TOPIC -24
Factors Contributing to Learning : Personal &
Environmental
(ਸਿੱਖਣ ਵਿੱਚ ਸਹਾਇਕ ਕਾਰਕ-ਵਿਅਕਤੀਗਤ
ਅਤੇ ਵਾਤਾਵਰਣਿਕ)
ਸੋਪਣਾ ਇੱਕ ਗਿਆਨਾਤਮਕ ਪ੍ਰਕਿਰਿਆ ਹੈ। ਸਾਰੇ ਮਨੁੱਖ ਸਿੱਖਣ ਪ੍ਰਕਿਰਿਆ
ਵਿਚੋਂ ਲੰਘਦੇ ਹਨ। ਇਹ ਸਭ ਸਿੱਖਣ ਦੁਆਰਾ ਹੀ ਹੁੰਦਾ ਹੈ ਕਿ ਮਨੁੱਖ ਆਪਣੇ ਖਾਤਾਵਰਣ ਨਾਲ ਸਮਾਯੋਜਨ
ਕਰਦਾ ਹੈ। ਸਿੱਖਣਾ ਇਕ ਸਮਾਜਿਕ ਅਤੇ ਪ੍ਰਭਾਵਸ਼ਾਲੀ ਪ੍ਰਕਿਰਿਆ ਹੈ।
ਕਾਰਕਾਂ ਦੀਆਂ ਕਿਸਮਾਂ-
1. ਵਿਅਕਤੀਗਤ ਕਾਰਕ
2. ਵਾਤਾਵਰਣਿਕ ਕਾਰਕ
ਵਿਅਕਤੀਗਤ ਕਾਰਕ
ਮਨੋਵਿਗਿਆਨਿਕ ਕਾਰਕ-
1. ਲਕਸ਼ /ਟੀਚੇ— ਸਿੱਖਣਾ ਵਿਦਿਆਰਥੀ ਦੇ ਟੀਚੇ/ਲਕਸ਼ ਉੱਪਰ
ਨਿਰਭਰ * ਕਰਦਾ ਹੈ। ਵਿਦਿਆਰਥੀ ਦਾ ਉਪਯੁਕਤ ਪਿਛੋਕੜ ਅਤੇ ਸਪੱਸ਼ਟ ਲਕਸ਼ ਸਿੱਖਣ ਵਿੱਚ ਸਹਾਈ
ਹੁੰਦਾ ਹੈ।
2. ਬੁੱਧੀ— ਵਿਦਿਆਰਥੀ ਦੀ ਬੁੱਧੀ ਦਾ ਵੀ ਸਿੱਖਣ ਨਾਲ
ਸਕਾਰਤਮਕ ਸੰਬੰਧ *ਹੁੰਦਾ ਹੈ। ਬੁੱਧੀ ਪ੍ਰਭਾਵਸ਼ਾਲੀ ਸਿੱਖਣ ਨੂੰ ਸੁਵਿਧਾਜਨਕ ਬਣਾਉਂਦੀ ਹੈ।
ਵਿਅਕਤੀ ਦੀ ਬੁੱਧੀ ਜਿੰਨੀ ਜ਼ਿਆਦਾ ਹੋਵੇਗੀ ਉਸਦਾ ਸਿੱਖਣਾ ਉੱਨਾ ਹੀ ਜ਼ਿਆਦਾ ਪ੍ਰਭਾਵਸ਼ਾਲੀ
ਹੋਵੇਗਾ।
3. ਪਰਿਪੱਕਤਾ— ਸਿੱਖਣਾ ਪਰਿਪੱਕਤਾ ਉੱਪਰ ਨਿਰਭਰ ਕਰਦਾ ਹੈ।
ਜੇਕਰ ਵਿਅਖਤੀ ਕੋਈ ਵਿਸ਼ੇਸ਼ ਕਿਰਿਆ ਲਈ ਪਰਿਪੱਕ ਹੈ ਤਾਂ ਉਹ ਉਸਨੂੰ ਪ੍ਰਭਾਵਸ਼ਾਲੀ ਰੂਪ ਵਿੱਚ
ਸਿੱਖ ਲਵੇਗਾ। ਜੇਕਰ ਵਿਅਕਤੀ ਪਰਿਪੱਕ ਨਹੀਂ ਹੈ ਤਾਂ ਸਿੱਖਣਾ ਪ੍ਰਭਾਵਸ਼ਾਲੀ ਨਹੀਂ ਹੋਵੇਗਾ।
4. ਸਮਰੱਥਾ— ਵਿਅਕਤੀ ਵਿੱਚ ਜਿੰਨੀ ਜ਼ਿਆਦਾ ਸਿੱਖਣ ਦੀ
ਸਮਰੱਥਾ ਹੋਵੇਗੀ, ਉਹ ਉਨ੍ਹਾਂ ਹੀ ਵਧੀਆ
ਸਿੱਖੇਗਾ।
5. ਤੱਤਪਰਤਾ-ਜੇਕਰ ਸਿਥਿਆਰਥੀ ਕੋਈ ਵਿਸ਼ੇਸ਼ ਕਿਰਿਆ ਸਿੱਖਣ
ਲਈ ਤਿਆਰ ਹੈ ਤਾਂ ਉਹ ਛੇਤੀ ਤੇ ਵਧੀਆ ਢੰਗ ਨਾਲ ਸਿੱਖ ਲਵੇਗਾ।
6. ਪ੍ਰੇਰਨਾ-ਵਧੀਆ ਸਿੱਖਣ ਲਈ ਪੁਰਸਕਾਰ, ਸਫ਼ਲਤਾ, ਮੁਕਾਬਲਾ, ਅਭਿਪ੍ਰੇਰਨਾ,
ਸਜ਼ਾ ਆਦਿ ਸ਼ਕਤੀਸ਼ਾਲੀ ਪ੍ਰੇਰਨਾ ਸਰੋਤ ਹਨ।
ਸਰੀਰਕ ਕਾਰਕ-
1. ਸਰੀਰਕ ਦੋਸ਼, ਅਪੰਗਤਾ ਅਤੇ ਰੋਗ-ਸਰੀਰਕ ਦੋਸ਼ ਜਿਵੇਂ ਦੇਖਣ ਸਬੰਧੀ ਸਮੱਸਿਆ,
ਸੁਣਨ ਸੰਬੰਧੀ ਸਮੱਸਿਆ ਅਤੇ ਹੋਰ ਅਪੰਗਤਾ, ਗ੍ਰੰਥੀਆਂ ਦੀ ਦੋਸ਼ ਪੂਰਨਤਾ ਕਾਰਨ ਪ੍ਰਣਾਲੀ ਅਤੇ
ਅਧਰੰਗ, ਤਪੇਦਿਕ ਰੋਗ, ਹਿਰਦੇ ਰੋਗ, ਮਿਰਗੀ, ਕੈਂਸਰ ਆਦਿ ਸਿੱਖਣ ਵਿੱਚ ਰੁਕਾਵਟ ਪਾਉਂਦੇ ਹਨ। ਹੋਰ
ਅੰਗਾਂ ਸੰਬੰਧੀ ਦੋਸ਼, ਗਲੇ, ਅੰਤੜੀ, ਦੰਦ ਸੰਬੰਧੀ ਦੋਸ਼ ਨੂੰ ਸਰੀਰਕ ਬਿਮਾਰੀ ਅਤੇ ਤਨਾਅ ਨਿਰਾਸ਼ਾ ਪੈਦਾ ਕਰਦੇ ਹਨ ਅਤੇ ਸਿੱਖਣ ਵੀ
ਪ੍ਰਭਾਵਿਤ ਕਰਦੇ ठ।
2. ਉਮਰ-ਖੋਜ ਤੋਂ ਪਤਾ ਚੱਲਦਾ ਹੈ ਕਿ ਵੱਧਦੀ ਹੋਈ ਉਮਰ
ਸਿੱਖਣ ਦੀ ਕੁਸ਼ਲਤਾ ਵਿੱਚ ਰੁਕਾਵਟ ਪੈਦਾ ਕਰਦੀ ਹੈ। ਬਢਾਪੇ ਵਿੱਚ ਇਹ ਹੌਲੀ-ਹੌਲੀ ਘੱਟਣ ਲੱਗਦੀ
ਹੈ। ਜਿਵੇਂ-ਜਿਵੇਂ ਵਿਅਕਤੀ ਵੱਡੇ ਹੁੰਦੇ ਹਨ ਉਹ ਸਿੱਖਣ ਕਾਰਜਾਂ ਵਿੱਚ ਜ਼ਿਆਦਾ ਤੇਜ਼ ਅਤੇ ਕੁਸ਼ਲ
ਹੋ ਜਾਂਦੇ ਹਨ।
3. ਸਰੀਰਕ ਥਕਾਵਟ-ਸਰੀਰਕ ਅਤੇ ਮਾਨਸਿਕ ਥਕਾਵਟ ਦੋਵੇਂ ਹੀ
ਨੀਰਸਤਾ ਅਤੇ ਆਲਸ ਪੈਦਾ ਕਰਦੀਆਂ ਹਨ, ਜਿਸਦਾ ਸਿੱਖਣ ਤੇ
ਬੁਰਾ ਪ੍ਰਭਾਵ ਪੈਂਦਾ ਹੈ। ਅਰਾਮ ਅਤੇ ਤਾਜ਼ਗੀ ਸਿੱਖਣ ਵਿੱਚ ਸਹਾਇਕ ਹੁੰਦੇ ਹਨ।
4. ਚੰਗੀ ਸਿਹਤ-ਚੰਗੀ ਸਿਹਤ ਪ੍ਰਭਾਵਸ਼ਾਲੀ ਸਿੱਖਣ ਲਈ
ਪਹਿਲੀ ਸ਼ਰਤ ਹੈ। ਇਹ ਚੰਗੇ ਸਿੱਖਣ ਲਈ ਉਤਸ਼ਾਹ, ਜੋਸ਼ ਅਤੇ ਸ਼ਕਤੀ ਪ੍ਰਦਾਨ ਕਰਦੀ ਹੈ।
ਵਾਤਾਵਰਣ
ਵਾਤਾਵਰਣ ਵਿੱਚ ਉਹ ਸਾਰੇ ਬਾਹਰੀ ਤੱਤ ਆ ਜਾਂਦੇ ਹਨ ਜਿਨ੍ਹਾਂ ਦਾ
ਵਿਅਕਤੀ ਦੇ ਸਿੱਖਣ ਅਤੇ ਜੀਵਨ ਤੇ ਬਹੁਤ ਪ੍ਰਭਾਵ ਪੈਂਦਾ ਹੈ। ਵਾਤਾਵਰਣ ਦਾ ਪ੍ਰਭਾਵ ਬੱਚੇ ਉੱਤੇ
ਸ਼ਿਸ਼ੂ ਕਾਲ ਦੇ ਸਮੇਂ ਤੋਂ ਹੀ ਪੈਣਾ ਸ਼ੁਰੂ ਹੋ ਜਾਂਦਾ ਹੈ। ਮਾਂ ਦੀਆਂ ਸਰੀਰਕ, ਮਾਨਸਿਕ, ਸੰਵੇਗਾਤਮਕ ਸਥਿਤੀਆਂ ਮਾਂ ਦੇ ਗਰਭ ਵਿੱਚ ਭਰੂਣ ਨੂੰ ਪ੍ਰਭਾਵਿਤ
ਕਰਦੀਆਂ ਹਨ। ਬੱਚੇ ਦੇ ਜਨਮ ਤੋਂ ਬਾਅਦ ਉਸ ਉੱਪਰ ਬਾਹਰੀ ਵਾਤਾਵਰਣ ਦਾ ਪ੍ਰਭਾਵ ਪੈਣਾ ਸ਼ੁਰੂ ਹੋ
ਜਾਂਦਾ ਹੈ। ਬਾਹਰੀ ਵਾਤਾਵਰਣ ਘਰ, ਸਕੂਲ ਅਤੇ ਆਂਢ-ਗੁਆਂਢ
ਨਾਲ ਸੰਬੰਧਿਤ ਹੁੰਦਾ ਹੈ। ਉਹ ਉਨ੍ਹਾਂ ਨਾਲ ਆਪਣੇ ਸੰਬੰਧ ਸਥਾਪਿਤ ਕਰਦਾ ਹੈ। ਇਹ ਸੰਬੰਧ ਉਸਦੇ
ਸਿੱਖਣ ਉੱਤੇ ਪ੍ਰਭਾਵ ਪਾਉਂਦੇ ਹਨ।
ਵਾਤਾਵਰਣਿਕ ਕਾਰਕ
ਵਾਤਾਵਰਣ ਨੂੰ ਅਸੀਂ ਤਿੰਨ ਰੂਪਾਂ ਵਿੱਚ ਵੰਡ ਸਕਦੇ ਹਾਂ-
1. ਕੁਦਰਤੀ ਵਾਤਾਵਰਣ-ਕੁਦਰਤੀ ਵਾਤਾਵਰਣ ਅਧੀਨ ਜਲਵਾਯੂ ਅਤੇ
ਵਾਯੂਮੰਡਲ ਦੀਆਂ ਸਥਿਤੀਆਂ ਆਉਂਦੀਆਂ ਹਨ। ਇਹ ਸਥਿਤੀਆਂ ਸਿੱਖਣ ਨੂੰ ਪ੍ਰਤੱਖ ਰੂਪ ਨਾਲ ਪ੍ਰਭਾਵਿਤ
ਕਰਦੀਆਂ ਹਨ। ਇਹ ਦੇਖਿਆ ਜਾਂਦਾ ਹੈ ਕਿ ਜ਼ਿਆਦਾ ਤਾਪਮਾਨ ਮਾਨਸਿਕ ਸਮਰੱਥਾ ਨੂੰ ਘੱਟ ਕਰਦਾ ਹੈ। ਇਸ
ਨਾਲ ਸਿੱਖਣ ਪ੍ਰਕ੍ਰਿਆ ਰੁੱਕ ਜਾਂਦੀ ਹੈ ਅਤੇ ਗਰਮ ਸਥਾਨਾਂ ਵਿੱਚ ਰਹਿਣ ਵਾਲੇ ਵਿਅਕਤੀਆਂ ਦਾ
ਬੌਧਿਕ ਅਤੇ ਸਿਰਜਨਾਤਮਕ ਵਿਕਾਸ ਬਹੁਤ ਘੱਟ ਹੁੰਦਾ ਹੈ। ਇਸ ਤਰ੍ਹਾਂ ਜਟਿਲ ਕੰਮ ਕਰਨ ਲਈ ਸਵੇਰ ਦਾ
ਸਮਾਂ ਵਧੀਆ ਮੰਨਿਆ ਜਾਂਦਾ ਹੈ।
2. ਸਮਾਜਿਕ ਵਾਤਾਵਰਣ-ਸਮਾਜਿਕ ਵਾਤਾਵਰਣ ਦਾ ਬੱਚੇ ਦੇ
ਸਿੱਖਣ ਵਿੱਚ ਬਹੁਤ ਪ੍ਰਭਾਵ ਪੈਂਦਾ ਹੈ। ਘਰ ਦੀਆਂ ਭੌਤਿਕ ਸਥਿਤੀਆਂ ਜਿਵੇਂ ਵੱਡਾ ਪਰਿਵਾਰ,
ਛੋਟਾ ਪਰਿਵਾਰ, ਘੱਟ ਜਾਂ ਵੱਧ ਤਾਪਮਾਨ, ਰੇਡੀਓ ਅਤੇ ਟੈਲੀਵਿਜ਼ਨ ਦੇ ਪ੍ਰਯੋਗ ਦੇ ਕਾਰਣ ਸ਼ੋਰ ਵਾਲਾ ਘਰ
ਵਿਦਿਆਰਥੀ ਦੇ ਬੌਧਿਕ ਸਿੱਖਣ ਨੂੰ ਪ੍ਰਭਾਵਿਤ ਕਰਦਾ ਹੈ।
3. ਸੱਭਿਆਚਾਰਕ ਵਾਤਾਵਰਣ-ਸੱਭਿਆਚਾਰਕ ਵਾਤਾਵਰਣ ਬੱਚੇ ਦੇ
ਸਿੱਖਣ ਨੂੰ ਪ੍ਰਭਾਵਿਤ ਕਰਦਾ ਹੈ।
ਅਧਿਆਪਕ ਨਾਲ ਸੰਬੰਧ
ਸਿੱਖਣ ਪ੍ਰਕ੍ਰਿਆ ਵਿੱਚ ਅਧਿਆਪਕ ਇਕ ਮਹੱਤਵਪੂਰਨ ਕਾਰਕ ਹੈ। ਜਦੋਂ ਇਕ
ਵਿਦਿਆਰਥੀ ਅਤੇ ਅਧਿਆਪਕ ਵਿੱਚ ਚੰਗੇ ਸੰਬੰਧ ਹੋਣਗੇ ਤਾਂ ਅਜਿਹਾ ਵਾਤਾਵਰਣ ਸਿੱਖਣ ਵਿੱਚ ਸਹਾਇਕ
ਹੋਵੇਗਾ।
1. ਜਮਾਤ ਦਾ ਭੌਤਿਕ ਵਾਤਾਵਰਣ-ਜਮਾਤ ਦਾ ਵਾਤਾਵਰਣ ਸਿੱਖਣ
ਪ੍ਰਕ੍ਰਿਆ ਵਿੱਚ ਬਹੁਤ ਅਹਿਮ ਹੁੰਦਾ ਹੈ। ਜੇਕਰ ਜਮਾਤ ਵਿੱਚ ਵਿਦਿਆਰਥੀ ਦੇ ਬੈਠਣ ਦੀ ਵਧੀਆ
ਵਿਵਸਥਾ ਨਹੀਂ ਹੋਵੇਗੀ, ਫ਼ਰਨੀਚਰ ਟੁੱਟਾ
ਹੋਵੇਗਾ, ਰੌਸ਼ਨੀ ਤੇ ਹਵਾ ਦਾ ਪ੍ਰਬੰਧ ਨਹੀਂ ਹੋਵੇਗਾ ਅਤੇ ਜਮਾਤ
ਵਿੱਚ ਰੌਲਾ-ਰੱਪਾ ਪਿਆ ਰਹਿੰਦਾ ਹੋਵੇਗਾ ਤਾਂ ਅਜਿਹੀ ਸਥਿਤੀ ਵਿੱਚ ਵਿਦਿਆਰਥੀ ਦਾ ਮਨ ਸਿੱਖਣ ਤੋਂ
ਅੱਕ ਜਾਂਦਾ ਹੈ।
2. ਸੰਚਾਰ ਸਾਧਨ-ਸੰਚਾਰ ਸਾਧਨ ਅਧਿਆਪਕ ਅਤੇ ਵਿਦਿਆਰਥੀ
ਵਿੱਚ
ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਵਧੀਆ ਸੰਚਾਰ ਸਾਧਨਾਂ ਦੁਆਰਾ
ਸਿੱਖਣ ਪ੍ਰਕ੍ਰਿਆ ਸਫ਼ਲ ਹੋ ਸਕਦੀ ਹੈ। ਪਰ ਜੇਕਰ ਸੂਚਨਾਵਾਂ ਦੇ ਆਦਾਨ-ਪ੍ਰਦਾਨ ਵਿੱਚ ਮੁਸ਼ਕਿਲ
ਹੋਵੇ ਤਾਂ ਸਿੱਖਣਾ ਪ੍ਰਭਾਵਿਤ ਹੋਵੇਗਾ।
ਇਸ ਤਰ੍ਹਾਂ ਵਿਅਕਤੀਗਤ ਅਤੇ ਵਾਤਾਵਰਣਿਕ ਕਾਰਕ ਬੱਚੇ ਦੀ ਸਿੱਖਣ
ਪ੍ਰਕ੍ਰਿਆ ਨੂੰ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਦੋਹਾਂ ਦਾ ਬੱਚੇ ਦੀ ਸਿੱਖਣ ਪ੍ਰਕ੍ਰਿਆ ਵਿੱਚ
ਮਹੱਤਵਪੂਰਨ ਸਥਾਨ ਹੁੰਦਾ ਹੈ। ਇਹਨਾਂ ਦੋਹਾਂ ਵਿੱਚ ਮੁਸ਼ਕਿਲ ਹੋਣ ਕਾਰਣ ਬੱਚੇ ਦੀ ਸਿੱਖਣ
ਪ੍ਰਕ੍ਰਿਆ ਸਫ਼ਲ ਨਹੀਂ ਹੋ ਸਕਦੀ।