-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਉਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ .Thought of the day ---Even the genius asks questions. END IS NOT THE END IN FACT E.N.D. MEANS "EFFORTS NEVER DIE." -DR. A.P.J. ABDUL KALAM . SLOW SUCCESS BUILDS CHARACTER,FAST SUCCESS BUILDS EGO. -SIR RATAN TATA . WHEN YOUR PARENTS ARE NOT RICH BUT STILL AFFORDS TO GIVE YOU A BEAUTIFUL LIFE, APPRECIATE THEIR SACRIFICES. - SWAMI VIVEKANANDA HOME IS DARK WITHOUT MOM, LIFE IS DARK WITHOUT DAD. - DR. A.P.J. ABDUL KALAM. NEVER FORGET YOUR ROOTS, AND ALWAYS BE PROUD OF WHERE YOU COME FROM. - SIR RATAN TATA. FROM BIRTH TO DEATH, THERE MAY BE A MILLION RELATIONSHIPS BUT YOU WILL NEVER FIND A CARING FATHER AND A LOVING MOTHER AGAIN. EVERYTHING IS BEAUTIFUL DEPENDING ON THE SITUATION .A BELL SOUNDS IRRITATING AT 9AM BUT THE SAME BELL SOUNDS MELODIOUS AT 4PM. - DR. A.P.J. ABDUL KALAM. IF YOU WANT TO WALK FAST, WALK ALONE. BUT IF YOU WANT TO WALK FAR,WALK TOGETHER. -SIR RATAN TATA . THE BIGGEST MISTAKE ONE CAN MAKE IS LOSING YOURSELF IN THE PROCESS OF VALUING SOMEONE TOO MUCH AND FORGETTING THAT YOU ARE SPECIAL TOO. -SWAMI VIVEKANANDA. BEHAVIOUR IS ALWAYS GREATER THAN KNOWLEDGE. BECAUSE IN LIFE THERE ARE MANY SITUATIONS WHERE KNOWLEDGE FAILS BUT BEHAVIOUR CAN STILL HANDLE. -DR.A.P.J.ABDUL KALAM. DON'T BE SERIOUS ,ENJOY LIFE AS IT COMES. - SIR RATAN TATA. EVERYTHING IS EASY WHEN YOU ARE BUSY.BUT NOTHING IS EASY WHEN YOU ARE LAZY. -SWAMI VIVEKANANDA .

Wednesday, 4 September 2024

ਸੰਨਸ਼ਲਿਸ਼ਟ ਰੇਸ਼ੇ ਅਤੇ ਪਲਾਸਟਿਕ (SYNTHETIC FIBRES AND PLASTICS)

 

ਸੰਨਸ਼ਲਿਸ਼ਟ ਰੇਸ਼ੇ ਅਤੇ ਪਲਾਸਟਿਕ (SYNTHETIC FIBRES AND PLASTICS)

ਯਾਦ ਰੱਖਣ ਯੋਗ ਗੱਲਾਂ

1. ਕੁਦਰਤੀ ਰੇਸ਼ੇ (Natural Fibres) : ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਹੋਣ ਵਾਲੇ ਰੇਸ਼ਿਆਂ ਨੂੰ ਕੁਦਰਤੀ ਰੇਸ਼ੇ ਕਹਿੰਦੇ ਹਨ। ਉਹ ਬਹੁਤ ਪਾਣੀ ਸੋਖਦੇ ਹਨ। ਉਹਨਾਂ ਦੀ ਸ਼ਕਤੀ ਘੱਟ ਹੁੰਦੀ ਹੈ।

2. ਸੰਸ਼ਲਿਸ਼ਟ ਰੇਸ਼ੇ (Synthetic Fibres) : ਰੇਸ਼ੇ ਜੋ ਮਨੁੱਖ ਦੁਆਰਾ ਰਸਾਇਣਕ ; ਜਿਵੇਂ: ਕੋਲੇ ਅਤੇ ਪੈਟਰੋਲੀਅਮ ਤੋਂ ਬਣਾਏ ਜਾਂਦੇ ਹਨ, ਉਹਨਾਂ ਨੂੰ ਸੰਸ਼ਲਿਸ਼ਟ ਰੇਸ਼ੇ ਕਹਿੰਦੇ ਹਨ। ਉਹ ਬਹੁਤ ਘੱਟ ਪਾਣੀ ਸੋਖਦੇ ਹਨ। ਉਹਨਾਂ ਤੋਂ ਬਣੇ ਕੱਪੜੇ ਧੋਣ ਤੋਂ ਬਾਅਦ ਛੇਤੀ ਸੁੱਕ ਜਾਂਦੇ ਹਨ। ਸੰਸ਼ਲਿਸ਼ਟ ਰੇਸ਼ੇ ਬਹੁਤ ਮਜ਼ਬੂਤ ਹੁੰਦੇ ਹਨ ਅਤੇ ਲੰਮੇ ਸਮੇਂ ਲਈ ਚੱਲਦੇ ਹਨ।

3. ਰੇਯਾਨ (Rayon) : ਰੇਸ਼ੇ ਜਿਨ੍ਹਾਂ ਦੇ ਗੁਣ ਰੇਸ਼ਮ ਵਰਗੇ ਹੁੰਦੇ ਹਨ, ਉਹ ਲੱਕੜੀ ਦੇ ਪਲਪ ਤੋਂ ਰਸਾਇਣਿਕ ਕਿਰਿਆ ਨਾਲ ਪ੍ਰਾਪਤ ਕੀਤੇ ਜਾਂਦੇ ਹਨ। ਉਨ੍ਹਾਂ ਨੂੰ ਰੇਯਾਨ ਜਾਂ ਬਣਾਉਟੀ ਰੇਸ਼ਮ ਕਹਿੰਦੇ ਹਨ।

4. ਨਾਈਲੋਨ (Nylon) : ਇੱਕ ਮਾਨਵ ਨਿਰਮਿਤ ਰੇਸ਼ਾ ਜੋ ਕੋਲੇ, ਪਾਣੀ ਅਤੇ ਹਵਾ ਤੋਂ ਬਣਾਇਆ ਗਿਆ ਹੈ। ਇਹ ਪਹਿਲਾ ਪੂਰਨ ਰੂਪ ਵਿੱਚ ਸੰਸ਼ਲਿਸ਼ਟ ਰੇਸ਼ਾ ਹੈ।

5. ਪਾਲੀਐਸਟਰ (Polyester) : ਅਜਿਹੇ ਸੰਸ਼ਲਿਸ਼ਟ ਰੇਸ਼ਿਆਂ ਤੋਂ ਬਣੇ ਕੱਪੜੇ, ਜਿਨ੍ਹਾਂ ਵਿੱਚ ਆਸਾਨੀ ਨਾਲ ਵੱਟ ਨਹੀਂ ਪੈਂਦੇ। ਇਹ ਆਕੜਿਆ ਰਹਿੰਦਾ ਹੈ ਅਤੇ ਅਸਾਨੀ ਨਾਲ ਧੁੱਲ ਜਾਂਦਾ ਹੈ ; ਜਿਵੇਂ : ਟੈਰੀਲੀਨ।

6. ਐਕ੍ਰਿਲਿਕ (Acrylic) : ਸੰਸ਼ਲਿਸ਼ਟ ਰੇਸ਼ੇ ਜੋ ਉੱਨ ਵਾਂਗ ਲੱਗਦੇ ਹਨ, ਨੂੰ ਐਕ੍ਰਿਲਿਕ ਆਖਦੇ ਹਨ।

7. ਥਰਮੋਪਲਾਸਟਿਕ (Thermoplastics) : ਅਜਿਹਾ ਪਲਾਸਟਿਕ ਜੋ ਗਰਮ ਕਰਨ 'ਤੇ ਆਸਾਨੀ ਨਾਲ ਰੂਪ ਬਦਲ ਲੈਂਦਾ ਹੈ ਅਤੇ ਅਸਾਨੀ ਨਾਲ ਮੁੜ ਜਾਂਦਾ ਹੈ, ਥਰਮੋਪਲਾਸਟਿਕ ਅਖਵਾਉਂਦਾ ਹੈ। ਇਹ ਖਿਡੋਣੇ, ਕੰਘੇ ਅਤੇ ਬਰਤਨ ਬਣਾਉਣ ਦੇ ਕੰਮ ਆਉਂਦਾ ਹੈ।

8. ਥਰਮੋਸੈਟਿੰਗ ਪਲਾਸਟਿਕ (Thermosetting Plastics): ਪਲਾਸਟਿਕ, ਜੋ ਇੱਕ ਵਾਰ ਸਾਂਚੇ ਵਿੱਚ ਢਾਲ ਦਿੱਤਾ ਜਾਂਦਾ ਹੈ ਤਾਂ ਇਸ ਨੂੰ ਗਰਮ ਕਰ ਕੇ ਨਰਮ ਨਹੀਂ ਕੀਤਾ ਜਾ ਸਕਦਾ, ਥਰਮੋਸੈਟਿੰਗ ਪਲਾਸਟਿਕ ਅਖਵਾਉਂਦਾ ਹੈ; ਜਿਵੇਂ : ਬੈਕੇਲਾਈਟ ਅਤੇ ਮੈਲਾਮਾਈਨ।

9. ਪੈਟ੍ਰੋਕੈਮੀਕਲ (Petrochemicals) : ਪੈਟ੍ਰੋਲੀਅਮ ਦੇ ਕੱਚੇ ਪਦਾਰਥਾਂ ਨੂੰ ਬਹੁਤ ਸਾਰੇ ਸੰਸ਼ਲਿਸ਼ਟ ਰੇਸ਼ੇ ਬਣਾਉਣ ਲਈ ਵਰਤਿਆ ਜਾਂਦਾ ਹੈ, ਉਹਨਾਂ ਨੂੰ ਪੈਟ੍ਰੋਕੈਮੀਕਲ ਕਹਿੰਦੇ ਹਨ।

10. ਪਾਲੀਥੀਨ (Polythene) : ਪਾਲੀਥੀਨ ਇੱਕ ਪਲਾਸਟਿਕ ਦੀ ਉਦਾਹਰਨ ਹੈ। ਇਹ ਬੈਗ ਬਣਾਉਣ ਲਈ ਵਰਤਿਆ ਜਾਂਦਾ ਹੈ।

11. ਜੈਵਿਕ ਵਿਘਟਨਸ਼ੀਲ ਪਦਾਰਥ (Biodegradable Substances) : ਪਦਾਰਥ ਜਿਹੜੇ ਬੈਕਟੀਰੀਆ ਅਤੇ ਹੋਰ ਕੁਦਰਤੀ ਪ੍ਰਕਿਰਿਆ ਦੁਆਰਾ ਵਿਘਟਿਤ ਹੁੰਦੇ ਹਨ, ਉਹਨਾਂ ਨੂੰ ਜੈਵਿਕ ਵਿਘਟਨਸ਼ੀਲ ਪਦਾਰਥ ਕਹਿੰਦੇ ਹਨ; ਜਿਵੇਂ : ਪੇਪਰ, ਸਬਜ਼ੀਆਂ, ਫਲ ਅਤੇ ਪੱਤੇ।

12. ਜੈਵਿਕ ਅਵਿਘਟਨਸ਼ੀਲ ਪਦਾਰਥ (Non-biodegradable Substances) : ਪਦਾਰਥ ਜਿਹੜਾ ਕੁਦਰਤੀ ਪ੍ਰਕਿਰਿਆ; ਜਿਵੇਂ : ਸੂਖਮਜੀਵਾਂ ਨਾਲ ਵਿਘਟਿਤ ਨਹੀਂ ਹੁੰਦਾ, ਉਸ ਨੂੰ ਜੈਵਿਕ ਅਵਿਘਟਨਸ਼ੀਲ ਪਦਾਰਥ ਕਹਿੰਦੇ ਹਨ; ਜਿਵੇਂ ਕੱਚ, ਪਲਾਸਟਿਕ ਅਤੇ ਕਾਪਰ ਆਦਿ।

13. 4-R ਸਿਧਾਂਤ (4-R Principle): 4-R मियांउ ਦਾ ਮਤਲਬ ਹੈ ਘੱਟ ਕਰਨਾ, ਮੁੜ ਵਰਤੋਂ , ਰੀਸਾਇਕਲ ਅਤੇ ਮੁੜ ਪੂਰਾ ਕਰਨਾ ।

14. ਪਾਲੀਮਰ (Polymers) : ਵੱਡੇ ਕਾਰਬਨਿਕ ਅਣੂ, ਜਿਹੜੇ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣਾਏ ਹੁੰਦੇ ਹਨ, ਉਹਨਾਂ ਨੂੰ ਪਾਲੀਮਰ ਜਾਂ ਬਹੁਲਕ ਕਹਿੰਦੇ ਹਨ।

15. ਪਾਲੀਮਰ ਦੇ ਪ੍ਰਕਾਰ(Types of Polymers):

(i) ਸਹਿ-ਬਹੁਲਕ (Copolymers) : ਉਹ ਬਹੁਲਕ, ਜੋ ਵੱਖ-ਵੱਖ ਤਰ੍ਹਾਂ ਦੀਆਂ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣੇ ਹਨ ਉਹਨਾਂ ਨੂੰ ਸਹਿ-ਬਹੁਲਕ ਕਹਿੰਦੇ ਹਨ।

(ii) ਸਮ-ਬਹੁਲਕ (Homopolymers) : ਉਹ ਬਹੁਲਕ, ਜੋ ਇੱਕੋ ਤਰ੍ਹਾਂ ਦੀਆਂ ਛੋਟੀਆਂ ਇਕਾਈਆਂ ਨੂੰ ਜੋੜ ਕੇ ਬਣੇ ਹਨ, ਉਨ੍ਹਾਂ ਨੂੰ ਸਮ-ਬਹੁਲਕ ਆਖਦੇ ਹਨ!

(iii) ਜੋੜਕ ਬਹੁਲਕ (Additional Polymers) : ਉਹ ਬਹੁਲਕ, ਜੋ ਛੋਟੀਆਂ ਇਕਾਈਆਂ ਨੂੰ ਸਿੱਧੇ ਜੋੜ ਕੇ ਬਣੇ ਹਨ, ਭਾਵ ਜਿਨ੍ਹਾਂ ਵਿੱਚੋਂ ਕੋਈ ਅਣੂ ਜਾਂ ਪਰਮਾਣੂ ਨੂੰ ਬਾਹਰ ਨਹੀਂ ਕੱਢਿਆ ਜਾ ਸਕਦਾ, ਜੋੜਕ ਬਹੁਲਕ ਅਖਵਾਉਂਦੇ ਹਨ।

(iv) ਸੰਘਨਿਤ ਬਹੁਲਕ (Condensed Polymers) : ਉਹ ਬਹੁਲਕ, ਜੋ ਛੋਟੀਆਂ ਇਕਾਈਆਂ ਵਿੱਚੋਂ ਪਾਣੀ ਜਾਂ ਐਲਕੋਹਲ ਵਰਗੇ ਅਣੂਆਂ ਨੂੰ ਬਾਹਰ ਕੱਢ ਕੇ ਬਣਾਏ ਗਏ ਹਨ, ਸੰਘਨਿਤ ਬਹੁਲਕ ਅਖਵਾਉਂਦੇ ਹਨ।

16. ਪੈਟ (PET) : ਪੇਟ ਪਾਲੀਐਸਟਰ ਦੀ ਪ੍ਰਸਿੱਧ ਕਿਸਮ ਹੈ। ਇਹ ਬੋਤਲਾਂ, ਬਰਤਨ, ਫਿਲਮ, ਤਾਰਾਂ ਅਤੇ ਹੋਰ ਬਹੁਤ ਸਾਰੇ ਉਤਪਾਦ ਬਣਾਉਣ ਲਈ ਵਰਤਿਆ ਜਾਂਦਾ ਹੈ।

17.ਪੀ.ਵੀ.ਸੀ. (Poly Vinyl Chloride): ਇਹ ਪਾਲੀਥੀਨ ਤੋਂ ਸਖ਼ਤ ਹੈ । ਇਸ ਦਾ ਰੂਪ ਬਦਲਿਆ ਜਾ ਸਕਦਾ ਹੈ ਅਤੇ ਗਰਮ ਕਰਨ ਨਾਲ ਆਸਾਨੀ ਨਾਲ ਮੁੜ ਸਕਦਾ ਹੈ। ਇਹ ਜੁੱਤੀਆਂ ਦੇ ਸੋਲ, ਰੇਨ ਕੋਟ ਅਤੇ ਸੀਲਿੰਗ ਬਣਾਉਣ ਲਈ ਵਰਤਿਆ ਜਾਂਦਾ ਹੈ।

18. ਪਲਾਸਟਿਕ ਖੁਰਦਾ ਨਹੀਂ। ਇਹ ਹਰ ਤਰ੍ਹਾਂ ਦੇ ਭੋਜਨ ਪਦਾਰਥਾਂ ਨੂੰ ਸਟੋਰ ਕਰਨ ਲਈ ਵਰਤਿਆ ਜਾਂਦਾ ਹੈ ਅਤੇ ਸਟੋਰ ਕੀਤੇ ਪਦਾਰਥ ਨਾਲ ਕਿਰਿਆ ਨਹੀਂ ਕਰਦਾ। ਇਹ ਪ੍ਰਯੋਗਸ਼ਾਲਾ ਵਿੱਚ ਰਸਾਇਣਿਕ ਨੂੰ ਸਟੋਰ ਕਰਨ ਲਈ ਵੀ ਵਰਤਿਆ ਜਾਂਦਾ ਹੈ।

19. ਟੁੱਥ ਬਰਸ਼ ਦੇ ਬ੍ਰਿਸਟਲ ਨਰਮ ਪਦਾਰਥ ਬਣੇ ਹੋਣੇ ਚਾਹੀਦੇ ਹਨ, ਤਾਂ ਕਿ ਇਹ ਮਸੂੜਿਆਂ ਨੂੰ ਨੁਕਸਾਨ ਨਾ ਪਹੁੰਚਾਉਣ। ਹੱਥੀ ਸਖ਼ਤ ਪਦਾਰਥ ਦੀ ਬਣੀ ਹੋਣੀ ਚਾਹੀਦੀ ਹੈ, ਤਾਂ ਕਿ ਇਸ ਦੀ ਪਕੜ ਮਜ਼ਬੂਤ ਹੋਵੇ।

20. ਸਵਿੱਚ ਅਤੇ ਪਲੱਗ ਪਲਾਸਟਿਕ ਦੇ ਬਣੇ ਹੁੰਦੇ ਹਨ ਉਹ ਬਿਜਲੀ ਦੇ ਕੁਚਾਲਕ ਅਤੇ ਤਾਪ ਵਿਰੋਧੀ ਹੁੰਦੇ ਹਨ। ਇਹ ਬਿਜਲੀ ਅਤੇ ਤਾਪ ਨੂੰ ਲੰਘਣ ਨਹੀਂ ਦਿੰਦੇ। ਇਸ ਲਈ ਇਹਨਾਂ ਦੀ ਵਰਤੋਂ ਸੁੱਰਖਿਅਤ ਹੈ।

21. ਪਾਲੀਥੀਨ ਦੇ ਕੈਰੀ ਬੈਗ਼ ਵਰਤੋਂ ਤੋਂ ਬਾਅਦ ਇੱਧਰ-ਉੱਧਰ ਸੁੱਟ ਦਿੱਤੇ ਜਾਂਦੇ ਹਨ । ਅਵਾਰਾ ਪਸ਼ੂ ਉਹਨਾਂ ਨੂੰ ਖਾ ਲੈਂਦੇ ਹਨ, ਜਿਸ ਨਾਲ ਉਹਨਾਂ ਦੀ ਸਾਹ ਪ੍ਰਣਾਲੀ ਬੰਦ ਹੋ ਜਾਂਦੀ ਹੈ। ਉਹਨਾਂ ਦਾ ਮੋਹਦਾ ਖ਼ਰਾਬ ਹੋ ਜਾਂਦਾ ਹੈ। ਇਸ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ।

22. ਸੌਸਪੈਨ ਦੇ ਹੈਂਡਲ ਥਰਮੋਸੈਟਿੰਗ ਪਲਾਸਟਿਕ (ਮੈਲਾਮਾਈਨ) ਦੇ ਬਣੇ ਹੁੰਦੇ ਹਨ, ਕਿਉਂਕਿ ਇਹ ਤਾਪ ਦਾ ਕੁਚਾਲਕ ਅਤੇ ਅੱਗ ਵਿਰੋਧੀ ਹੈ। ਇਹ ਦੂਜੇ ਪਲਾਸਟਿਕਾਂ ਨਾਲ ਤਾਪ ਨੂੰ ਸਹਾਰ ਸਕਦਾ ਹੈ।

ਧਾਤਾਂ ਅਤੇ ਅਧਾਤਾਂ(METALS AND NON METALS)

 

ਧਾਤਾਂ ਅਤੇ ਅਧਾਤਾਂ(METALS AND NON METALS)

ਯਾਦ ਰੱਖਣ ਯੋਗ ਗੱਲਾਂ

1. ਧਾਤਾਂ (Metals) : ਧਾਤਾਂ ਅਕਸਰ ਚਮਕਦਾਰ, ਖਿਚੀਣ ਯੋਗ, ਕੁਟੀਣ ਯੋਗ, ਬਿਜਲੀ ਅਤੇ ਤਾਪ ਦੀਆਂ ਚੰਗੀਆਂ ਚਾਲਕ ਹੁੰਦੀਆਂ ਹਨ। ਇਨ੍ਹਾਂ ਦਾ ਪਿਘਲਾਓ ਦਰਜਾ ਉੱਚਾ ਹੁੰਦਾ ਹੈ।

2. ਅਧਾਤਾਂ (Non metals) : ਅਧਾਤਾਂ ਅਕਸਰ ਘੱਟ ਚਮਕੀਲੀਆਂ ਹੁੰਦੀਆਂ ਹਨ। ਇਹ ਬਿਜਲੀ ਅਤੇ ਤਾਪ ਦੀਆਂ ਚੰਗੀਆਂ ਚਾਲਕ ਨਹੀਂ ਹੁੰਦੀਆਂ। ਹੀਰੇ ਤੋਂ ਸਿਵਾਏ ਇਹ ਆਮ ਤੌਰ 'ਤੇ ਨਰਮ ਹੁੰਦੀਆਂ ਹਨ। ਇਹ ਖਿਚੀਣ ਯੋਗ ਅਤੇ ਕੁਟੀਣ ਯੋਗ ਨਹੀਂ ਹੁੰਦੀਆਂ।

3. ਧਾਤਾਂ ਪਾਣੀ ਨਾਲ ਕਿਰਿਆ ਕਰ ਕੇ ਹਾਈਡਰੋਜਨ ਪੈਦਾ ਕਰਦੀਆਂ ਹਨ, ਜਦੋਂ ਕਿ ਅਧਾਤਾਂ ਪਾਣੀ ਨਾਲ ਕਿਰਿਆ ਨਹੀਂ ਕਰਦੀਆਂ।

4. ਧਾਤਾਂ ਆਕਸੀਜਨ ਨਾਲ ਕਿਰਿਆ ਕਰ ਕੇ ਬੇਸਿਕ ਆਕਸਾਈਡ ਬਣਾਉਂਦੀਆਂ ਹਨ, ਜਦੋਂ ਕਿ ਅਧਾਤਾਂ ਆਕਸੀਜਨ ਨਾਲ ਕਿਰਿਆ ਕਰਕੇ ਤੇਜਾਬੀ ਆਕਸਾਈਡ ਬਣਾਉਂਦੀਆਂ ਹਨ।

5. ਧਾਤਾਂ ਦਾ ਕੁਦਰਤ ਵਿੱਚ ਮਿਲਣਾ (Occurrence of metals in nature) : ਕੁਝ ਧਾਤਾਂ ਧਰਤੀ ਦੀ ਉੱਪਲੀ ਪਰਤ ਵਿੱਚ ਸੁਤੰਤਰ ਅਵਸਥਾ ਵਿੱਚ ਮਿਲਦੀਆਂ ਹਨ ਅਤੇ ਦੂਜੀਆਂ ਯੋਗਿਕ ਅਵਸਥਾ ਵਿੱਚ ਮਿਲਦੀਆਂ ਹਨ। ਸੋਨਾ, ਚਾਂਦੀ ਅਤੇ ਪਲੈਟੀਨਮ ਧਾਤਾਂ ਧਰਤੀ ਦੀ ਸਤਹ ਵਿੱਚ ਸੁਤੰਤਰ ਅਵਸਥਾ ਵਿੱਚ ਮਿਲਦੀਆਂ ਹਨ। ਐਲੂਮੀਨੀਅਮ, ਲੋਹਾ ਅਤੇ ਮੈਂਗਨੀਜ਼ ਵਰਗੀਆਂ ਧਾਤਾਂ ਆਕਸਾਈਡ ਦੇ ਰੂਪ ਵਿੱਚ ਮਿਲਦੀਆਂ ਹਨ। ਤਾਂਬਾ, ਲੋਡ ਅਤੇ ਜ਼ਿੰਕ ਵੀ ਆਕਸਾਈਡ ਵਜੋਂ ਮਿਲਦੀਆਂ ਹਨ।

6. ਕੱਚੀਆਂ ਧਾਤਾਂ (Ores) : ਜਿਨ੍ਹਾਂ ਖਣਿਜਾਂ ਤੋਂ ਧਾਤ ਨੂੰ ਆਸਾਨੀ ਨਾਲ ਅਤੇ ਸਸਤੀ ਵਿਧੀ ਰਾਹੀਂ ਪ੍ਰਾਪਤ ਕੀਤਾ ਜਾ ਸਕੇ, ਉਹਨਾਂ ਖਣਿਜਾਂ ਨੂੰ ਕੱਚੀਆਂ ਧਾਤਾਂ ਕਹਿੰਦੇ ਹਨ।

7. ਖਣਿਜ (Minerals) : ਧਾਤ ਦੇ ਕੁਦਰਤੀ ਰੂਪ ਨੂੰ ਖਣਿਜ ਕਹਿੰਦੇ ਹਨ। ਅਧਿਕਤਰ ਧਾਤਾਂ ਖਣਿਜ ਰੂਪ ਵਿੱਚ ਮਿਲਦੀਆਂ ਹਨ।

8. ਧਾਤਕ੍ਰਮ (Metallurgy) : ਕੱਚੀ ਧਾਤ ਤੋਂ ਧਾਤ ਪ੍ਰਾਪਤ ਕਰਨ ਦੀਆਂ ਵਿਧੀਆਂ ਦੇ ਕ੍ਰਮ ਨੂੰ ਧਾਤਕ੍ਰਮ ਕਹਿੰਦੇ

9. ਗੈਂਗ (Gangue) : ਕਿਸੇ ਕੱਚੀ ਧਾਤ ਵਿੱਚ ਮੌਜੂਦ ਅੱਸ਼ੁਧੀਆਂ ਨੂੰ ਗੈਂਗ ਕਹਿੰਦੇ ਹਨ।

10. ਸਲੈਗ (Slag) : ਗਲੇ ਹੋਏ ਪਦਾਰਥ ਨੂੰ ਧਾਤ ਮੈਲ ਜਾਂ ਸਲੈਗ ਕਹਿੰਦੇ ਹਨ।

11. ਗਾਲਕ (Flux) : ਅਜਿਹਾ ਪਦਾਰਥ, ਜੋ ਗੈਂਗ ਨਾਲ ਮਿਲ ਕੇ ਆਸਾਨੀ ਨਾਲ ਰਲ ਸਕਣ ਵਾਲਾ ਪਦਾਰਥ ਬਣਾਵੇ, ਉਸ ਨੂੰ ਗਾਲਕ ਕਹਿੰਦੇ ਹਨ।

12. ਭਸਮੀਕਰਨ (Calcination) : ਇਸ ਵਿਧੀ ਵਿੱਚ ਕੱਚੀ ਧਾਤ ਨੂੰ ਹਵਾ ਦੀ ਘੱਟ ਸਪਲਾਈ ਜਾਂ ਹਵਾ ਦੀ ਅਣਹੋਂਦ ਵਿੱਚ ਉਸ ਦੇ ਪਿਘਲਾਓ ਦਰਜੇ ਤੋਂ ਨੀਵੇਂ ਤਾਪਮਾਨ ਤੇ ਗਰਮ ਕਰਕੇ ਆਕਸਾਈਡ ਵਿੱਚ ਬਦਲਣ ਦੀ ਵਿਧੀ ਨੂੰ ਭਸਮੀਕਰਨ ਕਹਿੰਦੇ ਹਨ।

13. ਖਿਚੀਣ ਯੋਗਤਾ (Ductility) : ਇਹ ਧਾਤ ਦਾ ਉਹ ਗੁਣ ਹੈ, ਜਿਸ ਕਾਰਨ ਇਹਨਾਂ ਦੇ ਪਤਲੇ ਅਟੁੱਟ ਤਾਰ ਬਣਾਏ ਜਾ ਸਕਦੇ ਹਨ।

14. ਕੁਟੀਣ ਯੋਗਤਾ (Malleability) : ਇਹ ਧਾਤਾਂ ਦਾ ਉਹ ਗੁਣ ਹੈ, ਜਿਸ ਕਾਰਨ ਇਹਨਾਂ ਨੂੰ ਕੁੱਟ ਕੇ ਪਤਲੀਆਂ ਚਾਦਰਾਂ ਵਿੱਚ ਬਦਲਿਆ ਜਾ ਸਕਦਾ ਹੈ।

15. ਉਪਧਾਤ (Metalloids) : ਕੁੱਝ ਤੱਤ ਅਜਿਹੇ ਹਨ ਜੋ ਨਾ ਤਾਂ ਪੂਰਨ ਧਾਤ ਹਨ ਅਤੇ ਨਾ ਹੀ ਅਧਾਤ ਹਨ, ਭਾਵ ਇਹਨਾਂ ਵਿੱਚ ਧਾਤਾਂ ਅਤੇ ਅਧਾਤਾਂ ਦੋਵਾਂ ਦੇ ਗੁਣ ਹੁੰਦੇ ਹਨ। ਇਹਨਾਂ ਨੂੰ ਉਪਧਾਤ ਆਖਦੇ ਹਨ; ਜਿਵੇਂ ਸਿਲੀਕਾਨ, ਜਰਮੇਨੀਅਮ।

16. ਖੋਰਨ (Corrosion or Rusting) : ਧਾਤਾਂ 'ਤੇ ਨਮੀ ਅਤੇ ਹਵਾ ਦੀ ਮੌਜੂਦਗੀ ਵਿੱਚ ਇੱਕ ਪਰਤ ਚੜ੍ਹ ਜਾਂਦੀ ਹੈ। ਧਾਤਾਂ ਉੱਪਰ ਇ ਹਨਾਂ ਪਰਤਾਂ ਦੇ ਚੜ੍ਹਨ ਨੂੰ ਧਾਤ ਦਾ ਖੋਰਨ ਕਹਿੰਦੇ ਹਨ।

17. ਲੋਹੇ ਨੂੰ ਖੋਰਨ ਤੋਂ ਬਚਾਉਣ ਦੀ ਵਿਧੀ (Method of Preventing iron from Corrosion): (i) ਪੇਟ ਕਰ ਕੇ (ii) ਲੋਹੇ 'ਤੇ ਗ੍ਰੀਸ ਲਗਾ ਕੇ, (iii) ਗਲਵੈਨਾਈਜ਼ਿੰਗ: (iv) घिनली लेपत।

18. ਗਲਵੇਨਾਈਜ਼ਿੰਗ (Galvanisation) : ਲੋਹੇ ਨੂੰ ਜੰਗ ਤੋਂ ਬਚਾਉਣ ਲਈ ਜ਼ਿੰਕ ਦੀ ਪਤਲੀ ਪਰਤ ਚੜਾਉਣ ਨੂੰ ਗਲਵੇਨਾਈਜ਼ਿੰਗ ਕਹਿੰਦੇ ਹਨ।

19. ਬਿਜਲੀ ਲੇਪਨ (Electroplating) : ਲੋਹੇ ਅਤੇ ਤਾਂਬੇ ਵਰਗੀਆਂ ਘਟੀਆ ਧਾਤਾਂ 'ਤੇ ਚਾਂਦੀ, ਸੋਨੇ ਤੇ ਨਿੱਕਲ ਆਦਿ ਧਾਤਾਂ ਦੀ ਪਰਤ ਚੜਾਉਣ ਨੂੰ ਬਿਜਲਈ ਲੇਪਨ ਕਹਿੰਦੇ ਹਨ।

20. ਧਾਤਾਂ ਦੀ ਕਿਰਿਆਸ਼ੀਲਤਾ ਲੜੀ (Activity series of Metals) : ਸਾਰੀਆਂ ਧਾਤਾਂ ਇੱਕ ਸਮਾਨ ਕਿਰਿਆਸ਼ੀਲ ਨਹੀਂ ਹੁੰਦੀਆਂ। ਕੁਝ ਧਾਤਾਂ ਵਧ ਕਿਰਿਆਸ਼ੀਲ ਅਤੇ ਕੁਝ ਘੱਟ ਕਿਰਿਆਸ਼ੀਲ ਹੁੰਦੀਆਂ ਹਨ। ਜੇਕਰ ਅਸੀਂ ਧਾਤਾਂ ਨੂੰ ਕਿਰਿਆਸ਼ੀਲਤਾ ਦੇ ਘਟਦੇ ਕ੍ਰਮ ਵਿੱਚ ਰੱਖੀਏ ਤਾਂ ਪ੍ਰਾਪਤ ਕ੍ਰਮ ਨੂੰ ਕਿਰਿਆਸ਼ੀਲ ਕੁਮ ਕਹਿੰਦੇ ਹਨ।

21. ਮਿਸ਼ਰਿਤ ਧਾਤ (Alloys) : ਕਿਸੇ ਧਾਤ ਦੇ ਕਿਸੇ ਹੋਰ ਧਾਤ ਜਾਂ ਅਧਾਤ ਨਾਲ ਬਣੇ ਸਮਅੰਗੀ ਮਿਸ਼ਰਣ ਨੂੰ ਮਿਸ਼ਰਿਤ ਧਾਤ ਕਹਿੰਦੇ ਹਨ।

22. ਮਿਸ਼ਰਤ ਧਾਤ ਬਣਾਉਣ ਦਾ ਕਾਰਨ (Purpose of Making Alloys):

(i) ਕਠੋਰਤਾ ਨੂੰ ਵਧਾਉਣਾ;

(ii) ਧੁਨੀ ਪੈਦਾ ਕਰਨਾ;

(iii) ਖੋਰਨ ਤੋਂ ਬਚਾਉਣਾ;

(iv) ਤਾਕਤ ਨੂੰ ਵਧਾਉਣਾ ਹੈ।

23. ਸੋਡੀਅਮ ਅਤੇ ਪੋਟਾਸ਼ੀਅਮ ਨੂੰ ਮਿੱਟੀ ਦੇ ਤੇਲ ਵਿੱਚ ਕਿਉਂ ਰੱਖਿਆ ਜਾਂਦਾ ਹੈ (Why potassium and sodium like metals are stored in kerosene oil): विष्ववि ष्टिच पाडा घड विविभासील ਹਨ। ਇਹ ਆਕਸੀਜਨ ਜਾਂ ਪਾਣੀ ਨਾਲ ਸਧਾਰਨ ਤਾਪਮਾਨ 'ਤੇ ਕਿਰਿਆ ਕਰਦੀਆਂ ਹਨ। ਇਸ ਲਈ ਇਹਨਾਂ ਨੂੰ ਮਿੱਟੀ ਦੇ ਤੇਲ ਵਿੱਚ ਰੱਖਿਆ ਜਾਂਦਾ ਹੈ, ਤਾਂ ਕਿ ਇਹਨਾਂ ਨੂੰ ਹਵਾ ਦੇ ਸੰਪਰਕ ਤੋਂ ਬਚਾਇਆ ਜਾ ਸਕੇ।

24. ਭੋਜਨ ਪਦਾਰਥ ਜਿਨ੍ਹਾਂ ਵਿੱਚ ਅਮਲ ਹੋਵੇ, ਨੂੰ ਧਾਤ ਦੇ ਬਣੇ ਬਰਤਨਾਂ ਵਿੱਚ ਨਹੀਂ ਰੱਖਿਆ ਜਾਂਦਾ (Food stuffs with acid contents not stored in metallic utensils) : ਦਹੀਂ, ਇਮਲੀ, ਖੱਟੇ ਫਲ ਅਤੇ ਅਚਾਰ ਵਰਗੇ ਭੋਜਨ ਪਦਾਰਥਾਂ ਨੂੰ ਖਾਣ ਦੇ ਬਰਤਨਾਂ ਵਿੱਚ ਨਹੀਂ ਰੱਖਿਆ ਜਾਂਦਾ, ਕਿਉਂਕਿ ਇਨ੍ਹਾਂ ਭੋਜਨ ਪਦਾਰਥਾਂ ਵਿੱਚ ਅਮਲ ਹੁੰਦਾ ਹੈ, ਜੋ ਬਰਤਨਾਂ ਦੀ ਧਾਤ ਨਾਲ ਕਿਰਿਆ ਕਰ ਕੇ ਜ਼ਹਿਰੀਲੇ ਯੋਗਿਕ ਬਣਾਉਂਦਾ ਹੈ।

25. ਅਚਾਰ ਆਦਿ ਨੂੰ ਸ਼ੀਸ਼ੇ ਜਾਂ ਚੀਨੀ ਮਿੱਟੀ ਦੇ ਬਰਤਨ ਵਿੱਚ ਰੱਖਣਾ ਚਾਹੀਦਾ ਹੈ, ਕਿਉਂਕਿ ਇਹਨਾਂ ਵਿੱਚ ਅਜਿਹੇ ਅਮਲ ਹੁੰਦੇ ਹਨ, ਜਿਹੜੇ ਬਰਤਨਾਂ ਦੀਆਂ ਧਾਤਾਂ ਨਾਲ ਕਿਰਿਆ ਕਰ ਕੇ ਜ਼ਹਿਰੀਲੇ ਪਦਾਰਥ ਬਣਾਉਂਦੇ ਹਨ। 26. ਐਲੂਮੀਨੀਅਮ ਫਾਈਲ ਦੀ ਵਰਤੋਂ ਭੋਜਨ ਸਮੱਗਰੀ ਨੂੰ ਲਪੇਟਣ ਵਿੱਚ ਕੀਤੀ ਜਾਂਦੀ ਹੈ, ਕਿਉਂਕਿ ਇਹ ਭੋਜਨ ਸਮੱਗਰੀ ਨਾਲ ਕਿਰਿਆ ਨਹੀਂ ਕਰਦਾ।

27. ਕਾਪਰ ਜ਼ਿੰਕ ਨੂੰ ਉਸ ਦੇ ਨਮਕ ਦੇ ਘੋਲ ਵਿੱਚੋਂ ਵਿਸਥਾਪਿਤ ਨਹੀਂ ਕਰ ਸਕਦਾ, ਕਿਉਂਕਿ ਕਾਪਰ ਜ਼ਿੰਕ ਨਾਲੋਂ ਘੱਟ ਕਿਰਿਆਸ਼ੀਲ ਧਾਤ ਹੁੰਦੀ ਹੈ। ਹਮੇਸ਼ਾ ਇੱਕ ਵੱਧ ਕਿਰਿਆਸ਼ੀਲ ਧਾਤ, ਇੱਕ ਘੱਟ ਕਿਰਿਆਸ਼ੀਲ ਧਾਤ ਨੂੰ ਉਸ ਦੇ ਘੋਲ ਵਿੱਚੋਂ ਵਿਸਥਾਪਿਤ ਕਰਦੀ ਹੈ।

28. ਵਾਂ ਨੂੰ ਗਰਮ ਕਰਨ ਲਈ ਇਮਰਸ਼ਨ ਛੜ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਧਾਤਵੀ ਪਦਾਰਥਾਂ ਦੀ ਬਣੀ ਹੁੰਦੀ ਹੈ, ਕਿਉਂਕਿ ਧਾਤਾਂ ਬਿਜਲੀ ਅਤੇ ਤਾਪ ਦੀਆਂ ਚੰਗੀਆਂ ਚਾਲਕ ਹਨ।

29. ਜਦੋਂ ਲੋਹੇ ਦੀ ਕਿੱਲ ਕਾਪਰ ਸਲਫੇਟ ਦੇ ਘੋਲ ਵਿੱਚ ਰੱਖੀ ਜਾਂਦੀ ਹੈ ਤਾਂ ਇਹ ਕਾਪਰ ਸਲਫੇਟ ਦੇ ਘੋਲ ਵਿੱਚ ਕਾਪਰ ਨੂੰ ਵਿਸਥਾਪਿਤ ਕਰਦਾ ਹੈ ਅਤੇ ਇਸ ਲਈ ਕਾਪਰ ਸਲਫੇਟ ਦਾ ਨੀਲਾ ਰੰਗ ਆਇਰਨ ਸਲਫੇਟ ਦੇ ਹਰੇ ਰੰਗ ਵਿੱਚ ਬਦਲ ਜਾਂਦਾ ਹੈ, ਕਿਉਂਕਿ ਲੋਹਾ ਕਾਪਰ ਨਾਲੋਂ ਜ਼ਿਆਦਾ ਕਿਰਿਆਸ਼ੀਲ ਹੁੰਦਾ ਹੈ।

    CuSO4 + Fe → FeSO4 + Cu

    (ਨੀਲਾ ਰੰਗ)        (ਹਰਾ ਰੰਗ)

30. ਜਦੋਂ ਹਲਕਾ ਸਲਫਿਊਰਿਕ ਐਸਿਡ ਕਾਪਰ ਦੀ ਸਲੇਟ ਉੱਤੇ ਪਾਇਆ ਜਾਂਦਾ ਹੈ ਤਾਂ ਇਹ ਕਾਪਰ ਨਾਲ ਕਿਰਿਆ ਕਰ ਕੇ ਕਾਪਰ ਸਲਫੇਟ ਅਤੇ ਹਾਈਡਰੋਜਨ ਗੈਸ ਬਣਾਉਂਦਾ ਹੈ। Cu + H2SO4 → CuSO4 + H2

31. ਤੇਜ਼ਾਬੀ ਆਕਸਾਈਡ (Acidic Oxide) : ਅਧਾਤਾਂ ਆਕਸੀਜਨ ਨਾਲ ਕਿਰਿਆ ਕਰ ਕੇ ਤੇਜਾਬੀ ਆਕਸਾਈਡ ਬਣਾਉਂਦੀਆਂ ਹਨ; ਜਿਵੇਂ: CO2, SO2 ਅਤੇ SO3. ਤੇਜ਼ਾਬੀ ਆਕਸਾਈਡ ਨੀਲੇ ਲਿਟਮਸ ਨੂੰ ਲਾਲ ਕਰ ਦਿੰਦੇ ਹਨ।

32. ਖਾਰੀ ਆਕਸਾਈਡ (Basic Oxide) : ਧਾਤਾਂ ਨਾਲ ਆਕਸੀਜਨ ਦੀ ਕਿਰਿਆ ਨਾਲ ਜਿਹੜੇ ਆਕਸਾਈਡ ਬਣਦੇ ਹਨ, ਉਨ੍ਹਾਂ ਨੂੰ ਖਾਰੀ ਆਕਸਾਈਡ ਕਹਿੰਦੇ ਹਨ; ਜਿਵੇਂ: MgO, CaO ਅਤੇ Na₂O. ਖਾਰੀ ਆਕਸਾਈਡ ਲਾਲ ਲਿਟਮਸ ਨੂੰ ਨੀਲਾ ਕਰ ਦਿੰਦੇ ਹਨ। 33. ਏਕੂਆ ਰੀਗਿਆ (Aqua Regia) : ਗਾੜ੍ਹੇ ਨਾਈਟ੍ਰਿਕ ਅਮਲ ਅਤੇ ਹਾਈਡਰੋਕਲੋਰਿਕ ਅਮਲ ਨੂੰ 1:3 ਦੇ ਅਨੁਪਾਤ ਵਿੱਚ ਮਿਲਾਉਣ ਤੋਂ ਬਣੇ ਅਮਲ ਦੇ ਮਿਸ਼ਰਣ ਨੂੰ ਏਕੂਆ ਰੀਗਿਆ ਕਹਿੰਦੇ ਹਨ। ਸੋਨੇ ਅਤੇ ਪਲੈਟੀਨਮ

ਵਰਗੀਆਂ ਧਾਤਾਂ ਕੇਵਲ ਏਕੂਆ ਰੀਗਿਆ ਨਾਲ ਹੀ ਕਿਰਿਆ ਕਰਦੀਆਂ ਹਨ।

34. ਕੈਰਟ (Carat) : ਕੈਰਟ ਸੋਨੇ ਦੀ ਸ਼ੁੱਧਤਾ ਮਾਪਣ ਦੀ ਸਕੇਲ ਹੈ। ਸ਼ੁੱਧ ਸੋਨਾ 24 ਕੈਰਟ ਦਾ ਹੁੰਦਾ ਹੈ। ਭਾਰਤ ਵਿੱਚ ਗਹਿਣੇ ਬਣਾਉਣ ਲਈ 22 ਕੈਰਟ ਸੋਨਾ ਵਰਤਿਆ ਜਾਂਦਾ ਹੈ। 22 ਕੈਰਟ ਸੋਨੇ ਦਾ ਮਤਲਬ ਹੈ ਕਿ ਇਸ ਵਿੱਚ 22 ਹਿੱਸੇ ਸੋਨਾ ਅਤੇ ਬਾਕੀ ਕਾਪਰ ਜਾਂ ਚਾਂਦੀ ਹੁੰਦੀ ਹੈ।

Tuesday, 3 September 2024

A.D. AND B.C. (ਈਸਾ ਪੂਰਵ ਅਤੇ ਈਸਵੀ)

 

ਡੇਟਿੰਗ ਦੀ ਇੱਕ ਪ੍ਰਣਾਲੀ (A SYSTEM OF DATING)  ---- A.D. AND B.C. (ਈਸਾ ਪੂਰਵ ਅਤੇ ਈਸਵੀ)

> BC ਅਤੇ AD: BC ਪਹਿਲਾਂ ਮਸੀਹ ਦਾ ਸੰਖੇਪ ਰੂਪ ਹੈ। ਇਹ ਇੱਕ ਅੰਗਰੇਜ਼ੀ ਵਾਕੰਸ਼ ਹੈ ਜਿਸਦਾ ਅਰਥ ਹੈ '(ਯਿਸੂ) ਕ੍ਰਿਸਟ ਦੇ ਜਨਮ ਤੋਂ ਪਹਿਲਾਂ BEFORE THE BIRTH OF JESUS CHRIST  ਇਸ ਲਈ, ਈਸਾ ਮਸੀਹ ਦੇ ਜਨਮ ਤੋਂ ਪਹਿਲਾਂ ਦੇ ਸਾਲਾਂ ਨੂੰ 'ਬਿਫੋਰ ਕ੍ਰਾਈਸਟ' BEFORE CHRIST ਵਜੋਂ ਜਾਣਿਆ ਜਾਂਦਾ ਹੈ ਅਤੇ ਇਸਨੂੰ ਸੰਖੇਪ ਵਿੱਚ ਬੀ ਸੀ (B.C.) ਵਜੋਂ ਦਰਸਾਇਆ ਜਾਂਦਾ ਹੈ। ਉਦਾਹਰਨ ਲਈ: ਗੌਤਮ ਬੁੱਧ ਦਾ ਜਨਮ 563 ਈਸਾ ਪੂਰਵ (BC) ਵਿੱਚ ਹੋਇਆ ਸੀ ਅਤੇ ਓਹਨਾਂ ਦੀ ਮੌਤ 483 ਈਸਾ ਪੂਰਵ(BC) ਵਿੱਚ ਹੋਈ ਸੀ। ਸਿਕੰਦਰ ਮਹਾਨ ਦਾ ਜਨਮ 356 ਈਸਾ ਪੂਰਵ ਵਿੱਚ ਹੋਇਆ ਸੀ ਅਤੇ ਉਸਦੀ ਮੌਤ 323 ਈਸਾ ਪੂਰਵ ਵਿੱਚ ਹੋਈ ਸੀ।

AD ਐਨੋ ਡੋਮਿਨੀ ( ANNO DOMINI) ਦਾ ਸੰਖੇਪ ਰੂਪ ਹੈ। ਇਹ ਇੱਕ ਲਾਤੀਨੀ ਵਾਕੰਸ਼ ਹੈ ਜਿਸਦਾ ਅਰਥ ਹੈ 'ਪ੍ਰਭੂ (ਯਿਸੂ ਮਸੀਹ) ਦੇ ਸਾਲ ਵਿੱਚ'। ਇਸ ਲਈ, ਯਿਸੂ ਮਸੀਹ ਦੇ ਜਨਮ ਨਾਲ ਸ਼ੁਰੂ ਹੋਣ ਵਾਲੇ ਸਾਲਾਂ ਨੂੰ 'ਐਨੋ ਡੋਮਿਨੀ'( ANNO DOMINI)  ਵਜੋਂ ਜਾਣਿਆ ਜਾਂਦਾ ਹੈ, ਅਤੇ ਇਸਨੂੰ ਸੰਖੇਪ ਵਿੱਚ AD ਵਜੋਂ ਦਰਸਾਇਆ ਗਿਆ ਹੈ। ਉਦਾਹਰਨ ਲਈ: ਯਿਸੂ ਮਸੀਹ ਨੂੰ 30 ਈਸਵੀ(AD) ਵਿੱਚ ਸਲੀਬ ਦਿੱਤੀ ਗਈ ਸੀ। ਕੁਸ਼ਾਣ ਸ਼ਾਸਕ ਕਨਿਸ਼ਕ 78 ਈਸਵੀ(AD) ਵਿੱਚ ਗੱਦੀ ਉੱਤੇ ਬੈਠਾ ਸੀ। ਹਜ਼ਰਤ ਮੁਹੰਮਦ ਸਾਹਿਬ ਦਾ ਜਨਮ 570 ਈਸਵੀ ਵਿੱਚ ਹੋਇਆ ਅਤੇ DEATH 632 ਈ. ਵਿੱਚ ।

ਸਮਾਂ ਰੇਖਾ: ਪਿਛਲੇ ਸਮੇਂ ਦੀਆਂ ਘਟਨਾਵਾਂ ਨੂੰ ਦਰਸਾਉਣ ਵਾਲੀ ਲਾਈਨ ਨੂੰ 'ਟਾਈਮ ਲਾਈਨ' ਕਿਹਾ ਜਾਂਦਾ ਹੈ।

ਉੱਪਰ ਦੱਸੀ ਗਈ ਸਮਾਂ-ਰੇਖਾ ਤੋਂ, ਇਹ ਸਪੱਸ਼ਟ ਹੈ ਕਿ ਮਸੀਹ ਦੇ ਜਨਮ ਤੋਂ ਪਹਿਲਾਂ ਦੇ ਸਾਲ ਪਛੜੇ ਹੋਏ ਹਨ, ਜਿਵੇਂ ਕਿ. 500 BC ←...←5 BC4 BC...3 BC-2 BC-1 BC. 

1ਈਸਾ ਪੂਰਵ ਤੋਂ ਇਕ ਸਾਲ ਪਹਿਲਾਂ ਦਾ ਅਰਥ 2 ਈਸਾ ਪੂਰਵ, 2 ਈਸਾ ਪੂਰਵ ਤੋਂ ਇਕ ਸਾਲ ਪਹਿਲਾਂ ਦਾ ਅਰਥ 3 ਈਸਾ ਪੂਰਵ, 3 ਈਸਾ ਪੂਰਵ ਤੋਂ ਇਕ ਸਾਲ ਪਹਿਲਾਂ ਦਾ ਅਰਥ 4 ਈਸਾ ਪੂਰਵ, 4 ਈਸਾ ਪੂਰਵ ਤੋਂ ਇਕ ਸਾਲ ਪਹਿਲਾਂ ਦਾ ਅਰਥ 5 ਈਸਾ ਪੂਰਵ ਹੈ। ਦੂਜੇ ਸ਼ਬਦਾਂ ਵਿਚ, 5 ਈਸਾ ਪੂਰਵ ਦਾ ਸਾਲ ਬੀਤ ਗਿਆ, ਉਸ ਤੋਂ ਬਾਅਦ 4 ਈਸਾ ਪੂਰਵ ਆਇਆ, ਉਸ ਤੋਂ ਬਾਅਦ 3 ਈਸਾ ਪੂਰਵ, ਉਸ ਤੋਂ ਬਾਅਦ 2 ਈਸਾ ਪੂਰਵ ਅਤੇ ਅੰਤ ਵਿਚ 1 ਈਸਾ ਪੂਰਵ ਪ੍ਰਗਟ ਹੋਇਆ। ਗਣਿਤ ਦੀ ਭਾਸ਼ਾ ਵਿੱਚ, ਇਹ ਪਿੱਛੇ ਦੀ ਗਿਣਤੀ (100,99,98, ਅਤੇ ਇਸ ਤਰ੍ਹਾਂ) ਵਾਂਗ ਹੈ। ਹੁਣ ਜੇਕਰ ਕੋਈ ਸਵਾਲ ਉਠਾਉਂਦਾ ਹੈ ਕਿ 500 ਈਸਾ ਪੂਰਵ ਅਤੇ 2,000 ਈਸਾ ਪੂਰਵ ਵਿੱਚ ਕਿਹੜਾ ਸਾਲ ਪਹਿਲਾ ਹੈ ਅਤੇ ਕਿਹੜਾ ਸਾਲ ਆਖਰੀ ਹੈ। ਫਿਰ ਸਹੀ ਉੱਤਰ ਹੋਵੇਗਾ 2,000 BC ਪਹਿਲਾ ਹੈ ਅਤੇ 500 BC ਆਖਰੀ ਹੈ। ਭਾਵ ਪਹਿਲਾਂ 2,000 ਈਸਾ ਪੂਰਵ ਲੰਘਿਆ ਅਤੇ ਉਸ ਤੋਂ ਬਾਅਦ 500 ਈਸਾ ਪੂਰਵ ਪ੍ਰਗਟ ਹੋਇਆ।

ਉਪਰੋਕਤ ਸਮੇਂ ਦੀ ਰੇਖਾ ਤੋਂ, ਇਹ ਵੀ ਸਪੱਸ਼ਟ ਹੈ ਕਿ ਯਿਸੂ ਮਸੀਹ ਦੇ ਜਨਮ ਤੋਂ ਬਾਅਦ ਦੇ ਸਾਲ ਅੱਗੇ ਗਿਣੇ ਗਏ ਹਨ। ਇਸ ਦਾ ਭਾਵ ਹੈ ਕਿ 1 ਈਸਵੀ ਤੋਂ ਬਾਅਦ ਇੱਕ ਸਾਲ ਦਾ ਅਰਥ 2 ਈਸਵੀ, 2 ਈਸਵੀ ਤੋਂ ਬਾਅਦ ਇੱਕ ਸਾਲ 3 ਈਸਵੀ, 3 ਈਸਵੀ ਤੋਂ ਬਾਅਦ ਇੱਕ ਸਾਲ 4 ਈਸਵੀ, 4 ਈਸਵੀ ਤੋਂ ਬਾਅਦ ਇੱਕ ਸਾਲ 5 ਈ. ਗਣਿਤ ਦੀ ਭਾਸ਼ਾ ਵਿੱਚ, ਇਹ ਅੱਗੇ ਦੀ ਗਿਣਤੀ (1, 2, 3 ਅਤੇ ਇਸ ਤਰ੍ਹਾਂ) ਵਾਂਗ ਹੈ। ਹੁਣ ਜੇਕਰ ਕੋਈ ਇਹ ਸਵਾਲ ਕਰੇ ਕਿ 500 ਈਸਵੀ ਅਤੇ 2000 ਈਸਵੀ ਵਿੱਚ ਕਿਹੜਾ ਸਾਲ ਪਹਿਲਾ ਹੈ ਅਤੇ ਕਿਹੜਾ ਸਾਲ ਆਖਰੀ ਹੈ ਤਾਂ ਸਹੀ ਜਵਾਬ ਹੋਵੇਗਾ 500 ਈਸਵੀ ਪਹਿਲਾ ਅਤੇ 2000 ਈਸਵੀ ਆਖਰੀ ਹੈ। ਭਾਵ ਪਹਿਲਾਂ ਸਾਲ 500 ਈਸਵੀ ਬੀਤਿਆ ਅਤੇ ਉਸ ਤੋਂ ਬਾਅਦ 2,000

ਪ੍ਰਗਟ ਹੋਇਆ. ਸਮੇਂ ਦੀ ਸ਼ਬਦਾਵਲੀ: ਸਮੇਂ ਨਾਲ ਸਬੰਧਤ ਸ਼ਬਦਾਵਲੀ ਨੂੰ "ਸਮਾਂ ਸ਼ਬਦਾਵਲੀ" ਕਿਹਾ ਜਾਂਦਾ ਹੈ।

ਸਮੇਂ ਨਾਲ ਸਬੰਧਤ ਕੁਝ ਮਹੱਤਵਪੂਰਨ ਸ਼ਰਤਾਂ ਹਨ-

*DECADE  -10 ਸਾਲ ਦੀ ਮਿਆਦ

*FIRST HALF(OF A CENTURY) ਪਹਿਲਾ ਅੱਧ (ਸਦੀ ਦਾ)    -    ਇੱਕ ਸਦੀ ਦੇ ਪਹਿਲੇ 50 ਸਾਲ ਯਾਨੀ 1 ਸਾਲ ਤੋਂ 50 ਵੇਂ ਸਾਲ ਤੱਕ ਦੀ ਮਿਆਦ

*SECOND HALF(OF A CENTURY)ਦੂਜਾ ਅੱਧ (ਇੱਕ ਸਦੀ ਦਾ) - ਸਦੀ ਦੇ ਆਖਰੀ 50 ਸਾਲ ਯਾਨੀ 51ਵੇਂ ਸਾਲ ਤੋਂ 100ਵੇਂ ਸਾਲ ਤੱਕ ਦਾ ਸਮਾਂ

*CENTURY ਸਦੀ  -  100 ਸਾਲ ਦੀ ਮਿਆਦ

*MILLENIUM ਮਿਲੇਨੀਅਮ  -  1,000 ਸਾਲ ਦੀ ਮਿਆਦ

*CIRCA --- Ca./C.  ---   ਜੇਕਰ ਸਹੀ ਮਿਤੀ ਦਾ ਪਤਾ ਨਾ ਹੋਵੇ ਤਾਂ ਤਾਰੀਖ ਦੇ ਨਾਲ ‘ਸਰਕਾ’ ਸ਼ਬਦ ਵਰਤਿਆ ਜਾਂਦਾ ਹੈ। ਸੰਖੇਪ ਵਿੱਚ, ਸਰਕਾ ਨੂੰ Ca ਵਜੋਂ ਦਰਸਾਇਆ ਗਿਆ ਹੈ। ਜਾਂ C. ਉਦਾਹਰਨ: C. 1,500 BC-600 BC: ਵੈਦਿਕ ਸੱਭਿਆਚਾਰ ਕਾਲ ਦਾ ਮਤਲਬ ਹੈ ਕਿ ਵੈਦਿਕ ਸੱਭਿਆਚਾਰ ਕਾਲ ਦੀ ਸਹੀ ਮਿਤੀ ਪਤਾ ਨਹੀਂ ਹੈ ਪਰ ਇਹ (C. 1500 BC-600 BC) ਉਸ ਦੇ ਨੇੜੇ ਹੈ।

*20ਵੀਂ ਸਦੀ ਦੇ ਪਹਿਲੇ ਦਹਾਕੇ ਤੋਂ ਭਾਵ 1901 ਈ. ਤੋਂ 1910 ਈ. ਤੱਕ ਦਾ ਸਮਾਂ ਹੈ।

*20ਵੀਂ ਸਦੀ ਦੇ ਪੰਜਵੇਂ ਦਹਾਕੇ ਤੋਂ ਭਾਵ 1941 ਈ. ਤੋਂ 1950 ਈ. ਤੱਕ ਦਾ ਸਮਾਂ ਹੈ।

*20ਵੀਂ ਸਦੀ ਦੇ ਅੱਠਵੇਂ ਦਹਾਕੇ ਤੋਂ ਭਾਵ 1971 ਈ. ਤੋਂ 1980 ਈ. ਤੱਕ ਦਾ ਸਮਾਂ ਹੈ।

*20ਵੀਂ ਸਦੀ ਦੇ ਆਖਰੀ ਦਹਾਕੇ ਦਾ ਅਰਥ ਹੈ 1991 ਈ. ਤੋਂ 2000 ਈ. ਤੱਕ ਦਾ ਸਮਾਂ।

*20ਵੀਂ ਸਦੀ ਦੇ ਪਹਿਲੇ ਅੱਧ ਦਾ ਅਰਥ ਹੈ- 1901 ਈ. ਤੋਂ 1950 ਈ.

20ਵੀਂ ਸਦੀ ਦੇ ਦੂਜੇ ਅੱਧ ਦਾ ਮਤਲਬ 1951 ਈ. ਤੋਂ 2000 ਈ.

6ਵੀਂ ਸਦੀ ਈ.ਪੂ. ਦਾ ਮਤਲਬ ਹੈ-600 ਈਸਾ ਪੂਰਵ ਤੋਂ 501 ਈ.ਪੂ

     ਚੌਥੀ ਸਦੀ BC ਦਾ ਅਰਥ ਹੈ- 400 ਈਸਾ ਪੂਰਵ ਤੋਂ 301 ਈ.ਪੂ

     16ਵੀਂ ਸਦੀ ਈ. ਦਾ ਮਤਲਬ ਹੈ-1501 ਈ. ਤੋਂ 1600 ਈ.

      20ਵੀਂ ਸਦੀ ਈ. ਦਾ ਮਤਲਬ-1901 ਈ. ਤੋਂ 2000 ਈ.

ਦੂਜਾ ਮਿਲੀਨਿਅਮ BC-2000 BC-1001 BC

   ਪਹਿਲੀ ਮਿਲੀਨਿਅਮ BC-1000 BC-1 BC

   ਪਹਿਲੀ ਮਿਲੀਨਿਅਮ AD-1 AD-1000 AD

   ਦੂਜੀ ਮਿਲੀਨਿਅਮ AD-1001 AD-2000 AD

ਇਤਿਹਾਸ ਕੀ ਹੈ? WHAT IS HISTORY

 

ਇਤਿਹਾਸ ਕੀ ਹੈ? WHAT IS HISTORY

* ਅਤੀਤ ਦੇ ਅਧਿਐਨ ਨੂੰ ਇਤਿਹਾਸ ਕਿਹਾ ਜਾਂਦਾ ਹੈ

*  ਅੰਗਰੇਜ਼ੀ ਸ਼ਬਦ 'ਹਿਸਟਰੀ' ਯੂਨਾਨੀ ਸ਼ਬਦ 'ਹਿਸਟੋਰੀਆ' ਤੋਂ ਲਿਆ ਗਿਆ ਹੈ ਜਿਸਦਾ ਅਰਥ ਹੈ ਖੋਜ, ਪੁੱਛਗਿੱਛ ਜਾਂ ਜਾਂਚ। ਇਸ ਤਰ੍ਹਾਂ, ਪੜਤਾਲ ਦੁਆਰਾ ਹਾਸਲ ਕੀਤੇ ਗਿਆਨ ਨੂੰ 'ਇਤਿਹਾਸ' ਕਿਹਾ ਜਾਂਦਾ ਹੈ।

* ਯੂਨਾਨੀ ਇਤਿਹਾਸਕਾਰ (ਹੇਰੋਡੋਟਸ HERODOTUS (484 ਬੀ.ਸੀ.-425 ਈ.ਪੂ.) ਦੁਨੀਆ ਦਾ ਪਹਿਲਾ ਅਸਲੀ ਇਤਿਹਾਸਕਾਰ ਸੀ। ਉਸ ਨੇ ਸਿਰਫ਼ ਇੱਕ ਕਿਤਾਬ 'ਦਿ ਹਿਸਟਰੀਜ਼' THE HISTORIES (430 ਈ.ਪੂ.) ਲਿਖੀ ਸੀ। 'ਦਿ ਹਿਸਟਰੀਜ਼' ਗ੍ਰੀਕੋ-ਫ਼ਾਰਸੀ ਦੇ ਪਿਛੋਕੜ ਅਤੇ ਘਟਨਾਵਾਂ ਦਾ ਵਰਣਨ ਕਰਦੀ ਹੈ। /ਯੂਨਾਨੀ- ਈਰਾਨੀ ਯੁੱਧ ਸਭ ਤੋਂ ਪਹਿਲਾਂ ਰੋਮਨ ਦਾਰਸ਼ਨਿਕ ਸਿਸੇਰੋ (106 ਬੀ.ਸੀ.-43 ਈ.ਪੂ.) ਨੇ ਉਸਨੂੰ 'ਇਤਿਹਾਸ ਦਾ ਪਿਤਾ' ਕਿਹਾ।

* ਜਰਮਨ ਇਤਿਹਾਸਕਾਰ ਲੀਓਪੋਲਡ ਵਾਨ ਰੈਂਕੇ LEOPOLD VON RANKE(1795-1886 ਈ.) ਨੂੰ 'ਆਧੁਨਿਕ ਇਤਿਹਾਸ ਦਾ ਪਿਤਾਮਾ' ਕਿਹਾ ਜਾਂਦਾ ਹੈ। ਰੈਂਕੇ(RANKE) ਦੇ ਅਨੁਸਾਰ, ਇਤਿਹਾਸਕਾਰ ਦਾ ਕੰਮ ਅਤੀਤ ਦਾ ਵਰਣਨ ਕਰਨਾ ਸੀ ਕਿਉਂਕਿ ਇਹ ਅਸਲ ਵਿੱਚ ['wie es eingentlich gewesen' (ਜਰਮਨ ਸ਼ਬਦ) ਅਸਲ ਵਿੱਚ ਇਹ (ਅਤੀਤ) ਕੀ ਸੀ (ਅੰਗਰੇਜ਼ੀ ਅਨੁਵਾਦ)]।

* ਇੱਕ ਜਰਮਨ ਦਾਰਸ਼ਨਿਕ ਹੇਗਲ HEGEL (1770-1831 ਈ.) ਨੇ ਇੱਕ ਵਾਰ ਕਿਹਾ ਸੀ ਕਿ 'ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ', ਬਾਅਦ ਵਿੱਚ ਜਰਮਨ ਅਰਥਸ਼ਾਸਤਰੀ ਅਤੇ ਦਾਰਸ਼ਨਿਕ ਕਾਰਲ ਮਾਰਕਸ KARL MARX (1818-83 ਈ.) ਨੇ ਇਸ ਲਾਈਨ ਨੂੰ ਅੱਗੇ ਵਧਾਇਆ: "ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ, ਪਹਿਲਾਂ ਤ੍ਰਾਸਦੀ ਦੇ ਤੌਰ 'ਤੇ, ਦੂਜਾ ਹਾਸਰਸ ਵਜੋਂ। "

ਬ੍ਰਿਟਿਸ਼ ਇਤਿਹਾਸਕਾਰ E.H. Carr (1892-1982 ਈ.) ਦੇ ਅਨੁਸਾਰ: "ਇਤਿਹਾਸ ਅਤੀਤ ਅਤੇ ਵਰਤਮਾਨ ਵਿਚਕਾਰ ਇੱਕ ਨਾ ਖਤਮ ਹੋਣ ਵਾਲਾ ਸੰਵਾਦ ਹੈ।"