-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਉਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ .Thought of the day ---Even the genius asks questions. END IS NOT THE END IN FACT E.N.D. MEANS "EFFORTS NEVER DIE." -DR. A.P.J. ABDUL KALAM . SLOW SUCCESS BUILDS CHARACTER,FAST SUCCESS BUILDS EGO. -SIR RATAN TATA . WHEN YOUR PARENTS ARE NOT RICH BUT STILL AFFORDS TO GIVE YOU A BEAUTIFUL LIFE, APPRECIATE THEIR SACRIFICES. - SWAMI VIVEKANANDA HOME IS DARK WITHOUT MOM, LIFE IS DARK WITHOUT DAD. - DR. A.P.J. ABDUL KALAM. NEVER FORGET YOUR ROOTS, AND ALWAYS BE PROUD OF WHERE YOU COME FROM. - SIR RATAN TATA. FROM BIRTH TO DEATH, THERE MAY BE A MILLION RELATIONSHIPS BUT YOU WILL NEVER FIND A CARING FATHER AND A LOVING MOTHER AGAIN. EVERYTHING IS BEAUTIFUL DEPENDING ON THE SITUATION .A BELL SOUNDS IRRITATING AT 9AM BUT THE SAME BELL SOUNDS MELODIOUS AT 4PM. - DR. A.P.J. ABDUL KALAM. IF YOU WANT TO WALK FAST, WALK ALONE. BUT IF YOU WANT TO WALK FAR,WALK TOGETHER. -SIR RATAN TATA . THE BIGGEST MISTAKE ONE CAN MAKE IS LOSING YOURSELF IN THE PROCESS OF VALUING SOMEONE TOO MUCH AND FORGETTING THAT YOU ARE SPECIAL TOO. -SWAMI VIVEKANANDA. BEHAVIOUR IS ALWAYS GREATER THAN KNOWLEDGE. BECAUSE IN LIFE THERE ARE MANY SITUATIONS WHERE KNOWLEDGE FAILS BUT BEHAVIOUR CAN STILL HANDLE. -DR.A.P.J.ABDUL KALAM. DON'T BE SERIOUS ,ENJOY LIFE AS IT COMES. - SIR RATAN TATA. EVERYTHING IS EASY WHEN YOU ARE BUSY.BUT NOTHING IS EASY WHEN YOU ARE LAZY. -SWAMI VIVEKANANDA .

Thursday, 5 September 2024

ਪਾਣੀ (Water)

 

ਪਾਣੀ (Water)

ਯਾਦ ਰੱਖਣ ਯੋਗ ਗੱਲਾਂ

1. ਪਾਣੀ (Water) : ਅਸੀਂ ਪਾਣੀ ਵਰਖਾ, ਛੱਪੜਾਂ, ਝੀਲਾਂ, ਨਦੀਆਂ ਅਤੇ ਖੂਹਾਂ ਵਰਗੇ ਸਰੋਤਾਂ ਤੋਂ ਪ੍ਰਾਪਤ ਕਰਦੇ ਹਾਂ। ਜਿਹੜਾ ਪਾਣੀ ਅਸੀਂ ਟੂਟੀ ਤੋਂ ਪ੍ਰਾਪਤ ਕਰਦੇ ਹਾਂ, ਉਹ ਵੀ ਝੀਲਾਂ ਜਾਂ ਨਦੀਆਂ ਤੋਂ ਲਿਆ ਜਾਂਦਾ ਹੈ।

2. ਭੂਮੀਗਤ ਪਾਣੀ (Ground water) : ਵਰਖਾ ਦਾ ਪਾਣੀ ਝੀਲਾਂ ਅਤੇ ਤਲਾਬਾਂ ਨੂੰ ਭਰ ਦਿੰਦਾ ਹੈ। ਵਰਖਾ ਦੇ ਪਾਣੀ ਦਾ ਕੁਝ ਹਿੱਸਾ ਭੂਮੀ ਦੁਆਰਾ ਵੀ ਸੋਖ ਲਿਆ ਜਾਂਦਾ ਹੈ ਅਤੇ ਮਿੱਟੀ ਤੋਂ ਅਦ੍ਰਿਸ਼ ਹੋ ਜਾਂਦਾ ਹੈ। ਖੂਹ ਭੂਮੀਗਤ ਪਾਣੀ ਨਾਲ ਭਰਦੇ ਹਨ।

3. ਪਾਣੀ ਚੱਕਰ (Water cycle) : ਹਵਾ ਦਾ ਪਾਣੀ ਮੀਂਹ, ਔਲੇ ਜਾਂ ਬਰਫ਼ ਨਾਲ ਧਰਤੀ ਦੀ ਸਤ੍ਹਾ 'ਤੇ ਵਾਪਸ ਆ ਜਾਂਦਾ ਹੈ ਅਤੇ ਵਾਪਸ ਸਮੁੰਦਰ ਵਿੱਚ ਚਲਾ ਜਾਂਦਾ ਹੈ। ਇਸ ਤਰ੍ਹਾਂ ਸਮੁੰਦਰ ਅਤੇ ਧਰਤੀ ਦੀ ਸਤ੍ਹਾ ਦਾ ਪਾਣੀ ਵਾਸ਼ਪਾਂ ਵਜੋਂ ਹਵਾ ਵਿੱਚ ਜਾਂਦਾ ਹੈ। ਮੀਂਹ, ਔਲੇ ਜਾਂ ਬਰਫ਼ ਦੇ ਰੂਪ 'ਚ ਵਾਪਸ ਆਉਂਦਾ ਹੈ ਅਤੇ ਅੰਤ ਵਿੱਚ ਸਮੁੰਦਰ ਵਿੱਚ ਵਾਪਸ ਚਲਾ ਜਾਂਦਾ ਹੈ। ਪਾਣੀ ਦੇ ਇਸ ਤਰ੍ਹਾਂ ਦੇ ਸੰਚਾਰ ਨੂੰ ਪਾਣੀ ਚੱਕਰ ਕਹਿੰਦੇ ਹਨ।

4. ਵਰਖਾ ਦੇ ਪਾਣੀ ਦੀ ਸੰਭਾਲ (Rain water harvesting) : ਵਰਖਾ ਦੇ ਪਾਣੀ ਨੂੰ ਮੁੜ ਵਰਤੋਂ ਲਈ ਕੁਦਰਤੀ ਸੋਮਿਆਂ ਜਾਂ ਟੈਂਕਾਂ ਵਿੱਚ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਵਰਖਾ ਦੇ ਪਾਣੀ ਦੀ ਸੰਭਾਲ ਕਹਿੰਦੇ ਹਨ।

5. ਛੱਤ ਉੱਤੇ ਮੀਂਹ ਦੇ ਪਾਣੀ ਨੂੰ ਸੰਭਾਲਣਾ (Roof top rain harvesting) : ਇਮਾਰਤ ਦੀ ਛੱਤ ਉੱਤੇ ਇਕੱਠੇ ਹੋਏ ਵਰਖਾ ਦੇ ਪਾਣੀ ਨੂੰ ਧਰਤੀ ਹੇਠਾਂ ਰੱਖ ਕੇ ਟੈਂਕ ਵਿੱਚ ਪਾਈਪਾਂ ਦੁਆਰਾ ਪਹੁੰਚਾਇਆ ਜਾਂਦਾ ਹੈ। ਇਸ ਪਾਣੀ ਦੀ ਵਰਤੋਂ ਸਿੰਚਾਈ ਆਦਿ ਲਈ ਕੀਤੀ ਜਾ ਸਕਦੀ ਹੈ।

6. ਹੜ੍ਹ (Floods) : ਕਈ ਵਾਰੀ ਵਰਖਾ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਇਹ ਵਿਨਾਸ਼ ਦਾ ਰੂਪ ਧਾਰਨ ਕਰ ਲੈਂਦੀ ਹੈ। ਸਾਧਾਰਨ ਤੋਂ ਜ਼ਿਆਦਾ ਭਾਰੀ ਵਰਖਾ ਦਾ ਹੋਣਾ ਹੜ੍ਹ ਅਖਵਾਉਂਦਾ ਹੈ। ਹੜ੍ਹ ਕਾਰਨ ਕਈ ਵਾਰ ਸੜਕਾਂ, ਪੁਲ, ਖੇਤ, ਘਰ ਅਤੇ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਕਈ ਲੋਕ ਅਤੇ ਜਾਨਵਰ ਮਰ ਜਾਂਦੇ ਹਨ। ਕਈ ਤਰ੍ਹਾਂ ਦੇ ਛੂਤ ਦੇ ਰੋਗ ਫੈਲ ਜਾਂਦੇ ਹਨ।

7. ਸੋਕਾ (Drought) : ਜਦੋਂ ਕਾਫੀ ਸਮੇਂ ਤੱਕ ਵਰਖਾ ਨਾ ਹੋਵੇ ਜਾਂ ਬਹੁਤ ਹੀ ਘੱਟ ਵਰਖਾ ਹੋਵੇ ਤਾਂ ਉਸ ਸਥਿਤੀ ਨੂੰ ਸੋਕਾ ਕਿਹਾ ਜਾਂਦਾ ਹੈ। ਸੋਕੇ ਕਾਰਨ ਖੇਤੀਬਾੜੀ, ਸਿੰਚਾਈ ਅਤੇ ਪੀਣ ਯੋਗ ਪਾਣੀ ਪ੍ਰਭਾਵਿਤ ਹੁੰਦੇ ਹਨ। ਪੌਦਿਆਂ ਅਤੇ ਜਾਨਵਰਾਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ।

8. ਵਾਸ਼ਪਉਤਸਰਜਨ (Transpiration) : ਪੌਦਿਆਂ ਦੀ ਖੁੱਲ੍ਹੀ ਸਤਹਿ; ਜਿਵੇਂ-ਪੱਤਿਆਂ ਤੋਂ ਪਾਣੀ ਦੀ ਹਾਨੀ ਨੂੰ ਵਾਸ਼ਪਉਤਸਰਜਨ ਕਹਿੰਦੇ ਹਨ।

9. ਸੰਘਣਨ (Condensation) : ਵਾਸ਼ਪ ਕਣਾਂ ਦਾ ਪਾਣੀ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਸੰਘਣਨ ਕਹਿੰਦੇ ग्ठ।

10. ਵਿਅਰਥ ਪਾਣੀ (Waste water) : ਲੈਦਰ ਨਾਲ ਸੰਘਨਿਤ ਪਾਣੀ, ਕਾਲੇ ਭੂਰੇ ਪਾਣੀ ਨਾਲ ਮਿਲੇ ਬਿਨਾਂ ਸਿੰਕ, ਸ਼ਾਵਰਾਂ, ਟਾਈਲਟ, ਲਾਂਡਰੀਆਂ ਤੋਂ ਨਾਲੀਆਂ ਤੱਕ ਜਾਂਦਾ ਹੈ, ਜਿਸ ਨੂੰ ਵਿਅਰਥ ਪਾਣੀ ਕਹਿੰਦੇ ਹਨ।

11. ਸੀਵਰੇਜ (Sewage) : ਇਹ ਘਰਾਂ, ਉਦਯੋਗਾਂ, ਹਸਪਤਾਲਾਂ, ਦਫ਼ਤਰਾਂ ਅਤੇ ਦੂਜੇ ਵਰਤਣ ਵਾਲਿਆਂ ਦੁਆਰਾ ਛੱਡਿਆ ਗਿਆ ਵਿਅਰਥ ਪਾਣੀ ਹੈ। ਬਹੁਤ ਸਾਰੇ ਇਸ ਪਾਣੀ ਵਿੱਚ ਘੁਲੀਆਂ ਅਤੇ ਲਟਕਦੀਆਂ ਅਸ਼ੁੱਧੀਆਂ ਹੁੰਦੀਆਂ ਹਨ, ਜਿਨ੍ਹਾਂ ਨੂੰ ਦੂਸ਼ਕ ਕਹਿੰਦੇ ਹਨ। ਇਸ ਨਾਲ ਬਹੁਤ ਸਾਰੀਆਂ ਬਿਮਾਰੀਆਂ ਹੋ ਸਕਦੀਆਂ ਹਨ।

12. ਸਲੱਜ (Sludge) : ਸਲੱਜ ਵਿਅਰਥ ਪਾਣੀ ਦੇ ਟ੍ਰੀਟਮੈਂਟ ਦਾ ਬਾਈ ਪ੍ਰੋਡਕਟ ਹੈ। ਇਹ ਠੋਸ ਹੁੰਦਾ ਹੈ, ਜਿਸ ਨੂੰ ਅੱਡ ਟੈਂਕ ਵਿੱਚ ਸਥਾਨਤ ਕੀਤਾ ਜਾਂਦਾ ਹੈ, ਜਿਸ ਵਿੱਚ ਇਸ ਨੂੰ ਅਣਆਕਸੀ ਬੈਕਟੀਰੀਆ ਨਾਲ ਵਿਘਟਿਤ ਕੀਤਾ ਜਾਂਦਾ ਹੈ। ਇਸੇ ਪ੍ਰਕਿਰਿਆ ਵਿੱਚ ਪੈਦਾ ਬਾਇਓਗੈਸ ਨੂੰ ਬਾਲਣ ਵਜੋਂ ਵਰਤਿਆ ਜਾਂਦਾ ਹੈ ਜਾਂ ਬਿਜਲੀ ਪੈਦਾ ਕਰਨ ਲਈ ਵਰਤਿਆ ਜਾਂਦਾ ਹੈ। 

13. ਪਾਣੀ ਨੂੰ ਸਾਫ਼ ਕਰਨਾ (Cleaning of water) : ਪਾਣੀ ਨੂੰ ਸਾਫ਼ ਕਰਨਾ ਪਾਣੀ ਦੇ ਸਰੋਤਾਂ ਵਿੱਚ ਦਾਖ਼ਲ ਹੋਣ ਤੋਂ ਪਹਿਲਾਂ ਇਸ ਵਿੱਚੋਂ ਪ੍ਰਦੂਸ਼ਕਾਂ ਨੂੰ ਬਾਹਰ ਕੱਢਣ ਦੀ ਪ੍ਰਕਿਰਿਆ ਹੈ। ਵਿਅਰਥ ਪਾਣੀ ਦੇ ਟ੍ਰੀਟਮੈਂਟ ਦੀ ਪ੍ਰਕਿਰਿਆ ਨੂੰ ਸੀਵਰੇਜ ਟ੍ਰੀਟਮੈਂਟ ਕਹਿੰਦੇ ਹਨ।

14. ਸ੍ਰੋਤਾਂ ਦੇ ਵਿਅਰਥ ਅਤੇ ਪ੍ਰਦੂਸ਼ਕਾਂ ਨੂੰ ਘੱਟ ਕਰਨ ਜਾਂ ਨਸ਼ਟ ਕਰਨ ਦੇ ਉਪਾਅ :

(i) ਖਾਣਾ ਪਕਾਉਣ ਵਾਲੇ ਤੇਲ ਜਾਂ ਚਰਬੀ ਨੂੰ ਨਾਲੀ ਵਿੱਚ ਨਹੀਂ ਸੁੱਟਣਾ ਚਾਹੀਦਾ।

(ii) ਪੇਂਟ, ਘੋਲਕ, ਕੀਟਨਾਸ਼ਕ, ਮੋਟਰ ਤੇਲ, ਦਵਾਈਆਂ ਸੂਖਮ ਜੀਵਾਂ ਨੂੰ ਮਾਰ ਦਿੰਦੇ ਹਨ, ਜਿਹੜੇ ਪਾਣੀ ਨੂੰ ਸਾਫ਼ ਕਰਨ ਲਈ ਵਰਤੇ ਜਾਂਦੇ ਹਨ। ਨਾਲੀ ਵਿੱਚ ਨਹੀਂ ਸੁੱਟਣੇ ਚਾਹੀਦੇ।

(iii) ਵਰਤੀ ਗਈ ਚਾਹ ਦੇ ਪੱਤੇ, ਠੋਸ ਭੋਜਨ ਦੀ ਰਹਿੰਦ-ਖੂੰਹਦ, ਨਰਮ ਖਿਡੌਣੇ, ਰੂੰ, ਸੈਨੇਟਰੀ ਤੌਲੀਏ ਆਦਿ ਨੂੰ ਵੀ ਕੂੜੇਦਾਨ ਵਿੱਚ ਸੁੱਟਣਾ ਚਾਹੀਦਾ ਹੈ।

ਹਵਾ (AIR)

 

ਹਵਾ (AIR)

ਯਾਦ ਰੱਖਣ ਯੋਗ ਗੱਲਾਂ

1. ਹਵਾ (Air) : ਹਵਾ ਗੈਸਾਂ ਦਾ ਮਿਸ਼ਰਣ ਹੈ। ਹਵਾ ਵਿੱਚ ਇਹ ਗੈਸਾਂ ਹਨ : ਨਾਈਟ੍ਰੋਜਨ, ਆਕਸੀਜਨ ਅਤੇ ਥੋੜ੍ਹੀ ਮਾਤਰਾ ਵਿੱਚ ਕਾਰਬਨ ਆਕਸਾਈਡ ਅਤੇ ਹੋਰ ਬਹੁਤ ਸਾਰੀਆਂ ਗੈਸਾਂ ਅਤੇ ਜਲਵਾਸ਼ਪ।

 2. ਹਵਾ ਦੇ ਗੁਣ (Properties of Air):

    (i) ਹਵਾ ਥਾਂ ਘੇਰਦੀ ਹੈ।

   (ii) ਹਵਾ ਰੰਗਹੀਣ ਅਤੇ ਪਾਰਦਰਸ਼ਕ ਹੈ।

   (iii) ਹਵਾ ਸਾਡੇ ਇਰਦ-ਗਿਰਦ ਹਰ ਜਗ੍ਹਾ ਮੌਜੂਦ ਹੈ।

3. ਵਾਯੂ-ਮੰਡਲ (Atmosphere) : ਧਰਤੀ ਦੁਆਲੇ ਮੌਜੂਦ ਹਵਾ ਦੇ ਗਿਲਾਫ ਨੂੰ ਵਾਯੂਮੰਡਲ ਕਹਿੰਦੇ ਹਨ। ਵਾਯੂਮੰਡਲ ਧਰਤੀ ਦੀ ਸਤਹ ਦੇ ਉੱਪਰ 1000 ਕਿਮੀ. ਤੱਕ ਫੈਲਿਆ ਹੋਇਆ ਹੈ। ਹਵਾਂ ਦੀਆਂ ਵਾਯੂਮੰਡਲ ਵਿੱਚ ਕਈ ਪਰਤਾਂ ਹਨ; ਜਿਵੇਂ-ਟ੍ਰੋਪੋਸਫੀਅਰ, ਸਟ੍ਰੇਟੋਸਫੀਅਰ, ਮੀਸੋਸਫੀਅਰ, ਆਇਨੋਸਫੀਅਰ ਅਤੇ ਐਕਸੋਸਫੀਅਰ।

  (i) ਟ੍ਰੋਪੋਸਫੀਅਰ (Troposphere) : ਇਹ ਵਾਯੂਮੰਡਲ ਦੀ ਸਭ ਤੋਂ ਹੇਠਲੀ ਪਰਤ ਹੈ, ਜਿਹੜੀ ਸੰਘਣੀ ਹੈ। ਕੁਝ ਕਿਲੋਮੀਟਰ ਬਾਅਦ ਸਾਹ ਲੈਣ ਲਈ ਬਹੁਤ ਪਤਲੀ ਹੋ ਜਾਂਦੀ ਹੈ।

 (ii) ਸਟ੍ਰੇਟੋਸਫੀਅਰ (Stratosphere): ਪੋਸਫੀਅਰ ਤੋਂ ਬਾਅਦ ਸਟ੍ਰੇਟੋਸਫੀਅਰ ਹੈ ਜਿਹੜੀ ਪਤਲੀ ਹੈ। ਇਸ ਵਿੱਚ ਬੱਦਲ ਅਤੇ ਧੂੜ ਨਹੀਂ ਹੁੰਦੀ। ਇਸ ਪਰਤ ਵਿੱਚ ਉਚ ਗਤੀ ਵਾਲੀ ਪੌਣ ਹੁੰਦੀ ਹੈ। ਇਸ ਪਰਤ ਵਿੱਚ ਉਜ਼ੋਨ ਗੈਸ ਦੀ ਪਰਤ ਹੁੰਦੀ ਹੈ, ਜਿਹੜੀ ਹਾਨੀਕਾਰਨ ਪਰਾਬੈਂਗਣੀ ਵਿਕਿਰਨਾਂ ਨੂੰ ਧਰਤੀ ਦੀ ਸਤਹ 'ਤੇ ਪਹੁੰਚਣ ਤੋਂ ਰੋਕਦੀ ਹੈ।

4. ਵਾਯੂ-ਮੰਡਲੀ ਦਬਾਓ (Atmospheric Pressure) : ਹਵਾ ਦੁਆਰਾ ਪਾਏ ਗਏ ਦਬਾਓ ਨੂੰ ਵਾਯੂਮੰਡਲੀ ਦਬਾਓ ਕਹਿੰਦੇ ਹਨ। ਵਾਯੂਮੰਡਲੀ ਦਬਾਓ ਨੂੰ ਬੈਰੋਮੀਟਰ ਨਾਲ ਮਾਪਿਆ ਜਾਂਦਾ ਹੈ।

5. ਵਾਯੂ-ਮੰਡਲੀ ਦਬਾਓ ਵਿੱਚ ਪਰਿਵਰਤਨ (Change in atmospheric pressure) : ਵਾਯੂ-ਮੰਡਲੀ ਦਬਾਓ ਉਚਾਈ 'ਤੇ ਘਟਦਾ ਹੈ। ਜਿਉਂ-ਜਿਉਂ ਉਚਾਈ ਵਧਦੀ ਹੈ, ਹਵਾ ਪੱਤਲੀ ਹੁੰਦੀ ਜਾਂਦੀ ਹੈ। ਔਸਤਨ ਵਿੱਚ 1 ਸੈ.ਮੀ. ਪਾਰੇ ਦਾ ਹਰੇਕ 120 ਮੀ. ਉਚਾਈ ਵਧਣ ਨਾਲ ਘਟਦਾ ਹੈ। ਜਦੋਂ ਵਾਯੂਮੰਡਲ ਵਿੱਚ ਜ਼ਿਆਦਾ ਜਲਵਾਸ਼ਪ ਹੁੰਦੇ ਹਨ, ਤਾਂ ਵੀ ਵਾਯੂਮੰਡਲੀ ਦਬਾਓ ਘਟਦਾ ਹੈ ਜਾਂ ਜਦੋਂ ਤਾਪਮਾਨ ਵਧਦਾ ਹੈ। ਵਾਯੂਮੰਡਲ ਦਬਾਅ ਮੌਸਮ ਦਾ ਵੀ ਇੱਕ ਸੰਕੇਤ ਹੈ। ਉੱਚ ਦਬਾਅ ਦਾ ਮਤਲਬ ਹੈ ਸਾਫ਼ ਮੌਸਮ ਅਤੇ ਘਟ ਦਬਾਓ ਤੇਜ਼ ਪੌਣਾ ਦਾ ਸੂਚਕ ਹੈ।

6. ਪੈਣ (Wind) : ਵਗਦੀ ਹਵਾ ਨੂੰ ਪੌਣ ਕਹਿੰਦੇ ਹਨ।

7. ਪੌਣ-ਚੱਕੀ (Windmill) : ਪੌਣ ਨਾਲ ਪੌਣ-ਚੱਕੀ ਘੁੰਮਦੀ ਹੈ। ਪੌਣ-ਚੱਕੀ ਟਿਊਬਵੈੱਲ ਵਿੱਚੋਂ ਪਾਣੀ ਕੱਢਣ ਅਤੇ ਆਟੇ ਦੀ ਚੱਕੀ ਚਲਾਉਣ ਲਈ ਵਰਤੀ ਜਾਦੀ ਹੈ। ਪੌਣ-ਚੱਕੀ ਬਿਜਲੀ ਪੈਦਾ ਕਰਨ ਲਈ ਵੀ ਵਰਤੀ ਜਾਂਦੀ ਹੈ।

8. ਚੱਕਰਵਾਤ (Cyclone) : ਜਦੋਂ ਤੇਜ਼ ਗਤੀ ਵਾਲੀ ਹਵਾ ਦੀਆਂ ਕਈ ਪਰਤਾਂ ਘੱਟ ਦਬਾਓ ਕੇਂਦਰ ਦੁਆਲੇ ਘੁੰਮਣ ਲੱਗਦੀਆਂ ਹਨ ਤਾਂ ਅਜਿਹੀ ਹਾਲਤ ਵਿੱਚ ਚੱਕਰਵਾਤ ਬਣਦਾ ਹੈ।

9. ਹੁਰੀਕੇਨ (Hurricane) : ਅਮਰੀਕੀ ਮਹਾਂਦੀਪ ਵਿੱਚ ਆਉਣ ਵਾਲੇ ਚੱਕਰਵਾਤ ਨੂੰ ਹੁਰੀਕੇਨ ਕਹਿੰਦੇ ਹਨ।

10. ਟਾਈਫੁਨ (Typhoon) : ਜਪਾਨ, ਫਿਲਪੀਨਜ਼ ਵਿੱਚ ਆਉਣ ਵਾਲੇ ਚੱਕਰਵਾਤ ਨੂੰ ਟਾਈਫੁਨ ਕਹਿੰਦੇ ਹਨ।

11. ਐਨੀਮੋਮੀਟਰ (Anemometer) : ਪੌਣ ਦੀ ਗਤੀ ਮਾਪਣ ਵਾਲੇ ਯੰਤਰ ਨੂੰ ਐਨੀਮੋਮੀਟਰ ਕਹਿੰਦੇ ਹਨ।

12. ਗਰਜ ਵਾਲਾ ਤੂਫ਼ਾਨ (Thunderstorm) : ਜਦੋਂ ਤੂਫ਼ਾਨ ਦੇ ਨਾਲ-ਨਾਲ ਗਰਜਨ ਵੀ ਹੋਵੇ ਤਾਂ ਇਸ ਨੂੰ ਗਰਜ ਵਾਲਾ ਤੂਫ਼ਾਨ ਕਹਿੰਦੇ ਹਨ। ਗਰਜ ਵਾਲੇ ਤੂਫ਼ਾਨ ਨਾਲ ਹਨੇਰੀ, ਭਾਰੀ ਮੀਂਹ, ਗਰਜਨ ਅਤੇ ਅਕਾਸ਼ੀ ਬਿਜਲੀ ਪੈਦਾ ਹੁੰਦੇ ਹਨ।

13. ਮੌਨਸੂਨੀ ਪੌਣਾਂ (Monsoon Wind) : ਗਰਮੀਆਂ ਵਿੱਚ ਭੂ-ਮੱਧ ਰੇਖਾ ਦੀ ਧਰਤੀ ਜਲਦੀ ਗਰਮ ਹੋ ਜਾਂਦੀ ਹੈ ਅਤੇ ਅਧਿਕ ਸਮਾਂ ਜ਼ਮੀਨ ਦਾ ਤਾਪਮਾਨ ਸਮੁੰਦਰ ਦੇ ਪਾਣੀ ਨਾਲੋਂ ਜ਼ਿਆਦਾ ਗਰਮ ਹੁੰਦਾ ਹੈ। ਜ਼ਮੀਨ ਦੇ ਉਪਰ ਦੀ ਹਵਾ ਗਰਮ ਹੋ ਜਾਂਦੀ ਹੈ ਅਤੇ ਉੱਪਰ ਉਠਦੀ ਹੈ, ਜਿਸ ਨਾਲ ਹਵਾ ਸਮੁੰਦਰ ਤੋਂ ਧਰਤੀ ਵੱਲ ਵਗਦੀ ਹੈ। ਇਹਨਾਂ ਨੂੰ ਮੌਨਸੂਨੀ ਪੌਣਾਂ ਕਹਿੰਦੇ ਹਨ।

14. ਝੱਖੜ (Tornado) : ਝੱਖੜ ਇੱਕ ਬਹੁਤ ਹੀ ਪ੍ਰਚੰਡ ਤੂਫ਼ਾਨ ਹੁੰਦਾ ਹੈ, ਜਿਸ ਵਿੱਚ ਸੀਪ ਦੀ ਸ਼ਕਲ ਦੇ ਬੱਦਲਾਂ ਵਾਲੀ ਘੁੰਮਦੀ ਹੋਈ ਹਨੇਰੀ ਹੁੰਦੀ ਹੈ। ਬਹੁਤ ਸਾਰੇ ਝੱਖੜ ਕਮਜ਼ੋਰ ਹੁੰਦੇ ਹਨ। ਇੱਕ ਤੇਜ਼ ਝੱਖੜ ਲਗਪਗ 300 ਐੱਮ/ਘੰਟਾ ਦੀ ਸਪੀਡ ਨਾਲ ਗਤੀ ਕਰਦਾ ਹੈ।

15. ਹਵਾ ਪ੍ਰਦੂਸ਼ਣ (Air Pollution) : ਜਦੋਂ ਹਵਾ ਵਿੱਚ ਅਜਿਹੇ ਪਦਾਰਥ ਹੁੰਦੇ ਹਨ, ਜੋ ਧੌਦਿਆਂ ਅਤੇ ਜੰਤੂਆਂ ਲਈ ਹਾਨੀਕਾਰਕ ਹੁੰਦੇ ਹਨ, ਇਸ ਨੂੰ ਦੂਸ਼ਿਤ ਕਿਹਾ ਜਾਂਦਾ ਹੈ। ਹਾਨੀਕਾਰਕ ਪਦਾਰਥਾਂ ਨੂੰ ਪ੍ਰਦੂਸ਼ਨ ਕਹਿੰਦੇ ਹਨ। ਪ੍ਰਦੂਸ਼ਣ ਮੌਜੂਦ ਹਨ :

(i) ਲਟਕੇ ਠੋਸ ਕਣ, ਜੋ ਧੂਏ, ਅਣਜਲੇ ਕਾਰਬਨ ਅਤੇ ਈਮਲਸ਼ਨ ਕਾਰਨ ਹੁੰਦੇ ਹਨ।

(ii) ਕਾਰਬਨ ਦੇ ਆਕਸਾਈਡ: ਜਿਵੇਂ ਕਾਰਬਨ ਡਾਈਆਕਸਾਈਡ ਅਤੇ ਕਾਰਬਨ ਮੋਨੋਆਕਸਾਈਡ ।

(iii) ਸਲਫਰ ਅਤੇ ਨਾਈਟ੍ਰੋਜਨ ਦੇ ਆਕਸਾਈਡ ਵੰਡ। ਜਲੇ ਹੋਏ ਬਾਲਣ ਵਿੱਚ ਕੁਝ ਮਾਤਰਾ ਸਲਫ਼ਰ ਅਤੇ ਨਾਈਟ੍ਰੋਜਨ ਦੀ ਹੁੰਦੀ ਹੈ। ਉਹ ਲਗਾਤਾਰ ਆਕਸੀਜਨ ਨਾਲ ਕਿਰਿਆ ਕਰਦੇ ਰਹਿੰਦੇ ਹਨ ਅਤੇ ਆਕਸਾਈਡ ਬਣਾਉਂਦੇ ਹਨ।

16. ਤੇਜ਼ਾਬੀ ਵਰਖਾ (Acid Rain) : ਜਦੋਂ ਸਲਫਰ ਟ੍ਰਾਈਆਕਸਾਈਡ ਅਤੇ ਨਾਈਟ੍ਰੋਜਨ ਡਾਈਆਕਸੀਡ ਮੀਂਹ ਦੇ ਪਾਣੀ ਨਾਲ ਮਿਲ ਜਾਂਦੇ ਹਨ ਤਾਂ ਉਹ ਸਲਫਿਊਰਿਕ ਐਸਿਡ ਅਤੇ ਨਾਈਟ੍ਰਿਕ ਐਸਿਡ ਬਣਾਉਂਦੇ ਹਨ। ਜਿਸ ਮੀਂਹ ਦੇ ਪਾਣੀ ਵਿੱਚ ਤੇਜ਼ਾਬ ਹੁੰਦੇ ਹਨ, ਉਸ ਨੂੰ ਤੇਜ਼ਾਬੀ ਵਰਖਾ ਕਹਿੰਦੇ ਹਨ।

17. ਹੋਰ ਪ੍ਰਦੂਸ਼ਕ (Other Pollutants) : ਕਲੋਰੋਫਲੋਰੋ ਕਾਰਬਨ ਰੈਫਰੀਜੀਰੇਟਰਾਂ, ਘੋਲਕਾਂ ਵਿੱਚ ਵਰਤੀ ਜਾਂਦੀ ਹੈ, ਜੋ ਉਜ਼ੋਨ ਨਾਲ ਕਿਰਿਆ ਕਰਦੀ ਹੈ ਅਤੇ ਉਜ਼ੋਨ ਦੀ ਪਰਤ ਨੂੰ ਨਸ਼ਟ ਕਰਦੀ ਹੈ, ਜਿਸ ਨਾਲ ਚਮੜੀ ਦਾ ਕੈਂਸਰ ਹੁੰਦਾ ਹੈ।


ਕਾਰਬਨ ਅਤੇ ਇਸ ਦੇ ਯੋਗਿਕ (CARBON AND ITS COMPOUND)

 

ਕਾਰਬਨ ਅਤੇ ਇਸ ਦੇ ਯੋਗਿਕ (CARBON AND ITS COMPOUND)

ਯਾਦ ਰੱਖਣ ਯੋਗ ਗੱਲਾਂ

1. ਕਾਰਬਨ ਦੀ ਪ੍ਰਾਪਤੀ (Occurrence of Carbon) : ਕਾਰਬਨ ਸਾਰੇ ਸਂਜੀਵ ਪਦਾਰਥਾਂ ਵਿੱਚ ਪ੍ਰੋਟੀਨ, ਕਾਰਬੋਹਾਈਟ ਅਤੇ ਚਰਬੀ ਦੇ ਰੂਪ ਵਿੱਚ ਮਿਲਦੀ ਹੈ।

2. ਬਹੁਰੂਪਤਾ (Allotrophy) : ਜਦੋਂ ਕੋਈ ਤੱਤ ਇੱਕ ਤੋਂ ਜ਼ਿਆਦਾ ਰੂਪਾਂ ਵਿੱਚ ਪਾਇਆ ਜਾਂਦਾ ਹੈ ਤਾਂ ਇਹ ਕਹਿੰਦੇ ਹਨ ਕਿ ਇਹ ਬਹੁਰੂਪਤਾ ਦਰਸਾਉਂਦਾ ਹੈ ਅਤੇ ਰੂਪਾਂ ਨੂੰ ਬਹੁ-ਰੂਪ ਕਹਿੰਦੇ ਹਨ। ਕਾਰਬਨ ਦੇ ਹੇਠ ਲਿਖੇ ਬਹੁ-ਰੂਪ ਹਨ।

     (i) ਕੋਲਾ (Coal) : ਕੋਲਾ 300 ਮਿਲੀਅਨ ਸਾਲ ਪਹਿਲਾਂ ਬਣਿਆ ਸੀ। ਧਰਤੀ 'ਤੇ ਨੀਵੀਂ ਸਿੱਲ੍ਹੀ ਜ਼ਮੀਨ ਦੇ ਖੇਤਰ ਵਿੱਚ ਅਣਵਰਤੇ ਜੰਗਲ ਸਨ । ਕੁਦਰਤੀ ਪ੍ਰਕਿਰਿਆ; ਜਿਵੇਂ ਹੜ੍ਹਾਂ ਵਿੱਚ ਇਹ ਜੰਗਲ ਮਿੱਟੀ ਹੇਠਾਂ ਦੱਬ ਗਏ। ਉਹਨਾਂ ਉੱਪਰ ਮਿੱਟੀ ਦੀ ਪਰਤ ਚੜ੍ਹ ਗਈ। ਤਾਪਮਾਨ ਵੀ ਵਧ ਗਿਆ। ਜਿਉਂ ਹੀ ਉਹ ਦਬਾਉ ਅਤੇ ਤਾਪਮਾਨ ਕਾਰਨ ਹੇਠਾਂ ਧੱਸ ਗਏ, ਮ੍ਰਿਤ ਪੌਦੇ ਹੌਲੀ-ਹੌਲੀ ਕੋਲੇ ਵਿੱਚ ਬਦਲ ਗਏ।

    (ii) ਚਾਰਕੋਲ (Charcoal) : ਚਾਰਕੋਲ ਕਾਰਬਨਿਕ ਪਦਾਰਥ ਦੇ ਭੋਜਨ ਕਸ਼ੀਦਣ ਨਾਲ ਪ੍ਰਾਪਤ ਹੁੰਦੀ ਹੈ। ਲੱਕੜ ਚਾਰਕੋਲ ਲੱਕੜੀ ਦੇ ਭੋਜਨ ਕਸ਼ੀਦਣ ਨਾਲ ਪ੍ਰਾਪਤ ਹੁੰਦੀ ਹੈ। ਚਾਰਕੋਲ ਮੁਸਾਮਦਾਰ ਅਤੇ ਚੰਗੀ ਸੋਖਕ ਹੈ। ਲੱਕੜ ਚਾਰਕੋਲ ਮਾਸਕ ਬਣਾਉਣ ਲਈ ਵਰਤੀ ਜਾਂਦੀ ਹੈ।

    (iii) ਲੈਂਪ ਬਲੈਕ (Lamp black) : ਲੈਂਪ ਬਲੈਕ ਉਦੋਂ ਬਣਦਾ ਹੈ, ਜਦੋਂ ਮੋਮ, ਟਰਪਨਟਾਈਨ ਅਤੇ ਬਨਸਪਤੀ ਤੇਲ ਨੂੰ ਆਕਸੀਜਨ ਦੀ ਸੀਮਤ ਮਾਤਰਾ ਵਿੱਚ ਜਲਾਇਆ ਜਾਂਦਾ ਹੈ। ਇਹ ਕੱਜਲ, ਸੂ-ਪਾਲਿਸ਼, ਕਾਰਬਨ ਪੇਪਰ, ਪ੍ਰਿੰਟਰ ਇੱਕ ਅਤੇ ਕਾਲਾ ਪੇਂਟ ਬਣਾਉਣ ਦੇ ਕੰਮ ਆਉਂਦਾ ਹੈ।

    (iv) ਕਾਰਬਨ ਬਲੈਕ (Carbon black) : ਕਾਰਬਨ ਬਲੈਕ ਕੁਦਰਤੀ ਮੋਮ ਨੂੰ ਜਲਾ ਕੇ ਪ੍ਰਾਪਤ ਕੀਤੀ ਜਾਂਦੀ ਹੈ। ਇਹ ਰਬੜ ਨਾਲ ਮਿਲਾ ਕੇ ਟਾਇਰ ਬਣਾਉਣ ਲਈ ਵਰਤੀ ਜਾਂਦੀ ਹੈ।

    (v) ਹੀਰਾ (Diamond) : ਇਹ ਕਾਰਬਨ ਦਾ ਰਵੇਦਾਰ ਰੂਪ ਹੈ। ਇਹ ਬਿਜਲੀ ਦਾ ਕੁਚਾਲਕ ਹੈ। ਇਹ ਰੰਗਹੀਣ ਅਤੇ ਪਾਰਦਰਸ਼ਕ ਹੁੰਦਾ ਹੈ। ਇਹ ਗਹਿਣੇ ਬਣਾਉਣ, ਦੰਦਾਂ ਦੇ ਡਾਕਟਰ ਦੀ ਡਿਲ, ਸਰਜਰੀ ਦੇ ਕਟਿੰਗ ਕਰਨ ਵਾਲੇ ਔਜ਼ਾਰ ਅਤੇ ਪੀਸੇ ਹੋਏ ਕੱਚ ਵਿੱਚ ਵਰਤਿਆ ਜਾਂਦਾ ਹੈ। ਇਹ ਸਭ ਤੋਂ ਸਖਤ ਪਦਾਰਥ ਹੈ।

   (vi) ਗ੍ਰੇਫਾਈਟ (Graphite) : ਫਾਈਟ ਤਾਪ ਅਤੇ ਬਿਜਲੀ ਦਾ ਇੱਕ ਚੰਗਾ ਚਾਲਕ ਹੈ। ਇਹ ਨਰਮ ਅਤੇ ਸਲਿਪਰੀ ਹੁੰਦਾ ਹੈ। ਇਹ ਗਰੇਸੀ ਅਤੇ ਭੂਰਾ ਕਾਲਾ ਹੁੰਦਾ ਹੈ। ਇਹ ਸਿੱਕੇ ਦੀ ਪੈਸਿਲ, ਇਲੈਕਟ੍ਰਡ, ਕਾਲਾ ਪੇਂਟ ਅਤੇ ਸਨੇਹਕ (ਲੁਬਰੀਕੈਂਟ) ਵਜੋਂ ਵਰਤਿਆ ਜਾਂਦਾ ਹੈ।

   (vii) ਫਲੂਰਿਨਸ (Fullerence) : ਇਹ ਕਾਰਬਨ ਦਾ ਰੂਪ ਹੈ, ਜਿਸ ਵਿੱਚ ਕਾਰਬਨ ਪਰਮਾਣੂ ਇੱਕ ਪਿੰਜਰੇ ਦੀ ਰਚਨਾ ਵਾਂਗ ਇਕੱਠੇ ਜੁੜੇ ਹੁੰਦੇ ਹਨ।

3. ਕਾਰਬਨ ਡਾਈਆਕਸਾਈਡ (Carbon dioxide) : ਪ੍ਰਯੋਗਸ਼ਾਲਾ ਵਿੱਚ ਕਾਰਬਨ ਡਾਈਆਕਸਾਈਡ ਕੈਲਸ਼ੀਅਮ ਕਾਰਬੋਨੇਟ ਅਤੇ ਹਾਈਡ੍ਰੋਕਲੋਰਿਕ ਅਮਲ ਦੀ ਕਿਰਿਆ ਨਾਲ ਤਿਆਰ ਕੀਤੀ ਜਾਂਦੀ ਹੈ।

     CaCO3 + 2HCl → CaCl2 + CO2 + H2O

4. ਕਾਰਬਨ ਡਾਈਆਕਸਾਈਡ ਦੇ ਗੁਣ (Properties of Carbon dioxide):

(i) ਇਹ ਕਮਰੇ ਦੇ ਤਾਪਮਾਨ ਤੇ ਰੰਗਹੀਣ ਅਤੇ ਗੰਧਹੀਣ ਗੈਸ ਹੈ।

(ii) ਜਦੋਂ ਇਸ ਨੂੰ 75 °C ਤੱਕ ਠੰਢਾ ਕੀਤਾ ਜਾਂਦਾ ਹੈ, ਇਹ ਖੁਸ਼ਕ ਬਰਫ਼ ਵਿੱਚ ਬਦਲ ਜਾਂਦੀ ਹੈ।

(iii) ਇਹ ਪਾਣੀ ਵਿੱਚ ਘੱਟ ਘੁਲਣਸ਼ੀਲ ਹੈ।

(iv) ਇਹ ਨਾ ਜਲਦੀ ਹੈ ਅਤੇ ਨਾ ਜਲਣ ਵਿੱਚ ਸਹਾਇਤਾ ਕਰਦੀ ਹੈ, ਇਹ ਜਲਦੀਆਂ ਚੀਜ਼ਾਂ ਨੂੰ ਬੁਝਾਉਂਦੀ है।

(v) ਇਹ ਖਾਰਾਂ ਨਾਲ ਕਿਰਿਆ ਕਰ ਕੇ ਕਾਰਬੋਨੇਟ ਅਤੇ ਬਾਈਕਾਰਬੋਨੇਟ ਬਣਾਉਂਦੀ ਹੈ।

        CO2 + NaOH → Na2CO3 + H2O Na2CO3 + H2O + CO₂→ 2NaHCO3

5. ਕਾਰਬਨ ਡਾਈਆਕਸਾਈਡ ਦੇ ਲਾਭ (Uses of carbon dioxide):

    (i) ਇਹ ਅੱਗ ਬੁਝਾਉਣ ਲਈ ਵਰਤੀ ਜਾਂਦੀ ਹੈ।

   (ii) ਇਹ Na₂CO ਅਤੇ NaHCO3 ਦੇ ਨਿਰਮਾਣ ਲਈ ਵਰਤੀ ਜਾਂਦੀ ਹੈ।

   (iii) ਇਹ ਸੋਡੇ ਦੀਆਂ ਬੋਤਲਾਂ ਵਿੱਚ ਵੀਜ਼ ਦਾਖਲ ਕਰਨ ਲਈ ਵਰਤੀ ਜਾਂਦੀ ਹੈ।

   (iv) ਖੁਸ਼ਕ ਬਰਫ਼ ਭੋਜਨ ਪਦਾਰਥਾਂ ਨੂੰ ਠੰਢਾ ਕਰਨ ਲਈ ਵਰਤੀ ਜਾਂਦੀ ਹੈ।

6. ਮੀਥੇਨ ਗੈਸ (CH) : ਮੀਥੇਨ ਰੰਗਹੀਣ ਤੇ ਗੰਧਹੀਣ ਗੈਸ ਹੈ। ਇਹ ਸਿੱਲ੍ਹੀਆਂ ਥਾਵਾਂ 'ਤੇ ਪਾਈ ਜਾਂਦੀ ਹੈ। ਇਹ ਆਮ ਤੌਰ 'ਤੇ ਬਾਲਣ ਵਜੋਂ ਵਰਤੀ ਜਾਂਦੀ ਹੈ। ਕੁਦਰਤੀ ਗੈਸ ਅਤੇ ਬਾਇਓਰੀਸ ਮੁੱਖ ਤੌਰ 'ਤੇ ਮੀਥੇਨ ਹੁੰਦੀ ਹੈ। ਇਹ ਕਾਰਬਨਿਕ ਯੋਗਿਕਾਂ; ਜਿਵੇਂ ਕਲੋਰੋਫਾਰਮ ਅਤੇ ਅਲਕੋਹਲ ਪੈਦਾ ਕਰਨ ਲਈ ਵਰਤੀ ਜਾਂਦੀ ਹੈ।

ਪਦਾਰਥਾਂ ਦਾ ਨਿਖੇੜਨ (SEPARATION OF SUBSTANCE)

 

ਪਦਾਰਥਾਂ ਦਾ ਨਿਖੇੜਨ (SEPARATION OF SUBSTANCE)

ਯਾਦ ਰੱਖਣ ਯੋਗ ਗੱਲਾਂ

1. ਫਿਲਟਰੀਕਰਨ (Filtration) : ਅਘੁਲਣਸ਼ੀਲ ਠੋਸਾਂ ਨੂੰ ਫਿਲਟਰ ਪੇਪਰ ਰਾਹੀਂ ਕਿਸੇ ਤਰਲ ਵਿੱਚੋਂ ਅੱਡ ਕਰਨਾ ਫਿਲਟਰੀਕਰਨ ਅਖਵਾਉਂਦਾ ਹੈ।

2. ਵਾਸ਼ਪਨ (Evaporation) : ਤਰਲਾਂ ਤੋਂ ਵਾਸ਼ਪ ਬਣਨ ਦੀ ਪ੍ਰਕਿਰਿਆ ਨੂੰ ਵਾਸ਼ਪਨ ਕਹਿੰਦੇ ਹਨ। 3. ਸੰਤ੍ਰਿਪਤ ਘੋਲ (Saturated solution) : ਉਹ ਘੋਲ, ਜਿਸ ਵਿੱਚ ਘੁਲਿਤ ਹੋਰ ਜ਼ਿਆਦਾ ਨਾ ਘੁਲ ਸਕੇ, ਉਸ ਨੂੰ ਸੇਤ੍ਰਿਪਤ ਘੋਲ ਕਹਿੰਦੇ ਹਨ।

4. ਉਡਾਉਣਾ (Winnowing) : ਕਿਸੇ ਮਿਸ਼ਰਨ ਵਿੱਚੋਂ ਭਾਰੀ ਅਤੇ ਹਲਕੇ ਕਣਾਂ ਨੂੰ ਹਵਾ ਦੁਆਰਾ ਨਿਖੇੜਨਾ ਉਡਾਉਣਾ ਅਖਵਾਉਂਦਾ ਹੈ।

5. ਗਹਾਈ (Threshing) : ਡੰਡੀਆਂ ਤੋਂ ਅਨਾਜ ਦੇ ਦਾਣਿਆਂ ਨੂੰ ਅੱਡ ਕਰਨ ਦੀ ਕਿਰਿਆ ਨੂੰ ਗਹਾਈ ਕਹਿੰਦੇ ਹਨ।

6. ਛਾਣਨਾ (Sieving) : ਵੱਡੇ ਕਣਾਂ ਨੂੰ ਛੋਟੇ ਕਣਾਂ ਤੋਂ ਛਾਣਨੀ ਦੁਆਰਾ ਵੱਖ ਕਰਨ ਦੀ ਕਿਰਿਆ ਨੂੰ ਛਾਣਨਾ ਕਹਿੰਦੇ ਹਨ।

7. ਤਲ-ਛੱਟਣ (Sedimentation) : ਕਿਸੇ ਤਰਲ ਵਿੱਚ ਮੌਜੂਦ ਅਘੁਲਣਸ਼ੀਲ ਭਾਰੇ ਠੋਸ ਕਣਾਂ ਦਾ ਬੀਕਰ ਵਿੱਚ ਹੇਠਾਂ ਬੈਠਣਾ ਤਲ-ਛੱਟਣ ਅਖਵਾਉਂਦਾ ਹੈ ਅਤੇ ਠੋਸ ਕਣ, ਜੋ ਤਲ 'ਤੇ ਬੈਠਦੇ ਹਨ, ਉਹਨਾਂ ਨੂੰ ਤਲ-ਛੱਟ ਕਹਿੰਦੇ ਹਨ।

8. ਨਿਤਾਰਨਾ (Decantation) : ਤਲ-ਛਟ ਨੂੰ ਹਿਲਾਏ ਬਿਨਾਂ ਉੱਪਰਲੀ ਤਹਿ ਦੇ ਪਾਣੀ ਨੂੰ ਦੂਜੇ ਬੀਕਰ ਵਿੱਚ ਲੈ ਜਾਣਾ ਨਿਤਾਰਨਾ ਕਹਾਉਂਦਾ ਹੈ।

9. ਸੰਘਣਨ (Condensation) : ਵਾਸ਼ਪਾਂ ਤੋਂ ਤਰਲ ਵਿੱਚ ਬਦਲਣ ਦੀ ਕਿਰਿਆ ਨੂੰ ਸੰਘਣਨ ਕਹਿੰਦੇ ਹਨ।