾ, ਜੇਕਰ ਦੋਵੇਂ ਬਲ ਉਲਟ ਦਿਸ਼ਾ ਵਿੱਚ ਬਰਾਬਰ ਹਨ।

5. ਬਲ ਦੀ ਤਾਕਤ ਨੂੰ ਆਮ ਤੌਰ 'ਤੇ ਮਾਤਰਾ ਵਿੱਚ ਦਰਸਾਇਆ ਜਾਂਦਾ ਹੈ।

6. ਕਿਸੇ ਵਸਤੂ 'ਤੇ ਲਗਾਇਆ ਗਿਆ ਬਲ ਉਸ ਦੀ ਰਫ਼ਤਾਰ ਨੂੰ ਬਦਲ ਸਕਦਾ ਹੈ। ਜੇਕਰ ਕਿਸੇ ਵਸਤੂ 'ਤੇ ਲਗਾਇਆ ਗਿਆ ਬਲ ਗਤੀ ਦੀ ਦਿਸ਼ਾ ਵਿੱਚ ਹੈ, ਤਾਂ ਵਸਤੂ ਦੀ ਗਤੀ ਵਧ ਜਾਂਦੀ ਹੈ।

7. ਜੇਕਰ ਬਲ ਗਤੀ ਦੀ ਦਿਸ਼ਾ ਦੀ ਉਲਟ ਦਿਸ਼ਾ ਵਿੱਚ ਲਗਾਇਆ ਜਾਂਦਾ ਹੈ, ਤਾਂ ਇਸ ਦੇ ਨਤੀਜੇ ਵਜੋਂ ਵਸਤੂ ਦੀ ਰਫ਼ਤਾਰ ਘਟਦੀ ਹੈ।

8. ਵਸਤੂ ਦੀ ਸਪੀਡ ਵਿੱਚ ਪਰਿਵਰਤਨ ਜਾਂ ਗਤੀ ਦੀ ਦਿਸ਼ਾ ਵਿੱਚ ਪਰਿਵਰਤਨ ਜਾਂ ਦੋਵਾਂ ਨੂੰ, ਗਤੀ ਦੀ ਅਵਸਥਾ ਵਿੱਚ ਪਰਿਵਰਤਨ ਵਰਨਣ ਕੀਤਾ ਜਾਂਦਾ ਹੈ।

9. ਮਾਸਪੇਸ਼ੀਆਂ ਦੀ ਕਿਰਿਆ ਕਾਰਨ ਲੱਗਣ ਵਾਲੇ ਬਲ ਨੂੰ ਮਾਸਪੇਸ਼ੀ ਬਲ ਕਹਿੰਦੇ ਹਨ। ਜੰਤੂ ਮਾਸਪੇਸ਼ੀ ਬਲ ਦੀ ਵਰਤੋਂ ਭੌਤਿਕ ਕਿਰਿਆਵਾਂ ਕਰਨ ਲਈ ਕਰਦੇ ਹਨ।

10. ਮਾਸਪੇਸ਼ੀ ਬਲ ਕੇਵਲ ਉਸ ਵੇਲੇ ਲਗਾਇਆ ਜਾ ਸਕਦਾ ਹੈ, ਜਦੋਂ ਇਹ ਵਸਤੂ ਦੇ ਸੰਪਰਕ ਵਿੱਚ ਹੋਵੇ। ਇਸ ਨੂੰ ਸੰਪਰਕ ਬਲ ਵੀ ਕਹਿੰਦੇ ਹਨ।

11. ਵਸਤੂ ਦੀ ਗਤੀ ਦੀ ਅਵਸਥਾ ਬਦਲਣ ਵਾਲ਼ੇ ਬਲ ਨੂੰ ਰਗੜ ਬਲ ਵੀ ਕਹਿੰਦੇ ਹਨ।

12. ਰਗੜ ਬਲ ਹਮੇਸ਼ਾ ਗਤੀ ਕਰਨ ਵਾਲੀਆਂ ਵਸਤੂਆਂ ਉੱਪਰ ਕੰਮ ਕਰਦਾ ਹੈ ਅਤੇ ਇਸ ਦੀ ਦਿਸ਼ਾ ਗਤੀ ਦੀ ਦਿਸ਼ਾ ਦੇ ਉਲਟ ਦਿਸ਼ਾ ਵਿੱਚ ਹੁੰਦੀ ਹੈ।

13. ਕਿਸੇ ਚੁੰਬਕ ਦੁਆਰਾ ਲਗਾਇਆ ਗਿਆ ਬਲ ਚੁੰਬਕੀ ਬਲ ਜਾਂ ਗ਼ੈਰ-ਸੰਪਰਕ ਬਲ ਦਾ ਉਦਾਹਰਨ ਹੈ।

14. ਇੱਕ ਚਾਰਜਿਤ ਵਸਤੂ ਦੇ ਦੂਸਰੀ ਚਾਰਜਿਤ ਜਾਂ ਅਚਾਰਜਿਤ ਵਸਤੂ ਉੱਪਰ ਲੱਗਣ ਵਾਲੇ ਬਲ ਨੂੰ ਸਥਿਰ ਬਿਜਲੀ ਬਲ ਕਹਿੰਦੇ ਹਨ। ਇਹ ਬਲ ਉਦੋਂ ਕੰਮ ਕਰਦਾ ਹੈ, ਜਦੋਂ ਵਸਤੂਆਂ ਸੰਪਰਕ ਵਿੱਚ ਨਾ ਹੋਣ।

15. ਵਸਤੂਆਂ ਜਾਂ ਚੀਜ਼ਾਂ ਧਰਤੀ ਵੱਲ ਡਿੱਗਦੀਆਂ ਹਨ, ਕਿਉਂਕਿ ਇਹ ਉਹਨਾਂ ਨੂੰ ਖਿੱਚਦੀ ਹੈ। ਇਸ ਬਲ ਨੂੰ ਗੁਰੂਤਾ ਬਲ ਕਹਿੰਦੇ ਹਨ।

16. ਇਸ ਸੰਸਾਰ ਵਿੱਚ ਸਾਰੀਆਂ ਵਸਤੂਆਂ, ਚਾਹੇ ਉਹ ਛੋਟੀ ਹੋਵੇ ਜਾਂ ਵੱਡੀ ਹੋਵੇ, ਇੱਕ ਦੂਸਰੇ ਦੇ ਉੱਪਰ ਬਲ ਲਗਾਉਂਦੀਆਂ ਹਨ। ਇਸ ਨੂੰ ਗੁਰੂਤਾਕਰਸ਼ਣ ਬਲ ਕਹਿੰਦੇ ਹਨ।

17. ਕਿਸੇ ਸਤ੍ਹਾ ਦੇ ਪ੍ਰਤੀ ਇਕਾਈ ਖੇਤਰਫਲ 'ਤੇ ਲੱਗਣ ਵਾਲੇ ਬਲ ਨੂੰ ਦਬਾਉ ਕਹਿੰਦੇ ਹਨ।

                                                                 ਬਲ

                                            -----------------------------------

                        ਦਬਾਉ =        ਖੇਤਰਫਲ, ਜਿਸ 'ਤੇ ਬਲ ਲੱਗਦਾ ਹੈ

 

18. ਤਰਲ ਬਰਤਨ ਦੀਆਂ ਦੀਵਾਰਾਂ 'ਤੇ ਦਬਾਉ ਪਾਉਂਦਾ ਹੈ।

19. ਗੈਸਾਂ ਵੀ ਬਰਤਨ ਦੀਆਂ ਦੀਵਾਰਾਂ ’ਤੇ ਦਬਾਓ ਪਾਉਂਦੀਆਂ ਹਨ।

20. ਧਰਤੀ ਦੇ ਚਾਰੇ ਪਾਸੇ ਫੈਲੇ ਗੈਸਾਂ ਦੇ ਆਵਰਣ ਨੂੰ ਵਾਯੂਮੰਡਲ ਕਹਿੰਦੇ ਹਨ।

21. ਵਾਯੂਮੰਡਲ ਦੀ ਹਵਾ ਦੁਆਰਾ ਲਗਾਏ ਜਾਣ ਵਾਲ਼ੇ ਬਲ ਨੂੰ ਵਾਯੂਮੰਡਲੀ ਦਬਾਉ ਕਹਿੰਦੇ ਹਨ।