-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਉਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ .Thought of the day ---Even the genius asks questions. END IS NOT THE END IN FACT E.N.D. MEANS "EFFORTS NEVER DIE." -DR. A.P.J. ABDUL KALAM . SLOW SUCCESS BUILDS CHARACTER,FAST SUCCESS BUILDS EGO. -SIR RATAN TATA . WHEN YOUR PARENTS ARE NOT RICH BUT STILL AFFORDS TO GIVE YOU A BEAUTIFUL LIFE, APPRECIATE THEIR SACRIFICES. - SWAMI VIVEKANANDA HOME IS DARK WITHOUT MOM, LIFE IS DARK WITHOUT DAD. - DR. A.P.J. ABDUL KALAM. NEVER FORGET YOUR ROOTS, AND ALWAYS BE PROUD OF WHERE YOU COME FROM. - SIR RATAN TATA. FROM BIRTH TO DEATH, THERE MAY BE A MILLION RELATIONSHIPS BUT YOU WILL NEVER FIND A CARING FATHER AND A LOVING MOTHER AGAIN. EVERYTHING IS BEAUTIFUL DEPENDING ON THE SITUATION .A BELL SOUNDS IRRITATING AT 9AM BUT THE SAME BELL SOUNDS MELODIOUS AT 4PM. - DR. A.P.J. ABDUL KALAM. IF YOU WANT TO WALK FAST, WALK ALONE. BUT IF YOU WANT TO WALK FAR,WALK TOGETHER. -SIR RATAN TATA . THE BIGGEST MISTAKE ONE CAN MAKE IS LOSING YOURSELF IN THE PROCESS OF VALUING SOMEONE TOO MUCH AND FORGETTING THAT YOU ARE SPECIAL TOO. -SWAMI VIVEKANANDA. BEHAVIOUR IS ALWAYS GREATER THAN KNOWLEDGE. BECAUSE IN LIFE THERE ARE MANY SITUATIONS WHERE KNOWLEDGE FAILS BUT BEHAVIOUR CAN STILL HANDLE. -DR.A.P.J.ABDUL KALAM. DON'T BE SERIOUS ,ENJOY LIFE AS IT COMES. - SIR RATAN TATA. EVERYTHING IS EASY WHEN YOU ARE BUSY.BUT NOTHING IS EASY WHEN YOU ARE LAZY. -SWAMI VIVEKANANDA .

Monday, 2 September 2024

ਬਿਜਲੀ ਧਾਰਾ ਅਤੇ ਇਸ ਦੇ ਪ੍ਰਭਾਵ (ELECTRIC CURRENT AND ITS EFFECTS)

 

ਬਿਜਲੀ ਧਾਰਾ ਅਤੇ ਇਸ ਦੇ ਪ੍ਰਭਾਵ (ELECTRIC CURRENT AND ITS EFFECTS)

ਯਾਦ ਰੱਖਣ ਯੋਗ ਗੱਲਾਂ

1. ਬਿਜਲਈ ਸੈੱਲ (Cell) : ਬਿਜਲਈ ਸੈੱਲ ਇੱਕ ਅਜਿਹੀ ਯੁਕਤੀ ਹੈ, ਜੋ ਰਸਾਇਣਿਕ ਊਰਜਾ ਨੂੰ ਬਿਜਲਈ ਊਰਜਾ ਵਿੱਚ ਰੂਪਾਂਤਰਿਤ ਕਰਦੀ ਹੈ।

2. ਰੇਟਰੀ (Battery) : ਦੋ ਜਾਂ ਦੋ ਤੋਂ ਵੱਧ ਸੈੱਲਾਂ ਨੂੰ ਆਪਸ ਵਿੱਚ ਜੋੜ ਕੇ ਬੈਟਰੀ ਬਣਦੀ ਹੈ, ਜਿਸ ਵਿੱਚ ਇੱਕ ਸੈੱਲ ਦਾ ਧਨ ਟਰਮੀਨਲ ਦੂਜੇ ਸੈੱਲ ਦੇ ਰਿਣ ਟਰਮੀਨਲ ਨਾਲ ਜੋੜਿਆ ਜਾਂਦਾ ਹੈ।



3. ਬਿਜਲੀ ਚੁੰਬਕ (Electromagnet) : ਬਿਜਲਈ ਚੁੰਬਕ ਵਿੱਚ ਲੈਮੀਨੇਟ ਕੀਤੀ ਧਾਤਵੀ ਤਾਰ ਹੁੰਦੀ ਹੈ, ਜਿਸ ਨੂੰ ਇੱਕ ਲੋਹੇ ਦੀ ਛੜ ਉੱਤੇ ਲਪੇਟਿਆ ਹੁੰਦਾ ਹੈ।

4. ਬਿਜਲੀ ਧਾਰਾ ਦਾ ਤਾਪਨ ਪ੍ਰਭਾਵ (Heating Effect of Current) : ਜਦੋਂ ਇੱਕ ਤਾਰ ਵਿੱਚੋਂ ਬਿਜਲਈ ਧਾਰਾ ਦਾ ਪ੍ਰਵਾਹ ਕੀਤਾ ਜਾਂਦਾ ਹੈ, ਤਾਂ ਤਾਰ ਗਰਮ ਹੋ ਜਾਂਦੀ ਹੈ। ਇਹ ਧਾਰਾ ਦਾ ਤਾਪਨ ਪ੍ਰਭਾਵ ਹੈ। ਇਸ ਪ੍ਰਭਾਵ ਦੇ ਕਈ ਲਾਭ ਹਨ।

5. ਬਿਜਲਈ ਫਿਊਜ਼ (Electric fuse) : ਇਹ ਬਿਜਲਈ ਸਰਕਟਾਂ ਵਿੱਚ ਵਰਤਿਆ ਜਾਣ ਵਾਲਾ ਸੁਰੱਖਿਆ ਉਪਕਰਨ ਹੈ। ਇਹ ਇੱਕ ਖ਼ਾਸ ਕਿਸਮ ਦੇ ਪਦਾਰਥ ਦੀ ਬਣੀ ਬਰੀਕ ਤਾਰ ਦਾ ਬਣਿਆ ਹੁੰਦਾ ਹੈ।

6. ਬਿਜਲੀ ਕਰੰਟ ਦਾ ਚੁੰਬਕੀ ਪ੍ਰਭਾਵ (Magnetic effect of electric current) : ਜਦੋਂ ਇੱਕ ਤਾਰ ਵਿੱਚੋਂ ਬਿਜਲੀ ਕਰੰਟ ਲੰਘਾਇਆ ਜਾਂਦਾ ਹੈ, ਤਾਂ ਇਹ ਇੱਕ ਚੁੰਬਕ ਵਾਂਗ ਵਿਹਾਰ ਕਰਦਾ ਹੈ। ਇਸ ਨੂੰ ਬਿਜਲਈ ਕਰੰਟ ਦਾ ਚੁੰਬਕੀ ਪ੍ਰਭਾਵ ਕਹਿੰਦੇ ਹਨ।

7. ਸਰਕਟ ਚਿੱਤਰ (Circuit diagram) : ਇਹ ਸੰਕੇਤਾਂ ਰਾਹੀਂਬਿਜਲਈ ਘਟਕਾਂ ਦਾ ਪਰੰਪਰਾਗਤ ਪ੍ਰਦਰਸ਼ਨ ਹੈ। ਇਹਨਾਂ ਦੀ ਵਰਤੋਂ ਕਰ ਕੇ ਬਿਜਲਈ ਸਰਕਟ ਦਾ ਚਿੱਤਰ ਦਰਸਾਇਆ ਜਾਂਦਾ ਹੈ।



8.ਕੁਝ ਬਿਜਲੀ ਘਟਕਾਂ ਦੇ ਸੰਕੇਤ (Symbols of some electrical components)



9. ਐੱਮ.ਸੀ.ਬੀ. (MCB) : ਅੱਜ-ਕੱਲ੍ਹ ਫਿਊਜ਼ ਦੀ ਜਗ੍ਹਾ ਛੋਟੇ ਸਰਕਟ ਬ੍ਰੇਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਸਵਿੱਚ ਹੁੰਦੇ ਹਨ, ਜਿਹੜੇ ਆਪਣੇ ਆਪ ਬੰਦ ਹੋ ਜਾਂਦੇ ਹਨ, ਜਦੋਂ ਸਰਕਟ ਵਿੱਚ ਕਰੰਟ ਸੁਰੱਖਿਅਤ ਸੀਮਾ। ਤੋਂ ਪਾਰ ਕਰਦਾ ਹੈ।

10. ਬਿਜਲੀ ਸਰਕਟਾਂ ਵਿੱਚ ਅਧਿਕ ਸਰਕਟਾਂ ਦੇ ਕਾਰਨ (Causes of excessive circuits in electrical circuits):

(i) ਤਾਰ ਨੂੰ ਸਿੱਧੇ ਸਪਰਸ਼ ਕਰਨਾ

(ii) ਇੱਕ ਸਾਕੇਟ ਵਿੱਚ ਕਈ ਯੁਕਤੀਆਂ ਦੇ ਜੋੜ : ਇਸ ਨਾਲ ਸਰਕਟ ਵਿੱਚ ਓਵਰਲੋਡ ਹੋ ਜਾਂਦਾ ਹੈ।

11. ਇੱਕ ਤਾਰ ਵਿੱਚ ਪੈਦਾ ਤਾਪ ਦੀ ਮਾਤਰਾ ਜਿਨ੍ਹਾਂ ਕਾਰਕਾਂ 'ਤੇ ਨਿਰਭਰ ਕਰਦੀ ਹੈ :

(ii) ਤਾਰ ਦੀ ਲੰਬਾਈ

(i) ਤਾਰ ਦਾ ਪਦਾਰਥ

(iii) ਤਾਰ ਦੀ ਮੋਟਾਈ

ਗਤੀ ਅਤੇ ਸਮਾਂ ( MOTION AND TIME)

 

ਗਤੀ ਅਤੇ ਸਮਾਂ ( MOTION AND TIME)

ਯਾਦ ਰੱਖਣ ਯੋਗ ਗੱਲਾਂ

1. ਇੱਕ-ਸਮਾਨ ਗਤੀ (Uniform motion) : ਇੱਕ ਸਿੱਧੀ ਰੇਖਾ ਵਿੱਚ ਚੱਲ ਰਹੀ ਵਸਤੂ ਦੀ ਗਤੀ ਨੂੰ ਇੱਕ-ਸਮਾਨ ਗਤੀ ਕਹਿੰਦੇ ਹਨ।

2. ਅਸਮਾਨ ਗਤੀ (Non-uniform motion) : ਇੱਕ ਸਿੱਧੀ ਰੇਖਾ ਵਿੱਚ ਵੱਖ-ਵੱਖ ਚਾਲ ਨਾਲ ਚੱਲ ਰਹੀ ਵਸਤੂ ਦੀ ਗਤੀ ਨੂੰ ਅਸਮਾਨ ਗਤੀ ਕਹਿੰਦੇ ਹਨ।

3. ਚਾਲ (Speed): ਇਕਾਈ ਸਮੇਂ ਵਿੱਚ ਵਸਤੂ ਦੁਆਰਾ ਤੈਅ ਕੀਤੀ ਦੂਰੀ ਨੂੰ ਚਾਲ ਕਹਿੰਦੇ ਹਨ।

4. ਸਪੀਡੋਮੀਟਰ (Speedometer) : ਇਹ ਇੱਕ ਮੀਟਰ ਹੈ, ਜੋ ਸਪੀਡ ਨੂੰ km/h ਵਿੱਚ ਸਿੱਧੇ ਮਾਪਦਾ ਹੈ।

5. ਓਡੋਮੀਟਰ (Odometer) : ਇਹ ਇੱਕ ਮੀਟਰ ਹੈ, ਜੋ ਵਾਹਨ ਦੁਆਰਾ ਚੱਲੀ ਗਈ ਦੂਰੀ ਮਾਪਦਾ ਹੈ।

6. ਸਾਧਾਰਨ ਪੈਂਡੂਲਮ (Simple pendulum) : ਇੱਕ ਧਾਗੇ ਨਾਲ ਬੰਨ੍ਹ ਕੇ ਕਿਸੇ ਸਥਿਰ ਥਾਂ ਜਾਂ ਸਟੈਂਡ ਨਾਲ ਲਟਕਾਏ ਗਏ ਭਾਰੇ ਪੁੰਜ ਨੂੰ ਸਧਾਰਨ ਪੈਂਡੂਲਮ ਕਹਿੰਦੇ ਹਨ।

7. ਡੋਲਨ ਗਤੀ (Oscillation) : ਕਿਸੇ ਵਸਤੂ ਦੀ ਆਪਣੀ ਮੱਧ ਸਥਿਤੀ ਤੋਂ ਇੱਧਰ-ਉੱਧਰ ਡੋਲਨ ਕਰਨ ਦੀ ਗਤੀ ਨੂੰ ਡੋਲਨ ਗਤੀ ਕਹਿੰਦੇ ਹਨ।

8. ਆਵਰਤ ਕਾਲ (Time period) : ਪੈਂਡੂਲਮ ਦੁਆਰਾ ਇੱਕ ਡੋਲਨ ਲਈ ਲਗਾਏ ਗਏ ਸਮੇਂ ਨੂੰ ਇਸ ਦਾ ਆਵਰਤ ਕਾਲ ਆਖਦੇ ਹਨ।

9. ਕੁਆਰਟਜ਼ ਘੜੀ (Quartz clock) : ਇਹਨਾਂ ਘੜੀਆਂ ਜਾਂ ਕਲੌਕਾਂ ਵਿੱਚ ਇੱਕ ਬਿਜਲੀ ਸਰਕਟ ਵਿੱਚ ਇੱਕ ਜਾਂ ਇੱਕ ਤੋਂ ਜ਼ਿਆਦਾ ਸੈੱਲ ਹੁੰਦੇ ਹਨ।

ਤਾਪ (HEAT)

 

ਤਾਪ (HEAT)

ਯਾਦ ਰੱਖਣ ਯੋਗ ਗੱਲਾਂ-

1. ਤਾਪ (Heat) : ਦੋ ਵਸਤੂਆਂ ਵਿੱਚ ਤਾਪਮਾਨ ਦੇ ਅੰਤਰ ਕਾਰਨ ਇੱਕ ਵਸਤੂ ਤੋਂ ਦੂਜੀ ਵਸਤੂ ਵੱਲ ਸਥਾਨਾਂਤ੍ਰਿਤ ਹੋਣ ਵਾਲੀ ਊਰਜਾ ਨੂੰ ਤਾਪ ਕਹਿੰਦੇ ਹਨ।

2. ਤਾਪਮਾਨ (Temperature): ਕਿਸੇ ਵਸਤੂ ਦੀ ਗਰਮਾਹਟ ਜਾਂ ਠੰਡਕਤਾ ਦੇ ਦਰਜੇ ਨੂੰ ਉਸ ਦਾ ਤਾਪਮਾਨ ਕਹਿੰਦੇ ਹਨ। ਤਾਪਮਾਨ ਨੂੰ ਥਰਮਾਮੀਟਰ ਨਾਲ ਮਾਪਿਆ ਜਾਂਦਾ ਹੈ। ਇਹ ਸੈਲਸੀਅਸ ਅਤੇ ਫਾਰਨਹੀਟ ਵਿੱਚ ਮਾਪਿਆ ਜਾਂਦਾ ਹੈ।

3. ਬਰਮਾਮੀਟਰ (Thermometer) : ਥਰਮਾਮੀਟਰ ਇੱਕ ਯੰਤਰ ਹੈ, ਜਿਸ ਨਾਲ ਕਿਸੇ ਵਸਤੂ ਦਾ ਤਾਪਮਾਨ ਮਾਪਿਆ ਜਾਂਦਾ ਹੈ। ਥਰਮਾਮੀਟਰ ਦੋ ਤਰ੍ਹਾਂ ਦੇ ਹੁੰਦੇ ਹਨ : (i) ਡਾਕਟਰੀ ਥਰਮਾਮੀਟਰ : (ii) ਪ੍ਰਯੋਗਸ਼ਾਲਾ ਵਾਲਾ ਥਰਮਾਮੀਟਰ।

(i) ਡਾਕਟਰੀ ਥਰਮਾਮੀਟਰ (Clinical thermometer) : ਇਹ ਸਰੀਰ ਦਾ ਤਾਪਮਾਨ ਮਾਪਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਅਸੀਂ ਸੈਲਸੀਅਸ ਸਕੇਲ ਦੀ ਵਰਤੋਂ ਕਰਦੇ ਹਾਂ। ਇਸ ਨੂੰ °C ਨਾਲ ਦਰਸਾਇਆ ਜਾਂਦਾ ਹੈ। ਡਾਕਟਰੀ ਥਰਮਾਮੀਟਰ 35°C ਤੋਂ 42°C ਤੱਕ ਅੰਕਿਤ ਹੁੰਦਾ ਹੈ।

(ii) ਪ੍ਰਯੋਗਸ਼ਾਲਾ ਲਈ ਥਰਮਾਮੀਟਰ (Laboratory thermometer) : ਇਹ ਪ੍ਰਯੋਗਸ਼ਾਲਾ ਵਿੱਚ ਦੁਵਾਂ ਅਤੇ ਦੂਜੀਆਂ ਵਸਤੂਆਂ ਦਾ ਤਾਪਮਾਨ ਮਾਪਣ ਲਈ ਵਰਤਿਆ ਜਾਂਦਾ ਹੈ। ਇਸ ਵਿੱਚ ਮਾਰਕਿੰਗ -10°C ਤੋਂ 110°C ਤੱਕ ਹੁੰਦੀ ਹੈ। ਇਹ ਵੱਡਾ ਅਤੇ ਚੌੜੇ ਆਕਾਰ ਦਾ ਹੁੰਦਾ ਹੈ।

4. ਥਰਮਾਮੀਟਰ ਦੀ ਵਰਤੋਂ ਸਮੇਂ ਸਾਵਧਾਨੀਆਂ (Precautions while using thermometer) :

(i) ਵਰਤੋਂ ਤੋਂ ਪਹਿਲਾਂ ਅਤੇ ਬਾਅਦ ਥਰਮਾਮੀਟਰ ਨੂੰ ਪਾਣੀ ਨਾਲ ਧੋਵੋ।

(ii) ਥਰਮਾਮੀਟਰ ਪੜ੍ਹਦੇ ਸਮੇਂ ਮਰਕਰੀ ਦਾ ਲੈਵਲ ਸਾਈਟ ਦੀ ਲਾਈਨ ਦੇ ਬਰਾਬਰ ਹੋਣਾ ਚਾਹੀਦਾ ਹੈ।

(iii) ਥਰਮਾਮੀਟਰ ਦੀ ਰੀਡਿੰਗ ਲੈਂਦੇ ਸਮੇਂ ਥਰਮਾਮੀਟਰ ਨੂੰ ਬਲਬ ਤੋਂ ਨਾ ਫੜੋ।

5. ਡਾਕਟਰੀ ਥਰਮਾਮੀਟਰ ਵਿੱਚ ਬਲਬ ਦੇ ਨੇੜੇ ਇੱਕ ਕਿੰਕ ਹੁੰਦੀ ਹੈ, ਤਾਂ ਕਿ ਮਰਕਰੀ ਦਾ ਪੱਧਰ ਹੇਠਾਂ ਨਾ ਡਿੱਗੇ।

6. ਚਾਲਨ (Conduction) : ਤਾਪ ਦੇ ਗਰਮ ਵਸਤੂ ਦੇ ਸਿਰੇ ਤੋਂ ਠੰਡੇ ਸਿਰੇ ਵੱਲ ਸਥਾਨਾਂਤਰਨ ਦੀ ਪ੍ਰਕਿਰਿਆ ਨੂੰ ਚਾਲਨ ਕਹਿੰਦੇ ਹਨ। ਪਦਾਰਥ, ਜਿਹੜਾ ਤਾਪ ਨੂੰ ਆਸਾਨੀ ਨਾਲ ਲੰਘਣ ਦੀ ਆਗਿਆ ਦਿੰਦਾ ਹੈ, ਉਸ ਨੂੰ ਚਾਲਕ ਕਹਿੰਦੇ ਹਨ।

7. ਸੰਵਹਿਣ (Convection) : ਤਾਪ ਦੇ ਸਥਾਨਾਂਤਰਨ ਦੀ ਪ੍ਰਕਿਰਿਆ, ਜਿਸ ਵਿੱਚ ਦੁਵ ਜਾਂ ਗੈਸ ਦੀ ਗਤੀ ਹੁੰਦੀ ਹੈ, ਨੂੰ ਸੰਵਹਿਣ ਕਹਿੰਦੇ ਹਨ।

8. ਵਿਕਿਰਣ (Radiation) : ਇਹ ਤਾਪ ਦੇ ਸਥਾਨਾਂਤਰਨ ਦੀ ਵਿਧੀ ਹੈ, ਜਿਸ ਵਿੱਚ ਤਾਪ ਸਿੱਧਾ ਗਰਮ ਵਸਤੂ ਤੋਂ ਠੰਡੀ ਵਸਤੂ ਤੱਕ ਬਿਨਾਂ ਮਾਧਿਅਮ ਨੂੰ ਗਰਮ ਕੀਤੇ ਸਥਾਨਾਂਤਰਨ ਕਰਦਾ ਹੈ।

9. ਕੁਚਾਲਕ ਆਪਣੇ ਵਿੱਚੋਂ ਤਾਪ ਨੂੰ ਲੰਘਣ ਨਹੀਂ ਦਿੰਦੇ।

10. ਜਲ-ਸਮੀਰ (Sea breeze) : ਠੰਡੀ ਹਵਾ ਦੇ ਸਮੁੰਦਰ ਵੱਲੋਂ ਜ਼ਮੀਨ ਵੱਲ ਦੀ ਗਤੀ ਨੂੰ ਜਲ-ਸਮੀਰ ਕਹਿੰਦੇ ਹਨ।

11. ਥਲ-ਸਮੀਰ (Land breeze) : ਧਰਤੀ ਵੱਲੋਂ ਠੰਡੀ ਹਵਾ ਦੇ ਸਮੁੰਦਰ ਵੱਲ ਜਾਣ ਨੂੰ ਥਲ-ਸਮੀਰ ਕਹਿੰਦੇ ਹਨ।

12. ਧਾਤ ਦੀ ਕੇਤਲੀ ਦੀ ਹੱਥੀ 'ਤੇ ਬਾਂਸ ਦੀ ਪਰਤ ਚੜ੍ਹਾਈ ਜਾਂਦੀ ਹੈ, ਕਿਉਂਕਿ ਬਾਂਸ ਤਾਪ ਦਾ ਕੁਚਾਲਕ ਹੈ। ਇਸ ਲਈ ਕੇਤਲੀ ਦੇ ਕਾਫ਼ੀ ਗਰਮ ਹੋਣ 'ਤੇ ਵੀ ਅਸੀਂ ਇਸ ਦੀ ਹੱਥੀ ਨੂੰ ਆਪਣੇ ਨੰਗੇ ਹੱਥ ਨਾਲ ਫੜ ਸਕਦੇ ਹਾਂ ਅਤੇ ਕੇਤਲੀ ਨੂੰ ਅੱਗ ਤੋਂ ਲਾਹ ਸਕਦੇ ਹਾਂ।

13. ਕਪੜੇ-ਇਸਤਰੀ ਕਰਨ ਵਾਲੀ ਪ੍ਰੈੱਸ ਦਾ ਹੈਂਡਲ ਐਬੋਨਾਈਟ (ਗੰਧਕ ਮਿਸ਼੍ਰਿਤ ਸਖ਼ਤ ਰਬੜ) ਦਾ ਬਣਿਆ ਹੁੰਦਾ। ਹੈ, ਕਿਉਂਕਿ ਇਹ ਤਾਪ ਦੀ ਕੁਚਾਲਕ ਹੈ। ਇਸ ਲਈ ਪ੍ਰੈੱਸ ਚਾਹੇ, ਕਿੰਨੀ ਵੀ ਜ਼ਿਆਦਾ ਗਰਮ ਕਿਉਂ ਨਾ ਹੋਵੇ, ਅਸੀਂ ਇਸ ਨੂੰ ਹੈਂਡਲ ਤੋਂ ਫੜ ਸਕਦੇ ਹਾਂ।

14. ਠੰਡੀ ਰਾਤ ਨੂੰ ਕੰਬਲ ਸਾਨੂੰ ਗਰਮ ਰੱਖਦਾ ਹੈ। ਕੰਬਲ ਤਾਪ ਦਾ ਕੁਚਾਲਕ ਹੁੰਦਾ ਹੈ। ਇਹ ਸਾਡੇ ਸਰੀਰ ਵਿੱਚੋਂ ਤਾਪ ਨੂੰ ਬਾਹਰ ਨਹੀਂ ਜਾਣ ਦਿੰਦਾ। ਇਸ ਲਈ ਇਹ ਸਾਨੂੰ ਗਰਮ ਰੱਖਦਾ ਹੈ। ਚਾਹੇ ਇਹ ਤਾਪ ਦਾ ਸਰੋਤ ਨਹੀਂ ਹੈ

15. ਅਸੀਂ ਸਰਦੀਆਂ ਵਿੱਚ ਗੂੜ੍ਹੇ ਰੰਗ ਦੇ ਕੱਪੜੇ ਪਹਿਨਦੇ ਹਾਂ, ਕਿਉਂਕਿ ਕਾਲੇ ਜਾਂ ਗੂੜ੍ਹੇ ਰੰਗ ਦੇ ਕੱਪੜੇ ਹਲਕੇ ਰੰਗ ਦੇ ਕੱਪੜਿਆਂ ਤੋਂ ਵੱਧ ਤਾਪ ਸੋਖਿਤ ਕਰਦੇ ਹਨ।

16. ਇੱਕ ਕਾਲਾ ਗਰਮ ਪਾਣੀ ਦਾ ਬਰਤਨ ਸਿਲਵਰ ਦੇ ਬਰਤਨ ਦੇ ਗਰਮ ਪਾਣੀ ਨਾਲੋਂ ਛੇਤੀ ਠੰਡਾ ਹੋਵੇਗਾ, ਕਿਉਂਕਿ ਕਾਲੀ ਸਤਹਿ ਚਮਕੀਲੀ ਸਤਹਿ ਨਾਲੋਂ ਤਾਪ ਨੂੰ ਚੰਗੀ ਛੱਡਣ ਵਾਲੀ ਹੈ।

ਤਾਰੇ ਅਤੇ ਸੂਰਜੀ ਪਰਿਵਾਰ(STARS AND SOLAR SYSTEM)

 

ਤਾਰੇ ਅਤੇ ਸੂਰਜੀ ਪਰਿਵਾਰ(STARS AND SOLAR SYSTEM)

ਯਾਦ ਰੱਖਣ ਯੋਗ ਗੱਲਾਂ



1. ਬ੍ਰਹਿਮੰਡ (Universe) : ਸਾਡੇ ਇਰਦ- ਗਿਰਦ ਦੇ ਅਸੀਮਿਤ ਸਥਾਨ ਨੂੰ, ਜਿਸ ਵਿੱਚ ਸੂਰਜੀ ਪਰਿਵਾਰ, ਸਿਤਾਰੇ, ਗਲੈਕਸੀਆਂ, ਆਦਿ ਮੌਜੂਦ ਹਨ, ਬ੍ਰਹਿਮੰਡ ਕਿਹਾ ਜਾਂਦਾ ਹੈ।

2. ਸੂਰਜੀ ਪ੍ਰਣਾਲੀ (Solar system): ਸੂਰਜੀ ਪ੍ਰਣਾਲੀ ਵਿੱਚ ਨੌਂ ਗ੍ਰਹਿ ਹਨ : ਬੁੱਧ, ਸ਼ੁੱਕਰ, ਧਰਤੀ, ਮੰਗਲ, ਬ੍ਰਹਿਸਪਤੀ, ਸ਼ਨੀ, ਯੂਰੇਨਸ, ਨੈਪਚੂਨ ਅਤੇ ਪਲੂਟੋ। ਇਹ ਸਾਰੇ ਸੂਰਜ ਦੇ ਇਰਦ-ਗਿਰਦ ਘੁੰਮਦੇ ਹਨ।

3. ਲਘੂ ਗ੍ਰਹਿ (Asteroids) : ਲਘੂ ਗ੍ਰਹਿ ਬਹੁਤ ਛੋਟੇ ਗ੍ਰਹਿ ਹਨ, ਜੋ ਮੰਗਲ ਅਤੇ ਬ੍ਰਹਿਸਪਤੀ ਦੇ ਆਰਬਿਟਾਂ ਵਿਚਕਾਰ ਸੂਰਜ ਦੇ ਇਰਦ-ਗਿਰਦ ਘੁੰਮਦੇ ਹਨ।

4. ਧੂਮਕੇਤੂ (Comets) : ਇਹ ਪੱਥਰ ਵਰਗੇ ਪਦਾਰਥ ਦੇ ਬਣੇ ਹੋਏ ਹਨ, ਜਿਨ੍ਹਾਂ ਦੇ ਆਲੇ-ਦੁਆਲੇ ਪਾਣੀ, ਅਮੋਨੀਆ, ਮੀਥੇਨ ਵਰਗੇ ਵਾਸ਼ਪਿਤ ਹੋਣ ਵਾਲ਼ੇ ਪਦਾਰਥਾਂ ਦੇ ਪੁੰਜ ਹੁੰਦੇ ਹਨ।

5. ਉਲਕਾ (Meteors) : ਇਹ ਬਹੁਤ ਛੋਟੇ ਪੱਥਰ ਵਰਗੇ ਖਗੋਲੀ ਪਿੰਡ ਹਨ, ਜੋ ਸੂਰਜ ਦੇ ਆਲੇ-ਦੁਆਲੇ ਘੁੰਮਦੇ ਹਨ। ਇਹ ਜਦੋਂ ਧਰਤੀ ਦੇ ਵਾਯੂਮੰਡਲ ਵਿੱਚ ਦਾਖ਼ਲ ਹੁੰਦੇ ਹਨ ਤਾਂ ਇਨ੍ਹਾਂ ਨੂੰ ਅੱਗ ਲੱਗ ਜਾਂਦੀ ਹੈ।

6. ਉਲਕਾ ਪਿੰਡ (Meteorites) : ਇਹ ਬਹੁਤ ਵੱਡੀਆਂ ਪੱਥਰ ਵਰਗੀਆਂ ਚੀਜ਼ਾਂ ਹਨ, ਜੋ ਸੂਰਜ ਦੁਆਲੇ ਘੁੰਮਦੀਆਂ ਹਨ। ਜਦੋਂ ਇਹ ਵਾਯੂਮੰਡਲ ਵਿੱਚ ਦਾਖ਼ਲ ਹੁੰਦੀਆਂ ਹਨ ਤਾਂ ਇਨ੍ਹਾਂ ਨੂੰ ਅੱਗ ਲੱਗ ਜਾਂਦੀ ਹੈ, ਪਰ ਪੂਰੀ ਤਰ੍ਹਾਂ ਨਾ ਜਲ ਕੇ ਬਾਕੀ ਹਿੱਸਾ ਬਚ ਜਾਂਦਾ ਹੈ। ਇਹ ਬਚਿਆ ਹੋਇਆ ਹਿੱਸਾ ਧਰਤੀ ਦੀ ਸਤ੍ਹਾ, ’ਤੇ ਪਹੁੰਚਦਾ ਹੈ, ਜਿਸ ਨੂੰ ਉਲਕਾ ਪਿੰਡ ਕਹਿੰਦੇ ਹਨ।

7. ਗਲੈਕਸੀ (Galaxy) : ਤਾਰਿਆਂ ਦੇ ਇੱਕ ਵੱਡੇ ਸਮੂਹ ਨੂੰ ਗਲੈਕਸੀ ਕਹਿੰਦੇ ਹਨ। ਸਾਡਾ ਸੂਰਜੀ ਪਰਿਵਾਰ ਇੱਕ ਗਲੈਕਸੀ ਦਾ ਹਿੱਸਾ ਹੈ।

8. ਆਕਾਸ਼ ਗੰਗਾ (Milky way) : ਜਿਸ ਗਲੈਕਸੀ ਵਿੱਚ ਅਸੀਂ ਰਹਿੰਦੇ ਹਾਂ, ਉਸ ਨੂੰ ਆਕਾਸ਼ ਗੰਗਾ ਕਹਿੰਦੇ ਹਨ। ਆਕਾਸ਼ ਗੰਗਾ ਵਿੱਚ 10 ਤੋਂ ਜ਼ਿਆਦਾ ਸਿਤਾਰੇ ਹੁੰਦੇ ਹਨ।

9. ਤਾਰਾ-ਮੰਡਲ (Constellation): ਆਕਾਸ਼ ਵਿੱਚ ਪਛਾਣੀਆਂ ਜਾਂਦੀਆਂ ਸ਼ਕਲਾਂ ਵਾਲ਼ੇ ਤਾਰਿਆਂ ਦੇ ਸਮੂਹ ਨੂੰ ਤਾਰਾ-ਮੰਡਲ ਕਹਿੰਦੇ ਹਨ; ਜਿਵੇਂ : ਸਪਤਰਿਸ਼ੀ, ਓਰੀਅਨ, ਕੋਸੀਯੋਪੀਆ ਅਤੇ ਲਿਓਮੇਜ। ਅੱਜ ਤੱਕ 88 ਤਾਰਾ-ਮੰਡਲਾਂ ਦੀ ਪਹਿਚਾਣ ਕੀਤੀ ਗਈ ਹੈ।

10. ਪ੍ਰਕਾਸ਼ ਸਾਲ (Light year) : ਪ੍ਰਕਾਸ਼ ਦੁਆਰਾ ਇੱਕ ਸਾਲ ਵਿੱਚ ਤੈਅ ਕੀਤੀ ਦੂਰੀ ਨੂੰ ਪ੍ਰਕਾਸ਼ ਸਾਲ ਕਹਿੰਦੇ ਹਨ। ਇੱਕ ਪ੍ਰਕਾਸ਼ ਸਾਲ 9.4607 × 1012 ਕਿ.ਮੀ. ਦੇ ਬਰਾਬਰ ਹੈ

11. ਗ੍ਰਹਿ (Planets) : ਗ੍ਰਹਿ ਉਹ ਆਕਾਸ਼ੀ ਪਿੰਡ ਹਨ, ਜਿਹੜੇ ਸੂਰਜ ਦੇ ਆਲੇ-ਦੁਆਲੇ ਘੁੰਮਦੇ ਹਨ। ਇਹ ਆਪਣੀ ਸਤਹਿ ਤੋਂ ਸੂਰਜ ਦੇ ਪ੍ਰਕਾਸ਼ ਨੂੰ ਪਰਾਵਰਤਿਤ ਕਰਦੇ ਹਨ। ਇਹ ਪੱਥਰ ਅਤੇ ਧਾਤਾਂ ਦੇ ਬਣੇ ਹੁੰਦੇ ਹਨ। ਗ੍ਰਹਿ ਪੱਛਮ ਤੋਂ ਪੂਰਬ ਵੱਲ ਸੂਰਜ ਦੇ ਇਰਦ-ਗਿਰਦ ਘੁੰਮਦੇ ਹਨ। 12. ਕੁਦਰਤੀ ਉਪਗ੍ਰਹਿ (Natural satellite) : ਇਹ ਖਗੋਲੀ ਪਿੰਡ ਹਨ, ਜਿਹੜੇ ਕਿਸੇ ਗ੍ਰਹਿ ਦੇ ਦੁਆਲੇ ਘੁੰਮਦੇ ਹਨ। ਇਹ ਗ੍ਰਹਿ ਤੋਂ ਬਹੁਤ ਦੂਰ ਹੁੰਦੇ ਹਨ। ਧਰਤੀ ਦਾ ਇੱਕ ਕੁਦਰਤੀ ਉਪਗ੍ਰਹਿ ਚੰਦਰਮਾ ਹੈ।

13. ਬਣਾਉਟੀ ਉਪਗ੍ਰਹਿ (Artificial satellites) : ਮਨੁੱਖ ਦੁਆਰਾ ਬਣਾਏ ਗਏ ਉਪਗ੍ਰਹਿ ਧਰਤੀ ਜਾਂ ਕਿਸੇ ਹੋਰ ਗ੍ਰਹਿ ਦੇ ਦੁਆਲੇ ਚੱਕਰ ਲਗਾਉਂਦੇ ਹਨ। ਇਹ ਗ੍ਰਹਿਆਂ ਦੇ ਬਹੁਤ ਨੇੜੇ ਹੁੰਦੇ ਹਨ। ਇਹਨਾਂ ਦਾ ਵਿਵਹਾਰਿਕ ਉਪਯੋਗ ਬਹੁਤ ਜ਼ਿਆਦਾ ਹੁੰਦਾ ਹੈ; ਜਿਵੇਂ : ਸੁਰੱਖਿਆ, ਖੋਜ, ਦੁਰੇਡਾ ਸੰਵੇਦਨ ਅਤੇ ਮੌਸਮਾਂ ਦੀ ਜਾਣਕਾਰੀ, ਆਦਿ।

14. ਹਰੇਕ ਗ੍ਰਹਿ ਦੇ ਕੁਦਰਤੀ ਉਪਗ੍ਰਹਿਆਂ ਦੀ ਗਿਣਤੀ (Number of natural satellites in each planet): ਮੰਗਲ = 2 , ਸ਼ਨੀ= 30, ਜੁਪੀਟਰ = 28, ਯੂਰੇਨਸ = 21 ,ਧਰਤੀ = 1 ,ਨੈਪਚੂਨ = 8

15. ਧਰਤੀ ਵਾਂਗ ਗ੍ਰਹਿ (The terrestrial planets) : ਸੂਰਜ ਦੇ ਨਿਕਟ ਚਾਰ ਗ੍ਰਹਿਆਂ: ਬੁੱਧ, ਸ਼ੁੱਕਰ, ਧਰਤੀ ਅਤੇ ਮੰਗਲ ਨੂੰ ਧਰਤੀ ਵਾਂਗ ਗ੍ਰਹਿ ਕਿਹਾ ਜਾਂਦਾ ਹੈ।

16. ਬ੍ਰਹਿਸਪਤੀ ਵਾਂਗ ਗ੍ਰਹਿ (Jovian planets): ਬ੍ਰਹਿਸਪਤੀ, ਸ਼ਨੀ, ਉਰਣ ਅਤੇ ਵਰੁਣ ਵਰਗੇ ਗ੍ਰਹਿਆਂ ਨੂੰ ਬ੍ਰਹਿਸਪਤੀ ਵਾਂਗ ਗ੍ਰਹਿ ਕਿਹਾ ਜਾਂਦਾ ਹੈ। ਇਹ ਗ੍ਰਹਿ ਮੁੱਖ ਤੌਰ ਤੇ ਹਾਈਡਜਨ ਅਤੇ ਹੀਲੀਅਮ ਦੇ ਬਣੇ ਹੋਏ ਹਨ।

17. ਬੁੱਧ ਗ੍ਰਹਿ ਸੂਰਜ ਦੇ ਸਭ ਤੋਂ ਨੇੜੇ ਹੈ। ਇਸ ਨੂੰ ਸਵੇਰ ਜਾਂ ਸ਼ਾਮ ਦਾ ਤਾਰਾ ਵੀ ਕਿਹਾ ਜਾਂਦਾ ਹੈ। ਇਹ ਤਾਰੇ ਦੀ ਤਰ੍ਹਾਂ ਬਹੁਤ ਚਮਕੀਲਾ ਨਜ਼ਰ ਆਉਂਦਾ ਹੈ।

18. ਸ਼ੁੱਕਰ ਗ੍ਰਹਿ ਸਭ ਗ੍ਰਹਿਆਂ ਤੋਂ ਚਮਕੀਲਾ ਹੈ। ਇਹ ਇਸ 'ਤੇ ਪੈ ਰਹੇ ਪ੍ਰਕਾਸ਼ ਦੇ 75% ਭਾਗ ਨੂੰ ਪਰਾਵਰਤਿਤ ਕਰ ਦਿੰਦਾ ਹੈ। ਸ਼ੁੱਕਰ ਗ੍ਰਹਿ ਦੇ ਵਾਯੂਮੰਡਲ ਵਿੱਚ 95% ਕਾਰਬਨ ਡਾਈਆਕਸਾਈਡ ਹੈ।

19. ਮੰਗਲ ਗ੍ਰਹਿ ਲਾਲ ਪੂਛ ਨਾਲ ਢੱਕਿਆ ਹੋਇਆ ਹੈ। ਇਸ ਲਈ ਇਸ ਨੂੰ ਲਾਲ ਗ੍ਰਹਿ ਵੀ ਕਿਹਾ ਜਾਂਦਾ ਹੈ।

20. ਪਲੂਟੋ ਸੂਰਜ ਤੋਂ ਸਭ ਤੋਂ ਦੂਰ ਦਾ ਗ੍ਰਹਿ ਹੈ। ਇਸ ਲਈ ਇਹ ਸਭ ਤੋਂ ਠੰਡਾ ਗ੍ਰਹਿ ਹੈ।

21. ਸ਼ਨੀ ਦੇ ਇਰਦ-ਗਿਰਦ ਤਿੰਨ ਛੱਲੇ ਹਨ, ਜਿਸ ਕਰ ਕੇ ਇਹ ਸੂਰਜੀ ਪਰਿਵਾਰ ਦਾ ਸਭ ਤੋਂ ਖੂਬਸੂਰਤ ਅਤੇ ਅਦੁੱਤੀ ਗ੍ਰਹਿ ਹੈ।

22. ਧਰੁਵ ਤਾਰਾ ਧਰਤੀ ਦੀ ਘੁੰਮਣ ਧੁਰੀ 'ਤੇ ਸਥਿਤ ਹੈ। ਇਸ ਲਈ ਇਹ ਆਕਾਸ਼ ਵਿੱਚ ਸਥਿਰ ਜਾਪਦਾ ਹੈ।

23. ਤਾਰੇ ਆਕਾਸ਼ ਵਿੱਚ ਗਤੀ ਕਰਦੇ ਕਿਉਂ ਦਿਖਾਈ ਦਿੰਦੇ ਹਨ (Why star appears to be moving : ਤਾਰੇ ਆਕਾਸ਼ ਵਿੱਚ ਗਤੀ ਨਹੀਂ ਕਰਦੇ, ਪਰ ਇਹ ਪੂਰਬ ਤੋਂ ਪੱਛਮ ਵੱਲ ਗਤੀ ਕਰਦੇ ਜਾਪਦੇ ਹਨ, ਕਿਉਂਕਿ ਧਰਤੀ ਆਪਣੇ ਧੁਰੇ 'ਤੇ ਪੱਛਮ ਤੋਂ ਪੂਰਬ ਵੱਲ ਗਤੀ ਕਰਦੀ ਹੈ, ਭਾਵ ਘੁੰਮਦੀ ਹੈ। ਇਵੇਂ ਲੱਗਦਾ ਹੈ ਕਿ ਸਾਰੇ ਤਾਰੇ ਪੂਰਬ 'ਚੋਂ ਨਿਕਲਦੇ ਹਨ ਅਤੇ ਪੱਛਮ ਵਿੱਚ ਡੁੱਬਦੇ ਹਨ।

24. ਹਾਲਤਾਂ, ਜਿਨ੍ਹਾਂ ਕਾਰਨ ਧਰਤੀ 'ਤੇ ਜੀਵਨ ਦੀ ਹੋਂਦ ਸੰਭਵ ਹੈ (Conditions that favour life on earth):

(i) ਧਰਤੀ ਦੇ ਵਾਯੂਮੰਡਲ ਵਿੱਚ ਕਾਫ਼ੀ ਆਕਸੀਜਨ ਹੈ, ਜੋ ਜਿਉਂਦੀਆਂ ਵਸਤੂਆਂ ਲਈ ਜ਼ਰੂਰੀ ਹੈ।

(ii) ਧਰਤੀ 'ਤੇ ਜੀਵਨ ਲਈ ਲੋੜੀਂਦਾ ਪਾਣੀ ਵੀ ਹੈ।

(iii) ਧਰਤੀ 'ਤੇ ਜੀਵਨ ਦੀ ਹੋਂਦ ਲਈ ਸਹੀ ਤਾਪਮਾਨ ਮੌਜੂਦ ਹੈ।

(iv) ਧਰਤੀ ਦੇ ਆਲੇ-ਦੁਆਲੇ ਓਜ਼ੋਨ ਦੀ ਪਰਤ ਹੈ, ਜੋ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਵਿਕਿਰਣਾਂ ਤੋਂ ਬਚਾਉਂਦੀ ਹੈ।

25. ਮੌਸਮ ਦਾ ਪੂਰਵ ਅਨੁਮਾਨ (Weather forecasting) : ਬਣਾਉਟੀ ਉਪਗ੍ਰਹਿਆਂ ਦੀ ਮੌਸਮ ਬਾਰ ਪੂਰਵ ਅਨੁਮਾਨ ਲਗਾਉਣ ਲਈ ਵਰਤੋਂ ਕੀਤੀ ਜਾਂਦੀ ਹੈ। ਅਜਿਹਾ ਉਪਗ੍ਰਹਿ ਤਾਪਮਾਨ ਅਤੇ ਦਬਾਉ ਵਿਚ ਆਉਣ ਵਾਲੀਆਂ ਤਬਦੀਲੀਆਂ ਬਾਰੇ ਅੰਕੜੇ ਭੇਜਦਾ ਹੈ। ਇਹ ਪ੍ਰਕਾਰ ਸਾਨੂੰ ਝੱਖੜਾਂ, ਭਾਰੀ ਬਾਰਸ, ਹਵਾ, ਹਿਮਪਾਤ, ਸੋਕੇ, ਆਦਿ ਬਾਰੇ ਪਹਿਲਾਂ ਹੀ ਪਤਾ ਲੱਗ ਜਾਂਦਾ ਹੈ।

26. ਚੰਦਰਮਾ ਦੀਆਂ ਅਵਸਥਾਵਾਂ ਦਾ ਬਣਨਾ (Occurrence of phases of Moon) : ਧਰਤੀ ਸੂਰਜ ਦੇ ਗਿਰਦ ਘੁੰਮਦੀ ਹੈ ਅਤੇ ਚੰਦਰਮਾ ਧਰਤੀ ਦੇ ਗਿਰਦ ਘੁੰਮਦਾ ਹੈ। ਚੰਦਰਮਾ ਧਰਤੀ ਦੇ ਗਿਰਦ ਘੁੰਮਣ ਲਈ 27.3 ਦਿਨ ਲੈਂਦਾ ਹੈ। ਇਸ ਤਰ੍ਹਾਂ ਇਹ ਹਰ ਰੋਜ਼ ਆਪਣੀ ਸਥਿਤੀ ਬਦਲਦਾ ਰਹਿੰਦਾ ਹੈ, ਜਿਸ ਦੇ ਸਿੱਟੇ ਵਜੋਂ ਚੰਦਰਮਾ ਦੀਆਂ ਵਿਭਿੰਨ ਅਵਸਥਾਵਾਂ ਬਣਦੀਆਂ ਹਨ।

27. ਪੂਰੇ ਚੰਦ ਵਾਲੀ ਰਾਤ ਧਰਤੀ ਚੰਦ ਅਤੇ ਸੂਰਜ ਦੇ ਵਿਚਕਾਰ ਆ ਜਾਂਦੀ ਹੈ ਅਤੇ ਪੂਰਾ ਚੰਦ ਦਿਖਾਈ ਦਿੰਦਾ

28. ਨਵੇਂ ਚੰਦ ਵਾਲੀ ਰਾਤ, ਸੂਰਜ ਦਾ ਪ੍ਰਕਾਸ਼ ਚੰਦ ਦੇ ਉਸ ਪਾਸੇ ਪੈਂਦਾ ਹੈ, ਜੋ ਧਰਤੀ ਤੋਂ ਅੱਗੇ ਵੱਲ ਹੁੰਦਾ ਹੈ ਅਤੇ ਚੰਦ ਵਿਖਾਈ ਨਹੀਂ ਦਿੰਦਾ।