-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਉਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ .Thought of the day ---Even the genius asks questions. END IS NOT THE END IN FACT E.N.D. MEANS "EFFORTS NEVER DIE." -DR. A.P.J. ABDUL KALAM . SLOW SUCCESS BUILDS CHARACTER,FAST SUCCESS BUILDS EGO. -SIR RATAN TATA . WHEN YOUR PARENTS ARE NOT RICH BUT STILL AFFORDS TO GIVE YOU A BEAUTIFUL LIFE, APPRECIATE THEIR SACRIFICES. - SWAMI VIVEKANANDA HOME IS DARK WITHOUT MOM, LIFE IS DARK WITHOUT DAD. - DR. A.P.J. ABDUL KALAM. NEVER FORGET YOUR ROOTS, AND ALWAYS BE PROUD OF WHERE YOU COME FROM. - SIR RATAN TATA. FROM BIRTH TO DEATH, THERE MAY BE A MILLION RELATIONSHIPS BUT YOU WILL NEVER FIND A CARING FATHER AND A LOVING MOTHER AGAIN. EVERYTHING IS BEAUTIFUL DEPENDING ON THE SITUATION .A BELL SOUNDS IRRITATING AT 9AM BUT THE SAME BELL SOUNDS MELODIOUS AT 4PM. - DR. A.P.J. ABDUL KALAM. IF YOU WANT TO WALK FAST, WALK ALONE. BUT IF YOU WANT TO WALK FAR,WALK TOGETHER. -SIR RATAN TATA . THE BIGGEST MISTAKE ONE CAN MAKE IS LOSING YOURSELF IN THE PROCESS OF VALUING SOMEONE TOO MUCH AND FORGETTING THAT YOU ARE SPECIAL TOO. -SWAMI VIVEKANANDA. BEHAVIOUR IS ALWAYS GREATER THAN KNOWLEDGE. BECAUSE IN LIFE THERE ARE MANY SITUATIONS WHERE KNOWLEDGE FAILS BUT BEHAVIOUR CAN STILL HANDLE. -DR.A.P.J.ABDUL KALAM. DON'T BE SERIOUS ,ENJOY LIFE AS IT COMES. - SIR RATAN TATA. EVERYTHING IS EASY WHEN YOU ARE BUSY.BUT NOTHING IS EASY WHEN YOU ARE LAZY. -SWAMI VIVEKANANDA .

Monday, 16 February 2026

TOPIC -27 Personality - Concept, Determinants, Assessment

TOPIC -27

Personality - Concept, Determinants, Assessment

(ਸ਼ਖਸੀਅਤ - ਧਾਰਨਾ, ਨਿਰਧਾਰਕ, ਆਕਲਨ)

 

 

 

ਸ਼ਖਸੀਅਤ ਦੀ ਧਾਰਨਾ ਅਸੀਂ ਜੇ ਕੁਝ ਵੀ ਹਾਂ ਅਤੇ ਜੇ ਕੁਝ ਬਣਨਾ ਚਾਹੁੰਦੇ ਹਾਂ ਉਹ ਸਭ ਕੁੱਝ ਸਾਡੀ ਸ਼ਖਸੀਅਤ ਦੇ ਅਧੀਨ ਆਉਂਦਾ ਹੈ। ਇਸ ਵਿੱਚ ਮਨੁੱਖੀ ਜੀਵਨ ਦਾ ਹਰੇਕ ਤੱਤ ਸ਼ਾਮਲ ਹੈ। ਸ਼ਖਸੀਅਤ ਸਾਡੇ ਵਿਵਹਾਰ ਨੂੰ ਪ੍ਰਭਾਵਿਤ ਕਰਦੀ ਹੈ। ਇਹ ਕਹਿਣਾ ਚਾਹੀਦਾ ਹੈ ਕਿ ਇਹ ਸਾਡੇ ਵਿਵਹਾਰ ਦਾ ਦਰਪਣ ਹੈ। ਸ਼ਖਸੀਅਤ ਵਿਅਕਤੀ ਦੀਆਂ ਸਰੀਰਕ, ਬੌਧਿਕ, ਭਾਵਾਤਮਕ, ਸਮਾਜਿਕ ਅਤੇ ਚਰਿੱਤਰਾਤਮਿਕ ਵਿਸ਼ੇਸ਼ਤਾਵਾਂ ਦਾ ਸਮੂਹ ਹੈ ਜੋ ਉਸਦੇ ਵਿਵਹਾਰ, ਅਨੁਭਵਾਂ, ਆਦਤਾਂ, ਦ੍ਰਿਸ਼ਟੀਕੋਣਾਂ, ਵਿਸ਼ਵਾਸਾਂ, ਇੱਛਾਵਾਂ, ਅਭਿਲਾਸ਼ਾਵਾਂ, ਰੁਚੀਆਂ, ਭਾਵਨਾਵਾਂ, ਸੁਭਾਅ ਅਤੇ ਗੁਣਾਂ ਦੁਆਰਾ ਪ੍ਰਗਟ ਹੁੰਦੀ ਹੈ।

1. ਸ਼ਬਦੀ ਪਰਿਭਾਸ਼ਾ --Personality ਸ਼ਬਦ ਦਾ ਉਤਪਤੀ ਲਾਤੀਨੀ ਭਾਸ਼ਾ ਦੇ ਸ਼ਬਦ 'Persona' ਤੋਂ ਹੋਈ ਹੈ ਜਿਸਦਾ ਅਰਥ ਹੈ 'ਮੁਖੋਟਾ' ਜੋ ਯੂਨਾਨੀ ਨਾਟਕਾਂ ਵਿੱਚ ਅਭਿਨੇਤਾ ਪਹਿਨਤੇ ਸਨ। ਪਰ 'Personality ਦੀ ਇਹ ਧਾਰਨਾ ਸੰਕੀਰਨ ਹੈ ਕਿਉਂਕਿ ਇਹ ਸ਼ਖਸੀਅਤ ਦੇ ਕੇਵਲ ਬਾਹਰੀ ਸਰੂਪ ਨਾਲ ਸੰਬੰਧਿਤ ਹੈ, ਸ਼ਖਸੀਅਤ ਦੀਆਂ ਅੰਦਰੂਨੀ ਵਿਸ਼ੇਸ਼ਤਾਵਾਂ ਇਸ ਵਿੱਚ ਸ਼ਾਮਲ ਨਹੀਂ ਹੈ।

2. ਆਮ ਲੋਕਾਂ ਦਾ ਵਿਚਾਰ-ਆਮ ਲੋਕਾਂ ਦੀ ਧਾਰਨਾ ਵਿੱਚ ਵਿਅਕਤੀ ਦੇ ਬਾਹਰੀ ਰੂਪ ਨੂੰ ਉਸਦੀ ਸ਼ਖਸੀਅਤ ਸਮਝਿਆ ਜਾਂਦਾ ਹੈ ਅਰਥਾਤ ਵਿਅਕਤੀ ਦਾ ਪਹਿਰਾਵਾ, ਸ਼ਕਲ-ਸੂਰਤ, ਹਰਕਤਾਂ ਆਦਿ ਨੂੰ ਉਸਦੀ ਸ਼ਖਸੀਅਤ ਸਮਝ ਲਿਆ ਜਾਂਦਾ ਹੈ।

3. ਦਾਰਸ਼ਨਿਕ ਦ੍ਰਿਸ਼ਟੀਕੋਣ-ਦਾਰਸ਼ਨਿਕ ਦ੍ਰਿਸ਼ਟੀਕੋਣ ਤੋਂ ਪੂਰਨਤਾ ਦਾ ਆਦਰਸ਼ ਸ਼ਖਸੀਅਤ ਹੈ।

4. ਮਨੋਵਿਸ਼ਲੇਸ਼ਣਾਤਮਿਕ ਵਿਚਾਰ - ਫਰਾਇਡ ਦੇ ਵਿਚਾਰ ਅਨੁਸਾਰ ਸ਼ਖਸੀਅਤ ਦੇ ਤਿੰਨ ਭਾਗ ਹਨ-

(i) ਇੱਦ—ਇਹ ਸ਼ਖਸੀਅਤ ਦਾ ਅਨੈਤਿਕ, ਤਰਕਹੀਣ ਅਤੇ ਅਚੇਤਨ ਭਾਗ ਹੈ। ਇਸ ਵਿੱਚ ਮਨੁੱਖ ਦੀਆਂ ਉਹ ਕੁਦਰਤੀ ਪ੍ਰਵਿਤੀਆਂ ਸ਼ਾਮਲ ਹਨ ਜਿਹਨਾਂ ਨੂੰ ਸਮਾਜ ਵਿੱਚ ਸੰਤੁਸ਼ਟ ਨਹੀਂ ਕੀਤਾ ਜਾ ਸਕਦਾ।

(ii) ਅਹੰ—ਇਹ ਸ਼ਖਸੀਅਤ ਦਾ ਸਮਾਜਿਕ ਭਾਗ ਹੈ। ਇਸ ਵਿੱਚ ਚੇਤਨਤਾ, ਇੱਛਾ-ਸ਼ਕਤੀ, ਬੁੱਧੀ ਅਤੇ ਤਰਕ ਸ਼ਾਮਲ ਹੈ। ਇਸਦਾ ਇੱਦ ਅਤੇ ਸ੍ਰੇਸ਼ਟ ਅਹੰ ਨਾਲ ਸੰਬੰਧ ਰਹਿੰਦਾ ਹੈ।

(iii) ਸ਼੍ਰੇਸ਼ਟ ਅਹੰ—ਇਹ ਸ਼ਖਸੀਅਤ ਦੀ ਨੈਤਿਕਤਾ ਨਾਲ ਸੰਬੰਧਿਤ ਹੈ। ਇਸਦਾ ਕੰਮ ਅਹੰ ਨੂੰ ਅਸ਼ੁੱਭ ਕਾਰਜਾਂ ਅਤੇ ਦੋਸ਼ਾਂ ਪ੍ਰਤੀ ਸੁਚੇਤ ਕਰਨਾ ਹੈ। ਫਰਾਇਡ ਦਾ ਵਿਚਾਰ ਹੈ ਕਿ ਜੇਕਰ ਇੱਦ ਅਤੇ ਸ੍ਰੇਸ਼ਟ ਅਤੇ ਵਿੱਚ ਸੰਤੁਲਨ ਹੋਵੇ ਤਾਂ ਮਨੁੱਖ ਦੀ ਸ਼ਖਸੀਅਤ ਸੰਤੁਲਿਤ ਹੋਵੇਗੀ ਅਤੇ ਜੇ ਇੱਦ ਅਤੇ ਸ਼੍ਰੇਸ਼ਠ ਅਹੰ ਵਿੱਚ ਸੰਤੁਲਨ ਨਾ ਹੋਵੇ ਤਾਂ ਸ਼ਖਸੀਅਤ ਕੁ-ਆਯੋਜਿਤ ਹੋਵੇਗੀ।

5. ਮਨੋਵਿਗਿਆਨਿਕ ਵਿਚਾਰ - ਇਸ ਦ੍ਰਿਸ਼ਟੀਕੋਣ ਤੋਂ, ਜਿਵੇਂ ਕਿ ਅਸੀਂ ਪਹਿਲਾਂ ਦੱਸ ਚੁੱਕੇ ਹਾਂ, ਵਿਅਕਤੀ ਦੀਆਂ ਸਰੀਰਕ, ਮਾਨਸਿਕ, ਭਾਵਾਤਮਿਕ, ਸਮਾਜਿਕ ਅਤੇ ਸੁਭਾਅਗਤ ਵਿਸ਼ੇਸ਼ਤਾਵਾਂ ਦਾ ਜੋੜ ਸ਼ਖਸੀਅਤ ਹੈ। ਇਸ ਵਿੱਚ ਮਨੁੱਖ ਦੇ ਭਾਵ, ਵਿਚਾਰ, ਦ੍ਰਿਸ਼ਟੀਕੋਣ, ਆਦਰਸ਼, ਰੁਚੀਆਂ, ਪ੍ਰਵ੍ਰਿਤੀਆਂ, ਅਨੁਭਵ, ਆਦਤਾਂ, ਕਲਪਨਾਵਾਂ, ਵੱਖ-ਵੱਖ ਵਿਵਹਾਰ ਵਿਧੀਆਂ ਆਦਿ ਸਭ ਕੁਝ ਸ਼ਾਮਲ ਹੁੰਦਾ ਹੈ। ਉਸਦਾ ਪਹਿਰਾਵਾ, ਸ਼ਕਲ-ਸੂਰਤ, ਜੀਵਨ-ਸ਼ੈਲੀ, ਉਤਸ਼ਾਹ, ਰੰਗਾਂ ਦੀ ਪਸੰਦ ਆਦਿ ਵੀ ਉਸਦੀ ਸ਼ਖਸੀਅਤ ਦਾ ਅੰਸ਼ ਹੁੰਦੇ ਹਨ।

ਆਲਪੋਰਟ ਦੇ ਅਨੁਸਾਰ, "ਸ਼ਖਸੀਅਤ ਵਿਅਕਤੀ ਵਿੱਚ ਉਨ੍ਹਾਂ ਮਨੋਸਰੀਰਕ ਪ੍ਰਣਾਲੀਆਂ ਦਾ ਸੰਗਠਨ ਹੈ ਜੋ ਉਸਦੇ ਵਿਸ਼ੇਸ਼ ਵਿਵਹਾਰ ਅਤੇ ਸੋਚ ਨੂੰ ਨਿਰਧਾਰਤ ਕਰਦਾ ਹੈ।"

ਵੁਡਵਰਥ ਨੇ ਸ਼ਖਸੀਅਤ ਨੂੰ “ਵਿਅਕਤੀ ਦੇ ਸਮੁੱਚੇ ਵਿਵਹਾਰ ਦੀ ਵਿਸ਼ੇਸ਼ਤਾ" ਵਜੋਂ ਪਰਿਭਾਸ਼ਿਤ ਕੀਤਾ ਹੈ।

ਸ਼ਖਸੀਅਤ ਦੇ ਤੱਤ, ਆਯਾਮ ਜਾਂ ਪਹਿਲੂ-

1. ਸਰੀਰਕ ਤੱਤ- ਸਰੀਰਕ ਤੱਤਾਂ ਵਿੱਚ ਰੂਪ, ਆਕਾਰ, ਭਾਰ, ਆਵਾਜ਼, ਨਾੜੀ ਪ੍ਰਣਾਲੀ, ਗ੍ਰੰਥੀ ਪ੍ਰਣਾਲੀ ਸ਼ਾਮਲ ਹਨ। ਜੇ ਵਿਅਕਤੀ ਲੰਬਾ, ਤੰਦਰੁਸਤ ਅਤੇ ਰੂਪਵਾਨ ਹੈ ਤਾਂ ਨਿਸ਼ਚਿਤ ਤੌਰ 'ਤੇ ਉਸ ਦੀ ਸ਼ਖਸੀਅਤ ਪ੍ਰਭਾਵਸ਼ਾਲੀ ਅਤੇ ਦਿਲ-ਖਿੱਚਵੀਂ ਹੋਵੇਗੀ। ਅਸਲ ਵਿੱਚ ਅਯੋਗ ਵਿਅਕਤੀ ਲਈ ਅਰੋਗ ਸਰੀਰ ਜ਼ਰੂਰੀ ਹੈ। ਮਨੁੱਖ ਦੀ ਸ਼ਖਸੀਅਤ ਵਿੱਚ ਸਰੀਰਕ ਅਤੇ ਮਾਨਸਿਕ ਤੱਤਾਂ ਦਾ ਮਿਸ਼ਰਨ ਰਹਿੰਦਾ ਹੈ।

2. ਬੌਧਿਕ ਤੱਤ- ਸ਼ਖਸੀਅਤ ਦੇ ਬੌਧਿਕ ਤੱਤਾਂ ਵਿੱਚ ਯਾਦਦਾਸ਼ਤ, ਕਲਪਨਾ, ਵਿਚਾਰ, ਤਰਕਸ਼ਕਤੀ, ਨਿਰੀਖਣ, ਨਿਰਨਾ ਸ਼ਕਤੀ, ਧਿਆਨ, ਬੁੱਧੀ, ਸਮਾਯੋਜਨ ਦੀ ਯੋਗਤਾ ਆਦਿ ਸ਼ਾਮਲ ਹਨ। ਜੋ ਵਿਅਕਤੀ ਵਿੱਚ ਤੇਜ਼ ਬੁੱਧੀ ਹੈ ਤਾਂ ਉਹ ਉਚਿਤ ਵਾਤਾਵਰਨ ਦਾ ਨਿਰਮਾਣ ਕਰਦਿਆਂ ਤੇਜ਼ੀ ਨਾਲ ਪ੍ਰਗਤੀ ਵੱਲ ਵਧੇਗਾ। ਇਸ ਤਰ੍ਹਾਂ ਬੁੱਧੀ ਮਨੁੱਖ ਨੂੰ ਆਪਣੀਆਂ ਮੂਲ ਪ੍ਰਵਿਰਤੀਆਂ 'ਤੇ ਨਿਯਤਰਣ ਰੱਖਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਜਦੋਂ ਮੂਲ ਪ੍ਰਵਿਰਤੀਆਂ 'ਤੇ ਕੰਟਰੋਲ ਨਹੀਂ ਰਹਿੰਦਾ ਤਾਂ ਵਿਅਕਤੀ ਲਈ ਉਚਿਤ ਦਿਸ਼ਾ ਵੱਲ ਵੱਧਣਾ ਅਸੰਭਵ ਹੋ ਜਾਂਦਾ ਹੈ ਅਤੇ ਉਸਦੀ ਸ਼ਖਸੀਅਤ ਵਿੱਚ ਸੰਤੁਲਨ ਨਹੀਂ ਰਹਿੰਦਾ।

3. ਭਾਵਾਤਮਿਕ ਤੱਤ- ਵਿਅਕਤੀ ਦੀ ਸ਼ਖਸੀਅਤ ਵਿੱਚ ਭਾਵਾਤਮਿਕ ਤੱਤਾਂ ਦੀ ਮਹੱਤਵਪੂਰਨ ਥਾਂ ਹੈ। ਭਾਵਾਤਮਿਕ ਤੱਤਾਂ ਵਿੱਚ ਸੰਵੇਗਾਤਮਿਕ ਪ੍ਰਕਿਰਿਆਵਾਂ, ਸੁਭਾਅ ਜਿਵੇਂ ਅੰਤਰਮੁੱਖੀ ਜਾਂ ਬਾਹਰਮੁਖੀ, ਖੁਸ਼, ਉਦਾਸ, ਨਿਡਰ ਜਾਂ ਕਾਇਰ ਆਦਿ ਅਤੇ ਇੱਛਾਵਾਂ, ਮਨ ਦੀਆਂ ਸਥਿਤੀਆਂ, ਮਾਨਸਿਕ ਰੋਗ ਆਦਿ ਸ਼ਾਮਲ ਹਨ। ਮਨੋਵਿਗਿਆਨਿਕਾਂ ਦਾ ਵਿਚਾਰ ਹੈ ਕਿ ਅੰਤਰ ਸਤਰਾਵੀ ਨਾੜੀਆਂ ਦਾ ਭਾਵਾਤਮਿਕ ਤੱਤਾਂ 'ਤੇ ਬਹੁਤ ਪ੍ਰਭਾਵ ਪੈਂਦਾ ਹੈ।

4. ਸਮਾਜਿਕ ਤੱਤ- ਸ਼ਖਸੀਅਤ ਦੇ ਸਮਾਜਿਕ ਤੱਤਾਂ ਵਿੱਚ ਸਮਾਜਿਕ ਵਿਹਾਰ, ਸਮਾਜਿਕ ਸਭਿਆਚਾਰ, ਸਮਾਜਿਕ ਪ੍ਰਭਾਵਸ਼ੀਲਤਾ, ਸਮਾਜਿਕ ਵਿਚਾਰ ਅਤੇ ਸਮਾਜਿਕ ਸਮਾਯੋਜਨ ਸ਼ਾਮਲ ਹਨ। ਇਹ ਤੱਤ ਮਨੁੱਖ ਨੂੰ ਮਿਲਣਸਾਰ ਤੇ ਲੋਕਪ੍ਰਿਯ ਬਣਾਉਂਦੇ ਹਨ।

5. ਸੰਕਲਪਾਤਮਿਕ ਤੱਤ- ਇਸ ਵਿੱਚ ਵਿਅਕਤੀ ਦੀ ਇੱਛਾ ਸ਼ਕਤੀ, ਰੁਚੀਆਂ, ਚਰਿੱਤਰ ਅਤੇ ਸਮਾਯੋਜਨ ਦੀ ਯੋਗਤਾ ਸ਼ਾਮਲ ਹੈ। ਕੁੱਝ ਲੋਕਾਂ ਵਿੱਚ ਆਤਮ-ਦ੍ਰਿੜ੍ਹਤਾ ਬਹੁਤ ਜ਼ਿਆਦਾ ਹੁੰਦੀ ਹੈ ਅਤੇ ਕੁਝ ਵਿਅਕਤੀ ਅਜਿਹੇ ਹੁੰਦੇ ਹਨ ਜੋ ਆਪਣੇ ਨਿਸ਼ਚੇ 'ਤੇ ਦ੍ਰਿੜ ਨਹੀਂ ਰਹਿ ਸਕਦੇ। ਦ੍ਰਿੜ੍ਹ ਸ਼ਖਸੀਅਤ ਵਿੱਚ ਦ੍ਰਿੜ੍ਹ ਸੰਕਲਪ ਸ਼ਕਤੀ ਹੋਣੀ ਚਾਹੀਦੀ ਹੈ। ਦ੍ਰਿੜ੍ਹ ਸੰਕਲਪ ਸ਼ਕਤੀ ਵਿਅਕਤੀ ਨੂੰ ਸੰਘਰਸ਼ਾਂ ਅਤੇ ਸਮੱਸਿਆਵਾਂ ਦਾ ਸਾਮ੍ਹਣਾ ਕਰਨ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਜੇ ਮਨੁੱਖ ਦੀ ਸੰਕਲਪ ਸ਼ਕਤੀ ਕਮਜ਼ੋਰ ਹੋਵੇ ਤਾਂ ਉਹ ਆਤਮ-ਸੰਤੁਲਨ ਗੁਆ ਬਹਿੰਦਾ ਹੈ।

6. ਨੈਤਿਕ ਤੱਤ- ਮਨੁੱਖ ਕਿਸ ਤਰ੍ਹਾਂ ਦਾ ਵਿਵਹਾਰ ਕਰਦਾ ਹੈ, ਇਹ ਉਸਦੇ ਨੈਤਿਕ ਤੱਤਾਂ 'ਤੇ ਆਧਾਰਿਤ ਹੁੰਦਾ ਹੈ। ਵਿਅਕਤੀ ਦੇ ਨੈਤਿਕ ਗੁਣ ਉਸਨੂੰ ਸਮਾਜ ਵਿੱਚ ਆਦਰ ਦੁਆਉਂਦੇ ਹਨ। ਨੈਤਿਕਤਾ ਕਿਸੇ ਵਿਸ਼ੇਸ਼ ਸਮਾਜ ਦੇ ਰੀਤਿ-ਰਿਵਾਜ਼ਾਂ ਤੇ ਆਧਾਰਿਤ ਹੁੰਦੀ ਹੈ। ਇਸ ਲਈ ਨੈਤਿਕਤਾ ਸਮਾਜ ਦਾ ਮਹੱਤਵਪੂਰਨ ਅੰਗ ਹੈ।

No comments:

Post a Comment

THANKYOU FOR CONTACT. WE WILL RESPONSE YOU SOON.