TOPIC – 10 GENDER AS A SOCIAL CONSTRUCT : GENDER ROLE,
GENDER-BIAS AND EDUCATIONAL PRACTICE
(ਲਿੰਗ ਇੱਕ ਸਮਾਜਿਕ ਨਿਰਮਾਣ ਵਜੋ ; ਲਿੰਗ ਭੂਮਿਕਾਵਾਂ ,ਲਿੰਗ – ਭੇਦ ਭਾਵ ਅਤੇ ਸਿਖਿਆ ਅਭਿਆਸ)
ਲਿੰਗ ਇੱਕ ਸਮਾਜਿਕ ਨਿਰਮਾਣ ਵਜੋਂ (Gender as
a Social Construct)
ਲਿੰਗ (Gender) ਕੀ ਹੈ ?
·
ਲਿੰਗ ਸਿਰਫ਼ ਜੈਵਿਕ (Biological) ਅੰਤਰ ਨਹੀਂ,
·
ਇਹ ਸਮਾਜ ਦੁਆਰਾ ਬਣਾਈਆਂ ਗਈਆਂ ਭੂਮਿਕਾਵਾਂ, ਉਮੀਦਾਂ ਅਤੇ
ਵਿਹਾਰ ਹਨ।
·
"ਲਿੰਗ" (Gender) ਸਿਰਫ਼ ਜੀਵ ਵਿਗਿਆਨਕ ਤੌਰ ‘ਤੇ
ਪੁਰਸ਼ ਜਾਂ ਇਸਤਰੀ ਹੋਣ ਨਾਲ ਹੀ ਸਬੰਧਤ ਨਹੀਂ ਹੈ,
ਇਹ ਸਮਾਜਕ, ਸੱਭਿਆਚਾਰਕ ਅਤੇ
ਮਨੋਵਿਗਿਆਨਕ ਪਹਲੂਆਂ ਨਾਲ ਵੀ ਜੁੜਿਆ ਹੋਇਆ ਹੈ।
·
Sex = ਜੈਵਿਕ (Biological) ਲਿੰਗ — ਜਿਵੇਂ
ਕਿ ਪੁਰਸ਼, ਇਸਤਰੀ।
·
Gender = ਸਮਾਜਕ ਲਿੰਗ — ਜਿਵੇਂ ਕਿ ਸਮਾਜ
ਦੁਆਰਾ ਦਿੱਤੀਆਂ ਭੂਮਿਕਾਵਾਂ, ਉਮੀਦਾਂ ਅਤੇ ਮਾਪਦੰਡ।
ਇਹ ਸਾਰੇ ਸਮਾਜਿਕ ਨਿਰਮਾਣ ਹਨ, ਕੁਦਰਤੀ ਨਹੀਂ।
ਲਿੰਗ ਭੂਮਿਕਾਵਾਂ (Gender Roles)
ਲਿੰਗ ਭੂਮਿਕਾਵਾਂ ਕੀ ਹਨ ?
·
ਸਮਾਜ ਦੁਆਰਾ ਮਰਦਾਂ ਅਤੇ ਔਰਤਾਂ ਲਈ ਨਿਰਧਾਰਤ ਕੀਤੇ ਕੰਮ ਅਤੇ
ਜ਼ਿੰਮੇਵਾਰੀਆਂ।
ਰਵਾਇਤੀ ਲਿੰਗ ਭੂਮਿਕਾਵਾਂ
·
ਮਰਦ – ਕਮਾਉਣ ਵਾਲਾ, ਫ਼ੈਸਲੇ ਕਰਨ ਵਾਲਾ
·
ਔਰਤ – ਘਰ ਸੰਭਾਲਣ ਵਾਲੀ, ਬੱਚਿਆਂ ਦੀ ਦੇਖਭਾਲ
ਸਮੱਸਿਆਵਾਂ
· ਬੱਚਿਆਂ ਦੀ ਰੁਚੀ
ਅਤੇ ਯੋਗਤਾ ਦਬ ਜਾਂਦੀ ਹੈ
·
ਅਸਮਾਨਤਾ ਨੂੰ ਜਨਮ ਮਿਲਦਾ ਹੈ
ਸਿੱਖਿਆ ਵਿੱਚ ਪ੍ਰਭਾਵ
·
ਕੁੜੀਆਂ ਨੂੰ Science/Math ਤੋਂ ਦੂਰ ਰੱਖਣਾ
·
ਮੁੰਡਿਆਂ ਨੂੰ Arts/ਘਰੇਲੂ ਵਿਸ਼ਿਆਂ ਤੋਂ ਰੋਕਣਾ
ਲਿੰਗ ਭੇਦ-ਭਾਵ (Gender Discrimination)
ਲਿੰਗ ਪੱਖਪਾਤ (Gender Bias)
·
ਲਿੰਗ ਪੱਖਪਾਤ ਦਾ ਅਰਥ ਹੈ — ਕਿਸੇ ਵਿਅਕਤੀ ਨਾਲ ਉਸਦੇ ਲਿੰਗ ਦੇ ਆਧਾਰ
‘ਤੇ ਅਸਮਾਨਤਾ ਜਾਂ ਭੇਦਭਾਵ ਕਰਨਾ।
ਉਦਾਹਰਨ:
- ਸਕੂਲ ਵਿੱਚ ਮੁੰਡਿਆਂ ਨੂੰ ਜ਼ਿਆਦਾ ਮਹੱਤਵ ਦੇਣਾ ਅਤੇ ਕੁੜੀਆਂ
ਨੂੰ ਘੱਟ ਮੌਕੇ।
- ਪਾਠ ਪੁਸਤਕਾਂ ਵਿੱਚ ਸਿਰਫ਼ ਪੁਰਸ਼ ਪਾਤਰਾਂ ਨੂੰ ਬਹਾਦੁਰ
ਦਿਖਾਉਣਾ ਅਤੇ ਇਸਤ੍ਰੀਆਂ ਨੂੰ ਘਰੇਲੂ ਕੰਮ ਤੱਕ ਸੀਮਤ ਕਰਨਾ।
ਇਹ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਵਿਕਾਸ ਨੂੰ
ਪ੍ਰਭਾਵਿਤ ਕਰਦਾ ਹੈ।
ਲਿੰਗ ਪੱਖਪਾਤ
ਦੇ ਸਰੋਤ (Sources of Gender Bias)
|
ਸਰੋਤ |
ਉਦਾਹਰਨ |
|
🏠 ਪਰਿਵਾਰ |
ਘਰ ਵਿੱਚ ਕੁੜੀਆਂ ਨੂੰ ਪੜ੍ਹਾਈ ‘ਚ ਘੱਟ ਉਤਸ਼ਾਹਿਤ
ਕਰਨਾ |
|
🏫 ਸਕੂਲ |
ਅਧਿਆਪਕਾਂ ਦੁਆਰਾ ਅਣਜਾਣੇ ਤੌਰ ‘ਤੇ ਪੱਖਪਾਤ |
|
📚 ਪਾਠ ਪੁਸਤਕਾਂ |
ਸਿਰਫ਼ ਮੁੰਡਿਆਂ ਨੂੰ ਆਦਰਸ਼ ਰੂਪ ਵਿੱਚ ਦਰਸਾਉਣਾ |
|
📺 ਮੀਡੀਆ |
ਵਿਗਿਆਪਨ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਲਿੰਗ
ਸਟਰੀਓਟਾਈਪ ਦਿਖਾਉਣਾ |
ਲਿੰਗ ਭੇਦ-ਭਾਵ ਦੇ ਰੂਪ
·
ਸਿੱਖਿਆ ਵਿੱਚ
·
ਰੋਜ਼ਗਾਰ ਵਿੱਚ
·
ਤਨਖ਼ਾਹ ਵਿੱਚ
·
ਖੇਡਾਂ ਅਤੇ ਨੇਤ੍ਰਤਵ ਵਿੱਚ
ਸਕੂਲਾਂ ਵਿੱਚ ਲਿੰਗ ਭੇਦ-ਭਾਵ ਦੇ
ਉਦਾਹਰਣ
·
ਮੁੰਡਿਆਂ ਨੂੰ ਜ਼ਿਆਦਾ ਮੌਕੇ
·
ਕੁੜੀਆਂ ਨੂੰ ਘੱਟ ਪ੍ਰਸ਼ੰਸਾ
·
ਅਧਿਆਪਕਾਂ ਦੀ ਅਣਜਾਣ ਪੱਖਪਾਤੀ ਸੋਚ
·
ਲਿੰਗ ਭੇਦਭਾਵ ਦੇ ਕਰਨ ਹੀ ਭਾਰਤ ਦੀ ਜਨਸੰਖਿਆ 2011 ਵਿੱਚ ਲਿੰਗ
ਅਨੁਪਾਤ 2001 ਡੀ ਜਨਗਣਨਾ ਦੇ ਅਨੁਸਾਰ 927 ਤੋ ਘੱਟ ਕੇ 914 ਹੀ ਰਹਿ ਗਈ ਸੀ .
·
ਅੱਜ ਵੀ ਮਹਿਲਾ ਸਾਖਰਤਾ ਦਰ 65 % ਹੈ ਅਤੇ ਮਰਦ 82 %
ਭਾਰਤ ਸਰਕਾਰ ਦੀਆਂ ਯੋਜਨਾਵਾਂ (Central Government Schemes for Women)
01.ਬੇਟੀ ਬਚਾਓ, ਬੇਟੀ ਪੜ੍ਹਾਓ ਯੋਜਨਾ
·
ਲੜਕੀਆਂ ਦੀ ਜਨਮ ਦਰ ਸੁਧਾਰਨ
·
ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹ
·
ਲਿੰਗ ਅਨੁਪਾਤ ਸੁਧਾਰਨਾ
02.ਸੁਕਨਿਆ ਸਮ੍ਰਿਧੀ ਯੋਜਨਾ
·
ਲੜਕੀ ਦੇ ਭਵਿੱਖ ਲਈ ਬਚਤ ਯੋਜਨਾ
·
ਉੱਚ ਵਿਆਜ ਦਰ
·
ਪੜ੍ਹਾਈ ਅਤੇ ਵਿਆਹ ਲਈ ਆਰਥਿਕ ਸਹਾਇਤਾ
03.ਉਜਜਵਲਾ ਯੋਜਨਾ
·
ਗਰੀਬ ਮਹਿਲਾਵਾਂ ਨੂੰ ਮੁਫ਼ਤ LPG ਗੈਸ ਕੁਨੈਕਸ਼ਨ
·
ਸਿਹਤ ਅਤੇ ਜੀਵਨ-ਸਤ੍ਹਾ ਵਿੱਚ ਸੁਧਾਰ
04.ਮਹਿਲਾ ਸਸ਼ਕਤੀਕਰਨ ਯੋਜਨਾਵਾਂ
·
ਸਵੈ-ਰੋਜ਼ਗਾਰ
·
ਸਕਿੱਲ ਡਿਵੈਲਪਮੈਂਟ
·
ਆਰਥਿਕ ਆਤਮਨਿਰਭਰਤਾ
ਪੰਜਾਬ ਸਰਕਾਰ ਦੀਆਂ ਯੋਜਨਾਵਾਂ (Punjab Government Schemes for Girls/Women)
01. ਸ਼ਗਨ ਸਕੀਮ
·
SC / ਗਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ
·
ਵਿਆਹ ਸਮੇਂ ਆਰਥਿਕ ਮਦਦ
02.ਬੇਟੀ ਹੈ ਅਨਮੋਲ
ਲੜਕੀ ਦੇ ਜਨਮ ਨੂੰ ਉਤਸ਼ਾਹ
ਸਮਾਜ ਵਿੱਚ ਲੜਕੀ ਦੀ ਕਦਰ ਵਧਾਉਣ ਲਈ
03.ਮੁੱਖ ਮੰਤਰੀ ਕਨਿਆ ਦਾਨ ਯੋਜਨਾ
·
ਲੜਕੀਆਂ ਦੇ ਵਿਆਹ ਲਈ ਆਰਥਿਕ ਸਹਾਇਤਾ
·
ਗਰੀਬ ਪਰਿਵਾਰਾਂ ਲਈ ਲਾਭਕਾਰੀ
04. ਪੰਜਾਬ ਸਰਕਾਰ ਵੱਲੋਂ ਮੁਫ਼ਤ ਸਿੱਖਿਆ ਸਕੀਮਾਂ
·
ਸਰਕਾਰੀ ਸਕੂਲਾਂ ਵਿੱਚ ਲੜਕੀਆਂ ਲਈ
·
ਮੁਫ਼ਤ ਕਿਤਾਬਾਂ
·
ਮੁਫ਼ਤ ਯੂਨੀਫਾਰਮ
·
ਸਕਾਲਰਸ਼ਿਪ
ਸਿੱਖਿਆ ਅਤੇ ਲਿੰਗ ਸਮਾਨਤਾ (Exam Linking)
ਇਹ ਯੋਜਨਾਵਾਂ
·
ਲਿੰਗ ਅਸਮਾਨਤਾ ਘਟਾਉਂਦੀਆਂ ਹਨ
·
ਲੜਕੀਆਂ ਦੀ ਸਕੂਲ ਹਾਜ਼ਰੀ ਵਧਾਉਂਦੀਆਂ ਹਨ
·
ਸਮਾਜਿਕ ਸੋਚ ਵਿੱਚ ਬਦਲਾਅ ਲਿਆਉਂਦੀਆਂ ਹਨ
Teacher
as Change Agent
ਅਧਿਆਪਕਾਂ ਦੀ ਭੂਮਿਕਾ ਹੈ ਕਿ:
·
ਵਿਦਿਆਰਥੀਆਂ ਨੂੰ ਇਨ੍ਹਾਂ ਯੋਜਨਾਵਾਂ ਬਾਰੇ ਜਾਗਰੂਕ ਕਰਨ
·
ਲਿੰਗ ਸਮਾਨਤਾ ਦੀ ਸੋਚ ਵਿਕਸਿਤ ਕਰਨ
·
ਲਿੰਗ-ਸੰਵੇਦਨਸ਼ੀਲ (Gender Sensitive) ਹੋਣਾ
·
ਸਭ ਬੱਚਿਆਂ ਨਾਲ ਬਰਾਬਰੀ ਦਾ ਵਿਹਾਰ
·
ਲਿੰਗ-ਸਮਾਨ ਸਿੱਖਿਆ ਅਭਿਆਸ
·
ਕਲਾਸ ਵਿੱਚ ਸਮਾਨ ਭਾਗੀਦਾਰੀ
·
ਪਾਠ-ਪੁਸਤਕਾਂ ਵਿੱਚ ਲਿੰਗ ਸਮਾਨਤਾ
·
ਖੇਡਾਂ ਅਤੇ ਗਤੀਵਿਧੀਆਂ ਵਿੱਚ ਸਭ ਨੂੰ ਮੌਕੇ
·
ਕਲਾਸ ਵਿੱਚ ਕਿਸੇ ਵੀ ਕਿਸਮ ਦਾ ਲਿੰਗ ਪੱਖਪਾਤ ਨਾ ਕਰਨ ਦੀ
ਜ਼ਿੰਮੇਵਾਰੀ ਹੈ।
- ਲੜਕਿਆਂ
ਅਤੇ ਲੜਕੀਆਂ ਨੂੰ ਬਰਾਬਰ ਮੌਕੇ ਦੇਣੇ ਚਾਹੀਦੇ ਹਨ।
- ਬੱਚਿਆਂ
ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਸਮਰੱਥਾ ਲਿੰਗ ਤੋਂ ਨਹੀਂ, ਪ੍ਰਯਾਸ
ਤੋਂ ਆਉਂਦੀ ਹੈ।
- ਪਾਠ
ਪੁਸਤਕਾਂ, ਉਦਾਹਰਨਾਂ ਅਤੇ ਕਿਰਿਆਵਾਂ ਨੂੰ gender-neutral ਬਣਾਉਣਾ।
- ਸਕੂਲ ਵਿੱਚ Gender
Sensitization Activities ਕਰਵਾਉਣਾ — ਜਿਵੇਂ ਕਿ ਡਿਬੇਟ, ਰੋਲ ਪਲੇ, ਪੋਸਟਰ
ਬਣਾਉਣਾ ਆਦਿ।
·
Role Models (ਮਹਿਲਾ ਵਿਗਿਆਨੀ, ਮਰਦ ਨਰਸ ਆਦਿ)
·
ਸੰਵਿਧਾਨਕ ਮੁੱਲ – ਸਮਾਨਤਾ, ਨਿਆਂ
No comments:
Post a Comment
THANKYOU FOR CONTACT. WE WILL RESPONSE YOU SOON.