-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਉਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ .Thought of the day ---Even the genius asks questions. END IS NOT THE END IN FACT E.N.D. MEANS "EFFORTS NEVER DIE." -DR. A.P.J. ABDUL KALAM . SLOW SUCCESS BUILDS CHARACTER,FAST SUCCESS BUILDS EGO. -SIR RATAN TATA . WHEN YOUR PARENTS ARE NOT RICH BUT STILL AFFORDS TO GIVE YOU A BEAUTIFUL LIFE, APPRECIATE THEIR SACRIFICES. - SWAMI VIVEKANANDA HOME IS DARK WITHOUT MOM, LIFE IS DARK WITHOUT DAD. - DR. A.P.J. ABDUL KALAM. NEVER FORGET YOUR ROOTS, AND ALWAYS BE PROUD OF WHERE YOU COME FROM. - SIR RATAN TATA. FROM BIRTH TO DEATH, THERE MAY BE A MILLION RELATIONSHIPS BUT YOU WILL NEVER FIND A CARING FATHER AND A LOVING MOTHER AGAIN. EVERYTHING IS BEAUTIFUL DEPENDING ON THE SITUATION .A BELL SOUNDS IRRITATING AT 9AM BUT THE SAME BELL SOUNDS MELODIOUS AT 4PM. - DR. A.P.J. ABDUL KALAM. IF YOU WANT TO WALK FAST, WALK ALONE. BUT IF YOU WANT TO WALK FAR,WALK TOGETHER. -SIR RATAN TATA . THE BIGGEST MISTAKE ONE CAN MAKE IS LOSING YOURSELF IN THE PROCESS OF VALUING SOMEONE TOO MUCH AND FORGETTING THAT YOU ARE SPECIAL TOO. -SWAMI VIVEKANANDA. BEHAVIOUR IS ALWAYS GREATER THAN KNOWLEDGE. BECAUSE IN LIFE THERE ARE MANY SITUATIONS WHERE KNOWLEDGE FAILS BUT BEHAVIOUR CAN STILL HANDLE. -DR.A.P.J.ABDUL KALAM. DON'T BE SERIOUS ,ENJOY LIFE AS IT COMES. - SIR RATAN TATA. EVERYTHING IS EASY WHEN YOU ARE BUSY.BUT NOTHING IS EASY WHEN YOU ARE LAZY. -SWAMI VIVEKANANDA .

Thursday, 5 September 2024

ਰੇਸ਼ਿਆਂ ਤੋਂ ਕੱਪੜਿਆਂ ਤੱਕ (FIBRE TO FABRIC)

 

ਰੇਸ਼ਿਆਂ ਤੋਂ ਕੱਪੜਿਆਂ ਤੱਕ (FIBRE TO FABRIC)

ਯਾਦ ਰੱਖਣ ਯੋਗ ਗੱਲਾਂ

1. ਰੇਸ਼ੇ (Fibre) : ਰੇਸ਼ੇ ਲੰਬੇ, ਮਜ਼ਬੂਤ ਅਤੇ ਲੱਚਕਦਾਰ ਧਾਗਿਆਂ ਵਾਂਗ ਰਚਨਾਵਾਂ ਹਨ, ਜੋ ਕਿ ਕੱਪੜੇ ਬਣਾਉਣ ਲਈ ਵਰਤੇ ਜਾਂਦੇ ਹਨ।

2. ਰੇਸ਼ਿਆਂ ਦੀਆਂ ਕਿਸਮਾਂ (Types of Fibres) : ਰੇਸ਼ੇ ਦੋ ਤਰ੍ਹਾਂ ਦੇ ਹੁੰਦੇ ਹਨ :

(i) ਕੁਦਰਤੀ ਰੇਸ਼ੇ (Natural fibre) : ਕੁਝ ਕੱਪੜਿਆਂ ਦੇ ਰੇਸ਼ੇ; ਜਿਵੇਂ ਸੂਤੀ, ਉਨੀ, ਜੂਟ, ਰੇਸ਼ਮੀ ਪੌਦਿਆਂ ਅਤੇ ਜੰਤੂਆਂ ਤੋਂ ਪ੍ਰਾਪਤ ਕੀਤੇ ਜਾਂਦੇ ਹਨ। ਇਹਨਾਂ ਨੂੰ ਕੁਦਰਤੀ ਰੇਸ਼ੇ ਕਹਿੰਦੇ ਹਨ।

         (ੳ) ਪੌਦਾ ਰੇਸ਼ਾ (Plant fibres) : ਸੂਤੀ ਅਤੇ ਜੂਟ ਪੌਦਾ ਰੇਸ਼ੇ ਦੀਆਂ ਉਦਾਹਰਨਾਂ ਹਨ।

          (ਅ) ਜੰਤੂ ਰੇਸ਼ਾ (Animal fibres) : ਉੱਨ ਅਤੇ ਰੇਸ਼ਮ ਜੰਤੂਆਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਉੱਨ ਨੂੰ ਭੇਡਾਂ, ਬੱਕਰੀਆਂ ਅਤੇ ਯਾਕ ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਸ ਨੂੰ ਖਰਗੋਸ਼ ਅਤੇ ਊਠ ਦੇ ਵਾਲਾਂ ਤੋਂ ਵੀ ਪ੍ਰਾਪਤ ਕੀਤਾ। ਜਾਂਦਾ ਹੈ। ਰੇਸ਼ਮ ਨੂੰ ਰੇਸ਼ਮ ਦੇ ਕੀੜੇ ਦੇ ਕਕੂਨ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ।

(ii) ਸੰਸ਼ਲਿਸ਼ਟ ਰੇਸ਼ੇ (Synthetic fibres) : ਰਸਾਇਣਕ ਪਦਾਰਥਾਂ ਤੋਂ ਪ੍ਰਾਪਤ ਰੇਸ਼ਿਆਂ ਨੂੰ ਸੰਸ਼ਲਿਸ਼ਟ ਰੋਸ਼ ਕਹਿੰਦੇ ਹਨ। ਪਦਾਰਥਾਂ; ਜਿਵੇਂ ਪਾਲੀਐਸਟਰ, ਨਾਇਲੋਨ ਅਤੇ ਐਕਰੈਲਿਕ।

3. ਯਾਰਨ ਤੋਂ ਰੇਸ਼ੇ ਕਿਵੇਂ ਪ੍ਰਾਪਤ ਕੀਤੇ ਜਾਂਦੇ ਹਨ ? (How fabric is obtained from yarn) ?

          (i) ਸੁਣਨਾ (Weaving) : ਧਾਗੇ ਦੇ ਦੋ ਸੈੱਟਾਂ ਨੂੰ ਇਕੱਠੇ ਕ੍ਰਮ ਵਿੱਚ ਕਰਨ ਦੀ ਪ੍ਰਕਿਰਿਆ ਨੂੰ ਬੁਣਨਾ ਕਹਿੰਦੇ ਹਨ। ਰੇਸ਼ਮ ਦਾ ਬੁਣਨਾ ਖੱਡੀ 'ਤੇ ਕੀਤਾ ਜਾਂਦਾ ਹੈ।

         (ii) ਨਿਟਿੰਗ (Knitting) : ਨਿਟਿੰਗ ਵਿੱਚ ਰੇਸ਼ੇ ਦੇ ਇੱਕ ਟੁਕੜੇ ਨੂੰ ਬਣਾਉਣ ਲਈ ਇੱਕ ਧਾਗੇ ਦੀ ਵਰਤੋਂ ਕੀਤੀ ਜਾਂਦੀ ਹੈ। ਨਿਟਿੰਗ ਮਸ਼ੀਨ ਜਾਂ ਹੱਥ ਨਾਲ ਕੀਤੀ ਜਾਂਦੀ ਹੈ।

4. ਰੇਸ਼ੇ ਤੋਂ ਧਾਗੇ ਬਣਾਉਣਾ (Making yarn from fibre) : ਰੇਸ਼ੇ ਤੋਂ ਧਾਗੇ ਨੂੰ ਬਣਾਉਣ ਦੀ ਕਿਰਿਆ ਨੂੰ ਸਪਿਨਿੰਗ ਕਹਿੰਦੇ ਹਨ। ਵੱਡੇ ਪੈਮਾਨੇ 'ਤੇ ਧਾਗੇ ਦੀ ਸਪਿਨਿੰਗ ਮਸ਼ੀਨਾਂ ਨਾਲ ਕੀਤੀ ਜਾਂਦੀ ਹੈ।

5. ਜੂਟ (Jute) : ਜੂਟ ਦਾ ਰੇਸ਼ਾ ਜੂਟ ਪੌਦੇ ਦੇ ਤਣੇ ਤੋਂ ਪ੍ਰਾਪਤ ਕੀਤਾ ਜਾਂਦਾ ਹੈ । ਜੂਟ ਪੌਦੇ ਦੀ ਓਦੋਂ ਕਟਾਈ ਕੀਤੀ ਜਾਂਦੀ ਹੈ ਜਦੋਂ ਇਹ ਫਲ ਦੇਣ ਦੀ ਅਵੱਸਥਾ ਵਿੱਚ ਹੁੰਦੇ ਹਨ। ਤਣਿਆਂ ਨੂੰ ਕੱਟ ਕੇ ਕੁਝ ਦਿਨਾਂ ਲਈ ਪਾਣੀ ਵਿੱਚ ਰੱਖਿਆ ਜਾਂਦਾ ਹੈ। ਤਣਿਆਂ, ਜੜ੍ਹਾਂ ਅਤੇ ਰੇਸ਼ਿਆਂ ਨੂੰ ਹੱਥਾਂ ਨਾਲ ਅੰਡ ਕੀਤਾ ਜਾਂਦਾ ਹੈ।

6. ਗਿਨਿੰਗ (Ginning) : ਰੂੰ ਦੇ ਬੀਜਾਂ ਤੋਂ ਰੇਸ਼ੇ ਅੱਡ ਕਰਨ ਦੀ ਪ੍ਰਕਿਰਿਆ ਨੂੰ ਗਿਨਿੰਗ ਕਹਿੰਦੇ ਹਨ।

7. ਫਲੀਸ (Fleece) : ਭੇਡ ਜਾਂ ਯਾਕ ਦੇ ਵਾਲਾਂ ਨੂੰ, ਜਿਨ੍ਹਾਂ ਤੋਂ ਉੱਨ ਪ੍ਰਾਪਤ ਕੀਤੀ ਜਾਂਦੀ ਹੈ, ਫਲੀਸ ਕਹਿੰਦੇ उठ।

8. ਬੀਅਰਿੰਗ (Shearing) : ਭੇਡ ਦੀ ਫਲੀਸ ਉਤਾਰਨ ਦੀ ਪ੍ਰਕਿਰਿਆ, ਜਿਸ ਵਿੱਚ ਚਮੜੀ ਦੀ ਇੱਕ ਪਤਲੀ ਪਰਤ ਸਰੀਰ ਤੋਂ ਉਤਰ ਜਾਂਦੀ ਹੈ, ਨੂੰ ਸ਼ੀਅਰਿੰਗ ਕਹਿੰਦੇ ਹਨ। 9. ਸਕੋਰਿੰਗ (Scouring) : ਕੱਟੀ ਹੋਈ ਚਮੜੀ ਦੇ ਵਾਲਾਂ ਤੋਂ ਗਰੀਸ, ਧੂੜ, ਮੈਲ, ਪਸੀਨਾ ਆਦਿ ਹਟਾਉਣ ਦੀ ਪ੍ਰਕਿਰਿਆ ਨੂੰ ਸਕੋਰਿੰਗ ਕਹਿੰਦੇ ਹਨ।

10. ਬੂਰ (Burrs) : ਛੋਟੇ ਫੁੱਲੇ ਹੋਏ ਰੇਸ਼ਿਆਂ ਨੂੰ ਬੂਰ ਕਹਿੰਦੇ ਹਨ। ਇਹ ਵਾਲਾਂ ਵਿੱਚੋਂ ਬਾਹਰ ਕੱਢੇ ਜਾਂਦੇ ਹਨ।

11. ਉੱਨ ਦੇਣ ਵਾਲੇ ਜੰਤੂਆਂ ਦੇ ਸਰੀਰ 'ਤੇ ਵਾਲਾਂ ਦੀ ਇੱਕ ਮੋਟੀ ਪਰਤ ਹੁੰਦੀ ਹੈ। ਵਾਲ ਹਵਾ ਨੂੰ ਚੁੱਪ ਕਰ ਲੈਂਦੇ ਹਨ, ਜਿਹੜੇ ਜੰਤੂਆਂ ਨੂੰ ਗਰਮ ਰੱਖਦੇ ਹਨ।

12. ਕੁਝ ਭਾਰਤੀ ਭੇਡਾਂ ਦੀਆਂ ਨਸਲਾਂ (Some Indian breeds of sheep)

 

ਨਸਲ ਦਾ ਨਾਂ                                              ਉੱਨ ਦਾ ਗੁਣ                                                 ਰਾਜ ਜਿੱਥੇ ਮਿਲਦੀਆਂ ਹਨ

1. ਲੋਹੀ                                                    ਚੰਗੀ ਕੁਆਲਟੀ ਵਾਲੀ ਉੱਨ                                             ਰਾਜਸਥਾਨ, ਪੰਜਾਬ

2. ਰਾਮਪੁਰ ਬੁਸ਼ਾਹਰ                                          ਭੂਰੀ ਖੱਲ                                                           ਉੱਤਰ ਪ੍ਰਦੇਸ਼, ਹਿਮਾਚਲ

3. ਨਾਲੀ                                                          ਕਾਰਪੇਟ ਉੱਨ                                                 ਰਾਜਸਥਾਨ, ਹਰਿਆਣਾ, ਪੰਜਾਬ

4. ਬਖਰਵਾਲ                                                   ਊਨੀ ਸ਼ਾਲ                                                               ਜੰਮੂ ਅਤੇ ਕਸ਼ਮੀਰ

5. ਮਾਰਵਾੜੀ                                                    ਮੋਟੀ ਉੱਨ                                                                   ਗੁਜਰਾਤ

6. ਪਤਨਵਾੜੀ                                                  ਹੌਜ਼ਰੀ ਲਈ                                                                ਗੁਜਰਾਤ

 

13. ਸੈਰੀਕਲਚਰ (Sericulture) : ਰੇਸ਼ਮ ਪ੍ਰਾਪਤ ਕਰਨ ਲਈ ਰੇਸ਼ਮ ਦੇ ਕੀੜਿਆਂ ਦੇ ਪਾਲਣ ਨੂੰ ਸੈਰੀਕਲਚਰ ਕਹਿੰਦੇ ਹਨ।

14. ਰੇਸ਼ਮ ਦੇ ਕੀੜੇ ਦੇ ਜੀਵਨ ਚੱਕਰ ਦੇ ਇਤਿਹਾਸ ਦੀਆਂ ਅਵਸਥਾਵਾਂ (Stages of life in life history of silk moth.) ਰੇਸ਼ਮ ਦੇ ਕੀੜੇ ਦੇ ਜੀਵਨ ਦੀਆਂ ਚਾਰ ਅਵਸਥਾਵਾਂ ਹਨ : (i) ਅੰਡੇ (ii) ਲਾਰਵਾ (iii) ਕੈਟਰਪਿਲਰ ਜਾਂ ਸਿਲਕਵੌਰਮ (iv) ਪਿਊਪਾ ਕੈਟਰਪਿਲਰ ਆਪਣੇ ਆਪ ਨੂੰ ਛੁਪਾਉਣ ਲਈ ਇੱਕ ਜਾਲ ਬੁਣਦਾ ਹੈ। ਇਹ ਪੂਰੀ ਤਰ੍ਹਾਂ ਆਪਣੇ ਆਪ ਨੂੰ ਰੇਸ਼ਮੀ ਰੇਸ਼ੇ ਨਾਲ ਢੱਕ ਲੈਂਦਾ ਹੈ। ਇਸ ਕਵਰ ਨੂੰ ਕਕੂਨ ਕਹਿੰਦੇ ਹਨ। ਇਸ ਕਕੂਨ ਤੋਂ ਰੇਸ਼ਮੀ ਰੇਸ਼ੇ ਪ੍ਰਾਪਤ ਹੁੰਦੇ ਹਨ। ਰੇਸ਼ਮ ਦੇ ਕੀਟ ਦੇ ਅੰਡੇ ਸ਼ਹਿਤੂਤ ਦੇ ਪੱਤਿਆਂ 'ਤੇ ਪਾਲੇ ਜਾਂਦੇ ਹਨ।

15. ਰੀਲਿੰਗ (Reeling) : ਰੇਸ਼ਮ ਦੇ ਤੌਰ 'ਤੇ ਵਰਤੇ ਜਾਣ ਵਾਲੇ ਕਕੂਨ ਤੋਂ ਧਾਗੇ ਕੱਢਣ ਦੀ ਪ੍ਰਕਿਰਿਆ ਨੂੰ ਰੇਸ਼ਮ ਦੀ ਰੀਲਿੰਗ ਕਹਿੰਦੇ ਹਨ।

Wednesday, 4 September 2024

ਜਾਲਣ ਅਤੇ ਲਾਟ(COMBUSTON AND FLAME)

 

ਜਾਲਣ ਅਤੇ ਲਾਟ(COMBUSTON AND FLAME)

ਯਾਦ ਰੱਖਣ ਯੋਗ ਗੱਲਾਂ

1. ਜਲਣਸ਼ੀਲ ਪਦਾਰਥ (Combustible substances) : ਜਿਹੜੇ ਪਦਾਰਥ ਹਵਾ ਵਿੱਚ ਬਲਦੇ ਹਨ, ਉਹਨਾਂ ਨੂੰ ਜਲਣਸ਼ੀਲ ਪਦਾਰਥ ਕਹਿੰਦੇ ਹਨ।

2. ਜਲਣ ਵਿੱਚ ਸਹਾਇਕ (Supporters of combustion) : ਉਹ ਪਦਾਰਥ, ਜਿਨ੍ਹਾਂ ਦੀ ਮੌਜੂਦਗੀ ਵਿੱਚ ਪਦਾਰਥ ਪ੍ਰਜਲਣ ਤਾਪਮਾਨ ਤੱਕ ਪਹੁੰਚਣ 'ਤੇ ਜਲਣਾ ਸ਼ੁਰੂ ਕਰਦਾ ਹੈ, ਉਹਨਾਂ ਨੂੰ ਜਲਣ ਵਿੱਚ ਸਹਾਇਕ ਕਹਿੰਦੇ ਹਨ; ਜਿਵੇਂ- ਹਵਾ, ਆਕਸੀਜਨ ਜਲਣ ਵਿੱਚ ਸਹਾਇਤਾ ਕਰਦੇ ਹਨ।

3. ਬਲਣ (Combustion) : ਉਹ ਰਸਾਇਣਿਕ ਪ੍ਰਕਾਸ਼, ਜਿਸ ਵਿੱਚ ਕਈ ਪਦਾਰਥ ਆਕਸੀਜਨ ਨਾਲ ਪ੍ਰਤੀਕਿਰਿਆ ਕਰ ਕੇ ਗਰਮੀ ਅਤੇ ਪ੍ਰਕਾਸ਼ ਦਿੰਦਾ ਹੈ, ਬਲਣ ਅਖਵਾਉਂਦਾ ਹੈ।

4. ਬਲਣ ਦੀਆਂ ਕਿਸਮਾਂ (Types of combustion) : ਬਲਣ ਦੋ ਕਿਸਮਾਂ ਦਾ ਹੁੰਦਾ ਹੈ—

(i) ਸੁੱਤੇ ਸਿੱਧ ਬਲਣਾ (Spontaneous combustion) : ਉਹ ਬਲਣਾ, ਜਿਸ ਵਿੱਚ ਪਦਾਰਥ ਬਿਨਾਂ ਕਿਸੇ ਪ੍ਰਤੱਖ ਕਾਰਨ ਦੇ, ਅਚਾਨਕ ਲਪਟਾਂ ਦੇ ਨਾਲ ਬਲ ਪੈਂਦਾ ਹੈ, ਸੁੱਤੇ ਸਿੱਧ ਬਲਣਾ ਅਖਵਾਉਂਦਾ ਹੈ ।

(ii) ਤੀਬਰ ਬਲਣਾ (Rapid combustion) : ਉਹ ਬਲਣਾ, ਜਿਸ ਵਿੱਚ ਜਲਣਸ਼ੀਲ ਪਦਾਰਥ ਤੇਜ਼ੀ ਨਾਲ ਬਲਦੇ ਹਨ ਅਤੇ ਗਰਮੀ ਤੇ ਪ੍ਰਕਾਸ਼ ਊਰਜਾ ਪੈਦਾ ਕਰਦੇ ਹਨ, ਤੀਬਰ ਬਲਣਾ ਕਹਾਉਂਦਾ ਹੈ; ਜਿਵੇਂ- ਐੱਲ ਪੀ ਜੀ ਦਾ ਰਸੋਈ ਘਰ ਵਿੱਚ ਬਲਣਾ।

5. ਜਲਣ ਤਾਪਮਾਨ (Ignition temperature) : ਉਹ ਘੱਟ ਤੋਂ ਘੱਟ ਤਾਪਮਾਨ, ਜਿਸ 'ਤੇ ਜਲਣਸ਼ੀਲ ਪਦਾਰਥ ਅੱਗ ਫੜ ਲੈਂਦਾ ਹੈ, ਜਲਣ ਤਾਪ ਅਖਵਾਉਂਦਾ ਹੈ।

6. ਬਾਲਣ ਦਾ ਕੈਲੋਰੀ ਮੁੱਲ (Calorific value of a fuel) : ਕਿਸੇ ਬਾਲਣ ਦੇ ਇੱਕ ਕਿੱਲੋਗ੍ਰਾਮ ਪੁੰਜ ਦੇ ਪੂਰੀ ਤਰ੍ਹਾਂ ਬਲਣ 'ਤੇ ਤਾਪ ਊਰਜਾ ਦੀ ਮਾਤਰਾ ਨੂੰ ਕੈਲੋਰੀਮਾਨ ਮੁੱਲ ਆਖਦੇ ਹਨ। ਇਸ ਨੂੰ ਕਿੱਲੋ ਜੂਲ ਪ੍ਰਤੀ ਕਿੱਲੋਗ੍ਰਾਮ ਇਕਾਈ ਵਿੱਚ ਦਰਸਾਇਆ ਜਾਂਦਾ ਹੈ।

7. ਬਲਣਸ਼ੀਲ ਪਦਾਰਥ (Inflammable substances) : ਉਹ ਪਦਾਰਥ, ਜਿਸ ਦਾ ਜਲਣ ਤਾਪਮਾਨ ਬਹੁਤ ਨੀਵਾਂ ਹੁੰਦਾ ਹੈ ਅਤੇ ਆਸਾਨੀ ਨਾਲ ਲਾਟ ਨਾਲ ਅੱਗ ਫੜ ਲੈਂਦੇ ਹਨ, ਉਹਨਾਂ ਨੂੰ ਬਲਣਸ਼ੀਲ ਪਦਾਰਥ ਕਹਿੰਦੇ ਹਨ।

8. ਨਾ-ਬਲਣਸ਼ੀਲ ਪਦਾਰਥ (Non-combustible substances) : ਉਹ ਪਦਾਰਥ ਜਿਹੜੇ ਹਵਾ (ਆਕਸੀਜਨ) ਵਿੱਚ ਨਹੀਂ ਬਲਦੇ ਉਹਨਾਂ ਨੂੰ ਨਾ-ਬਲਣਸ਼ੀਲ ਪਦਾਰਥ ਕਹਿੰਦੇ ਹਨ; ਜਿਵੇਂ-ਕੱਚ, ਰੇਤ ਅਤੇ ਸੋਨਾ ਆਦਿ।

9. ਬਾਲਣ (Fuels) : ਇੱਕ ਬਲਣਸ਼ੀਲ ਪਦਾਰਥ ਜਿਹੜਾ ਬਲਣ 'ਤੇ ਜ਼ਿਆਦਾ ਮਾਤਰਾ ਵਿੱਚ ਤਾਪ ਅਤੇ ਰੋਸ਼ਨੀ ਦਿੰਦਾ ਹੈ, ਉਸ ਨੂੰ ਬਾਲਣ ਕਹਿੰਦੇ ਹਨ; ਜਿਵੇਂ- ਐਲ. ਪੀ. ਜੀ., ਪੈਟਰੋਲ ਅਤੇ ਡੀਜ਼ਲ।

10. ਗਲੋਬਲ ਵਾਰਮਿੰਗ (Global warming) : ਧਰਤੀ ਦੇ ਤਾਪਮਾਨ ਵਿੱਚ ਵਾਧਾ ਗਲੋਬਲ ਵਾਰਮਿੰਗ ਕਹਾਉਂਦਾ ਹੈ। ਹੋਰ ਗੱਲਾਂ ਦੇ ਨਾਲ-ਨਾਲ ਇਸ ਨਾਲ ਬਰਫ ਦੇ ਤੋਦੇ ਪਿਘਲ ਜਾਂਦੇ ਹਨ, ਜਿਸ ਕਾਰਣ ਸਮੁੰਦਰ ਵਿੱਚ ਪਾਣੀ ਦਾ ਲੈਵਲ ਵੱਧ ਜਾਂਦਾ ਹੈ ਅਤੇ ਤਟੀ ਖੇਤਰਾਂ ਵਿੱਚ ਹੜ੍ਹ ਆ ਜਾਂਦੇ ਹਨ।

11. ਤੇਜ਼ਾਬੀ ਵਰਖਾ (Acid-rain) : ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਵਰਖਾ ਦੇ ਪਾਣੀ (ਬੂੰਦਾਂ) ਵਿੱਚ ਘੁੱਲ ਕੇ ਵੱਖ-ਵੱਖ ਅਮਲ ਬਣਾਉਂਦੇ ਹਨ। ਇਸ ਤਰ੍ਹਾਂ ਦੀ ਵਰਖਾ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ। ਤੇਜ਼ਾਬੀ ਵਰਖਾ ਇਮਾਰਤਾਂ, ਫਸਲਾਂ ਅਤੇ ਮਨੁੱਖਾਂ ਦਾ ਬਹੁਤ ਨੁਕਸਾਨ ਕਰਦੀ ਹੈ।

12. ਇੱਕ ਆਦਰਸ਼ ਬਾਲਣ ਦੇ ਗੁਣ (Characteristics of an ideal fuel) : ਇੱਕ ਆਦਰਸ਼ ਬਾਲਣ ਸਸਤਾ, ਆਸਾਨੀ ਨਾਲ ਉਪਲਬਧ ਹੋਣ ਵਾਲਾ, ਇਕਸਾਰ ਅਤੇ ਨਿਯੰਤਰਿਤ ਰੂਪ ਵਿੱਚ ਜਲਣ ਯੋਗ, ਆਸਾਨੀ ਨਾਲ ਟ੍ਰਾਂਸਪੋਰਟ ਹੋਣ ਵਾਲਾ, ਉੱਚ ਕਲੋਰੀਮਾਨ ਮੁੱਲ ਵਾਲਾ, ਜਲਣ ਤੋਂ ਬਾਅਦ ਕੋਈ ਬਚ ਖੁਚ ਪਿੱਛੇ ਨਹੀਂ ਛੱਡਦਾ, ਵਾਤਾਵਰਣ ਨੂੰ ਪ੍ਰਦੂਸ਼ਿਤ ਨਹੀਂ ਕਰਦਾ

13. ਮੋਮਬੱਤੀ ਦੀ ਲਾਟ ਦੇ ਜ਼ੋਨ (Zones of a candle flame):

(i) ਸਭ ਤੋਂ ਬਾਹਰੀ ਜ਼ੋਨ (ਅਦੀਪਤ ਖੇਤਰ)

(ii) ਮੱਧ ਜ਼ੋਨ (ਦੀਪਤ ਜ਼ੋਨ

(iii) ਅੰਦਰਲਾ ਕਾਲ਼ਾ ਜ਼ੋਨ

(iv) ਹੇਠਲਾ ਨੀਲਾ ਜ਼ੋਨ







14. ਅੱਗ-ਬੁਝਾਊ ਯੰਤਰ (Fire Extinguisher)

(i) ਕਾਰਬਨ ਟੈਟਰਾ ਕਲੋਰਾਈਡ (CCl4) ਅੱਗ ਬੁਝਾਊ ਯੰਤਰ ਬਿਜਲੀ ਨਾਲ ਲੱਗੀ ਅੱਗ ਨੂੰ ਬੁਝਾਉਣ ਲਈ ਵਰਤਿਆ ਜਾਂਦਾ ਹੈ।

(ii) ਤੇਲ ਨਾਲ ਲੱਗੀ ਅੱਗ ਰੇਤ ਜਾਂ ਮਿੱਟੀ ਨਾਲ ਕਾਬੂ ਕੀਤੀ ਜਾਂਦੀ ਹੈ, ਕਿਉਂਕਿ ਉਹ ਆਕਸੀਜਨ ਦੀ ਸਪਲਾਈ ਨੂੰ ਕੱਟ ਕਰ ਦਿੰਦੇ ਹਨ। ਇਸ ਲਈ ਅੱਗ ਬੁੱਝ ਜਾਂਦੀ ਹੈ।

(iii) ਝੱਗ ਕਿਸਮ ਦੇ ਅੱਗ ਬੁਝਾਊ ਯੰਤਰ ਦਾ ਸਿਧਾਂਤ (Principle of foam type extinguisher) : ਝੱਗ ਕਿਸਮ ਦੇ ਅੱਗ ਬੁਝਾਊ ਯੰਤਰ ਦੀ ਵਰਤੋਂ ਸਿਧਾਂਤ ਹਵਾ ਦੀ ਸਪਲਾਈ ਕੱਟ ਦਿੱਤੀ ਜਾਂਦੀ ਹੈ ਅਤੇ ਫਾਇਰ ਪਰੂਫ਼ ਝੱਗ ਦੀ ਪਰਤ ਜਲਣ ਵਾਲੇ ਪਦਾਰਥ ਦੇ ਗਿਰਦ ਬਣ ਜਾਂਦੀ ਹੈ।

(iv) ਤੇਲ ਨਾਲ ਲੱਗੀ ਅੱਗ ਨੂੰ ਬੁਝਾਉਣ ਲਈ ਪਾਣੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਤੇਲ ਪਾਣੀ ਨਾਲੋ ਹਲਕਾ ਹੁੰਦਾ ਹੈ ਅਤੇ ਤੇਲ ਉੱਪਰ ਆਕਸੀਜਨ ਦੀ ਪਤਲੀ ਪਰਤ ਬਣਾਉਂਦਾ ਹੈ ਅਤੇ ਤੇਲ ਜ਼ਿਆਦਾ ਖੇਤਰ ਵਿੱਚ ਫੈਲ ਜਾਂਦਾ ਹੈ।

15. ਐੱਲ ਪੀ ਜੀ (LPG) :

(i) ਐਲ ਪੀ ਜੀ ਦਾ ਉੱਚ ਕੈਲੋਰੀ ਮਾਨ, ਅਰਥਾਤ 5500 kJ/kg ਹੈ।

(ii) ਇਹ ਕੋਈ ਧੂੰਆਂ ਨਹੀਂ ਦਿੰਦਾ

(iii) ਇਹ ਵਾਤਾਵਰਣ ਪ੍ਰਦੂਸ਼ਣ ਪੈਦਾ ਨਹੀਂ ਕਰਦਾ।

16. ਸੀ ਐੱਨ ਜੀ (CNG) : ਵਾਹਨਾਂ ਵਿੱਚ ਵਰਤੇ ਜਾਣ ਵਾਲੇ ਡੀਜ਼ਲ ਅਤੇ ਪੈਟਰੋਲ ਦੀ ਥਾਂ ਸੀ ਐੱਨ ਜੀ ਦੀ ਵਰਤੋਂ ਕੀਤੀ ਜਾਂਦੀ ਹੈ।

(i) ਇਹ ਘੱਟ ਮਾਤਰਾ ਵਿੱਚ ਹਾਨੀਕਾਰਕ ਪਦਾਰਥ ਪੈਦਾ ਕਰਦਾ ਹੈ।

(ii) ਇਹ CO₂ ਪੈਦਾ ਕਰਦਾ ਹੈ, ਜੋ ਹਾਨੀਕਾਰਕ ਨਹੀਂ।

(iii) ਇਹ ਜਲਣ ਤੋਂ ਬਾਅਦ ਕੋਈ ਰਹਿੰਦ-ਖੂੰਹਦ ਨਹੀਂ ਛੱਡਦਾ।

ਕੋਲਾ ਅਤੇ ਪੇਟ੍ਰੋਲੀਅਮ (COAL AND PETROLEUM OR ENERGY)

 

ਕੋਲਾ ਅਤੇ ਪੇਟ੍ਰੋਲੀਅਮ (COAL AND PETROLEUM OR ENERGY)

 

ਯਾਦ ਰੱਖਣ ਯੋਗ ਗੱਲਾਂ

1. ਕੁਦਰਤੀ ਸਾਧਨ (Natural Resources) : ਹਵਾ, ਪਾਣੀ, ਮਿੱਟੀ ਅਤੇ ਖਣਿਜ ਪਦਾਰਥ ਆਦਿ ਜੋ ਸਾਨੂੰ ਕੁਦਰਤ ਤੋਂ ਮਿਲਦੇ ਹਨ, ਉਹਨਾਂ ਨੂੰ ਕੁਦਰਤੀ ਸਾਧਨ ਕਹਿੰਦੇ ਹਨ।

2. ਮਾਨਵ ਨਿਰਮਿਤ ਸਾਧਨ (Man-made or Artificial Resources) : ਉਹ ਪਦਾਰਥ, ਜੋ ਮਨੁੱਖ ਦੀਆਂ ਕੋਸ਼ਿਸ਼ਾਂ ਨਾਲ ਬਣੇ ਹਨ, ਉਨ੍ਹਾਂ ਨੂੰ ਮਾਨਵ ਨਿਰਮਿਤ ਸਾਧਨ ਕਹਿੰਦੇ ਹਨ।

3. ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Inexhaustible Resources) : ਜੋ ਸਾਧਨ ਪ੍ਰਕਿਰਤੀ ਵਿੱਚ ਅਸੀਮਤ ਮਾਤਰਾ ਵਿੱਚ ਮੌਜੂਦ ਹਨ ਅਤੇ ਮਨੁੱਖੀ ਕਿਰਿਆਵਾਂ ਨਾਲ ਸਮਾਪਤ ਹੋਣ ਵਾਲੇ ਨਹੀਂ ਹਨ ਉਹਨਾਂ ਨੂੰ ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਕਹਿੰਦੇ ਹਨ; ਜਿਵੇਂ- ਹਵਾ, ਪਾਣੀ ਅਤੇ ਖਣਿਜ ।

4. ਸਮਾਪਤ ਹੋਣ ਵਾਲੇ ਕੁਦਰਤੀ ਸਾਧਨ (Exhaustible Natural Resources) : ਜੋ ਸਾਧਨ ਕੁਦਰਤ ਵਿੱਚ ਸੀਮਿਤ ਮਾਤਰਾ ਵਿੱਚ ਮੌਜੂਦ ਹਨ ਅਤੇ ਮਨੁੱਖੀ ਕਿਰਿਆਵਾਂ ਨਾਲ ਸਮਾਪਤ ਹੋ ਸਕਦੇ ਹਨ, ਉਹਨਾਂ ਨੂੰ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਕਹਿੰਦੇ ਹਨ।

5. ਪਥਰਾਟ (Fossils) : ਸਜੀਵ ਪ੍ਰਾਣੀਆਂ ਦੇ ਅਵਸ਼ੇਸ਼ਾਂ ਨੂੰ ਪਥਰਾਟ ਜਾਂ ਫਾਸਿਲ ਕਹਿੰਦੇ ਹਨ।

6. ਪਥਰਾਟ ਬਾਲਣ (Fossil fuels) : ਸਜੀਵ ਪ੍ਰਾਣੀਆਂ ਦੇ ਮ੍ਰਿਤ ਪਦਾਰਥਾਂ ਜਾਂ ਅਵਸ਼ੇਸ਼ਾਂ ਤੋਂ ਪ੍ਰਾਪਤ ਬਾਲਣ ਨੂੰ ਪਥਰਾਟ ਬਾਲਣ ਕਹਿੰਦੇ ਹਨ।

7. ਪੈਟ੍ਰੋਲੀਅਮ ਦਾ ਨਿਰਮਾਣ ਸਮੁੰਦਰ ਵਿੱਚ ਰਹਿਣ ਵਾਲੇ ਜੀਵਾਂ ਤੋਂ ਹੋਇਆ। ਜਦੋਂ ਇਹ ਜੀਵ ਮਰ, ਇਨ੍ਹਾਂ ਦੇ ਸਰੀਰ ਸਮੁੰਦਰ ਦੇ ਥੱਲੇ 'ਤੇ ਜਾ ਕੇ ਜੰਮ ਗਏ ਅਤੇ ਫਿਰ ਰੇਤ ਅਤੇ ਮਿੱਟੀ ਦੀਆਂ ਤਹਿਆਂ ਨਾਲ ਢੱਕ ਗਏ। ਲੱਖਾਂ ਸਾਲਾਂ ਵਿੱਚ ਹਵਾ ਦੀ ਅਣਹੋਂਦ ਵਿੱਚ ਉੱਚ ਤਾਪ ਅਤੇ ਉੱਚ ਦਬਾਉ ਨੇ ਮਰੇ ਹੋਏ ਸੂਖਮ ਜੀਵਾ ਦਾ ਅਪਘਟਨ ਕਰ ਕੇ, ਇਹਨਾਂ ਜੀਵਾਂ ਨੂੰ ਪੈਟ੍ਰੋਲੀਅਮ ਅਤੇ ਕੁਦਰਤੀ ਗੈਸਾਂ ਵਿੱਚ ਤਬਦੀਲ ਕਰ ਦਿੱਤਾ।

8. ਕੋਲ਼ੇ ਦਾ ਨਿਰਮਾਣ (Formation of Coal) : ਲਗਪਗ 300 ਮਿਲੀਅਨ ਸਾਲ ਪਹਿਲਾ ਧਰਤੀ ਦੇ ਅਣਵਰਤੇ ਜੰਗਲ ਨੀਵੇਂ ਸਿੱਲ੍ਹੀ ਜ਼ਮੀਨ ਦੇ ਖੇਤਰ ਵਿੱਚ ਹੁੰਦੇ ਸਨ । ਹੜ੍ਹਾਂ ਵਰਗੀਆਂ ਕੁਦਰਤੀ ਪ੍ਰਕਿਰਿਆਵਾਂ ਕਾਰਨ ਇਹ ਜੰਗਲ ਮਿੱਟੀ ਵਿੱਚ ਦੱਬ ਗਏ। ਜਿਉਂ-ਜਿਉਂ ਹੋਰ ਮਿੱਟੀ ਉਹਨਾਂ ਉੱਪਰ ਚੜ੍ਹਦੀ ਗਈ ਅਤੇ ਤਾਪਮਾਨ ਵੀ ਵਧ ਗਿਆ, ਉਹ ਡੂੰਘੇ ਤੋਂ ਡੂੰਘੇ ਡੁੱਬਦੇ ਗਏ ਅਤੇ ਤਾਪਮਾਨ ਵੀ ਵਧ ਗਿਆ। ਉਹ ਦਬਾਉ ਅਤੇ ਤਾਪਮਾਨ ਦੇ ਅਧੀਨ ਮ੍ਰਿਤ ਪੌਦੇ ਹੌਲੀ-ਹੌਲੀ ਕੋਲ਼ੇ ਵਿੱਚ ਬਦਲ ਗਏ। ਕੋਲੇ ਵਿੱਚ ਮੁੱਖ ਤੌਰ 'ਤੇ ਕਾਰਬਨ ਹੁੰਦੀ ਹੈ। ਮਿਤ ਬਨਸਪਤੀ ਦੀ ਕੋਲ਼ੇ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਕਾਰਬਨੀਕਰਨ ਕਹਿੰਦੇ ਹਨ। ਇਸ ਤਰ੍ਹਾਂ ਇਹ ਬਚੀ-ਖੁਚੀ ਬਨਸਪਤੀ ਤੋਂ ਬਣੇ ਕੋਲੇ ਨੂੰ ਪਥਰਾਟ ਬਾਲਣ ਵੀ ਕਹਿੰਦੇ ਹਨ।

9. ਕੋਲੇ ਦੀਆਂ ਕਿਸਮਾਂ(Varieties of Coal)

ਕੱਲੇ ਦੀ ਕਿਸਮ         ਕਾਰਬਨ ਦੀ ਮਾਤਰਾ     ਤਾਪ ਮੁੱਲ BTU/ਪ੍ਰਤੀ ਪਿੰਡ

(1) ਪੀਟ                  25 ਤੋਂ 35              4,000 ਤੋਂ 8,300

(2) ਲਿਗਨਾਈਟ           35 ਤੋਂ 45               8,300 ਤੋਂ 13,000

(3) ਬਿਟੂਮਿਨਸ           45 ਤੋਂ 86               10,000 ਤੋਂ 15,500

(4) ਐਂਥਰਾਸਾਈਟ        86 ਤੋਂ 98               15000

10. ਬਾਇਓਗੈਸ (Biogas) : ਬਾਇਓਗੈਸ ਪਸ਼ੂਆਂ ਦੇ ਗੋਬਰ ਅਤੇ ਖੇਤੀਬਾੜੀ ਦੀ ਰਹਿੰਦ-ਖੂੰਹਦ ਤੋਂ ਪੈਦਾ ਹੁੰਦੀ ਹੈ। ਇਹ ਪਸ਼ੂਆਂ ਦੇ ਗੋਬਰ ਦੇ ਬੈਕਟੀਰੀਆ ਦੁਆਰਾ ਆਕਸੀਜਨ ਦੀ ਅਣਹੋਂਦ ਅਤੇ ਪਾਣੀ ਦੀ ਮੌਜੂਦਗੀ ਵਿੱਚ ਵਿਘਟਨ ਦੁਆਰਾ ਬਣਦੀ ਹੈ । ਬਾਇਓਗੈਸ ਮੀਥੇਨ (50%-70%), ਕਾਰਬਨ ਡਾਈਆਕਸਾਈਡ (30% 40%), ਹਾਈਡ੍ਰੋਜਨ (5%-10%), ਨਾਈਟ੍ਰੋਜਨ (1%-2%) ਅਤੇ ਹਾਈਡ੍ਰੋਜਨ ਸਲਫਾਈਡ ਦੀ ਬਹੁਤ ਥੋੜ੍ਹੀ ਮਾਤਰਾ ਦਾ ਮਿਸ਼ਰਣ ਹੈ। ਇਹ ਖਾਣਾ ਪਕਾਉਣ ਅਤੇ ਰੋਸ਼ਨੀ ਕਰਨ ਲਈ ਵਰਤੀ ਜਾਂਦੀ ਹੈ।

11. ਐਲ.ਪੀ.ਜੀ. LPG (Liquefied Petroleum Gas): ਐਲ ਪੀ ਜੀ ਮੁੱਖ ਤੋਰ ਤੇ ਬਿਊਟੇਨ ਦੀ ਬਣੀ ਹੁੰਦੀ ਹੈ। ਇਸ ਦਾ ਅਣਵੀ ਸੂਤਰ CH1 ਹੈ। ਇਸ ਨੂੰ ਆਸਾਨੀ ਨਾਲ ਵਿਤ ਕੀਤਾ ਜਾ ਸਕਦਾ ਹੈ। ਇਸ ਲਈ ਇਸ ਨੂੰ ਵਿਤ ਪੈਟਰੋਲੀਅਮ ਗੈਸ ਕਹਿੰਦੇ ਹਨ। ਇਸ ਨੂੰ ਘਰਾਂ ਵਿੱਚ ਖਾਣਾ ਪਕਾਉਣ ਲਈ ਵਰਤਿਆ ਜਾਂਦਾ ਹੈ। ਬਹੁਲੀਕਰਣ ਦੀ ਵਿਧੀ ਦੁਆਰਾ ਇਸ ਨੂੰ ਪੈਟਰੋਲ ਵਿੱਚ ਬਦਲਿਆ ਜਾ ਸਕਦਾ ਹੈ।

12. ਸੀ. ਐੱਨ. ਜੀ. (CNG) : ਇਹ ਸੰਪੀੜਿਤ ਕੁਦਰਤੀ ਗੈਸ ਹੈ। ਇਹ ਹਵਾ ਨਾਲੋਂ ਹਲਕੀ ਹੈ। ਇਸ ਵਿੱਚ ਮੁੱਖ ਤੌਰ 'ਤੇ ਮੀਥੇਨ ਗੈਸ ਹੁੰਦੀ ਹੈ। ਇਹ ਮੁੱਖ ਤੌਰ 'ਤੇ ਧਰਤੀ ਦੇ ਹੇਠਾਂ ਪੈਟਰੋਲੀਅਮ ਦੇ ਨੇੜੇ ਮਿਲਦੀ ਹੈ। ਇਸ ਦੀ ਵਰਤੋਂ ਵਾਹਨਾਂ ਨੂੰ ਚਲਾਉਣ ਲਈ ਕੀਤੀ ਜਾਂਦੀ ਹੈ । ਖਾਦ ਉਦਯੋਗ ਵਿੱਚ ਇਸ ਦੀ ਹਾਈਡ੍ਰੋਜਨ ਦੇ ਸੋਮੇ ਦੇ ਤੋਰ 'ਤੇ ਵਰਤੋਂ ਕੀਤੀ ਜਾਂਦੀ ਹੈ । ਟਾਇਰ ਉਦਯੋਗ ਵਿੱਚ ਇਹ ਕਾਰਬਨ ਬਲੈਕ ਬਣਾਉਣ ਲਈ ਵਰਤੋਂ ਕੀਤੀ ਜਾਂਦੀ ਹੈ।

13. ਬਾਲਣ ਦਾ ਕੈਲੋਰੀ ਮੁੱਲ (Calorific Value of Fuel) : ਕਿਸੇ ਬਾਲਣ ਦਾ ਕੈਲੋਰੀ ਮੁੱਲ ਤਾਪ ਦੀ ਉਹ ਮਾਤਰਾ ਹੁੰਦੀ ਹੈ, ਜੋ ਬਾਲਣ ਦੇ ਇਕਾਈ ਪੁੰਜ ਨੂੰ ਪੂਰੀ ਤਰ੍ਹਾਂ ਜਲਾਉਣ 'ਤੇ ਪੈਦਾ ਹੁੰਦੀ ਹੈ।

ਕੁਝ ਬਾਲਣਾਂ ਦੇ ਕੈਲੋਰੀ ਮੁੱਲ:

 

 ਬਾਲਣ ਦਾ ਨਾਂ            ਕੈਲੋਰੀ ਮੁੱਲ       

1. ਗੋਹੇ ਦੀ ਪਾਥੀ            6-8 kJ/g

2. ਲੱਕੜ                     17 kJ/g

3. ਕੋਲਾ                      25-33 kJ/g

4. ਚਾਰਕੋਲ                  45 kJ/g

5. ਅਲਕੋਹਲ                 50 kJ/g

6. ਡੀਜ਼ਲ                    50 kJ/g

7. ਮਿੱਟੀ ਦਾ ਤੇਲ            35-40 kJ/g

8. ਪੈਟਰੋਲ                   50 kJ/g

9. ਬਾਇਓਗੈਸ               150 kJ/g

10. ਐਲ.ਪੀ.ਜੀ.            55 kJ/g

 

14. ਪੈਟਰੋਕੈਮੀਕਲ (Petrochemicals) : ਪੈਟਰੋਲੀਅਮ ਅਤੇ ਕੁਦਰਤ ਤੋਂ ਪ੍ਰਾਪਤ ਹੋਣ ਵਾਲੇ ਲਾਭਦਾਇਕ ਪਦਾਰਥ ਨੂੰ ਪੈਟਰੋਕੈਮੀਕਲ ਕਹਿੰਦੇ ਹਨ। ਇਨ੍ਹਾਂ ਦੀ ਵਰਤੋਂ ਡਿਟਰਜੈਂਟ, ਸੰਸ਼ਲਿਸ਼ਟ ਰੇਸ਼ੇ; ਜਿਵੇਂ-ਪਾਲੀਐਸਟਰ, ਨਾਈਲੋਨ, ਐਕ੍ਰਿਲਿਕ, ਪਾਲੀਥੀਨ ਅਤੇ ਦੂਜੇ ਪਦਾਰਥਾਂ ਦੇ ਨਿਰਮਾਣ ਲਈ ਕੀਤੀ ਜਾਂਦੀ ਹੈ।

15. ਊਰਜਾ ਦੇ ਪੂਰਤੀ ਯੋਗ ਸੋਮੇ (Renewable Sources of Energy) : ਊਰਜਾ ਦੇ ਉਹ ਸੋਮੇ, ਜੋ ਕੁਦਰਤ ਵਿੱਚ ਲਗਾਤਾਰ ਪੈਦਾ ਹੁੰਦੇ ਰਹਿੰਦੇ ਹਨ ਤੇ ਇਹ ਕਦੇ ਵੀ ਖ਼ਤਮ ਨਹੀਂ ਹੁੰਦੇ, ਉਹਨਾਂ ਨੂੰ ਊਰਜਾ ਦੇ ਪੂਰਤੀ ਯੋਗ ਸੋਮੇ ਕਹਿੰਦੇ ਹਨ; ਜਿਵੇਂ-ਸੌਰ ਊਰਜਾ, ਪੌਣ ਊਰਜਾ, ਪਣ ਊਰਜਾ, ਜਵਾਰ ਭਾਟਾ ਊਰਜਾ, ਸਮੁੰਦਰੀ

ਤਾਪਨ ਊਰਜਾ।

16. ਊਰਜਾ ਦੇ ਪੂਰਤੀ ਅਯੋਗ ਸੋਮੇ (Non-renewable Sources of Energy) : ਊਰਜਾ ਦੇ ਉਹ ਸੋਮੇ, ਜਿਨ੍ਹਾਂ ਦਾ ਭੰਡਾਰ ਘੱਟ ਮਾਤਰਾ ਵਿੱਚ ਹੈ। ਸਮੇਂ ਦੇ ਨਾਲ ਖ਼ਤਮ ਹੁੰਦੇ ਜਾ ਰਹੇ ਹਨ। ਇਹਨਾਂ ਸੋਮਿਆਂ ਨੂੰ ਪੂਰਤੀ ਅਯੋਗ ਸੋਮੇ ਕਿਹਾ ਜਾਂਦਾ ਹੈ; ਜਿਵੇਂ-ਕੋਲਾ, ਪੈਟਰੋਲੀਅਮ ਅਤੇ ਕੁਦਰਤੀ ਗੈਸ ਆਦਿ। 17. ਗਤਿਜ ਊਰਜਾ (Kinetic Energy) : ਕਿਸੇ ਵਸਤੂ ਵਿੱਚ ਉਸ ਦੀ ਗਤੀ ਕਾਰਨ ਪੈਦਾ ਹੋਣ ਵਾਲ਼ੀ ਊਰਜਾ ਨੂੰ ਗਤਿਜ ਊਰਜਾ ਕਹਿੰਦੇ ਹਨ।

18. ਸਥਿਤਿਜ ਊਰਜਾ (Potential Energy) : ਕਿਸੇ ਵਸਤੂ ਵਿੱਚ ਉਸ ਦੀ ਸਥਿਤੀ ਕਾਰਨ ਪੈਦਾ ਊਰਜਾ ਨੂੰ ਸਥਿਤਿਜ ਊਰਜਾ ਕਹਿੰਦੇ ਹਨ।

19. ਸੌਰ ਊਰਜਾ (Solar Energy) : ਸੂਰਜ ਤੋਂ ਪ੍ਰਾਪਤ ਊਰਜਾ ਨੂੰ ਸੌਰ ਊਰਜਾ ਕਹਿੰਦੇ ਹਨ।